Welcome to Canadian Punjabi Post
Follow us on

22

October 2018
ਬ੍ਰੈਕਿੰਗ ਖ਼ਬਰਾਂ :
ਅੰਤਰਰਾਸ਼ਟਰੀ

ਡੋਨਾਲਡ ਟਰੰਪ ਨੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਮਹਿਲਾ ਦਾ ਮਖ਼ੌਲ ਉਡਾਇਆ

October 04, 2018 08:22 AM

ਵਾਸ਼ਿੰਗਟਨ, 3 ਅਕਤੂਬਰ (ਪੋਸਟ ਬਿਊਰੋ)- ਅਮਰੀਕਾ `ਚ ਇਕ ਰੈਲੀ ਵਿੱਚ ਬੋਲਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਪਰੀਮ ਕੋਰਟ ਲਈ ਨਾਮਜ਼ਦ ਜੱਜ ਬਰੈਟ ਕੈਵਨਾਘ ਉੱਤੇ ਸੈਕਸ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਮਹਿਲਾ ਦਾ ਮਖ਼ੌਲ ਉਡਾਇਆ। ਉਨ੍ਹਾਂ ਕਿਹਾ ਕਿ ਬਰੈਟ ਉੱਤੇ ਦੋਸ਼ ਲਾਉਣ ਵਾਲੀ ਔਰਤ ਨੂੰ ਉਸ ਘਟਨਾ ਬਾਰੇ ਸਿਰਫ਼ ਇਹ ਹੀ ਯਾਦ ਹੈ ਕਿ ਉਸ ਨੇ ਬੀਅਰ ਪੀਤੀ ਸੀ, ਇਸ ਤੋਂ ਇਲਾਵਾ ਉਹ ਸਭ ਭੁੱਲ ਗਈ ਹੈ।
ਵਰਨਣ ਯੋਗ ਹੈ ਕਿ ਪ੍ਰੋਫੈਸਰ ਕ੍ਰਿਸਟੀਨ ਬਲੇਸੀ ਫੋਰਡ ਨੇ 36 ਸਾਲ ਪਹਿਲਾਂ ਸਕੂਲ ਦੀ ਇਕ ਪਾਰਟੀ ਵੇਲੇ ਉਸ ਨਾਲ ਜਬਰਦਸਤੀ ਕਰਨ ਲਈ ਕੈਵਨਾਘ ਉੱਤੇ ਦੋਸ਼ ਲਾਏ ਹਨ। ਇਸ ਕੇਸ ਵਿੱਚ ਫੋਰਡ ਨੇ ਪਿਛਲੇ ਹਫ਼ਤੇ ਸੀਨੇਟ ਦੀ ਜੁਡੀਸ਼ਲ ਕਮੇਟੀ ਅੱਗੇ ਆਪਣਾ ਪੱਖ ਰੱਖਿਆ ਸੀ।
ਅੱਜ ਮਿਸੀਸਿਪੀ ਵਿੱਚ ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ ਡੋਨਾਲਡ ਟਰੰਪ ਨੇ ਫੋਰਡ ਵੱਲੋਂ ਲਾਏ ਦੋਸ਼ਾਂ ਉੱਤੇ ਸ਼ੱਕ ਪ੍ਰਗਟ ਕੀਤਾ। ਜੁਡੀਸ਼ਲ ਕਮੇਟੀ `ਚ ਫੋਰਡ ਤੋਂ ਪੁੱਛੇ ਗਏ ਸਵਾਲਾਂ ਅਤੇ ਉਨ੍ਹਾਂ ਦੇ ਜਵਾਬਾਂ ਦੀ ਨਕਲ ਉਤਾਰਦੇ ਹੋਏ ਟਰੰਪ ਨੇ ਕਿਹਾ ਕਿ 36 ਸਾਲ ਪਹਿਲਾਂ ਇਹ ਘਟਨਾ ਵਾਪਰੀ ਸੀ, ਉਸ ਨੂੰ ਯਾਦ ਨਹੀਂ ਕਿ ਉਹ ਘਟਨਾ ਸਥਾਨ ਉੱਤੇ ਕਿਵੇਂ ਪਹੁੰਚੀ ਅਤੇ ਓਥੋਂ ਘਰ ਕਿਵੇਂ ਗਈ। ਉਸ ਨੂੰ ਘਟਨਾ ਦੀ ਜਗ੍ਹਾ ਵੀ ਯਾਦ ਨਹੀਂ, ਬੱਸ ਏਨਾ ਯਾਦ ਹੈ ਕਿ ਉਨ੍ਹਾਂ ਨੇ ਬੀਅਰ ਪੀਤੀ ਸੀ। ਟਰੰਪ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਨਾਲ ਬਰੈਟ ਦੀ ਜ਼ਿੰਦਗੀ ਤਬਾਹ ਹੋ ਗਈ ਹੈ। ਉਸ ਦੀ ਪਤਨੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਟਰੰਪ ਦੇ ਅਨੁਸਾਰ ਇਸ ਸਭ ਦੇ ਪਿੱਛੇ ਵਿਰੋਧੀ ਪਾਰਟੀ ਡੈਮੋਕਰੇਟਸ ਦਾ ਹੱਥ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਦੋ ਮਹੀਨੇ `ਚ ਕਰਜ਼ਾ ਨਾ ਮਿਲਿਆ ਤਾਂ ਪਾਕਿਸਤਾਨ ਸੰਕਟ ਵਿੱਚ ਫਸ ਜਾਵੇਗਾ: ਇਮਰਾਨ ਖਾਨ
ਇਰਾਕ ਵਿੱਚ ਪ੍ਰਸਿੱਧੀ ਵਾਲੀਆਂ ਔਰਤਾਂ ਦੇ ਕਤਲਾਂ ਨਾਲ ਦਹਿਸ਼ਤ
ਚੀਨ-ਹਾਂਗਕਾਂਗ ਦਰਮਿਆਨ ਬਣਿਆ ਸਭ ਤੋਂ ਲੰਮਾ ਪੁਲ ਬੁੱਧਵਾਰ ਨੂੰ ਖੁੱਲ੍ਹੇਗਾ
ਪਾਕਿਸਤਾਨ ਦੇ ਅੱਤਵਾਦ ਵਿਰੋਧੀ ਦਾਅਵੇ ਬਾਰੇ ਐੱਫ ਏ ਟੀ ਐੱਫ ਖੁਸ਼ ਨਹੀਂ
ਅਫਗਾਨਿਸਤਾਨ ਵਿੱਚ ਪਾਰਲੀਮੈਂਟਰੀ ਚੋਣਾਂ ਦੌਰਾਨ ਧਮਾਕੇ, 130 ਦੇ ਕਰੀਬ ਮੌਤਾਂ
ਸਾਊਦੀ ਅਰਬ ਨੇ ਆਪਣੇ ਕੌਂਸਲੇਟ ਵਿੱਚ ਪੱਤਰਕਾਰ ਖਾਸ਼ੋਗ਼ੀ ਦੀ ਮੌਤ ਹੋਈ ਮੰਨ ਲਈ
ਮੀਨਲ ਪਟੇਲ ਨੂੰ ਅਮਰੀਕਾ ਵਿੱਚ ਰਾਸ਼ਟਰਪਤੀ ਪੁਰਸਕਾਰ
ਇਟਲੀ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਸ੍ਰੀ ਸਾਹਿਬ ਪਹਿਨਣ ਉੱਤੇ ਮੋਟਾ ਜੁਰਮਾਨਾ
ਤਿੰਨ ਭਾਰਤੀ ਵਿਦਿਆਰਥੀ ਬ੍ਰੇਕ ਥਰੂ ਜੂਨੀਅਰ ਚੈਲਿੰਜ ਦੇ ਅੰਤਲੇ ਗੇੜ ਵਿੱਚ
ਟਰੰਪ ਦੇ ਮੁਰੀਦਾਂ ਲਈ ਬਣੇ ਡੇਟਿੰਗ ਐਪ ਵਿੱਚੋਂ ਪਹਿਲੇ ਦਿਨ ਹੀ ਡਾਟਾ ਲੀਕ