Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਅੰਤਰਰਾਸ਼ਟਰੀ

ਆਸਟਰੇਲੀਆ ਵਿੱਚ ਭਾਰਤੀਆਂ ਨੂੰ ਪਰਵਾਰਕ ਹਿੰਸਾ ਕਾਰਨ ਵੱਧ ਵੀਜ਼ੇ ਮਿਲ ਗਏ

October 04, 2018 08:20 AM

ਮੈਲਬਰਨ, 3 ਅਕਤੂਬਰ (ਪੋਸਟ ਬਿਊਰੋ)- ਆਸਟਰੇਲੀਆ 'ਚ ਸਭ ਤੋਂ ਵਧੇਰੇ ਭਾਰਤੀ ਪਰਵਾਰਾਂ 'ਚ ਪਰਵਾਰਕ ਹਿੰਸਾ ਦੇ ਮਸਲੇ ਸਾਹਮਣੇ ਆ ਰਹੇ ਹਨ ਤੇ ਇਸੇ ਤਹਿਤ ਇਥੋਂ ਦੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਘਰੇਲੂ ਹਿੰਸਾ ਹੇਠ ਸਭ ਤੋਂ ਵੱਧ ਵੀਜ਼ੇ ਦਿੱਤੇ ਗਏ ਹਨ। ਜਦੋਂ ਪਰਵਾਰਾਂ 'ਚ ਲੜਾਈ ਝਗੜਾ ਹੋ ਜਾਂਦਾ ਹੈ ਤਾਂ ਸਪਾਂਸਰਸ਼ਿਪ ਵਾਪਸ ਲੈ ਲਈ ਜਾਂਦੀ ਹੈ, ਉਸ ਤੋਂ ਬਾਅਦ ਸਬੰਧਤ ਵਿਭਾਗ ਪੀੜਤ ਧਿਰ ਨੂੰ ਵੀਜ਼ਾ ਦੇ ਦਿੰਦਾ ਹੈ।
ਪਿਛਲੇ ਪੰਜ ਸਾਲਾਂ 'ਚ 280 ਭਾਰਤੀ ਲੋਕ ਕਾਨੂੰਨ ਦੀ ਇਸ ਧਾਰਾ ਹੇਠ ਇਥੇ ਰਹਿਣ 'ਚ ਪੱਕਾ ਵੀਜ਼ਾ ਹਾਸਲ ਕਰ ਚੁੱਕੇ ਹਨ। ਵਿਭਾਗ ਨੂੰ ਅੱਜ ਤੱਕ ਘਰੇਲੂ ਹਿੰਸਾ ਦੇ ਪੀੜਤਾਂ ਦੀਆਂ 367 ਦਰਖਾਸਤਾਂ ਪ੍ਰਾਪਤ ਹੋਈਆਂ ਹਨ। ਅਜਿਹੇ ਅੰਕੜੇ ਸਾਹਮਣੇ ਆਏ ਹਨ ਕਿ ਆਸਟਰੇਲੀਆ ਦੀ ਸੈਨੇਟ ਵੱਲੋਂ ਇਥੇ ਵੱਸਦੇ ਭਾਰਤੀ ਭਾਈਚਾਰੇ 'ਚ ਦਹੇਜ ਦੀ ਸਮੱਸਿਆ ਬਾਰੇ ਪੜਤਾਲ ਹੋ ਰਹੀ ਹੈ। ਵਿਕਟੋਰੀਆ ਰਾਜ ਵਿੱਚ ਇਸ ਸਬੰਧੀ ਕਾਨੂੰਨ ਵੀ ਪਾਸ ਕੀਤਾ ਜਾ ਚੁੱਕਾ ਹੈ। ਘਰੇਲੂ ਹਿੰਸਾ 'ਚ ਮਰਦ ਵੀ ਸ਼ਾਮਲ ਹਨ, ਪਰ ਜ਼ਿਆਦਾ ਗਿਣਤੀ ਵਿੱਚ ਔਰਤਾਂ ਹਨ। ਵਿਭਾਗ ਨੂੰ ਬਾਕੀ ਭਾਈਚਾਰੇ ਦੇ ਲੋਕਾਂ ਦੀਆਂ ਵੀ ਅਰਜ਼ੀਆਂ ਮਿਲ ਰਹੀਆਂ ਹਨ, ਪਰ ਭਾਰਤੀਆਂ ਦੀਆਂ ਵਧੇਰੇ ਹਨ। ਵਿਭਾਗ ਦਾ ਕਹਿਣਾ ਹੈ ਕਿ ਜਦੋਂ ਇਸ ਤਰ੍ਹਾਂ ਦੇ ਕੇਸ ਆਉਂਦੇ ਹਨ ਤਾਂ ਉਨ੍ਹਾਂ ਨਾਲ ਨਜਿੱਠਣਾ ਸੌਖਾ ਨਹੀਂ ਹੁੰਦਾ। ਪੀੜਤਾਂ ਨੂੰ ਸਬੂਤ ਦੇਣੇ ਪੈਂਦੇ ਹਨ ਅਤੇ ਉਸ ਦੀ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੇਸ ਅਫਸਰ ਲਈ ਇਹ ਕਾਫੀ ਔਖਾ ਸਮਾਂ ਹੁੰਦਾ ਹੈ। ਬਹੁਤੀਆਂ ਭਾਰਤੀਆਂ ਔਰਤਾਂ ਆਪਣੇ ਜ਼ਿਆਦਤੀਆਂ ਦੀ ਰਿਪੋਰਟ ਹੀ ਨਹੀਂ ਕਰਦੀਆਂ, ਪਰ ਵਿਭਾਗ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਜ਼ੁਲਮ ਸਹਿਣ ਦੀ ਲੋੜ ਨਹੀਂ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਤਿੰਨ ਭਾਰਤੀ ਵਿਦਿਆਰਥੀ ਬ੍ਰੇਕ ਥਰੂ ਜੂਨੀਅਰ ਚੈਲਿੰਜ ਦੇ ਅੰਤਲੇ ਗੇੜ ਵਿੱਚ
ਟਰੰਪ ਦੇ ਮੁਰੀਦਾਂ ਲਈ ਬਣੇ ਡੇਟਿੰਗ ਐਪ ਵਿੱਚੋਂ ਪਹਿਲੇ ਦਿਨ ਹੀ ਡਾਟਾ ਲੀਕ
ਬ੍ਰਿਟੇਨ ਵਿੱਚ ਨਫਰਤੀ ਅਪਰਾਧਾਂ 'ਚ ਹੋਇਆ ਭਾਰੀ ਵਾਧਾ
ਵੋਟਰਾਂ ਨੂੰ ਭਰਮਾਉਣ ਵਾਲਿਆਂ ਖਿਲਾਫ ਫੇਸਬੁੱਕ ਸਖਤ ਹੋਈ
ਬਲਾਤਕਾਰ ਪੀੜਤ ਬੱਚੀ ਦੇ ਪਿਤਾ ਸਾਹਮਣੇ ਦੋਸ਼ੀ ਨੂੰ ਫਾਂਸੀ ਦਿੱਤੀ ਗਈ
ਬ੍ਰੈਗਜ਼ਿਟ ਮੁੱਦੇ ਉੱਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਤੇ ਯੂਰਪੀ ਯੂਨੀਅਨ ਵਿੱਚ ਅੜਿੱਕਾ ਕਾਇਮ
ਬ੍ਰਾਜ਼ੀਲ ਦੇ ਰਾਸ਼ਟਰਪਤੀ ਵਿਰੁੱਧ ਭ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਦੇ ਦੋਸ਼
ਟਰੰਪ ਦੇ ਖਿਲਾਫ ਪੋਰਨ ਸਟਾਰ ਦਾ ਮੁਕੱਦਮਾ ਫੈਡਰਲ ਕੋਰਟ ਵੱਲੋਂ ਰੱਦ
ਡੋਪ ਜਾਂਚ ਦਾ ਨੋਟਿਸ ਮਿਲਣ ਨਾਲ ਓਸੇਨ ਬੋਲਟ ਨਾਰਾਜ਼
ਪਾਕਿਸਤਾਨ ਉਪ ਚੋਣਾਂ : ਇਮਰਾਨ ਦੀ ਪਾਰਟੀ ਨੂੰ ਝਟਕਾ, ਨਵਾਜ਼ ਦੀ ਪਾਰਟੀ ਅੱਗੇ ਵਧੀ