Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਤਰਕਸ਼ੀਲ ਸੁਸਾਇਟੀ ਦੀ ‘ਵਾਕ ਐਂਡ ਰਨ ਫਾਰ ਐਜੂਕੇਸ਼ਨ’ ਨੂੰ ਭਰਵਾਂ ਹੁੰਗਾਰਾ

October 04, 2018 12:12 AM

(ਹਰਜੀਤ ਬੇਦੀ): ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਸ਼ਹੀਦ ਭਗਤ ਸਿੰਘ ਅਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ " ਵਾਅਕ ਐਂਡ ਰਨ ਫਾਰ ਐਜੂਕੇਸ਼ਨ" ਦਾ ਆਯੋਜਨ 30 ਸਤੰਬਰ 2018 ਨੂੰ ਬਰੈਂਪਟਨ ਦੇ ਚਿੰਕੂਜੀ ਪਾਰਕ ਵਿੱਚ ਕੀਤਾ ਗਿਆ। ਇਹ " ਵਾਅਕ ਐਂਡ ਰਨ " ਤਰਕਸ਼ੀਲ ਸੁਸਾਇਟੀ ਦਾ ਪਲੇਠਾ ਉਪਰਾਲਾ ਸੀ ਜਿਸਨੂੰ ਲੋਕਾਂ ਵਲੋਂ ਭਰਪੂਰ ਸਮਰਥਨ ਮਿਲਿਆ। ਪਹਿਲੀ ਵਾਰ ਕਰਵਾਏ ਇਸ ਈਵੈਂਟ ਵਿੱਚ ਤਕਰੀਬਨ 200 ਵਾਅਕਰਾਂ ਅਤੇ ਦੌੜਾਕਾਂ ਨੇ ਭਾਗ ਲਿਆ। ਇਹ ਈਵੈਂਟ ਠੀਕ ਸਮੇਂ ਤੇ ਡਸਿਪਲਨ ਢੰਗ ਨਾਲ ਸੁ਼ਰੂ ਹੋਇਆ। ਸਾਰੇ ਪਾਰਟੀਸੀਪੈਂਟਸ ਨੇ ਸੁਸਾਇਟੀ ਦਾ ਲੋਗੋ ਮਾਰਕ ਕੀਤੀਆਂ ਹੋਈਆਂ ਟੀ-ਸ਼ਰਟਸ ਪਹਿਣੀਆਂ ਹੋਈਆਂ ਸਨ। ਪੰਜ ਸਾਲ ਦੇ ਬੱਚਿਆਂ ਤੋਂ ਲੈਕੇ 90 ਸਾਲ ਤੋਂ ਵੱਧ ਉਮਰ ਦੇ ਲੋਕ ਇਸ ਵਿੱਚ ਸ਼ਾਮਲ ਹੋਏ। 11 ਕਿ:ਮੀ: ਦੀ ਈਵੈਂਟ ਨੂੰ ਚਿੰਕੂਜੀ ਪਾਰਕ ਤੋਂ ਬਲਦੇਵ ਰਹਿਪਾ ਅਤੇ 5 ਕਿ: ਮੀ: ਨੂੰ ਡਾ: ਬਲਜਿੰਦਰ ਸੇਖੋਂ ਨੇ ਏਅਰਪੋਰਟ ਅਤੇ ਕੌਟਰੇਲ ਦੀ ਨੁੱਕਰ ਵਾਲੇ ਪਲਾਜ਼ੇ ਤੋਂ ਸ਼ੁਰੂ ਕਰਵਾਇਆ। ੳਨ੍ਹਾ ਨਾਲ ਨਿਰਮਲ ਸੰਧੂ, ਨਛੱਤਰ ਬਦੇਸ਼ਾ ਅਤੇ ਐਗਜੈਕਟਿਵ ਕਮੇਟੀ ਮੈਂਬਰ ਹਾਜ਼ਰ ਸਨ।

  

