Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਟੋਰਾਂਟੋ/ਜੀਟੀਏ

ਖਾਲਸਾ ਏਡ ਦੀ ਹਮਾਇਤ ਵਿੱਚ ਸਫ਼ਲ ਫੰਡ ਰੇਜਿ਼ੰਗ ਡਿਨਰ

May 13, 2019 10:23 AM

ਰਵੀ ਸਿੰਘ ਨੇ ਸੇਵਾ ਬਾਬਤ ਕੀਤੀ ਜਾਣਕਾਰੀ ਸਾਂਝੀ

 

ਬਰੈਂਪਟਨ ਪੋਸਟ ਬਿਉਰੋ: ਵਿਸ਼ਵ ਭਰ ਵਿੱਚ ਖਾਲਸੇ ਦੇ ਸੰਕਲਪ ਨੂੰ ਸਮ੍ਰਪਿਤ ਚੈਰਟੀ ਆਰਗੇਨਾਈਜੇਸ਼ਨ ‘ਖਾਲਸਾ ਏਡ’ ਦੀ ਹਮਾਇਤ ਵਿੱਚ ਬੀਤੇ ਸ਼ਨਿੱਚਰਵਾਰ ਬਰੈਂਪਟਨ ਵਿੱਚ ਇੱਕ ਭਾਰੀ ਫੰਡ ਰੇਜਿ਼ੰਗ ਡਿਨਰ ਦਾ ਆਯੋਜਿਨ ਕੀਤਾ ਗਿਆ ਜਿਸ ਵਿੱਚ 850 ਦੇ ਕਰੀਬ ਦਾਨੀਆਂ ਨੇ ਹੰੁਮ ਹੁਮਾ ਕੇ ਹਿੱਸਾ ਲਿਆ। ਭਾਰਤ, ਸੀਰੀਆ, ਪਾਕਿਸਤਾਨ, ਸੋਮਾਲੀਆ, ਬੰਗਲਾਦੇਸ਼ ਅਤੇ ਬਰਮਾ (ਮਿਆਂਮਾਰ) ਸਮੇਤ ਸੰਸਾਰ ਦੇ ਅਨੇਕਾਂ ਮੁਲਕਾਂ ਵਿੱਚ ਰਾਹਤ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਉਣ ਵਾਲੀ ਇਸ ਸੰਸਥਾ ਦੀ ਮਦਦ ਕਰਨ ਵਾਸਤੇ ਲੋਕਾਂ ਵਿੱਚ ਐਨਾ ਉਤਸ਼ਾਹ ਸੀ ਕਿ ਬਰੈਂਪਟਨ ਦੇ ਸਪਰੈਂਨਜ਼ਾ ਬੈਂਕੁਇਟ ਹਾਲ ਵਿੱਚ ਤਿਲ ਸੁੱਟਣ ਲਈ ਵੀ ਥਾਂ ਨਹੀਂ ਸੀ। ਕਈਆਂ ਨੂੰ ਹਾਲ ਤੋਂ ਬਾਹਰ ਹੀ ਇੰਤਜ਼ਾਰ ਕਰਨਾ ਪਿਆ।   

