Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਜੁਕਰਬਰਗ ਨੇ ਫੇਸਬੁਕ ਨੂੰ ਬੰਦ ਕਰਨ ਦੀ ਮੰਗ ਰੱਦ ਕੀਤੀ

May 14, 2019 08:58 AM

ਲੰਡਨ, 13 ਮਈ (ਪੋਸਟ ਬਿਊਰੋ)- ਫੇਸਬੁਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ ਈ ਓ) ਮਾਰਕ ਜੁਕਰਬਰਗ ਨੇ ਆਪਣੀ ਕੰਪਨੀ ਨੂੰ ਬੰਦ ਕਰਨ ਦੀ ਮੰਗ ਇਹ ਕਹਿ ਕੇ ਰੱਦ ਕਰ ਦਿੱਤੀ ਕਿ ਫੇਸਬੁਕ ਦਾ ਆਕਾਰ ਅਸਲ ਵਿੱਚ ਆਪਣੇ ਯੂਜ਼ਰਜ਼ ਅਤੇ ਲੋਕਤੰਤਰਿਕ ਪ੍ਰਕਿਰਿਆ ਦੀ ਸੁਰੱਖਿਆ ਦੇ ਲਈ ਫਾਇਦੇਮੰਦ ਹੈ।
ਫਰਾਂਸੀਸੀ ਚੈਨਲ ‘ਫਰਾਂਸ 2’ ਨੂੰ ਦਿੱਤੀ ਇੰਟਰਵਿਊ ਵਿੱਚ ਜੁਕਰਬਰਗ ਨੇ ਆਪਣੇ ਪੁਰਾਣੇ ਅਤੇ ਫੇਸਬੁਕ ਦੇ ਸਹਿ-ਸੰਸਥਾਪਕ ਕ੍ਰਿਸ ਯੂਜ਼ਰਜ਼ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਫੇਸਬੁਕ ਨੂੰ ਬੰਦ ਕਰਨ ਦਾ ਸਮਾਂ ਆ ਗਿਆ ਹੈ, ਕਿਉਂਕਿ ਜੁਕਰਬਰਗ ਬੇਕਾਬੂ ਸ਼ਕਤੀ ਅਤੇ ਪ੍ਰਭਾਵ ਨੂੰ ਨਿੱਜੀ ਖੇਤਰ ਜਾਂ ਸਰਕਾਰ ਵਿੱਚ ਕਿਸੇ ਹੋਰ ਤੋਂ ਕਿਤੇ ਜ਼ਿਆਦਾ ਦਬਾਅ ਵਿੱਚ ਆ ਗਏ ਹਨ। ਰਾਸ਼ਟਰਪਤੀ ਇਮੈਨੁਏਲ ਮੈਕ੍ਰੋਂ ਨਾਲ ਮੁਲਾਕਾਤ ਕਰਨ ਮਗਰੋਂ ਫਰਾਂਸ ਦੌਰੇ ਦੌਰਾਨ ਜੁਕਰਬਰਗ ਨੇ ਕਿਹਾ, ਮੈਂ ਜਦ ਉਨ੍ਹਾਂ ਦਾ ਇਹ ਬਿਆਨ ਪੜ੍ਹਿਆ ਤਾਂ ਮੇਰੀ ਮੁੱਖ ਪ੍ਰਤੀਕਿਰਿਅ ਇਹ ਸੀ ਕਿ ਉਹ ਜੋ ਕਹਿ ਰਿਹਾ ਹੈ, ਉਸ ਤੋਂ ਅਸੀਂ ਉਨ੍ਹਾਂ ਮੁੱਦਿਆਂ ਨੂੰ ਸੁਲਝਾਉਣ ਵਿੱਚ ਕੋਈ ਮਦਦ ਨਹੀਂ ਕਰਾਂਗੇ। ਉਨ੍ਹਾਂ ਨੇ ਕਿਹਾ, ਇਸ ਲਈ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਲੋਕਤੰਤਰ ਅਤੇ ਚੋਣਾਂ ਦੀ ਚਿੰਤਾ ਕਰਦੇ ਹੋ ਤਾਂ ਸਾਡੇ ਵਰਗੀ ਕੰਪਨੀ ਨੂੰ ਹਰ ਸਾਲ ਅਰਬਾਂ ਡਾਲਰ ਦਾ ਨਿਵੇਸ਼ ਕਰਨ ਵਿੱਚ ਸਮਰੱਥ ਹੋਣਾ ਹੋਵੇਗਾ, ਜਿਵੇਂ ਅਸੀਂ ਚੋਣਾਂ ਵਿੱਚ ਦਖਲ ਨਾਲ ਨਿਬੜਨ ਦੇ ਲਈ ਆਧੁਨਿਕ ਹਥਿਆਰ ਬਣਾਉਣ ਵਿੱਚ ਯਤਨਸ਼ੀਲ ਹਾਂ।
ਹਿਊਜਸ ਨੇ ਲੰਘੇ ਵੀਰਵਾਰ ਨਿਊ ਯਾਰਕ ਟਾਈਮਜ਼ ਵਿੱਚ ਇੱਕ ਲੇਖ ਲਿਖਿਆ ਸੀ ਕਿ ਸਰਕਾਰ ਨੂੰ ਮਾਰਕ ਨੂੰ ਜਵਾਬਦੇਹ ਠਹਿਰਾਉਣਾ ਹੋਵੇਗਾ। ਉਨ੍ਹਾਂ ਲਿਖਿਆ ਸੀ, ਮਾਰਕ ਦੀ ਨਿੱਜੀ ਅਕਸ ਅਤੇ ਫੇਸਬੁਕ ਦੇ ਅਕਸ ਵਿੱਚ ਗਿਰਾਵਟ ਹੈ। ਸਾਲ 2002 ਵਿੱਚ ਹਾਵਰਡ ਯੂਨੀਵਰਸਿਟੀ ਵਿੱਚ ਪੜ੍ਹਾਈ ਪੂਰੀ ਕਰਨ ਦੇ ਤੁਰੰਤ ਬਾਅਦ ਹਿਊਜ ਨੂੰ ਜੁਕਰਬਰਗ ਨੇ ਫੇਸਬੁਕ ਵਿੱਚ ਕੰਮ ਦੇ ਦਿੱਤਾ ਸੀ। ਜੁਕਰਬਰਗ ਨੇ ਕਿਹਾ ਕਿ ਇਸ ਸਾਲ ਸੁਰੱਖਿਆ ਦੇ ਲਈ ਫੇਸਬੁਕ ਦਾ ਬਜਟ ਇਸ ਦਹਾਕੇ ਪਹਿਲਾਂ ਸ਼ੁਰੂ ਹੋਈ ਕੰਪਨੀ ਦੇ ਪੂਰੇ ਮਾਲੀਏ ਤੋਂ ਜ਼ਿਆਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