ਬਲਦੇਵ ਰਹਿਪਾ ਨੇ ਇਸ ਸਮੇਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਚੰਗੇਰੇ ਰਾਜ ਪਰਬੰਧ ਦੀ ਸਿਰਜਣਾ ਲਈ ਆਪਣੀ ਜਾਨ ਵਾਰ ਦਿੱਤੀ ਅਤੇ ਭਾਅਜੀ ਗੁਰਸ਼ਰਨ ਸਿੰਘ ਨੇ ਵਧੀਆ ਸਮਾਜ ਉਸਾਰਨ ਵਾਸਤੇ ਲੋਕਾਂ ਨੂੰ ਜਾਗਰਤ ਕਰਨ ਲਈ ਸਾਰੀ ਜਿੰਦਗੀ ਲਾ ਦਿੱਤੀ। ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਈਵੈਂਟ ਕਰਵਾਉਣ ਲਈ ਸੁਸਾਇਟੀ ਦਾ ਉਦੇਸ਼ ਵੀ ਵਧੀਆ ਸਮਾਜ ਦੀ ਉਸਾਰੀ ਕਰਨਾ ਹੈ। ਜੇ ਸਮਾਜ ਨੂੰ ਸੁਧਾਰਨਾ ਹੈ ਤਾਂ ਤੰਦਰੁਸਤ ਸਰੀਰਾਂ ਅਤੇ ਦਿਮਾਗਾਂ ਵਾਲੇ ਲੋਕਾਂ ਦੀ ਜਰੂਰਤ ਹੈ। ਇਸ ਈਵੈਂਟ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਪਿ੍ਰੰ: ਸਰਵਣ ਸਿੰਘ, ਟਰਾਂਟੋ ਵੈਟਰਨ ਗੋਲਡ ਮੈਡਲਿਸਟ ਵਤਨ ਸਿੰਘ,ਮੈਰਾਥੋਰੀਅਨ ਧਿਆਨ ਸਿੰਘ ਸੋਹਲ, ਵਕੀਲ ਪਰਮਜੀਤ ਗਿੱਲ, ਬਲਜਿੰਦਰ ਲੇਲਣਾ, ਸੰਧੂਰਾ ਸਿੰਘ ਬਰਾੜ, ਜੋਗਿੰਦਰ ਪੱਡਾ, ਇੰਦਰਜੀਤ ਗਰੇਵਾਲ ਅਤੇ ਹੋਰ ਬਹੁਤ ਸਾਰੀਆਂ ਪਰਮੁੱਖ ਸਖਸ਼ੀਅਤਾਂ ਸਨ। ਸੰਧੂਰਾ ਸਿੰਘ ਬਰਾੜ ਦੀ ਸਮੁਚੀ ਏਅਰਪੋਰਟ ਰੱਨਰਜ਼ ਕਲੱਬ ਦੇ ਮੈਂਬਰਾਂ ਨੇ ਈਵੈਂਟ ਵਿੱਚ ਹਿੱਸਾ ਲੈਣ,ਪਰਬੰਧ ਕਰਨ ਅਤੇ ਹੋਰ ਹਰ ਤਰ੍ਹਾਂ ਦਾ ਯੋਗਦਾਨ ਦਿੱਤਾ। ਇਸੇ ਤਰ੍ਹਾਂ ਪਰਮਜੀਤ ਸਿੰਘ ਅਤੇ ਹਰਦੇਵ ਸਮਰਾ ਦੀ ਅਗਵਾਈ ਵਿੱਚ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਅਤੇ ਪਿੰ:ਸੰਜੀਵ ਧਵਨ ਦੀ ਅਗਵਾਈ ਵਿੱਚ ਸਕੂਲ ਦੇ ਬੱਚਿਆਂ ਨੇ ਵਿਸ਼ੇਸ਼ ਰੁਚੀ ਦਿਖਾਈ।ਇਹਨਾਂ ਤੋਂ ਬਿਨਾਂ ਬਹੁਤ ਸਾਰੇ ਸਕੂਲੀ ਵਿਦਿਆਰਥੀਆਂ, ਇੰਡੀਆ ਤੋਂ ਆਏ ਸਟੁਡੈਨਟਾਂ ਨੇ ਭਾਗ ਲਿਆ। ਛੋਟੀ ਉਮਰ ਦੇ ਬੱਚਿਆਂ ਤੋਂ ਵਡੇਰੀ ਉਮਰ ਦੇ ਬਜੁਰਗਾਂ ਨੂੰ ਡਸਿਪਲਨਡ ਤਰੀਕੇ ਨਾਲ ਵਾਅਕ ਕਰਦੇ ਅਤੇ ਦੌੜ ਲਾਉਂਦੇ ਦੇਖਕੇ ਕਮਿਊਨਿਟੀ ਦੇ ਲੋਕ ਬਹੁਤ ਪ੍ਰਭਾਵਿਤ ਹੋੲ। ੇ ਅਤੇ ਉਹਨਾਂ ਨੇ ਦੌੜਾਕਾਂ ਦੀ ਤਾੜੀਆਂ ਮਾਰ ਕੇ ਪੂਰੀ ਹੌਸਲਾ ਅਫਜਾਈ ਕੀਤੀ।

