Welcome to Canadian Punjabi Post
Follow us on

21

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਟੋਰਾਂਟੋ/ਜੀਟੀਏ

ਨਿਊ ਹੋਪ ਸੀਨੀਅਰ ਕਲੱਬ ਦਾ ਸਮਾਗਮ: ਬੁਢੇਪਾ ਪੈਨਸ਼ਨ ਬਾਰੇ ਅਹਿਮ ਜਾਣਕਾਰੀਆਂ

October 04, 2018 12:08 AM

(ਪੂਰਨ ਸਿੰਘ ਪਾਂਧੀ) ‘ਨਿਊ ਹੋਪ ਸੀਨੀਅਰ ਕਲੱਬ ਬ੍ਰਹਮਟਨ’ ਦੀ ਹਰ ਮਹੀਨੇ ਦੇ ਦੁਜੇ ਬੁੱਧਵਾਰ ਗੋਰ ਮੀਡੋ ਕਮਿਉਨਿਟੀ ਸੈਂਟਰ ਬ੍ਰਹਮਟਨ ਸੈਂਟਰ ਵਿਚ 2 ਤੋਂ 5 ਵਜੇ ਤੱਕ ਮੀਟਿੰਗ ਹੁੰਦੀ ਹੈ; ਜਿਸ ਵਿਚ ਅਹਿਮ ਮੁੱਦੇ ਵਿਚਾਰੇ ਜਾਂਦੇ ਹਨ। ਇਸ ਵਾਰ 26 ਸਤੰਬਰ ਦੇ ਬੁੱਧਵਾਰ ਦੀ ਭਰਵੀਂ ਇਕੱਤਰਤਾ ਹੋਈ। ਇਸ ਇਕੱਤਰਤਾ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਿਚ ਦੋ ਸੌ ਦੇ ਕਰੀਬ ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਹਾਜ਼ਰੀ ਏਨੀ ਵਧ ਗਈ ਕਿ ਕੁਰਸੀਆਂ ਵੀ ਥੁੜ ਗਈਆਂ ਤੇ ਹਾਲ ਵਿਚ ਥਾਂ ਵੀ ਥੁੜ ਗਈ। ਬਹੁਤਿਆਂ ਨੂੰ ਖੜ੍ਹੇ ਹੋਕੇ ਹਾਜ਼ਰੀ ਭਰਨੀ ਪਈ। ਇਸ ਸਮਾਗਮ ਵਿਚ ਸੀਨੀਅਰ ਕਲੱਬਾਂ ਦੇ ਮੁਖੀ, ਰਾਜਸੀ ਨੇਤਾ, ਲੇਖਕ ਤੇ ਪਤਵੰਤੇ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਸਭਾ ਦੇ ਪ੍ਰਧਾਨ ਸ੍ਰੀ ਸ਼ੰਭੂ ਦੱਤ ਸ਼ਰਮਾ ਤੇ ਉਸ ਦੇ ਸਹਿਯੋਗੀਆਂ ਵੱਲੋਂ ਸਰਬੱਤ ਲਈ ਚਾਹ ਪਾਣੀ ਤੇ ਹੋਰ ਪਦਾਰਥਾਂ ਨਾਲ਼ ਹਾਰਦਿਕ ਸੇਵਾ ਕੀਤੀ ਗਈ। ਪਤਵੰਤੇ ਸਜਣਾ ਦਾ ਸਪੈਸ਼ਲ ਸਨਮਾਨ ਕੀਤਾ ਗਿਆ। ਸਭਾ ਵੱਲੋਂ ਸਭ ਨੂੰ ਜੀ ਆਇਆਂ ਆਖਿਆ ਤੇ ਸਿ਼ਰਕਤ ਕਰਨ ਲਈ ਧੰਨਵਾਦ
ਕੀਤਾ ਗਿਆ।
ਇਸ ਇਕੱਤਰਤਾ ਵਿਚ ‘ਸਰਵਿਸ ਕਨੇਡਾ’ ਵੱਲੋਂ ਸਿਟੀਜਨ ਸਰਵਿਸਜ ਸਪੈਸ਼ਲਿਸ਼ਟ ਕਮਿਉਨਿਟੀ ਸੁਪਰਵਾਈਜ਼ਰ ਸ੍ਰੀ ਮਤੀ ਜੈਕਲਿਨ ਨੇ ਸੁਆਲਾਂ ਦੇ ਜਬਾਬ ਦਿੱਤੇ ਅਤੇ ਕਨੇਡਾ ਸਰਕਾਰ ਵੱਲੋਂ ਬੁਢੇਪਾ ਪੈਨਸ਼ਨ ਤੇ ਹੋਰ ਵਿਤੀ ਸਹਾਇਤਾ ਬਾਰੇ ਹੇਠ ਲਿਖੇ ਅਨੁਸਾਰ ਅਹਿਮ ਜਾਣਕਾਰੀਆਂ ਦਿੱਤੀਆਂ:-
1. ਭਾਰਤ ਤੇ ਕਨੇਡਾ ਸਰਕਾਰਾਂ ਵਿਚ ਅਗਸਤ 2015 ਨੂੰ ਸਮਾਜਿਕ ਸਕਿਉਰਿਟੀ ਬਾਰੇ ਹੋਏ ਸਮਝੌਤੇ ਬਾਰੇ ਜਾਣਕਾਰੀ।
