Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਇਸ ਗੱਲ ਤੋਂ ਡਰਦੀ ਹੈ ਮੌਨੀ ਰਾਏ

May 14, 2019 09:14 AM

ਪਿੱਛੇ ਜਿਹੇ ਫਿਲਮ ‘ਅਮਰ ਅਕਬਰ ਵਾਲਟਰ’ ਵਿੱਚ ਨਜ਼ਰ ਆਈ ਮੌਨੀ ਰਾਏ ਅਨੁਸਾਰ ਉਸ ਦੇ ਮਨ ਵਿੱਚ ਵੀ ਕੁਝ ਗੱਲਾਂ ਬਾਰੇ ਡਰ ਬੈਠਾ ਰਹਿੰਦਾ ਹੈ। ਆਪਣੇ ਸਭ ਤੋਂ ਵੱਡੇ ਡਰ ਬਾਰੇ ਦੱਸਦੇ ਹੋਏ ਉਸ ਨੇ ਕਿਹਾ, ‘‘ਆਪਣੇ ਕਰੀਬੀ ਲੋਕਾਂ ਨੂੰ ਗੁਆਉਣ ਦਾ ਡਰ। ਮੈਂ 22 ਸਾਲ ਦੀ ਸੀ, ਜਦੋਂ ਆਪਣੀ ਬੈਸਟ ਫਰੈਂਡ ਨੂੰ ਗੁਆ ਦਿੱਤਾ। ਉਸ ਤੋਂ ਬਾਅਦ ਮੇਰੇ ਮਾਮ ਜੀ, ਜਿਸ ਦੇ ਮੈਂ ਬਹੁਤ ਨੇੜੇ ਸੀ, ਨਹੀਂ ਰਹੇ। ਅੱਗੇ ਚੱਲ ਕੇ ਮੈਂ ਆਪਣੇ ਪਿਤਾ ਨੂੰ ਗੁਆ ਦਿੱਤਾ। ਇਨ੍ਹਾਂ ਸਾਰਿਆਂ ਤੋਂ ਮੈਂ ਇੱਕ ਗੱਲ ਸਮਝ ਗਈ ਕਿ ਜ਼ਿੰਦਗੀ ਬੜੀ ਛੋਟੀ ਤੇ ਬੇਯਕੀਨੀ ਹੈ, ਇਸ ਲਈ ਮੈਂ ਇਹ ਮੰਨਦੀ ਹਾਂ ਕਿ ਚੰਗੀ ਜ਼ਿੰਦਗੀ ਜੀਓ, ਸਭ ਤੋਂ ਚੰਗੇ ਨਾਲ ਰਹੋ ਅਤੇ ਆਪਣੇ ਕੰਮ ਨਾਲ ਮਤਲਬ ਰੱਖੋ। ਇਹੀ ਵਜ੍ਹਾ ਹੈ ਕਿ ਦੋਸਤਾਂ ਤੇ ਪਰਵਾਰ ਨੂੰ ਲੈ ਕੇ ਬਹੁਤ ਪਜ਼ੈਸਿਵ ਰਹਿੰਦੀ ਹਾਂ। ਤੁਸੀਂ ਸੋਚ ਨਹੀਂ ਸਕਦੇ ਕਿ ਜਦੋਂ ਇੱਕ ਜਿਊਂਦਾ ਜਾਗਦਾ ਇਨਸਾਨ ਸਾਡੇ ਵਿੱਚੋਂ ਅਚਾਨਕ ਚਲਾ ਜਾਂਦਾ ਹੈ ਤਾਂ ਕਿੰਝ ਲੱਗਦਾ ਹੈ ਕਿ ਇਨਸਾਨੀ ਜ਼ਿੰਦਗੀ ਦੀ ਕਿੰਨੀ ਅਹਿਮੀਅਤ ਹੁੰਦੀ ਹੈ।”
ਮੌਨੀ ਅਨੁਸਾਰ ਕਰੀਅਰ ਬਾਰੇ ਉਸ ਨੂੰ ਮਿਲੀ ਸਭ ਤੋਂ ਚੰਗੀ ਸਲਾਹ ਇਹੀ ਹੈ ਕਿ ਹਮੇਸ਼ਾ ਆਪਣੇ ਪ੍ਰੋਡਿਊਸਰਜ਼ ਦੀ ਕਲਾਕਾਰ ਬਣੋ, ਜਿਸ ਦਾ ਭਾਵ ਹੈ ਕਿ ਤੁਹਾਨੂੰ ਅਨੁਸ਼ਾਸਿਤ ਹੋਣਾ ਹੋਵੇਗਾ ਤੇ ਸਮੇਂ ਦਾ ਸਨਮਾਨ ਕਰਨਾ ਹੋਵੇਗਾ। ਦੂਜੀ ਸਲਾਹ ਸੀ ਕਿ ਸਿਰਫ ਚੰਗਾ ਕੰਮ ਤੁਹਾਨੂੰ ਹੋਰ ਕੰਮ ਦਿਵਾ ਸਕਦਾ ਹੈ।” ਉਸ ਨੇ ਕਿਹਾ, ‘‘ਪਾਪਾ ਨੇ ਬਚਪਨ ਵਿੱਚ ਮੈਨੂੁੰ ਕਿਹਾ ਸੀ ਕਿ ਤੈਨੂੰ ਨਾਂਹ ਕਹਿਣਾ ਸਿੱਖਣਾ ਹੋਵੇਗਾ। ਉਨ੍ਹਾਂ ਕਿਹਾ ਸੀ ਕਿ ਇਹ ਬੜੀ ਵੱਡੀ ਸ਼ਕਤੀ ਹੈ, ਇਸ ਦੀ ਸਮਝ ਨਾਲ ਵਰਤੋਂ ਕਰਨਾ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀਆਂ ਗੱਲਾਂ ਤੁਹਾਡੀਆਂ ਮਾਨਤਾਵਾਂ ਤੇ ਪਰਵਰਿਸ਼ ਖਿਲਾਫ ਹਨ। ਨਾਂਹ ਬੋਲਣ ਦੀ ਹਿੰਮਤ ਰੱਖਣਾ ਬੜਾ ਜ਼ਰੂਰੀ ਹੈ।” ਆਪਣੀ ਫਿਟਨੈੱਸ ਰੁਟੀਨ ਬਾਰੇ ਉਸ ਨੇ ਕਿਹਾ, ‘‘ਮੇਰਾ ਹਾਜ਼ਮਾ ਬਹੁਤ ਚੰਗਾ ਹੈ। ਮੈਂ ਸਭ ਕੁਝ ਖਾਂਦੀ ਹਾਂ। ਥੋੜ੍ਹਾ ਬਹੁਤ ਐਕਸਰਸਾਈਜ਼ ਤਾਂ ਕਰਨੀ ਹੀ ਪੈਂਦੀ ਹੈ। ਸਿਰਫ ਫਿਜ਼ੀਕਲ ਹੈਲਥ ਹੀ ਨਹੀਂ, ਮੈਂਟਲ ਹੈਲਥ ਲਈ ਵੀ ਐਕਸਰਸਾਈਜ਼ ਬਹੁਤ ਜ਼ਰੂਰੀ ਹੈ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