Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਸਮਾਜ ਸੇਵੀ ਦਰਸ਼ਨ ਕੁਮਾਰ ਭਦੌੜ ਦੇ ਪੁੱਤਰ ਦੀ ਕੈਲਗਰੀ `ਚ ਸੜਕ ਹਾਦਸੇ ਵਿਚ ਮੌਤ, ਭਰਾ ਜ਼ਖਮੀ

October 03, 2018 08:08 PM

ਚੰਡੀਗੜ੍ਹ, 3 ਅਕਤੂਬਰ (ਪੋਸਟ ਬਿਊਰੋ): ਕੈਨੇਡਾ ਰਹਿੰਦੇ ਭਦੌੜ ਦੇ ਸਮਾਜ ਸੇਵੀ ਦਰਸ਼ਨ ਕੁਮਾਰ ਕਿਲੇ ਵਾਲੇ ਦੇ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਇੱਕ ਨੌਜਵਾਨ ਪੁੱਤਰ ਦੀ ਕੈਨੇਡਾ ਵਿਖੇ ਕੈਲਗਰੀ ਚ ਬਰਫਬਾਰੀ (ਸਲਿਪਰੀ) ਦੌਰਾਨ ਹੋਏ ਭਿਆਨਕ ਸੜਕ ਹਾਦਸੇ ਚ ਮੌਤ ਹੋ ਗਈ ਅਤੇ ਦੂਜਾ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕੈਲਗਰੀ ਵਿਖੇ ਦੇ ਸ਼ਾਮ ਸਮੇਂ ਸੰਦੀਪ ਕੁਮਾਰ ਸੋਨੀ ਤੇ ਉਸਦਾ ਛੋਟਾ ਭਰਾ ਹਰਵਿੰਦਰ ਕੁਮਾਰ ਹੈਰੀ ਦੋਵੇਂ ਇੱਕ ਗੱਡੀ ਤੇ ਸਵਾਰ ਹੋ ਕੇ ਘਰ ਤੋਂ ਕੰਮ 'ਤੇ ਜਾ ਰਹੇ ਸਨ। ਜਦ ਘਰ ਤੋਂ ਪੰਜਾਹ ਕੁ ਕਿਲੋਮੀਟਰ ਦੂਰੀ 'ਤੇ ਐਡਮਿੰਟਨ ਰੋਡ 'ਤੇ ਜਾ ਰਹੇ ਸਨ ਤਾਂ ਕੁਝ ਘੰਟੇ ਪਹਿਲਾਂ ਹੋਈ ਭਾਰੀ ਬਰਫਬਾਰੀ ਕਾਰਨ ਰੋਡ 'ਤੇ ਸਲਿਪਰੀ ਦੀ ਵਜ੍ਹਾ ਕਰਕੇ ਸਾਹਮਣੇ ਜਾ ਰਿਹਾ ਟਰਾਲਾ ਹਾਦਸਾਗ੍ਰਸਤ ਹੋ ਗਿਆ। ਜਿਸ ਦੇ ਪਿੱਛੇ ਉਨ੍ਹਾਂ ਦੀ ਗੱਡੀ ਟਕਰਾ ਗਈ। ਇਸ ਹਾਦਸੇ ਚ ਸੰਦੀਪ ਕੁਮਾਰ ਸੁਰੱਖਿਅਤ ਰਿਹਾ ਪਰ ਸਾਈਡ 'ਤੇ ਨਾਲ ਬੈਠੇ ਹਰਵਿੰਦਰ ਕੁਮਾਰ ਦੀ ਲੱਤ ਗੱਡੀ ਚ ਲੱਤ ਫਸ ਗਈ। ਉਸਦੇ ਬਚਾਅ ਲਈ ਜਦ ਸੰਦੀਪ ਕੁਮਾਰ ਗੱਡੀ ਚੋਂ ਉੱਤਰ ਕੇ ਬਚਾਅ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸ ਦੌਰਾਨ ਹੀ ਪਿਛੇ ਤੋਂ ਇੱਕ ਤੇਜ ਰਫਤਾਰ ਲੋਡ ਟਰਾਲੇ ਨੇ ਉਨ੍ਹਾਂ ਦੀ ਗੱਡੀ ਨੂੰ ਭਿਆਨਕ ਟੱਕਰ ਮਾਰ ਦਿੱਤੀ। ਜਿਸ ਕਾਰਨ ਉਨ੍ਹਾਂ ਦੀ ਗੱਡੀ ਵਿਚਕਾਰ ਹੋਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਹਰਵਿੰਦਰ ਕੁਮਾਰ ਹੈਰੀ (30) ਵੀ ਗੱਡੀ ਚ ਬੁਰੀ ਤਰ੍ਹਾਂ ਫਸ ਗਿਆ। ਜਿਸ ਦੇ ਚਲਦਿਆਂ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਸੰਦੀਪ ਕੁਮਾਰ ਸੋਨੀ ਜਖਮੀ ਹੋ ਗਿਆ। ਜਿਸਨੂੰ ਤੁਰੰਤ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ । ਜਿਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ। ਜਿਕਰਯੋਗ ਹੈ ਕਿ ਹਰਵਿੰਦਰ ਕੁਮਾਰ ਆਪਣੇ ਪਿਤਾ ਦਰਸ਼ਨ ਕੁਮਾਰ ਕਿਲੇ ਵਾਲੇ ਅਤੇ 4 ਭਰਾਵਾਂ ਨਾਲ ਲੰਬੇ ਸਮੇਂ ਤੋਂ ਕੈਨੇਡਾ ਵਿਖੇ ਪੱਕੇ ਤੌਰ 'ਤੇ ਰਹਿ ਰਿਹਾ ਸੀ। ਜਿਉਂ ਹੀ ਇਹ ਮਨਹੂਸ ਖਬਰ ਆਈ ਤਾਂ ਸੋਗ ਦੀ ਲਹਿਰ ਫੈਲ ਗਈ। ਭਦੌੜ ਰਹਿੰਦੇ ਮਿਰਤਕ ਦੇ ਵੱਡੇ ਭਰਾ ਸਦਮਾਗ੍ਰਸਤ ਪੱਤਰਕਾਰ ਕਾਲਾ ਸ਼ਰਮਾ ਨਾਲ ਜਿਥੇ ਵੱਖ ਵੱਖ ਸਮਾਜ ਸੇਵੀਆਂ, ਰਿਸ਼ਤੇਦਾਰਾਂ, ਸਨੇਹੀਆਂ ਦਾ ਕਾਫਲਾ ਦੁੱਖ ਪ੍ਰਗਟ ਕਰਨ ਪੁੱਜ ਗਿਆ, ਓਥੇ ਕੈਨੇਡਾ ਵਾਸੀ ਪੀੜਤ ਪਰਿਵਾਰ ਨਾਲ ਵੀ ਪਰਿਵਾਰ ਸਨੇਹੀ ਹਮਦਰਦੀ ਦਾ ਇਜ਼ਹਾਰ ਕਰ ਰਹੇ ਹਨ। ਪਰਿਵਾਰ ਅਨੁਸਾਰ ਹਰਵਿੰਦਰ ਕੁਮਾਰ ਦੇ ਵਿਆਹ ਦੀਆ ਵੀ ਇਸੇ ਸਾਲ ਤਿਆਰੀਆਂ ਸਨ, ਪਰੰਤੂ ਕੁਦਰਤ ਨੂੰ ਇਹ ਮਨਜ਼ੂਰ ਨਹੀਂ ਸੀ। ਹਰਵਿੰਦਰ ਦਾ ਅੰਤਿਮ ਸਸਕਾਰ ਕੈਨੇਡਾ ਦੇ ਕੈਲਗਰੀ ਵਿਖੇ ਹੀ ਹੋਵੇਗਾ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਗ੍ਰੈਂਡ ਰਿਵਰ ਵਿੱਚ ਰੁੜ੍ਹੇ ਤਿੰਨ ਸਾਲਾ ਬੱਚੇ ਦੀ ਮਾਂ ਨੂੰ ਪੁਲਿਸ ਨੇ ਕੀਤਾ ਚਾਰਜ
ਬੀਜਿੰਗ ਜਾ ਰਿਹਾ ਅਮਰੀਕੀ ਏਅਰਲਾਈਨ ਦਾ ਜਹਾਜ਼ ਕੈਲਗਰੀ ਉਤਰਿਆ
ਕਾਨੂੰਨ ਤਿਆਰ ਕਰਦੇ ਸਮੇਂ ਮੰਤਰੀਆਂ ਨੂੰ ਫਰਸਟ ਨੇਸ਼ਨਜ਼ ਨਾਲ ਸਲਾਹ ਮਸ਼ਵਰਾ ਕਰਨ ਦੀ ਕੋਈ ਲੋੜ ਨਹੀਂ : ਸੁਪਰੀਮ ਕੋਰਟ
ਕਾਨੂੰਨੀ ਮੈਰੀਜੁਆਨਾ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਕੈਨੇਡੀਅਨਾਂ ਨੂੰ ਅਮਰੀਕਾ ਵੱਲੋਂ ਰਾਹਤ
ਜਗਮੀਤ ਸਿੰਘ ਲਈ ਅਸਾਨ ਨਹੀਂ ਹੋਵੇਗੀ ਰਾਹ !
ਹੰਬੋਲਟ ਬੱਸ ਹਾਦਸੇ ਵਿੱਚ ਸ਼ਾਮਲ ਟਰੱਕਿੰਗ ਕੰਪਨੀ ਦੇ ਮਾਲਕ ਖਿਲਾਫ ਲੱਗੇ ਚਾਰਜ
ਮੈਕਸਿਮ ਬਰਨੀਅਰ ਨੇ ਆਪਣੀ ਨਵੀਂ ਪਾਰਟੀ ਨੂੰ ਰਜਿਸਟਰ ਕਰਵਾਉਣ ਲਈ ਦਿੱਤੀ ਅਰਜ਼ੀ
ਲਾਈਥਜ਼ਰ ਨੇ ਟੋਰਾਂਟੋ ਵਿੱਚ ਫਰੀਲੈਂਡ ਨਾਲ ਕੀਤੀ ਮੁਲਾਕਾਤ
ਬੀਸੀ ਵਿੱਚ ਪਾਈਪਲਾਈਨ ਵਿੱਚ ਹੋਏ ਧਮਾਕੇ ਤੋਂ ਬਾਅਦ ਸਥਿਤੀ ਕਾਬੂ ਹੇਠ
ਧਮਾਕੇ ਵਿੱਚ ਮਾਰੀ ਗਈ ਮਹਿਲਾ ਦਾ ਪਤੀ ਮਰਡਰ ਤੇ ਅਗਜ਼ਨੀ ਦੇ ਮਾਮਲੇ ਵਿੱਚ ਚਾਰਜ