2.ਕਨੇਡਾ ਵਿਚ ਰੀਟਾਇਰਡ ਵਸਨੀਕਾਂ ਲਈ ਕਨੇਡਾ ਪੈਨਸ਼ਨ ਪਲੈਨ ਬਾਰੇ।
3. ਓਲਡ ਏਜ਼ ਸੁਿਕੳਰਿਟੀ ਪੈਨਸ਼ਨ ਬਾਰੇ।
4.ਜੀ. ਆਈ. ਐਸ ਸਪਲੀਮੈਟ (ਬੱਝਵਾਂ ਭੱਤਾ) ਬਾਰੇ ਜਾਣਕਾਰੀ।
5. 60 ਤੋਂ 64 ਸਾਲ ਦੀ ਉਮਰ ਵਿਚਕਾਰ ਵਿਤੀ ਸਹਾਇਤਾ ਕਦੋਂ ਤੇ ਕਿਵੇਂ ਮਿਲਣ ਬਾਰੇ ਜਾਣਕਾਰੀ।
6.ਸੇਵਾਮੁਕਤ ਹੋ ਕੇ ਕਨੇਡਾ ਵਸੇ ਅਪੰਗ ਪੁਰਸ਼ਾਂ ਨੂੰ ਡਿਸਏਬਿਲਟੀ ਸਹਾਇਤਾ ਲੈਣ ਬਾਰੇ।
7.ਕਨੇਡਾ ਵਿਚ ਇੰਟਰਨੈਸ਼ਨਲ ਵਸਨੀਕ ਆਪਣਾ ਇਨਸ਼ੋਰੈਂਸ ਨੰਬਰ ਦੱਸ ਕੇ 9-30 ਤੋਂ 4.30 ਸ਼ਾਮ ਤੱਕ 1-800-454-8731 ਨੰਬਰ `ਤੇ ਹਰ ਕਿਸਮ ਦੀ ਜਾਣਕਾਰੀ ਲੈ ਸਕਦੇ ਹਨ।
8.ਕਨੇਡਾ ਤੇ ਭਾਰਤ ਦੇ ਸਮਾਜਕ ਸਮਝੌਤੇ ਅਨੁਸਾਰ 18 ਤੋਂ 25 ਸਾਲ ਦੇ ਬੱਚਿਆਂ ਲਈ ਸਕੂਲ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਲਈ ਸਹਾਇਤਾ ਲੈਣ ਬਾਰੇ ਜਾਣਕਾਰੀ।
9. ਕਿਸੇ ਵਿਅਕਤੀ ਦੀ ਮਿਰਤੂ ਪਿੱਛੋਂ ਪਰਵਾਰ ਦੀ ਸਹਾਇਤਾ ਬਾਰੇ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਫੋਰਡ ਆਪਣੇ ਕੈਬਨਿਟ ਵਿੱਚ ਅੱਜ ਕਰਨਗੇ ਫੇਰਬਦਲ
ਲਾਇਨਜ਼ ਫ਼ੀਲਡ ਹਾਕੀ ਕਲੱਬ ਨੇ ਸੋਨੇ ਦਾ ਮੈਡਲ ਜਿੱਤਿਆ
ਸੀਨੀਅਰਜ਼ ਐਸੋਸੀਏਸ਼ਨ ਦੀ ਟੀਮ ਦੀ ਸਰਬਸੰਮਤੀ ਨਾਲ ਚੋਣ
ਟੋਰਾਂਟੋ ਵਿੱਚ ਮਿਊਜਿ਼ਕ ਤੇ ਡਾਂਸ ਪਾਰਟੀ ਲਾਵਾ ਲਾਊਂਜ-ਬੌਲੀਪੌਪ 21 ਜੂਨ ਨੂੰ
ਪੈਰਿਸ ਸਮਝੌਤੇ ਦੇ ਟੀਚਿਆਂ ਨੂੰ ਪੂਰਾ ਕਰੇਗਾ ਸਾਡਾ ਕਲਾਈਮੇਟ ਪਲੈਨ : ਸ਼ੀਅਰ
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਸਾਰਥਿਕਤਾ ਸਬੰਧੀ ਅੰਤਰਰਾਸ਼ਟਰੀ ਸੈਮੀਨਾਰ ਸਫ਼ਲ ਰਿਹਾ
ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਸਾਲਾਨਾ ਬਰਸੀ 7 ਜੁਲਾਈ ਨੂੰ
ਸੰਜੂ ਗੁਪਤਾ ਨੇ ਸਾਲ 2019 ਦੀ '10 ਕਿਲੋਮੀਟਰ ਵਾਟਰਲੂ ਕਲਾਸਿਕ' 64 ਮਿੰਟ 5 ਸਕਿੰਟ ਵਿਚ ਪੂਰੀ ਕੀਤੀ
ਵਿਸ਼ਵ ਪੰਜਾਬੀ ਕਾਨਫ਼ਰੰਸ ਲਈ ਤਿਆਰੀਆਂ ਮੁਕੰਮਲ
ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ 'ਮਦਰਜ਼ ਡੇਅ ਅਤੇ 'ਫ਼ਾਦਰਜ਼ ਡੇਅ' ਮਨਾਇਆ