ਇਕੱਤਰ ਹੋਏ ਦਾਨੀਆਂ ਨੂੰ ਸੰਬੋਧਨ ਕਰਦੇ ਹੋਏ ਖਾਲਸਾ ਏਡ ਦੇ ਮੁੱਖ ਕਾਰਜਕਾਰੀ ਅਫ਼ਸਰ ਰਵੀ ਸਿੰਘ ਨੇ ਕਿਹਾ ਕਿ ਕਿਸੇ ਵੀ ਮੁਹਿੰਮ ਦੇ ਸਫ਼ਲ ਹੋਣ ਤੋਂ ਪਹਿਲਾਂ ਉਸਨੂੰ ਦਿੱਕਤਾਂ ਦੇ ਦੌਰ ਵਿੱਚੋਂ ਗੁਜ਼ਰਨਾ ਪੈਂਦਾ ਹੈ ਜੋ ਖਾਲਸਾ ਏਡ ਦਾ ਵੀ ਅਨੁਭਵ ਰਿਹਾ। ਉਹਨਾਂ ਦੱਸਿਆ ਕਿ ਆਰੰਭਿਕ ਦੌਰ ਵਿੱਚ ਉਹਨਾਂ ਨੂੰ ਇੰਗਲੈਂਡ ਵਿੱਚ ਮੀਡੀਆ ਚੈਨਲਾਂ ਉੱਤੇ ਬੋਲਣ ਦਾ ਸਮਾਂ ਤੱਕ ਨਹੀਂ ਸੀ ਦਿੱਤਾ ਜਾਂਦਾ ਪਰ ਸਾਡਾ ਉਦੇਸ਼ ਸੇਵਾ ਕਰਨਾ ਸੀ ਜਿਸ ਕਾਰਣ ਰੱਬ ਦੀ ਮਿਹਰ ਨਾਲ ਇੱਕ ਤੋਂ ਬਾਅਦ ਇੱਕ ਕਰਕੇ ਸਫ਼ਲਤਾ ਮਿਲਦੀ ਚਲੀ ਗਈ।

ਵਰਨਣਯੋਗ ਹੈ ਕਿ ਖਾਲਸਾ ਏਡ ਦੀ ਸਥਾਪਨਾ ਰਵੀ ਸਿੰਘ ਵੱਲੋਂ ਖਾਲਸਾ ਸਾਜਨਾ ਦਿਵਸ ਦੇ 300 ਸਾਲਾ ਵਰ੍ਹੇ 1999 ਵਿੱਚ ਇੰਗਲੈਂਡ ਵਿੱਚ ਕੀਤੀ ਗਈ ਸੀ। ਇਸਦੇ ਕਾਰਜਾਂ ਦੀ ਸ਼ੁਰੂਆਤ ਕੋਸੋਵੋ ਤੋਂ ਕੀਤੀ ਗਈ। ਸਰਬੀਆ, ਨੌਰਥ ਮੈਸੇਡੋਨੀਆ, ਅਲਬਾਨੀਆ ਦੇ ਦਰਮਿਆਨ ਘਿਰਿਆ ਕੋਸੋਵੋ ਉਹ ਮੁਲਕ ਹੈ ਜਿਸਨੂੰ ਕੋਈ ਸਮੁੰਦਰੀ ਤੱਟ ਨਹੀਂ ਲੱਗਦਾ ਅਤੇ 1998 ਤੋਂ 1999 ਤੱਕ ਇਸ ਮੁਲਕ ਨੂੰ ਬੇਹੱਦ ਭਿਅੰਕਰ ਜੰਗ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਹਜ਼ਾਰਾਂ ਲੋਕੀ ਮਾਰੇ ਗਏ ਅਤੇ ਲੱਖਾਂ ਬੇਘਰ ਹੋਏ ਸਨ। ਸਮਾਂ ਪਾ ਕੇ ਖਾਲਸਾ ਏਡ ਵੱਲੋਂ ਯਮਨ ਸਿਵਲ ਵਾਰ ਦੇ ਪੀੜਤਾਂ (ਚੇਤੇ ਰਹੇ ਕਿ ਯਮਨ ਵਿੱਚ ਸਾਊਦੀ ਅਰਬੀਆ ਵੱਲੋਂ ਘੱਟ ਗਿਣਤੀ ਸ਼ੀਆ ਮੁਸਲਮਾਨਾਂ ਦਾ ਦਮਨ ਕੀਤਾ ਜਾਂਦਾ ਹੈ), ਸੀਰੀਆ ਵਿੱਚ ਆਈਸਿਸ ਤੋਂ ਸਤਾਏ ਲੋਕਾਂ, ਮਿਆਂਮਾਰ, ਬਰਮਾ ਵਿੱਚ ਰੋਹੰਜੀਆ ਮੁਸਲਮਾਨਾਂ, ਨੇਪਾਲ ਵਿੱਚ ਭੂਚਾਲ ਪੀੜਤਾਂ, ਭਾਰਤ ਦੇ ਸੂਬਿਆਂ ਕੇਰਲਾ, ਜੰਮੂ ਕਸ਼ਮੀਰ ਵਿੱਚ ਹੜ ਪੀੜਤਾਂ, ਇੰਡੋਨੇਸ਼ੀਆ ਵਿੱਚ ਸੁਨਾਮੀ ਪੀੜਤਾਂ ਲਈ ਰਾਹਤ ਕਾਰਜ ਕਰਨ ਤੋਂ ਇਲਾਵਾ ਅਨੇਕਾਂ ਹੋਰ ਮੁਲਕਾਂ ਵਿੱਚ ਸਿੱਖ ਧਰਮ ਦੇ ‘ਸਰਬੱਤ ਦੇ ਭਲੇ’ ਦੇ ਸਿਧਾਂਤ ਤਹਿਤ ਲਗਾਤਾਰ ਸੇਵਾ ਕੀਤੀ ਜਾਂ ਰਹੀ ਹੈ।

