Welcome to Canadian Punjabi Post
Follow us on

15

December 2018
ਬ੍ਰੈਕਿੰਗ ਖ਼ਬਰਾਂ :
ਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!ਮਨਜੀਤ ਸਿੰਘ ਜੀਕੇ ਵੱਲੋਂ ਵੱਡਾ ਧਮਾਕਾ: ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਛੱਡੀ
ਮਨੋਰੰਜਨ

ਅਭਿਨੇਤਰੀ ਸਿਰਫ ਸ਼ੋਅ ਪੀਸ ਨਹੀਂ : ਆਲੀਆ ਭੱਟ

October 03, 2018 08:12 AM

ਕਰਣ ਜੌਹਰ ਦੀ ‘ਸਟੂਡੈਂਟ ਆਫ ਦਿ ਈਅਰ’ ਨਾਲ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਅਭਿਨੇਤਰੀ ਆਲੀਆ ਭੱਟ ਆਪਣੇ ਪਿਤਾ ਮਹੇਸ਼ ਭੱਟ ਅਤੇ ਭੈਣ ਪੂਜਾ ਭੱਟ ਵਾਂਗ ਗੁਣੀ ਅਤੇ ਹੋਣਹਾਰ ਹੈ। ਉਹ ਦੋਵਾਂ ਨਾਲ ਮਿਲ ਕੇ ‘ਸੜਕ 2' ਕਰਨ ਵਾਲੀ ਹੈ। ਇਸ ਦੇ ਇਲਾਵਾ ਵੀ ਉਸ ਕੋਲ ਕਈ ਪ੍ਰੋਜੈਕਟ ਹਨ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਕੁਝ ਅੰਸ਼ :
* ਸਿਧਾਰਥ ਮਲਹੋਤਰਾ ਨਾਲ ਪਹਿਲੇ ਤੁਸੀਂ ‘ਸੜਕ 2’ ਵਿੱਚ ਨਜ਼ਰ ਆਉਣ ਵਾਲੇ ਸੀ, ਪਰ ਉਨ੍ਹਾਂ ਦੇ ਨਾਲ ਬ੍ਰੇਕਅਪ ਹੋਣ ਦੇ ਕਾਰਨ ਸਿਧਾਰਥ ਰਾਏ ਕਪੂਰ ਦੇ ਨਾਲ ਇਹ ਫਿਲਮ ਬਣਨ ਵਾਲੀ ਹੈ। ਉਨ੍ਹਾਂ ਦੇ ਨਾਲ ਪਹਿਲੀ ਵਾਰ ਕੰਮ ਕਰਨ ਵਾਲੇ ਹੋ। ਕਿਹੋ ਜਿਹਾ ਲੱਗ ਰਿਹਾ ਹੈ?
- ਸਿਧਾਰਥ ਨਾਲ ਕੰਮ ਕਰਨਾ ਓਨਾ ਹੀ ਮਜ਼ੇਦਾਰ ਹੋਵੇਗਾ, ਜਿੰਨਾ ਬਾਕੀ ਐਕਟਰਾਂ ਨਾਲ ਕੰਮ ਕਰਨਾ ਰਿਹਾ ਹੈ। ਮੈਂ ਇਸ ਤੋਂ ਪਹਿਲਾਂ ‘ਡੀਅਰ ਜ਼ਿੰਦਗੀ’ ਵਿੱਚ ਉਨ੍ਹਾਂ ਨਾਲ ਸਕਰੀਨ ਸ਼ੇਅਰ ਕਰ ਚੁੱਕੀ ਹਾਂ। ਉਸ ਵਿੱਚ ਸਿਡ ਦੇ ਨਾਲ ਖਾਸ ਸੀਨ ਨਹੀਂ ਸਨ, ਕਿਉਂਕਿ ਉਨ੍ਹਾਂ ਦਾ ਕੇਵਲ ਸਪੈਸ਼ਲ ਅਪੀਅਰੈਂਸ ਸੀ। ਇਸ ਵਾਰੀ ਉਹ ਹੀਰੋ ਹਨ ਤਾਂ ਉਮੀਦ ਹੈ ਕਿ ਉਨ੍ਹਾਂ ਦੇ ਨਾਲ ਕੀਤੀ ਇਹ ਇੱਕ ਯਾਦਗਾਰ ਫਿਲਮ ਬਣ ਜਾਏਗੀ।
