Welcome to Canadian Punjabi Post
Follow us on

24

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਭਾਰਤ

ਨੇਤਰਹੀਣ ਲੋਕਾਂ ਨੂੰ ਨੋਟਾਂ ਦੀ ਪਛਾਣ ਕਰਨ ਵਿੱਚ ਮਦਦ ਦੇਵੇਗੀ ਮੋਬਾਈਲ ਐਪ

May 14, 2019 09:10 AM

ਨਵੀਂ ਦਿੱਲੀ, 13 ਮਈ (ਪੋਸਟ ਬਿਊਰੋ)- ਭਾਰਤੀ ਰਿਜ਼ਰਵ ਬੈਂਕ ਨੇ ਨੇਤਰਹੀਣ ਲੋਕਾਂ ਨੂੰ ਨੋਟਾਂ ਦੀ ਪਛਾਣ ਵਿੱਚ ਮਦਦ ਕਰਨ ਲਈ ਇੱਕ ਮੋਬਾਈਲ ਐਪ ਲਿਆਉਣ ਦੀ ਤਜਵੀਜ਼ ਬਣਾਈ ਹੈ। ਅਜੇ ਤੱਕ ਭਾਰਤ ਵਿੱਚ 10 ਰੁਪਏ, 20 ਰੁਪਏ, 50 ਰੁਪਏ, 100 ਰੁਪਏ, 200 ਰੁਪਏ, 500 ਰੁਪਏ ਤੇ 2000 ਰੁਪਏ ਦੇ ਨੋਟ ਚੱਲਦੇ ਹਨ। ਇਨ੍ਹਾਂ ਤੋਂ ਇਲਾਵਾ ਭਾਰਤ ਸਰਕਾਰ ਇੱਕ ਰੁਪਏ ਦਾ ਨੋਟ ਵੀ ਜਾਰੀ ਕਰਦੀ ਹੈ।
ਨੋਟਾਂ ਦੀ ਪਛਾਣ ਕਰਨ ਵਿੱਚ ਨੇਤਰਹੀਣ ਲੋਕਾਂ ਦੀ ਮਦਦ ਲਈ ਇੰਟਾਗਲਿਓ ਪ੍ਰਿੰਟਿੰਗ ਯਾਨੀ ਉਭਰੇ ਰੂਪ ਨਾਲ ਛਪਾਈ 100 ਰੁਪਏ ਅਤੇ ਇਸ ਤੋਂ ਵੱਡੀ ਰਾਸ਼ੀ ਦੇ ਨੋਟ ਹੀ ਉਪਲਬਧ ਹਨ। ਰਿਜ਼ਰਵ ਬੈਂਕ ਨੇ ਮੋਬਾਈਲ ਐਪ ਬਣਾਉਣ ਲਈ ਤਕਨੀਕੀ ਕੰਪਨੀਆਂ ਤੋਂ ਕੁਟੇਸ਼ਨ ਮੰਗੀਆਂ ਹਨ। ਕੇਂਦਰੀ ਬੈਂਕ ਨੇ ਕਿਹਾ ਹੈ ਕਿ ਮੋਬਾਈਲ ਐਪ ਮਹਾਤਮਾ ਗਾਂਧੀ ਲੜੀ ਅਤੇ ਮਹਾਤਮਾ ਗਾਂਧੀ (ਨਵੀਂ) ਲੜੀ ਦੇ ਵੈਲਿਡ ਨੋਟਾਂ ਨੂੰ ਮੋਬਾਈਲ ਕੈਮਰੇ ਸਾਹਮਣੇ ਰੱਖਣ ਜਾਂ ਸਾਹਮਣੇ ਤੋਂ ਲੰਘਾ ਕੇ ਵੇਖਣ ਅਤੇ ਪਛਾਣਨ 'ਚ ਸਮਰੱਥ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਹ ਮੋਬਾਈਲ ਐਪ ਕਿਸੇ ਵੀ ਐਪ ਸਟੋਰ ਵਿੱਚ ਵਾਇਸ ਨਾਲ ਲੱਭੇ ਜਾਣ ਲਾਇਕ ਹੋਣਾ ਚਾਹੀਦਾ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਐਪ ਨੂੰ ਦੋ ਸੈਕਿੰਡ 'ਚ ਨੋਟ ਦੀ ਪਛਾਣ ਕਰਨ ਅਤੇ ਬਿਨਾਂ ਇੰਟਰਨੈਟ ਦੇ ਕੰਮ ਕਰਨ 'ਚ ਸਮਰੱਥ ਹੋਣਾ ਚਾਹੀਦਾ ਹੈ। ਇਨ੍ਹਾਂ ਤੋਂ ਇਲਾਵਾ ਐਪ ਬਹੁ-ਭਾਸ਼ੀ ਅਤੇ ਆਵਾਜ਼ ਨਾਲ ਨੋਟੀਫਿਕੇਸ਼ਨ ਦੇਣ ਲਾਇਕ ਹੋਣਾ ਚਾਹੀਦਾ ਹੈ। ਘੱਟ ਤੋਂ ਘੱਟ ਐਪ ਹਿੰਦੀ ਤੇ ਅੰਗਰੇਜ਼ੀ ਵਿੱਚ ਹੋਣਾ ਹੀ ਚਾਹੀਦਾ ਹੈ। ਦੇਸ਼ ਵਿੱਚ 80 ਲੱਖ ਲੋਕ ਹਨ, ਜੋ ਨੇਤਰਹੀਣ ਹਨ ਜਾਂ ਫਿਰ ਜਿਨ੍ਹਾਂ ਨੂੰ ਦੇਖਣ 'ਚ ਮੁਸ਼ਕਲ ਹੁੰਦੀ ਹੈ। ਰਿਜ਼ਰਵ ਬੈਂਕ ਦੇ ਇਸ ਕਦਮ ਨਾਲ ਇਨ੍ਹਾਂ ਲੋਕਾਂ ਨੂੰ ਮਦਦ ਮਿਲੇਗੀ।