 ਰਵੀ ਸਿੰਘ ਨੇ ਆਪਣੀ ਤਕਰੀਰ ਵਿੱਚ ਇਸ ਗੱਲ ਉੱਤੇ ਖਾਸ ਕਰਕੇ ਜੋਰ ਦਿੱਤਾ ਕਿ ਇੱਕਤਰ ਹੋਏ ਫੰਡਾਂ ਦੇ ਇਸਤੇਮਾਲ ਵਿੱਚ ਸਪੱਸ਼ਟਤਾ ਰੱਖੀ ਜਾਣੀ ਬਹੁਤ ਜਰੂਰੀ ਹੈ ਜਿਸ ਕਾਰਣ ਖਾਲਸਾ ਏਡ ਬਹੁਤ ਜਲਦ 100% ਕੈਸ਼ਲੈਸ ਹੋ ਜਾਵੇਗੀ, ਭਾਵ ਇਸ ਸੰਸਥਾ ਨੂੰ ਦਿੱਤਾ ਜਾਣ ਵਾਲਾ ਸਾਰਾ ਦਾਨ-ਪਾਤਰ ਇੰਟਰਨੈੱਟ ਸਹੂਲਤ ਰਾਹੀਂ ਦੇਣਾ ਸੰਭਵ ਹੋ ਜਾਵੇਗਾ। ਉਹਨਾਂ ਕਿਹਾ ਕਿ ਜੇ ਕਿਸੇ ਵੀ ਦਾਨੀ ਨੂੰ ਕੋਈ ਵੀ ਸੁਆਲ ਹੋਵੇ ਤਾਂ ਉਸ ਨਾਲ ਸਿੱਧਾ ਫੋਨ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਰਵੀ ਸਿੰਘ ਨੇ ਕਿਹਾ ਕਿ ਸੇਵਾ ਦੇ ਸੰਕਪਲ ਨੂੰ ਦ੍ਰਿੜ ਕਰਨ ਵਾਸਤੇ ਸਾਨੂੰ ਖੁਦ ਦੀ ਸੋਚ ਬਦਲਣ ਦੀ ਲੋੜ ਹੈ ਨਾ ਕਿ ਦੁਨੀਆ ਨੂੰ ਬਦਲਣ ਦੀ।

