Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ
 
ਸੰਪਾਦਕੀ

ਕੈਨੇਡਾ ਵਿੱਚ ਨੌਜਵਾਨ ਔਰਤਾਂ ਦੇ ਘੱਟ ਬੱਚੇ ਜੰਮਣ ਦੇ ਨਤੀਜੇ

April 26, 2019 09:44 AM

ਪੰਜਾਬੀ ਪੋਸਟ ਸੰਪਾਦਕੀ

ਕੈਨੇਡਾ ਦੇ ਅੰਕੜਾ ਵਿਭਾਗ ਮੁਤਾਬਕ ਕੈਨੇਡਾ ਵਿੱਚ ਕਿਸ ਉਮਰ ਦੀਆਂ ਔਰਤਾਂ ਕਿਸ ਦਰ ਵਿੱਚ ਬੱਚੇ ਜਨਮਦੀਆਂ ਹਨ, ਉਸ ਰੁਝਾਨ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਸਾਲ 2000 ਤੋਂ 2017 ਤੱਕ ਦੇ ਇਕੱਤਰ ਕੀਤੇ ਗਏ ਅੰਕੜੇ ਦੱਸਦੇ ਹਨ ਕਿ 30 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਦੇ ਬੱਚੇ ਜੰਮਣ ਦੀ ਦਰ ਨਿਊ ਬਰੱਨਸਵਿੱਕ ਨੂੰ ਛੱਡ ਕੇ ਹਰ ਪ੍ਰੋਵਿੰਸ ਅਤੇ ਟੈਰੀਟੋਰੀ ਵਿੱਚ ਘੱਟ ਹੋਈ ਹੈ। ਇਸਦੇ ਉਲਟ 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਬੱਚੇ ਜੰਮਣ ਦੀ ਦਰ ਨੁਨਾਵੱਤ ਨੂੰ ਛੱਡ ਕੇ ਹਰ ਖੇਤਰ ਵਿੱਚ ਵੱਧ ਪਾਈ ਗਈ ਹੈ। ਚੰਗੀ ਗੱਲ ਇਹ ਹੈ ਕਿ ਨਿੱਕੀ ਉਮਰ (15 ਤੋਂ 19 ਸਾਲ) ਦੀਆਂ ਲੜਕੀਆਂ ਵਿੱਚ ਬੱਚੇ ਜੰਮਣ ਦੀ ਦਰ ਵਿੱਚ 50% ਗਿਰਾਵਟ ਆਈ ਹੈ। ਛੋਟੀ ਉਮਰ ਦੀਆਂ ਲੜਕੀਆਂ ਵਿੱਚ ਬੱਚੇ ਜੰਮਣ ਦੀ ਦਰ ਵਿੱਚ ਕਮੀ ਦਾ ਕਾਰਣ ਬਿਹਤਰ ਸੈਕਸ ਐਜੁਕੇਸ਼ਨ ਹੈ। ਇਸਦੇ ਉਲਟ 35 ਤੋਂ 39 ਸਾਲ ਦੀਆਂ ਔਰਤਾਂ ਵਿੱਚ ਬੱਚੇ ਜੰਮਣ ਦੀ ਦਰ ਵਿੱਚ 60% ਵਾਧਾ ਰਿਕਾਰਡ ਕੀਤਾ ਗਿਆ। ਇਹ ਨਤੀਜੇ ਯੂਨੀਵਰਸਿਟੀ ਆਫ ਕੈਲਗਰੀ ਦੇ ਸਕੂਲ ਆਫ ਪਬਲਿਕ ਪਾਲਸੀ ਦੇ ਪ੍ਰੋਫੈਸਰ ਰੌਨ ਨੀਬੋਨ ਵੱਲੋਂ ਕੀਤੀ ਪੁਣਛਾਣ ਦੇ ਆਧਾਰ ਉੱਤੇ ਪ੍ਰਾਪਤ ਹੋਏ ਹਨ।


ਔਰਤਾਂ ਵੱਲੋਂ ਬੱਚੇ ਜੰਮਣ ਵਿੱਚ ਦੇਰ ਕਰਨ ਦੇ ਫੈਸਲੇ ਪਿੱਛੇ ਕਈ ਕਾਰਣ ਕੰਮ ਕਰਦੇ ਹਨ। ਇਹਨਾਂ ਵਿੱਚ ਪ੍ਰੋਫੈਸ਼ਨਲ ਔਰਤਾਂ ਦਾ ਆਪਣੇ ਕੈਰੀਅਰ ਨੂੰ ਸਥਾਪਤ ਕਰਨ ਵਿੱਚ ਵਧੇਰੇ ਧਿਆਨ ਹੋਣਾ, ਹਾਊਸਿੰਗ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ, ਚਾਈਲਡ ਕੇਅਰ ਕੀਮਤਾਂ ਦਾ ਆਮ ਕੈਨੇਡੀਅਨ ਦੀ ਪਹੁੰਚ ਤੋਂ ਲਗਾਤਾਰ ਬਾਹਰ ਹੁੰਦੇ ਜਾਣਾ ਸ਼ਾਮਲ ਹਨ। ਇਸ ਸਟੱਡੀ ਮੁਤਾਬਕ ਕੈਨੇਡਾ ਵਿੱਚ ਮੂਲਵਾਸੀ ਔਰਤਾਂ ਵਿੱਚ ਬੱਚੇ ਜੰਮਣ ਦੀ ਦਰ ਹਾਲੇ ਵੀ ਚੰਗੀ ਹੈ। ਮਿਸਾਲ ਵਜੋਂ ਨੁਨਾਵੱਤ ਵਿੱਚ ਇੱਕ ਔਰਤ ਵੱਲੋਂ ਬੱਚੇ ਜਨਣ ਦੀ ਦਰ 2.9 ਬੱਚੇ ਹੈ ਜਿਸ ਕਾਰਣ ਉੱਥੇ ਜਨਸੰਖਿਆ ਵਿੱਚ ਪਿਛਲੇ ਸਾਲ 12.5% ਵਾਧਾ ਹੋਇਆ। ਇਸਦੇ ਉਲਟ ਕੈਨੇਡਾ ਵਿੱਚ ਇੱਕ ਔਰਤ ਦੀ ਬੱਚੇ ਜੰਮਣ ਦੀ ਔਸਤ 1.6 ਬੱਚੇ ਹੈ। ਜਿ਼ਕਰਯੋਗ ਹੈ ਕਿ ਨੂਨਾਵੱਤ ਵਿੱਚ ਕੈਨੇਡਾ ਦੀ ਸੱਭ ਤੋਂ ਵੱਧ ਮੂਲਵਾਸੀ ਜਨਸੰਖਿਆ ਵੱਸਦੀ ਹੈ।


ਜਦੋਂ ਅਸੀਂ ਕੈਨੇਡਾ ਵਿੱਚ ਜਨਸੰਖਿਆ ਦੇ ਮੁੱਦੇ ਉੱਤੇ ਗੱਲ ਕਰਦੇ ਹਾਂ ਤਾਂ ਇਸਦੀ ਸੂਈ ਸੁਭਾਵਿਕ ਹੀ ਇੰਮੀਗਰੇਸ਼ਨ ਉੱਤੇ ਜਾ ਟਿਕਦੀ ਹੈ। 1 ਜੁਲਾਈ 2018 ਨੂੰ ਕੈਨੇਡਾ ਦੀ ਜਨਸੰਖਿਆ 37 ਮਿਲੀਅਨ ਹੋ ਗਈ ਸੀ ਕਿਉਂਕਿ 1 ਜੁਲਾਈ 2017 ਤੋਂ 1 ਜੁਲਾਈ 2018 ਤੱਕ ਸਾਡੀ ਜਨਸੰਖਿਆ ਵਿੱਚ 5 ਲੱਖ 18 ਹਜ਼ਾਰ ਦਾ ਵਾਧਾ ਦਰਜ਼ ਕੀਤਾ ਗਿਆ। ਇਸ ਵਾਧੇ ਵਿੱਚ 4 ਲੱਖ 12 ਹਜ਼ਾਰ ਇੰਮੀਗਰਾਂਟ, ਰਿਫਿਊਜੀ ਅਤੇ ਅਮਰੀਕਾ ਤੋਂ ਆਉਣ ਵਾਲੇ ਰਿਫਿਊਜੀ ਕਲੇਮੈਂਟ ਸ਼ਾਮਲ ਸਨ। ਇੱਕਲੇ ਅਮਰੀਕਾ ਦੇ ਰਸਤੇ ਆਉਣ ਵਾਲੇ ਰਿਫਿਊਜੀ ਕਲੇਮੈਂਟਾਂ ਦੀ ਹੀ ਗਿਣਤੀ 34,854 ਰਹੀ। ਪਿਛਲੇ 47 ਸਾਲਾਂ ਵਿੱਚ ਇਹ ਪਹਿਲੀ ਵਾਰ ਸੀ ਕਿ ਕੈਨੇਡਾ ਦੀ ਜਨਸੰਖਿਆ ਵਿੱਚ ਐਨਾ ਵੱਡਾ ਵਾਧਾ ਨੋਟਿਸ ਕੀਤਾ ਗਿਆ।