Have something to say? Post your comment
ਹੋਰ ਭਾਰਤ ਖ਼ਬਰਾਂ
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ।
ਇਕ ਵਾਰ ਫਿਰ ਆਈ ਮੋਦੀ ਸਰਕਾਰ
ਚੋਣ ਨਤੀਜੇ ਵੇਖਕੇ ਵੋਟਾਂ ਦੀ ਗਿਣਤੀ ਵਾਲੇ ਕੇਂਦਰ `ਤੇ ਹੀ ਕਾਂਗਰਸ ਜਿ਼ਲ੍ਹਾ ਪ੍ਰਧਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਭਾਰਤੀ ਜਨਤਾ ਪਾਰਟੀ ਨੇ ਤੋੜਿਆ 2014 ਦਾ ਰਿਕਾਰਡ, 290 ਸੀਟਾਂ ਨਾਲ ਅੱਗੇ
ਮੱਧ ਪ੍ਰਦੇਸ ਵਿਚ ਐਨਡੀਏ ਨੂੰ 27 ਤੇ ਕਾਂਗਰਸ ਨੂੰ ਦੋ ਸੀਟਾਂ
ਗਾਂਧੀਨਗਰ ਸੀਟ ਤੋ ਅਮਿਤ ਸਾਹ 1 ਲੱਖ ਵੋਟਾਂ ਨਾਲ ਅੱਗੇ
ਸੁਰੂਆਤੀ ਰੁਝਾਨਾਂ ਮੁਤਾਬਿਕ ਫੇਰ ਮੋਦੀ ਸਰਕਾਰ
ਵਾਰਣਸੀ ਤੋ ਨਰਿੰਦਰ ਮੋਦੀ ਲਗਭਗ 69000 ਵੋਟਾਂ ਨਾਲ ਅੱਗੇ
ਪਾਕਿਸਤਾਨੀ ਕਿਸ਼ਤੀ ਵਿੱਚੋਂ 600 ਕਰੋੜ ਦੀ ਹੈਰੋਇਨ ਬਰਾਮਦ
ਛੋਟੇ ਅੰਬਾਨੀ ਦੀ ਕੰਪਨੀ ਕਾਂਗਰਸ ਆਗੂਆਂ ਵਿਰੁੱਧ ਮਾਣਹਾਨੀ ਦਾ ਕੇਸ ਵਾਪਸ ਲੈਣ ਲੱਗੀ