  


ਇਸ ਈਵੈਂਟ ਲਈ ਪਾਲ ਬੈਂਸ ਨੇ ਵਿਸੇਸ਼ ਯੋਗਦਾਨ ਤੋਂ ਬਿਨਾਂ ਸੋਢੀ ਕੰਗ, ਅਮਨਪ੍ਰੀਤ ਮੰਡੇਰ, ਸੇਖੋਂ,ਪਾਸੀ ਪਰਿਵਾਰ,ਪ੍ਰੀਤ ਢੀਂਡਸਾ ਅਤੇ ਘੁੰਮਣ ਪਰਵਾਰਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ। ਇਸ ਮੌਕੇ ਤੇ ਧਰਮਪਾਲ ਸੰਧੂ ਵਲੋਂ ਡਰੱਗਸ ( ਨਸਿ਼ਆਂ)ਦਾ ਮਨੁੱਖ ਦੀ ਸਰੀਰਕ ਅਤੇ ਮਾਨਸਿਕ ਸਿਹਤ ਤ ਮਾਰੂ ਪ੍ਰਭਾਵਤੋਂ ਸੁਚੇਤ ਕਰਨ ਲਈ ਅਤੇ ਗਗਨ ਨੇ ਸੂਗਰ ਰੋਗ ਤੋਂ ਬਚਣ ਲਈ ਸਟਾਲ ਲਾ ਕੇ ਲਿਟਰੇਚਰ ਵੰਡਿਆ ਅਤੇ ਹੋਰ ਵੱਡਮੁਲੀ ਜਾਣਕਾਰੀ ਦਿੱਤੀ। ਤਰਕਸ਼ੀਲ ਸੁਸਾਇਟੀ ਵਲੋਂ ਸਾਰੇ ਵਾਲੰਟੀਅਰਾਂ, ਸਪਾਂਸਰਾਂ ਅਤੇ ਪਾਰਟੀਸੀਪੈਂਟਸ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ ਗਿਆ ਜਿਹਨਾਂ ਦੇ ਸਮੂਹਕ ਯਤਨਾਂ ਨਾਲ ਇਹ ਈਵੈਂਟ ਪੂਰੀ ਤਰ੍ਹਾਂ ਸਫਲ ਰਿਹਾ। ਇਹ ਈਵੈਂਟ ਹਰ ਸਾਲ ਸਤੰਬਰ ਮਹੀਨੇ ਵਿੱਚ ਕਰਵਾਇਆ ਜਾਵੇਗਾ। ਕਿਸੇ ਵੀ ਤਰ੍ਹਾਂ ਦੀ ਮਾਨਸਿਕ ਉਲਝਣ ਤੋਂ ਬਚਣ, ਵਹਿਮਾਂ ਭਰਮਾਂ ਤੋਂ ਛੁਟਕਾਰਾ ਪ੍ਰਾਪਤ ਕਰਨ, ਤਰਕਸ਼ੀਲ ਸਾਹਿਤ ਪ੍ਰਾਪਤ ਕਰਨ ਜਾਂ ਸੁਸਾਇਟੀ ਸਬੰਧੀ ਕਿਸੇ ਵੀ ਜਾਣਕਾਰੀ ਲਈ ਬਲਦੇਵ ਰਹਿਪਾ 416-881-7202, ਨਿਰਮਲ ਸੰਧੂ 416-835-3450, ਡਾ: ਬਲਜਿੰਦਰ ਸੇਖੌਂ 905-781-1197 ਜਾਂ ਨਛੱਤਰ ਬਦੇਸ਼ਾ 647-267-3397 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 
Have something to say? Post your comment