ਨੋਟ ਕਰਨ ਵਾਲੀ ਗੱਲ ਇਹ ਵੀ ਹੈ ਕਿ ਕੈਨੇਡਾ ਦੀ ਜਨਸੰਖਿਆ ਵਿੱਚ ਕੁਦਰਤੀ ਰੂਪ ਵਿੱਚ ਹੋਣ ਵਾਲੇ ਜਨਮਾਂ ਦੇ ਆਧਾਰ ਉੱਤੇ ਹੋਣ ਵਾਲੇ ਵਾਧੇ ਵਿੱਚ (ਭਾਵ ਕੈਨੇਡਾ ਵਿੱਚ ਜੰਮਣ ਵਾਲੇ ਬੱਚਿਆਂ ਦੇ ਆਧਾਰ ਉੱਤੇ ਹੋਇਆ ਵਾਧਾ) ਕਮੀ ਆਈ ਹੈ। ਪਿਛਲੇ ਸਾਲ ਸਾਡੇ ਦੇਸ਼ ਵਿੱਚ ਕੁੱਲ 3 ਲੱਖ 85 ਹਜ਼ਾਰ 777 ਬੱਚੇ ਜੰਮੇ ਜਦੋਂ ਕਿ 2 ਲੱਖ 79 ਹਜ਼ਾਰ 936 ਲੋਕਾਂ ਦੀਆਂ ਮੌਤਾਂ ਹੋਈਆਂ, ਜਿਸਦਾ ਅਰਥ ਹੈ ਕਿ ਅਸਲ ਵਿੱਚ ਕੈਨੇਡੀਅਨ ਪੈਦਾਇਸ਼ ਦੇ ਸਹਾਰੇ ਸਾਡੀ ਜਨਸੰਖਿਆ ਵਿੱਚ ਸਿਰਫ਼ 1 ਲੱਖ 5 ਹਜ਼ਾਰ 841 ਦਾ ਵਾਧਾ ਹੋਇਆ।


ਕੈਨੇਡਾ ਵਿੱਚ ਬੱਚੇ ਜੰਮਣ ਅਤੇ ਇੰਮੀਗਰੇਸ਼ਨ ਸਹਾਰੇ ਜਨਸੰਖਿਆ ਵੱਧਣ ਦੇ ਅਨੁਪਾਤ ਦੇ ਪਾਲਸੀ ਘਾੜਿਆ ਲਈ ਗਹਿਰੇ ਅਰਥ ਹਨ। ਉਹਨਾਂ ਨੂੰ ਵੇਖਣਾ ਹੋਵੇਗਾ ਕਿ ਵੱਡੀ ਉਮਰ ਦੀਆਂ ਔਰਤਾਂ ਦੇ ਬੱਚੇ ਜੰਮਣ ਨਾਲ ਆਉਣ ਵਾਲੇ ਸਾਲਾਂ ਵਿੱਚ ਸਿਹਤ ਸਿਸਟਮ ਉੱਤੇ ਕਿਹੋ ਜਿਹਾ ਪ੍ਰਭਾਵ ਪਵੇਗਾ? ਕੀ ਕੈਨੇਡਾ ਨੂੰ ਆਪਣਾ ਇੰਮੀਗਰੇਸ਼ਨ ਸਿਸਟਮ ਸਿਰਫ਼ ਨੰਬਰਾਂ ਦੀ ਖੇਡ ਰੱਖਣਾ ਹੋਵੇਗਾ ਜਾਂ ਅਜਿਹੀਆਂ ਪਾਲਸੀਆਂ ਬਣਾਉਣ ਦੀ ਲੋੜ ਹੋਵੇਗੀ ਕਿ ਇੰਮੀਗਰੇਸ਼ਨ ਰਾਹੀਂ ਹੋਣ ਵਾਲਾ ਵਾਧਾ ਸਾਵਾਂ ਰਹੇ। ਅਜਿਹਾ ਕੀ ਕੀਤਾ ਜਾਵੇ ਕਿ ਵਿਸ਼ਵ ਦੇ ਉਹਨਾਂ ਖਿੱਤਿਆਂ ਵਿੱਚੋਂ ਪਰਵਾਸ ਵਧੇ ਜਿੱਥੇ ਤੋਂ ਵਰਤਮਾਨ ਵਿੱਚ ਇੰਮੀਗਰਾਂਟ ਘੱਟ ਆਉਂਦੇ ਹਨ। ਪਾਲਸੀ ਘਾੜਿਆਂ ਲਈ ਸੁਆਲ ਇਹ ਵੀ ਰਹੇਗਾ ਕਿ ਕੈਨੇਡਾ ਵਿੱਚ ਕੈਨੇਡੀਅਨ ਬੱਚਿਆਂ ਦੇ ਜੰਮਣ ਦੀ ਦਰ ਵਿੱਚ ਆ ਰਹੀ ਗਿਰਾਵਟ ਨੂੰ ਠੱਲ ਕਿਵੇਂ ਪਾਈ ਜਾਵੇ। ਆਖਰ ਨੂੰ ਦਰ-ਘਰ ਦੇ ਜੰਮੇ ਜਾਏ ਲੋਕਾਂ ਦਾ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਹੁੰਦਾ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?