Welcome to Canadian Punjabi Post
Follow us on

20

August 2019
ਭਾਰਤ

ਸ਼ੋਪੀਆਂ ਵਿੱਚ ਮੁਕਾਬਲੇ ਦੌਰਾਨ ਦੋ ਅੱਤਵਾਦੀ ਮਾਰੇ ਗਏ

May 14, 2019 09:09 AM

ਸ੍ਰੀਨਗਰ, 13 ਮਈ (ਪੋਸਟ ਬਿਊਰੋ)- ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਕੱਲ੍ਹ ਤੜਕੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਇੱਕ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਦੋਵੇਂ ਜਣੇ ਲਸ਼ਕਰ ਨਾਲ ਜੁੜੇ ਹੋਏ ਸਨ ਤੇ ਕਈ ਹਮਲਿਆਂ ਵਿੱਚ ਸ਼ਾਮਲ ਸਨ। ਇਨ੍ਹਾਂ ਤੋਂ ਭਾਰਤੀ ਮਾਤਰਾ ਵਿੱਚ ਗੋਲਾ-ਬਾਰੂਦ ਤੇ ਹਥਿਆਰ ਬਰਾਮਦ ਹੋਏ ਹਨ। ਉੱਤਰੀ ਕਸ਼ਮੀਰ ਵਿੱਚ ਸਰਹੱਦੀ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਸੈਕਟਰ ਵਿੱਚ ਸ਼ਨੀਵਾਰ ਰਾਤ ਅੰਡਰ ਬੈਰਲ ਗ੍ਰੇਨੇਡ ਲਾਂਚਰ (ਯੂ ਬੀ ਜੀ ਐੱਲ) ਧਮਾਕੇ ਵਿੱਚ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ। ਅਧਿਕਾਰਤ ਸੂਤਰਾਂ ਅਨੁਸਾਰ ਜ਼ਖਮੀਆਂ ਦੀ ਪਛਾਣ ਹੌਲਦਾਰ ਜੈਪਾਲ ਸਿੰਘ ਤੋਮਰ (39) ਅਤੇ ਨਾਇਕ ਵਿਕਰਮ ਮਾਨੇ (33) ਦੇ ਰੂਪ ਵਿੱਚ ਹੋਈ ਹੈ। ਦੋਵੇਂ ਫੌਜ ਦੀ 56 ਆਰ ਆਰ ਵਿੱਚ ਤੈਨਾਤ ਸਨ।
ਪੁਲਸ ਨੇ ਦੱਸਿਆ ਕਿ ਸ਼ੋਪੀਆਂ ਜ਼ਿਲ੍ਹੇ ਦੇ ਸਤੀਪੁਰਾ ਪਿੰਡ ਵਿੱਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ 34 ਰਾਸ਼ਟਰੀ ਰਾਈਫਲਜ਼, ਐੱਸ ਓ ਜੀ ਅਤੇ ਸੀ ਆਰ ਪੀ ਐੱਫ ਦੀ ਸਾਂਝੀ ਟੀਮ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਉਕਤ ਆਪਰੇਸ਼ਨ ਕੀਤਾ। ਸੁਰੱਖਿਆ ਬਲਾਂ ਨੂੰ ਦੇਖਦੇ ਹੋਏ ਹੀ ਅੱਤਵਾਦੀਆਂ ਨੇ ਉਨ੍ਹਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਪਿੰਡਾਂ ਵਿੱਚ ਲੁਕੇ ਅੱਤਵਾਦੀਆਂ ਦੇ ਖਿਲਾਫ ਸਰਚ ਆਪਰੇਸ਼ਨ ਚਲਾਇਆ ਅਤੇ ਦੋ ਅੱਤਵਾਦੀਆਂ ਜਾਵੇਦ ਅਹਿਮਦ ਭੱਟ ਪੁੱਤਰ ਅਲੀ ਮੁਹੰਮਦ ਭੱਟ ਵਾਸੀ ਰੇਡਵਾਨੀ ਕੁਲਗਾਮ ਅਤੇ ਆਦਿਲ ਬਸ਼ੀਰ ਵਾਨੀ ਪੁੱਤਰ ਬਸ਼ੀਰ ਅਹਿਮਦ ਵਾਨੀ, ਵਾਸੀ ਵਾਰੀਪੁਰਾ ਕੁਲਗਾਮ ਨੂੰ ਮਾਰ ਦਿੱਤਾ। ਇਸ ਦੌਰਾਨ ਖਾਸ ਤੌਰ ਉੱਤੇ ਲੋਕ ਸੜਕਾਂ ਉੱਤੇ ਉਤਰ ਆਏ ਤੇ ਮੁਕਾਬਲੇ ਵਾਲੀ ਥਾਂ ਵੱਲ ਮਾਰਚ ਕਰਦੇ ਹੋਏ ਸੁਰੱਖਿਆ ਬਲਾਂ 'ਤੇ ਪਥਰਾਅ ਕੀਤਾ। ਇਲਾਕੇ ਵਿੱਚ ਸੁਰੱਖਿਆ ਬਲਾਂ ਨੇ ਪਥਰਾਅ ਕਰਨ ਵਾਲੇ ਨੌਜਵਾਨਾਂ ਨੂੰ ਭਜਾਉਣ ਲਈ ਹੰਝੂ ਗੈਸ ਤੇ ਪੈਲੇਟ ਗੰਨ ਦੀ ਵਰਤੋਂ ਕੀਤੀ। ਦੋਵਾਂ ਧਿਰਾਂ ਵਿਚਕਾਰ ਝੜਪਾਂ ਵਿੱਚ ਘੱਟ ਤੋਂ ਘੱਟ ਸੱਤ ਜਣੇ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਤਿੰਨ ਨੂੰ ਪੈਲੇਟ ਲੱਗਣ ਨਾਲ ਇਲਾਜ ਲਈ ਸ੍ਰੀਨਗਰ ਦੇ ਐੱਸ ਐੱਮ ਐੱਚ ਐੱਸ ਹਸਪਤਾਲ ਰੈਫਰ ਕੀਤਾ ਗਿਆ ਹੈ।
ਵਰਨਣ ਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਸ਼ੋਪੀਆਂ ਦੇ ਇਮਾਮ ਸਾਹਿਬ ਵਿੱਚ ਤਿੰਨ ਅੱਤਵਾਦੀ ਮਾਰੇ ਗਏ ਸਨ। ਇਹ ਅੱਤਵਾਦੀ ਇੱਕ ਤਿੰਨ ਮੰਜ਼ਿਲਾ ਇਮਾਰਤ ਵਿੱਚ ਲੁਕੇ ਹੋਏ ਸਨ। ਇਸੇ ਤਰ੍ਹਾਂ 25 ਅਪ੍ਰੈਲ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਿਜਬਿਹਾੜਾ ਕਸਬੇ ਵਿੱਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਮੁਕਾਬਲੇ ਵਿੱਚ ਬਿਜਬਿਹਾਣਾ ਦੇ ਸਫਦਰ ਅਮੀਨ ਅਤੇ ਅਨੰਤਨਾਗ ਦੇ ਬੁਰਹਾਨ ਨੂੰ ਮਾਰ ਦਿੱਤਾ ਗਿਆ ਸੀ। ਦੋਵੇਂ ਹਿਜ਼ਬੁਲ ਮੁਜਾਹਦੀਨ ਅੱਤਵਾਦੀ ਸੰਗਠਨ ਨਾਲ ਸੰਬੰਧਤ ਸਨ। ਪਹਿਲਾਂ 13 ਅਪ੍ਰੈਲ ਨੂੰ ਸ਼ੋਪੀਆਂ ਵਿੱਚ ਫੌਜ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਬੀਤੀ ਛੇ ਅਪ੍ਰੈਲ ਨੂੰ ਵੀ ਸ਼ੋਪੀਆਂ ਦੇ ਇਮਾਮ ਸਾਹਿਬ ਇਲਾਕੇ ਵਿੱਚ ਫੌਜ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਬੀਤੀ 28 ਮਾਰਚ ਨੂੰ ਸੁਰੱਖਿਆ ਬਲਾਂ ਨੇ ਸ਼ੋਪੀਆਂ ਅਤੇ ਹੰਦਵਾੜਾ ਵਿੱਚ ਪੰਜ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਚੰਦਰਯਾਨ-2 ਸਫ਼ਤਾਪੂਰਵਕ ਚੰਦ ਦੀ ਜਮਾਤ `ਚ ਦਾਖਿਲ ਹੋਇਆ
ਉਨਾਵ ਕੇਸ ਵਿੱਚ ਹਾਦਸੇ ਦੀ ਜਾਂਚ ਕਰਨ ਲਈ ਸੀ ਬੀ ਆਈ ਨੂੰ ਛੇ ਸਤੰਬਰ ਤਕ ਸਮਾਂਮਿਲਿਆ
ਫੋਨ ਟੈਪਿੰਗ ਕੇਸ ਦੀ ਹਰ ਜਾਂਚ ਲਈ ਤਿਆਰ ਹਾਂ : ਕੁਮਾਰਸਵਾਮੀ
ਦਿੱਲੀ ਏਮਜ਼ ਦੇ ਜਿਸ ਬਲਾਕ ਵਿੱਚ ਭਿਆਨਕ ਅੱਗ ਲੱਗੀ, ਉਸ ਦੇ ਕੋਲ ਫਾਇਰ ਐਨ ਓ ਸੀ ਨਹੀਂ ਸੀ
ਹੰਸ ਰਾਜ ਹੰਸ ਵੱਲੋਂ ਜੇ ਐਨ ਯੂ ਦਾ ਨਾਂ ਮੋਦੀ ਯੂਨੀਵਰਸਿਟੀ ਰੱਖੇ ਜਾਣ ਦੀ ਵਕਾਲਤ
ਮੁੰਡੇ-ਕੁੜੀ ਦੀ ਸ਼ਾਦੀ ਦੀ ਉਮਰ ਬਰਾਬਰ ਕਰਨ ਦੀ ਅਰਜ਼ੀ ਉੱਤੇ ਕੇਂਦਰ ਸਰਕਾਰ ਨੂੰ ਨੋਟਿਸ
ਕਸ਼ਮੀਰ ਮੁੱਦੇ ਉੱਤੇ ਭਾਰਤੀ ਫ਼ੌਜ ਅਤੇ ਸ਼ਹਿਲਾ ਦੇ ਟਵੀਟ ਵਟਾਂਦਰੇ ਨਾਲ ਮਾਮਲਾ ਭਖਿਆ
ਸ਼ਾਦੀ ਡਾਟ ਕਾਮ ਉੱਤੇ 20 ਔਰਤਾਂ ਨੂੰ ਧੋਖਾ ਦੇਣ ਵਾਲਾ ਮੇਰਠ ਤੋਂ ਗ੍ਰਿਫਤਾਰ
ਆਮ ਆਦਮੀ ਪਾਰਟੀ ਦੇ ਬਾਗੀ ਕਪਿਲ ਮਿਸ਼ਰਾ ਤੇ ਮਹਿਲਾ ਆਗੂ ਰਿਚਾ ਪਾਂਡੇ ਭਾਜਪਾ ਵਿੱਚ ਸ਼ਾਮਲ
ਫਰਜ਼ੀ ਅਕਾਊਂਟ ਕੇਸ ਵਿੱਚ ਅਦਨਾਨ ਸਾਮੀ ਨੇ ਪਾਕਿ ਪ੍ਰਸ਼ੰਸਕਾਂ ਨੂੰ ਜਵਾਬ ਦਿੱਤਾ