Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਸ਼ਾਂਤੀ ਪੂਰਵਕ ਹੋ ਰਿਹੈ ਮਾਲਦੀਵ ਵਿੱਚ ਸੱਤਾ ਦਾ ਤਬਾਦਲਾ

October 04, 2018 08:24 AM

ਯੂ ਐਨ, 3 ਅਕਤੂਬਰ (ਪੋਸਟ ਬਿਊਰੋ)- ਯੂ ਐਨ 'ਚ ਮਾਲਦੀਵ ਨੇ ਸਥਾਈ ਪ੍ਰਤੀਨਿਧ ਅਲੀ ਨਸੀਰ ਮੁਹੰਮਦ ਨੇ ਵਿਸਵ ਸੰਸਥਾ ਨੂੰ ਵਿਸ਼ਵਾਸ ਦਿੱਤਾ ਹੈ ਕਿ ਉਨ੍ਹਾਂ ਦੇ ਦੇਸ਼ 'ਚ ਵਿਰੋਧੀ ਨੇਤਾ ਇਬਰਾਹਿਮ ਸਾਲੇਹ ਦਾ ਸੱਤਾ ਤਬਾਦਲਾ ਸ਼ਾਂਤੀ ਪੂਰਵਕ ਕੀਤਾ ਜਾ ਰਿਹਾ ਹੈ। ਸਾਲੇਹ ਪਿਛਲੇ ਮਹੀਨੇ ਹੋਈਆਂ ਚੋਣਾਂ 'ਚ ਰਾਸ਼ਟਰਪਤੀ ਚੁਣੇ ਗਏ ਸੀ।
ਨਸੀਰ ਦਾ ਇਹ ਬਿਆਨ ਉਨ੍ਹਾਂ ਖਬਰਾਂ ਦੋਰਾਨ ਆਇਆ ਹੈ, ਜਿਨ੍ਹਾਂ 'ਚ ਵਿਰੋਧੀਆਂ ਨੇ ਇਹ ਦਾਅਵਾ ਕੀਤਾ ਸੀ ਕਿ ਰਾਸ਼ਟਰਪਤੀ ਅਬਦੁੱਲਾ ਯਾਮੀਨ ਹਾਰ ਦੇ ਬਾਵਜੂਦ ਸੱਤਾ 'ਚ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ। ਵਿਰੋਧੀਆਂ ਨੇ ਸ਼ਾਂਤੀ ਨਾਲ ਸੱਤਾ ਦੇ ਤਬਾਦਲੇ ਲਈ ਅੰਤਰਰਾਸ਼ਟਰੀ ਜਥੇਬੰਦੀ ਤੋਂ ਮਦਦ ਦੀ ਗੁਹਾਰ ਵੀ ਲਾਈ ਸੀ। ਯੂ ਐਨ ਜਨਰਲ ਅਸੈਂਬਲੀ ਵਿੱਚ ਬੀਤੇ ਦਿਨੀਂ ਇਕ ਉਚ ਪੱਧਰੀ ਚਰਚਾ ਦੌਰਾਨ ਨਸੀਰ ਨੇ ਕਿਹਾ ਕਿ ਮਾਲਦੀਵ ਲਈ 23 ਸਤੰਬਰ ਦਾ ਦਿਨ ਅਸਾਧਾਰਨ ਸੀ। ਇਸ ਦਿਨ ਰਾਸ਼ਟਰਪਤੀ ਚੋਣਾਂ ਹੋਈਆਂ ਸੀ। ਇਹ ਅਜਿਹਾ ਸਮਾਂ ਹੈ, ਜਿਸ ਉੱਤੇ ਮਾਲਦੀਪ ਦਾ ਹਰ ਨੌਜਵਾਨ ਮਾਣ ਕਰ ਸਕਦਾ ਹੈ ਕਿ ਸਾਡੇ ਦੇਸ਼ ਨੇ ਕਿੰਨੀ ਤਰੱਕੀ ਕੀਤੀ ਹੈ। ਚੋਣਾਂ ਦੇ ਬਾਅਦ ਮਾਲਦੀਵ 'ਚ ਇਕ ਚੁਣੀ ਹੋਈ ਸਰਕਾਰ ਦੂਸਰੀ ਨਵੀਂ ਸਰਕਾਰ ਨੂੰ ਸੱਤਾ ਸੌਂਪ ਰਹੀ ਹੈ। ਬੀਤੇ ਸ਼ਨਿਚਰਵਾਰ ਚੋਣ ਕਮਿਸ਼ਨ ਨੇ ਮਾਲਦੀਵ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਸੋਲਿਹ ਨੂੰ ਜੇਤੂ ਐਲਾਨਿਆ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