Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਕੈਨੇਡਾ

ਕੈਨੇਡਾ ਨੇ ਆਪਣੀ ਖੁਦਮੁਖਤਿਆਰੀ ਅਮਰੀਕਾ ਨੂੰ ਸੌਂਪੀ!

October 04, 2018 08:12 AM

ਓਟਵਾ, 3 ਅਕਤੂਬਰ (ਪੋਸਟ ਬਿਊਰੋ) : ਆਪਣੀ ਨਵੀਂ ਟਰੇਡ ਡੀਲ ਨਾਲ ਅਸਲ ਵਿੱਚ ਕੈਨੇਡਾ ਨੇ ਆਪਣੀ ਖੁਦਮੁਖਤਿਆਰੀ ਅਮਰੀਕਾ ਨੂੰ ਸੌਂਪ ਦਿੱਤੀ ਹੈ। ਸੱਭ ਤੋਂ ਪਹਿਲਾਂ ਕਲਾਜ਼ 32 ਦੀ ਗੱਲ ਕਰਦੇ ਹਾਂ। ਇਸ ਵਿੱਚ ਭਾਵੇਂ ਗੋਲਮੋਲ ਗੱਲ ਕੀਤੀ ਗਈ ਹੈ ਪਰ ਉਸ ਦਾ ਸਿੱਧਾ ਮਤਲਬ ਇਹ ਹੈ ਕਿ ਜੇ ਕੈਨੇਡਾ ਚੀਨ ਨਾਲ ਕੋਈ ਟਰੇਡ ਡੀਲ ਕਰਦਾ ਹੈ ਤਾਂ ਉਸ ਸਬੰਧੀ ਗੱਲਬਾਤ ਬਾਰੇ ਸੱਭ ਤੋਂ ਪਹਿਲਾਂ ਅਮਰੀਕਾ ਨੂੰ ਜਾਣੂ ਕਰਵਾਉਣਾ ਹੋਵੇਗਾ ਤੇ ਗੱਲਬਾਤ ਦਾ ਮਸੌਦਾ ਅਮਰੀਕਾ ਨਾਲ ਸਾਂਝਾ ਕਰਨਾ ਹੋਵੇਗਾ। ਹਰੇਕ ਡੀਲ ਦਾ ਟੈਕਸਟ ਵੀ ਅਮਰੀਕਾ ਕੋਲ ਜਮ੍ਹਾਂ ਕਰਵਾਉਣਾ ਹੋਵੇਗਾ ਉਹ ਵੀ ਡੀਲ ਹੋਣ ਤੋਂ ਪਹਿਲਾਂ। ਫਿਰ ਅਮਰੀਕਾ ਉਸ ਡੀਲ ਦਾ ਮੁਲਾਂਕਣ ਕਰੇਗਾ ਤੇ ਇੱਕ ਕੁੱਤੇ ਵਾਂਗ ਕੈਨੇਡਾ ਸਬੰਧਤ ਡੀਲ ਬਾਰੇ ਅਮਰੀਕਾ ਦੇ ਫੈਸਲੇ ਦੀ ਉਡੀਕ ਕਰੇਗਾ।
ਜੇ ਅਮਰੀਕਾ ਨੂੰ ਉਹ ਡੀਲ ਪਸੰਦ ਨਹੀਂ ਆਉਂਦੀ (ਜੋ ਕਿ ਸੌ ਫੀ ਸਦੀ ਸੱਚ ਹੈ ਕਿ ਨਹੀਂ ਆਵੇਗੀ ਕਿਉਂਕਿ ਅਮਰੀਕਾ ਨਹੀਂ ਚਾਹੇਗਾ ਕਿ ਕੈਨੇਡਾ ਉਨ੍ਹਾਂ ਦੇ ਕਿਸੇ ਤਕੜੇ ਆਰਥਿਕ ਵਿਰੋਧੀ ਨਾਲ ਵਧੀਆ ਸਬੰਧ ਬਣਾਵੇ) ਤਾਂ ਕੈਨੇਡਾ ਨੂੰ ਨਾਫਟਾ ਦੇ ਇਸ ਨਵੇਂ ਸੰਸਕਰਣ ਤੋਂ ਬਾਹਰ ਕਰ ਦਿੱਤਾ ਜਾਵੇਗਾ ਤੇ ਫਿਰ ਇਹ ਨਵਾਂ ਸਮਝੌਤਾ ਮੈਕਸਿਕੋ ਨਾਲ ਦੁਵੱਲੀ ਡੀਲ ਬਣ ਕੇ ਰਹਿ ਜਾਵੇਗਾ। ਕੈਨੇਡਾ ਨੂੰ ਇਸ ਤਰ੍ਹਾਂ ਦੀ ਗੱਲ ਮੰਨਣੀ ਹੀ ਨਹੀਂ ਸੀ ਚਾਹੀਦੀ ਪਰ ਇਸ ਵਿੱਚ ਕੋਈ ਹੈਰਾਨੀ ਨਹੀਂ ਹੋਈ ਕਿ ਕੈਨੇਡਾ ਨੇ ਇਹ ਮੰਨ ਲਿਆ। ਟਰੰਪ ਦੀ ਪਹੁੰਚ ਹੀ ਅਜਿਹੀ ਹੈ ਕਿ ਪਹਿਲਾਂ ਉਹ ਆਪਣੇ ਭਾਈਵਾਲਾਂ ਤੇ ਪਾਰਟਨਰਜ਼ ਦੀ ਬੇਇੱਜ਼ਤੀ ਕਰਦਾ ਹੈ, ਉਨ੍ਹਾਂ ਨੂੰ ਧਮਕੀਆਂ ਦੇ ਕੇ ਫਸਾਉਂਦਾ ਹੈ ਜਿਵੇਂ ਕਿ ਕੈਨੇਡਾ ਉੱਤੇ ਆਟੋ ਤੇ ਆਟੋ ਪਾਰਟਸ ਸਬੰਧੀ ਮਣ ਪੱਕੇ ਟੈਰਿਫ ਲਾਉਣ ਦੀ ਧਮਕੀ, ਤੇ ਆਪਣਾ ਉੱਲੂ ਸਿੱਧਾ ਕਰ ਲੈਂਦਾ ਹੈ।
ਟਰੰਪ ਵੱਲੋਂ ਨੌਨ ਮਾਰਕਿਟ ਕੰਟਰੀਜ਼ ਦੀ ਥਾਂ ਉੱਤੇ ਚੀਨ ਦਾ ਹੀ ਨਾਂ ਕਿਉਂ ਲਿਆ ਗਿਆ ਕਿਉਂਕਿ ਅਮਰੀਕਾ ਨੇ ਕੈਨੇਡਾ ਤੇ ਹੋਰ ਪੱਛਮੀ ਮੁਲਕਾਂ ਵਿੱਚ ਇਹ ਸਾਫ ਸਾਫ ਸੁਣਿਆ ਸੀ ਲੋਕ ਆਪਣੀਆਂ ਸਰਕਾਰਾਂ ਨੂੰ ਟਰੰਪ ਦੀ ਧੱਕੇਸ਼ਾਹੀ ਰੋਕਣ ਲਈ ਹੋਰਨਾਂ ਟਰੇਡਿੰਗ ਭਾਈਵਾਲਾਂ ਨਾਲ ਸਬੰਧ ਮਜ਼ਬੂਤ ਕਰਨ ਲਈ ਆਖ ਰਹੇ ਸਨ। ਅਮਰੀਕੀ ਕੈਨੇਡਾ ਤੇ ਮੈਕਸਿਕੋ ਨੂੰ ਆਪਣੇ ਕਲਾਇੰਟ ਮੁਲਕ ਮੰਨਦੇ ਹਨ ਤੇ ਇਸ ਲਈ ਕੈਨੇਡਾ ਵੱਲੋਂ ਆਜ਼ਾਦਾਨਾ ਸੋਚ ਅਪਨਾਉਣ ਦੀ ਕੋਈ ਵੀ ਕੋਸਿ਼ਸ਼ ਨੂੰ ਉਹ ਸਿਰੇ ਨਹੀਂ ਲੱਗਣ ਦੇ ਸਕਦੇ। ਨਾਫਟਾ ਡੀਲ ਨੂੰ ਮੁੜ ਨੰਵਿਆਉਣ ਲਈ ਚੱਲੀ ਗੱਲਬਾਤ ਵਿੱਚ ਮੌਜੂਦ ਰਹੇ ਕੈਨੇਡੀਅਨ ਵਕੀਲ ਨੇ ਦੱਸਿਆ ਕਿ ਅਮਰੀਕੀ ਸਾਫ ਤੌਰ ਉੱਤੇ ਇਹ ਆਖ ਰਹੇ ਸਨ ਕਿ ਅਸੀਂ ਨੌਰਥ ਅਮੈਰਿਕਾ ਨੂੰ ਨਿਯੰਤਰਿਤ ਕਰਨ ਜਾ ਰਹੇ ਹਾਂ। ਉਨ੍ਹਾਂ ਆਖਿਆ ਕਿ ਇਹ ਉਮੀਦ ਨਹੀਂ ਸੀ ਕਿ ਕੈਨੇਡਾ ਇਸ ਤਰ੍ਹਾਂ ਦੇ ਕਲਾਜ਼ ਵਾਲੀ ਡੀਲ ਉੱਤੇ ਸਹੀ ਪਾ ਕੇ ਆਪਣੇ ਹੀ ਹੱਥ ਵਢਾ ਲਵੇਗਾ।
