Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਭਾਰਤ

ਬੇਟੇ ਦੀ ਮੌਤ ਤੇ ਪੁਲਸ ਜਾਂਚ ਤੋਂ ਨਾਖੁਸ਼ ਪਰਵਾਰ ਨੇ ਹਿੰਦੂ ਧਰਮ ਅਪਣਾ ਲਿਆ

October 04, 2018 08:41 AM

ਬਾਗਪਤ, 3 ਅਕਤੂਬਰ (ਪੋਸਟ ਬਿਊਰੋ)- ਆਪਣੇ ਬੇਟੇ ਦੀ ਹੱਤਿਆ ਨੂੰ ਪੁਲਸ ਵੱਲੋਂ ਖੁਦਕੁਸ਼ੀ ਦੱਸੇ ਜਾਣ ਤੋਂ ਖਫਾ ਅਤੇ ਇਸ ਕੇਸ ਵਿੱਚ ਮੁਸਲਿਮ ਸਮਾਜ ਦਾ ਸਹਿਯੋਗ ਨਾ ਮਿਲਣ ਤੋਂ ਦੁਖੀ ਇੱਕ ਮੁਸਲਿਮ ਪਰਵਾਰ ਦੇ 12 ਮੈਂਬਰਾਂ ਨੇ ਹਿੰਦੂ ਧਰਮ ਅਪਣਾ ਲਿਆ, ਪਰ ਐੱਸ ਡੀ ਐੱਮ ਨੂੰ ਮਰਜ਼ੀ ਨਾਲ ਹਿੰਦੂ ਧਰਮ ਅਪਣਾਉਣ ਦਾ ਬਿਆਨ ਦਿੱਤਾ ਹੈ।
ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਛਪਰੌਲੀ ਥਾਣਾ ਦੇ ਬਦਰਖਾ ਪਿੰਡ ਦੇ ਅਖਤਰ ਅਲੀ ਨੇ ਆਪਣੇ ਪਰਵਾਰ ਦੇ ਨਾਲ ਬੀਤੇ ਦਿਨੀਂ ਆਪਣਾ ਧਰਮ ਤਬਦੀਲ ਕੀਤਾ। ਬਾਗਪਤ ਜ਼ਿਲ੍ਹੇ ਦੇ ਕੁਲੈਕਟਰ ਨੇ ਧਰਮ ਤਬਦੀਲੀ ਦੇ ਇਸ ਮਾਮਲੇ ਦੀ ਪੁਸ਼ਟੀ ਕੀਤੀ। ਅਖਤਰ ਨੇ ਕਿਹਾ ਕਿ ਧਰਮ ਤਬਦੀਲੀ ਕਰਨ ਨਾਲ ਸ਼ਾਇਦ ਪੁਲਸ ਉਨ੍ਹਾਂ ਦੇ ਬੇਟੇ ਦੇ ਕਤਲ ਕੇਸ ਦੀ ਸਹੀ ਤਰੀਕੇ ਨਾਲ ਜਾਂਚ ਕਰੇ ਅਤੇ ਉਨ੍ਹਾਂ ਨਾਲ ਨਿਆਂ ਹੋਵੇ।
ਅਖਤਰ ਦੇ ਬੇਟੇ ਗੁਲਹਸਨ ਦੀ ਲਾਸ਼ 22 ਜੁਲਾਈ ਨੂੰ ਉਸ ਦੀ ਦੁਕਾਨ ਵਿੱਚ ਮਿਲੀ ਸੀ। ਪੁਲਸ ਨੇ ਇਸ ਨੂੰ ਖੁਦਕੁਸ਼ੀ ਦੱਸ ਕੇ ਜਾਂਚ ਖਤਮ ਕਰ ਦਿੱਤੀ। ਅਖਤਰ ਉਸ ਨੂੰ ਹੱਤਿਆ ਮੰਨਦਾ ਹੈ। ਪੁਲਸ ਦੇ ਅਨੁਸਾਰ ਪਰਵਾਰ ਦੀ ਪੁਲਸ ਨਾਲ ਨਾਰਾਜ਼ਗੀ ਨਹੀਂ, ਉਹ ਆਪਣੇ ਸਮਾਜ ਦੇ ਲੋਕਾਂ ਵੱਲੋਂ ਸਹਿਯੋਗ ਨਾ ਦਿੱਤੇ ਜਾਣ ਦੇ ਕਾਰਨ ਨਾਰਾਜ਼ ਹੋ ਕੇ ਆਪਣਾ ਧਰਮ ਬਦਲ ਰਹੇ ਹਨ ਤੇ ਇਸ ਵਿੱਚ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ।

Have something to say? Post your comment