 ਸੌੜੀ ਸੋਚ ਨੂੰ ਨਕਾਰਦੇ ਹੋਏ ਰਵੀ ਸਿੰਘ ਨੇ ਕਿਹਾ ਕਿ ਸਾਨੂੰ ਨਫ਼ਰਤ ਫੈਲਾਉਣ ਦੇ ਕੰਮ ਤੋਂ ਦੂਰ ਰਹਿਣਾ ਚਾਹੀਦਾ ਹੈ ਸਗੋਂ ਹਰ ਮਨੁੱਖ ਨੂੰ ਸਵੀਕਾਰਤਾ ਭਰੇ ਢੰਗ ਨਾਲ ਪਰੇਮ ਕਰਨਾ ਚਾਹੀਦਾ ਹੈ। ਖੁਦ ਦੀ ਮਿਸਾਲ ਦੇਂਦੇ ਹੋਏ ਰਵੀ ਸਿੰਘ ਨੇ ਦੱਿਸਆ ਕਿ ਜਦੋਂ ਉਹ 2003 ਵਿੱਚ ਸੋਮਾਲੀਆ ਗਿਆ ਤਾਂ ਉਸਦੇ ਮੇਜ਼ਬਾਨ ਦੀ ਮਾਂ ਨੇ ਧਰਵਾਸ ਦੇਂਦੇ ਹੋਏ ਉਸਨੂੰ ਕਿਹਾ ਸੀ ਕਿ ਤੂੰ ਆਪਣੀ ਮਾਂ ਪਿੱਛੇ ਛੱਡ ਕੇ ਸਾਡੇ ਮੁਲਕ ਸੇਵਾ ਕਰਨ ਆਇਆ ਹੈਂ, ਇਸ ਵਾਸਤੇ ਇਥੇ ਮੈਂ ਤੇਰੀ ਮਾਂ ਹਾਂ। ਰਵੀ ਸਿੰਘ ਦੀ ਮੁਰਾਦ ਸੀ ਕਿ ਰੱਬ ਦਾ ਬਣਾਇਆ ਹਰ ਜੀਅ ਚੰਗਾ ਹੈ ਬੱਸ ਸਾਨੂੰ ਆਪਣੀ ਸੋਚ ਚੰਗੀ ਬਣਾਉਣ ਦੀ ਲੋੜ ਹੈ।

 ਖਾਲਸਾ ਏਡ ਦੇ ਵਿਕਾਸ ਦੀ ਗੱਲ ਕਰਦੇ ਹੋਏ ਰਵੀ ਸਿੰਘ ਨੇ ਕਿਹਾ ਕਿ ਇਹ ਸਾਰਾ ਕੁੱਝ ਸੰਗਤ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ। ਉਹਨਾਂ ਗੁਰਦੁਆਰਿਆਂ ਵਿੱਚ ਹੁੰਦੇ ਝਗੜਿਆਂ ਦਾ ਜਿ਼ਕਰ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੀ ਤਾਕਤ ਨੂੰ ਹਾਂ-ਪੱਖੀ ਕਾਰਜਾਂ ਵਿੱਚ ਲਾਉਣ ਦੀ ਲੋੜ ਹੈ। ਉਸਨੇ ਇੱਕਤਰ ਦਾਨੀਆਂ ਨੂੰ ਸਿੱਖ ਧਰਮ ਦੇ ਮਹਾਨ ਸੇਵਾ-ਕਰਤਾ ਭਾਈ ਘੱਨਈਆ ਜੀ ਦੇ ਜੀਵਨ ਤੋਂ ਸਬਕ ਲੈਣ ਦੀ ਲੋੜ ਉੱਤੇ ਜੋ਼ਰ ਦਿੱਤਾ। ਸਰਬੱਤ ਦੇ ਭਲੇ ਦੇ ਸੰਕਲਪ ਨੂੰ ਵਾਰ 2 ਦੁਹਰਾਉਂਦੇ ਹੋਏ ਰਵੀ ਸਿੰਘ ਦੁਆਰਾ ਆਪਣੀ ਤਕਰੀਰ ਵਿੱਚ ਕਿਸੇ ਵਿਸ਼ੇਸ਼ ਸਥਾਨ, ਵਿਅਕਤੀ ਜਾਂ ਮੁਲਕ ਦਾ ਨਾਮ ਲਏ ਬਗੈਰ ਇੱਕ ਖਾਸ ਕਿਸਮ ਦੀ ਰੰਜਸ਼ ਭਰੀ ਸੁਰ ਵੀ ਰੱਖੀ ਗਈ।