ਕੈਨੇਡਾ ਅਮਰੀਕਾ ਵਿਚਾਲੇ ਹੋਏ ਅਸਲੀ ਮੁਕਤ ਵਪਾਰ ਸਮਝੌਤੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੌਰਡਨ ਰਿਚੀ ਨੇ ਆਖਿਆ ਕਿ ਕਲਾਜ਼ 32 ਅਸਲ ਵਿੱਚ ਅਮਰੀਕਾ ਦੇ ਉਨ੍ਹਾਂ ਤੌਖਲਿਆਂ ਬਾਰੇ ਹੈ ਜਿਸ ਵਿੱਚ ਉਸ ਨੂੰ ਡਰ ਹੈ ਕਿ ਚੀਨੀ ਵਸਤਾਂ ਕੈਨੇਡਾ ਰਾਹੀਂ ਮਾਰਕਿਟ ਵਿੱਚ ਦਾਖਲ ਹੋ ਸਕਦੀਆਂ ਹਨ। ਇਸ ਕਲਾਜ਼ ਤਹਿਤ ਕੈਨੇਡਾ ਨੂੰ ਇਸ ਤਰ੍ਹਾਂ ਦੀ ਕਿਸੇ ਵੀ ਨਵੀਂ ਡੀਲ ਬਾਰੇ ਤਿੰਨ ਮਹੀਨੇ ਪਹਿਲਾਂ ਹੀ ਅਮਰੀਕਾ ਨੂੰ ਦੱਸਣਾ ਹੋਵੇਗਾ। ਇਸ ਨੂੰ ਆਪਣੀ ਖੁਦਮੁਖਤਿਆਰੀ ਪਲੇਟ ਵਿੱਚ ਸਜ਼ਾ ਕੇ ਦੂਜੇ ਹਵਾਲ ਕਰਨਾ ਨਹੀਂ ਆਖਿਆ ਜਾਂਦਾ ਤਾਂ ਫਿਰ ਕੀ ਆਖਿਆ ਜਾਂਦਾ ਹੈ।
ਨਵੀਂ ਟਰੇਡ ਡੀਲ ਤਹਿਤ ਕੈਨੇਡਾ ਵਿੱਚ ਦਾਖਲ ਹੋਣ ਵਾਲੀ ਕੋਈ ਵੀ 150 ਡਾਲਰ ਤੋਂ ਘੱਟ ਵਾਲੀ ਖੇਪ ਅਸਲ ਵਿੱਚ ਡਿਊਟੀ ਫਰੀ ਹੋਵੇਗੀ। ਇਹ ਸੋਚ ਕੇ ਕਾਫੀ ਚੰਗਾ ਲੱਗਦਾ ਹੈ ਪਰ ਹਕੀਕਤ ਇਸ ਤੋਂ ਉਲਟ ਹੈ। ਅਮਰੀਕਾ ਤੋਂ ਆਉਣ ਵਾਲੀਆਂ ਵਸਤਾਂ ਉੱਤੇ ਅਸਲ ਟੈਕਸ ਦੋ ਫੀ ਸਦੀ ਹੈ। ਮਤਲਬ ਇਹ ਕਿ ਕੈਨੇਡਾ ਨੇ 150 ਡਾਲਰ ਦੀ ਖੇਪ ਉੱਤੇ 3 ਡਾਲਰ ਛੱਡਣ ਲਈ ਸਹਿਮਤੀ ਦੇ ਦਿੱਤੀ। ਇਸ ਦੌਰਾਨ ਕੈਨੇਡਾ 40 ਡਾਲਰ ਤੋਂ ਵੱਧ ਦੀ ਖੇਪ ਉੱਤੇ 12.25 ਫੀ ਸਦੀ ਐਚਐਸਟੀ ਵਸੂਲਣੀ ਜਾਰੀ ਰੱਖੇਗਾ। ਇਸ ਤੋਂ ਭਾਵ ਹੈ ਕਿ 150 ਡਾਲਰ ਦੀ ਖੇਪ ਉੱਤੇ 18.40 ਡਾਲਰ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