* ਤੁਸੀਂ ਜਦ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ ਹੈ, ਤਦ ਤੋਂ ਆਪਣੇ ਪਿਤਾ ਮਹੇਸ਼ ਭੱਟ ਨਾਲ ਫਿਲਮ ਕਰਨਾ ਚਾਹੁੰਦੇ ਸੀ। ‘ਸੜਕ 2’ ਨਾਲ ਤੁਹਾਡਾ ਇਹ ਸੁਫਨਾ ਪੂਰਾ ਹੋਣ ਵਾਲਾ ਹੈ। ਕਿਹੋ ਜਿਹਾ ਲੱਗ ਰਿਹਾ ਹੈ?
- ਮੈਂ ਸ਼ੁਰੂ ਤੋਂ ਹੀ ਆਪਣੇ ਪਿਤਾ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਕਿਸੇ ਫਿਲਮ ਦਾ ਹਿੱਸਾ ਬਣਨਾ ਚਾਹੁੰਦੀ ਸੀ। ਮੈਂ ਸ਼ੁਰੂ ਤੋਂ ਉਨ੍ਹਾਂ ਨੂੰ ਕਹਿੰਦੀ ਸੀ ਕਿ ਪਾਪਾ ਕਿਸੇ ਫਿਲਮ ਨੂੰ ਤੁਸੀਂ ਬਣਾਓ, ਕਿਉਂਕਿ ਇਹ ਮੇਰਾ ਸੁਫਨਾ ਸੀ। ਉਨ੍ਹਾਂ ਨੇ ਮੇਰੀ ਗੱਲ ਮੰਨ ਲਈ ਹੈ ਅਤੇ ਉਮੀਦ ਕਰਦੀ ਹਾਂ ਕਿ ਜਲਦੀ ਤੋਂ ਜਲਦੀ ਇਹ ਫਿਲਮ ਸਿਨੇਮਾਘਰਾਂ ਵਿੱਚ ਹੋਵੇ।
* ਆਉਣ ਵਾਲੀਆਂ ਫਿਲਮਾਂ ਬਾਰੇ ਦੱਸੋ?
- ਆਉਂਦੇ ਸਮੇਂ ਵਿੱਚ ਮੈਂ ਸ਼ਾਹਰੁਖ ਖਾਨ, ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਦੀ ‘ਜ਼ੀਰੋ’ ਦਾ ਹਿੱਸਾ ਬਣਨ ਵਾਲੀ ਹਾਂ। ਉਸ ਵਿੱਚ ਮੇਰਾ ਕੈਮੀਓ ਰੋਲ ਹੈ। ਵਰੁਣ ਧਵਨ ਨਾਲ ‘ਕਲੰਕ' ਅਤੇ ਰਣਬੀਰ ਕਪੂਰ ਦੇ ਨਾਲ ‘ਬ੍ਰਹਮਾਸਤਰ' ਕਰਨ ਵਾਲੀ ਹਾਂ। ਇਸ ਦੇ ਇਲਾਵਾ ਰਣਵੀਰ ਸਿੰਘ ਦੇ ਨਾਲ ਮਿਊਜ਼ੀਕਲ ਡਰਾਮਾ ‘ਗਲੀ ਬੁਆਏਜ' ਸ਼ਾਮਲ ਹੈ, ਜਿਸ ਨੂੰ ਜ਼ੋਇਆ ਅਖਤਰ ਡਾਇਰੈਕਟ ਕਰੇਗੀ।
* ‘ਕਲੰਕ’ ਵਿੱਚ ਫਿਰ ਤੋਂ ਵਰੁਣ ਧਵਨ ਦੇ ਨਾਲ ਕੰਮ ਕਰ ਰਹੇ ਹੋ? ਬਤੌਰ ਕੋ-ਸਟਾਰ ਉਹ ਕਿਹੋ ਜਿਹੇ ਹਨ?
- ਉਹ ਬੇਹੱਦ ਵਧੀਆ ਇਨਸਾਨ ਹਨ। ਉਨ੍ਹਾਂ ਨਾਲ ਕੰਮ ਕਰਦੇ ਸਮੇਂ ਇੱਕ ਪਲ ਵੀ ਤੁਸੀਂ ਬੋਰ ਨਹੀਂ ਹੁੰਦੇ। ਉਹ ਫਨੀ ਤੇ ਇੰਟਰਟੇਨਿੰਗ ਹਨ। ਸੈੱਟ 'ਤੇ ਉਹ ਖੁਸ਼ਨੁਮਾ ਮਾਹੌਲ ਬਣਾ ਦਿੰਦੇ ਹਨ। ਉਹ ਇੱਕ ਚੰਗੇ ਕਲਾਕਾਰ ਹੋਣ ਦੇ ਨਾਲ-ਨਾਲ ਚੰਗੇ ਇਨਸਾਨ ਵੀ ਹਨ, ਜਿਨ੍ਹਾਂ ਦਾ ਦਿਲ ਬੇਹੱਦ ਸਾਫ ਹੈ।
* ਤੁਸੀਂ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ‘ਹਾਈਵੇ’ ਕਰ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਕੀ ਉਸ ਵਕਤ ਇਸ ਤਰ੍ਹਾਂ ਦੀ ਫਿਲਮ ਕਰਦਿਆਂ ਇੱਕ ਵੀ ਡਰ ਨਹੀਂ ਲੱਗਾ?