 ਇਸ ਚੈਰਟੀ ਦਾ ਸਮਰੱਥਨ ਕਰਨ ਦਾ ਦਾਨੀਆ ਵਿੱਚ ਅਜਿਹਾ ਜ਼ਜਬਾ ਸੀ ਕਿ ਇੱਕ ਅਨੁਮਾਨ ਮੁਤਾਬਕ ਇਸ ਡਿਨਰ ਵਿੱਚ ਡੇਢ ਲੱਖ ਡਾਲਰ ਦੇ ਕਰੀਬ ਦਾਨ ਇੱਕਤਰ ਹੋਇਆ ਹੈ ਪਰ ਅਸਲ ਰਾਸ਼ੀ ਦਾ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗ ਸਕੇਗਾ। ਖਾਲਸਾ ਏਡ ਦੇ ਭਾਰਤ ਵਿੱਚ ਜੰਮੂ ਵਿੱਚੋਂ ਆਏ ਸੇਵਾ-ਕਰਮੀ ਅਮਰਜੀਤ ਸਿੰਘ ਨੇ ਭਾਰਤ ਅਤੇ ਬੰਗਲਾਦੇਸ਼ ਆਦਿ ਮੁਲਕਾਂ ਵਿੱਚ ਕੰਮ ਕਰਨ ਦੇ ਆਪਣੇ ਅਨੁਭਵ ਸਾਂਝੇ ਕੀਤੇ।

 ਇਸ ਫੰਡ ਰੇਜਿ਼ੰਗ ਡਿਨਰ ਦੌਰਾਨ ਮਨ-ਪਰਚਾਵੇ ਦੀਆਂ ਕਈ ਆਈਟਮਾਂ ਸਨ ਜੋ ਰਿਵਾਇਤੀ ਸਿੱਖੀ ਪ੍ਰੰਪਰਾ ਦੀਆਂ ਤਰਜਮਾਨੀ ਕਰਦੀਆਂ ਸਨ। ਇਹਨਾਂ ਵਿੱਚ ਗੱਤਕਾ, ਨਗਾਰਾ, ਪੁਰਾਣੇ ਤੰਤੀ ਸਾਜ਼ਾਂ ਦੀ ਪੇਸ਼ਕਾਰੀ ਸ਼ਾਮਲ ਸੀ ਜੋ ਕੈਨੇਡੀਅਨ ਜੰਮਪਲ ਸਿੱਖ ਬੱਚਿਆਂ ਨੇ ਬਾਖੂਬੀ ਨਿਭਾਈ। ਇਸ ਸਮਾਗਮ ਦੀ ਇੱਕ ਖੂਬੀ ਇਹ ਵੀ ਰਹੀ ਕਿ ਵੱਡੀ ਗਿਣਤੀ ਵਿੱਚ ਦਾਨੀ ਨਿੱਜੀ ਫੋਨ ਕਾਲਾਂ ਜਾਂ ਇੱਕ ਦੂਜੇ ਦੀ ਦੱਸ ਉੱਤੇ ਹੀ ਆ ਹਾਜ਼ਰ ਹੋਏ। ਸਮੁੱਚਾ ਸਮਾਗਮ ਨਿਰੋਲ ਸੇਵਾ ਦੇ ਸੰਕਲਪ ਨੂੰ ਸਮ੍ਰਪਿਤ ਰਿਹਾ ਜਿਸ ਵਿੱਚ ਕਿਸੇ ਕਿਸਮ ਦੀ ਕੋਈ ਸਿਆਸੀ ਤਕਰੀਰ ਜਾਂ ਹੋਰ ਸੁਨੇਹਿਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ। 

ਇਸ ਪ੍ਰੋਗਰਾਮ ਨੰੁ ਸਫਲ ਕਰਨ `ਚ ਨੈਸ਼ਨਲ ਕੁਆਰਡੀਨੇਟਰ ਜਤਿੰਦਰ ਸਿੰਘ, ਓਂਟਾਰੀਓ ਕੁਆਰਡੀਨੇਟਰ ਗੁਰਚਰਨ ਸਿੰਘ, ਕੁਲਵਿੰਦਰ ਸਿੰਘ ਪੱਤੜ, ਗੁਰਪ੍ਰਤਾਪ ਸਿੰਘ ਤੂਰ, ਪਰਮਿੰਦਰ ਸਿੰਘ ਤੇ ਜਸਮੇਲ ਚੱਗਰ ਨੇ ਅਹਿਮ ਭੂਮਿਕਾ ਨਿਭਾਈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