- ਜਦ ਮੈਨੂੰ ਇਸ ਫਿਲਮ ਦਾ ਆਫਰ ਆਇਆ ਤਾਂ ਮੈਂ ਇਸ ਦੇ ਡਾਇਰੈਕਟਰ ਇਮਤਿਆਜ਼ ਅਲੀ ਨੂੰ ਮਿਲੀ। ਉਨ੍ਹਾਂ ਨੇ ਮੈਨੂੰ ਇਸ ਦੀ ਸਕ੍ਰਿਪਟ ਸੁਣਾਈ ਤਾਂ ਉਹ ਮੇਰੇ ਦਿਲ ਨੂੰ ਛੂਹ ਗਈ। ਉਹ ਇੱਕ ਬਿਹਤਰੀਨ ਲੇਖਕ ਹੋਣ ਦੇ ਨਾਲ-ਨਾਲ ਚੰਗੇ ਡਾਇਰੈਕਟਰ ਵੀ ਹਨ। ਸਕ੍ਰਿਪਟ ਸੁਣ ਕੇ ਕਹਾਣੀ ਜਿੰਨੀ ਚੰਗੀ ਲੱਗੀ, ਉਸ ਤੋਂ ਕਿਤੇ ਵੱਧ ਉਹ ਪਰਦੇ 'ਤੇ ਦਿਖਾਈ ਦਿੱਤੀ। ਜਦ ਮੈਂ ਇਸ ਨੂੰ ਕਰਨ ਵਾਲੀ ਸੀ ਤਾਂ ਮੈਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਸੀ ਕਿ ਲੋਕ ਇਸ ਨੂੰ ਪਸੰਦ ਕਰਨਗੇ ਜਾਂ ਨਹੀਂ, ਮੈਂ ਬੱਸ ਇੱਕ ਚੰਗੀ ਫਿਲਮ ਵਿੱਚ ਕੰਮ ਕਰਨਾ ਚਾਹੁੰਦੀ ਸੀ ਤੇ ਮੈਂ ਉਹ ਕੀਤਾ। ਦਰਸ਼ਕਾਂ ਨੂੰ ਫਿਲਮ ਪਸੰਦ ਆਈ, ਉਨ੍ਹਾਂ ਨੇ ਵੀ ਮੇਰੇ ਵਰਗੀ ਸੋਚ ਰੱਖੀ ਅਤੇ ਉਸ ਨੂੰ ਪਸੰਦ ਕੀਤਾ ਇਸ ਦੇ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ।
* ਬਾਲੀਵੁੱਡ ਵਿੱਚ ਪਹਿਲਾਂ ਤੋਂ ਜ਼ਿਆਦਾ ਮਹਿਲਾ ਪ੍ਰਧਾਨ ਫਿਲਮਾਂ ਬਣਨ ਲੱਗੀਆਂ ਹਨ ਅਤੇ ਦਰਸ਼ਕ ਅਜਿਹੀਆਂ ਫਿਲਮਾਂ ਨੂੰ ਪਹਿਲ ਦੇਣ ਲੱਗੇ ਹਨ। ਕੀ ਅੱਜ ਦਾ ਦਰਸ਼ਕ ਬਦਲ ਗਿਆ ਹੈ?
- ਇਹ ਤਾਂ ਬੇਹੱਦ ਵਧੀਆ ਹੈ ਕਿ ਅੱਜ ਦੇ ਦਰਸ਼ਕ ਅਲੱਗ ਤਰ੍ਹਾਂ ਦਾ ਸਿਨੇਮਾ ਪਸੰਦ ਕਰਨ ਲੱਗੇ ਹਨ। ਉਹ ਕੇਵਲ ਮਰਦ ਪ੍ਰਧਾਨ ਫਿਲਮਾਂ 'ਤੇ ਨਹੀਂ ਟਿਕੇ ਹੋਏ। ਇਹ ਅੱਜ ਦੇ ਫੀਮੇਲ ਕਲਾਕਾਰਾਂ ਲਈ ਚੰਗੀ ਗੱਲ ਹੈ ਤੇ ਸਾਨੂੰ ਇਸ ਗੱਲ 'ਤੇ ਮਾਣ ਕਰਨਾ ਚਾਹੀਦਾ ਹੈ। ਅੱਜ ਦੀਆਂ ਅਭਿਨੇਤਰੀਆਂ ਫਿਲਮਾਂ ਵਿੱਚ ਸ਼ੋਅ ਪੀਸ ਬਣ ਕੇ ਨਹੀਂ ਰਹਿ ਗਈਆਂ। ਦਰਸ਼ਕਾਂ ਦਾ ਨਜ਼ਰੀਆ ਬਦਲ ਰਿਹਾ ਹੈ, ਪਰ ਅਜੇ ਪੂਰੀ ਤਰ੍ਹਾਂ ਨਹੀਂ ਬਦਲਿਆ, ਚੱਲੋ ਇੰਨਾ ਫਰਕ ਆ ਗਿਆ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅੰਤਰ ਜ਼ਰੂਰ ਆਉਣਗੇ।

Have something to say? Post your comment