Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਭਗਤ ਸਿੰਘ ਬਰਾੜ ਸਮੇਤ ਤਿੰਨ ਸਿੱਖ ਕੈਨੇਡਾ ਦੀ ‘ਨੋ ਫਲਾਈ ਲਿਸਟ’ ਵਿੱਚ ਸ਼ਾਮਲ

April 25, 2019 10:34 AM

ਓਟਾਵਾ ਪੋਸਟ ਬਿਉਰੋ: ਉਂਟੇਰੀਓ ਗੁਰਦੁਆਰਾ਼ ਕਮੇਟੀ ਦੇ ਮੈਂਬਰ ਭਗਤ ਸਿੰਘ ਬਰਾੜ, ਸਰੀ, ਵੈਨਕੂਵਰ ਦੇ ਪ੍ਰਧਾਨ ਮੋਨਿੰਦਰ ਸਿੰਘ ਅਤੇ ਪਰਵਕਾਰ ਸਿੰਘ ਦੁਲੇ ਦੇ ਨਾਮ ਕੈਨੇਡੀਅਨ ਫੈਡਰਲ ਸਰਕਾਰ ਨੇ ‘ਨੋ ਫਲਾਈ ਲਿਸਟ’ ਵਿੱਚ ਸ਼ਾਮਲ ਕਰ ਦਿੱਤੇ ਹਨ। ਭਗਤ ਸਿੰਘ ਬਰਾੜ ਅਤੇ ਪਰਵਕਾਰ ਸਿੰਘ ਦੂਲੇ ਨੇ ਸਰਕਾਰ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਨੈਸ਼ਨਲ ਪੋਸਟ ਅਖਬਾਰ ਦੇ ਹਵਾਲੇ ਨਾਲ ਛਪੀਆਂ ਖਬਰਾਂ ਮੁਤਾਬਕ ਕੈਨੇਡਾ ਦੇ ਸਿਕਿਉਰ ਏਅਰ ਟਰੈਵਲ ਐਕਟ ਤਹਿਤ ਬਣਾਈ ਇਸ ਲਿਸਟ ਵਿੱਚ ਉਹਨਾਂ ਵਿਅਕਤੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਹਨਾਂ ਬਾਰੇ ਇਹ ਸੰਭਾਵਨਾ ਹੋਵੇ ਕਿ ਉਹ ਸੁਰੱਖਿਆ ਲਈ ਖਤਰਾ ਹੋ ਸਕਦੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਯਾਤਰਾ ਤੋਂ ਬਾਅਦ ਨੋ ਫਲਾਈ ਲਿਸਟ ਦਾ ਮੁੱਦਾ ਇੱਕ ਵਾਰ ਦੁਬਾਰਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਭਗਤ ਸਿੰਘ ਬਰਾੜ ਨੂੰ ਨੋ ਫਲਾਈ ਲਿਸਟ ਉੱਤੇ ਹੋਣ ਦਾ ਪਤਾ 24 ਅਪਰੈਲ 2018 ਨੂੰ ਵੈਨਕੂਵਰ ਏਅਰਪੋਰਟ ਉੱਤੇ ਲੱਗਿਆ ਜਦੋਂ ਉਸਨੂੰ ਜਹਾਜ਼ ਵਿੱਚ ਚੜਨ ਤੋਂ ਮਨਾਹੀ ਕਰ ਦਿੱਤੀ ਗਈ ਸੀ।

ਨੈਸ਼ਨਲ ਪੋਸਟ ਮੁਤਾਬਕ ਸਰਕਾਰ ਵੱਲੋਂ ਇਸ ਗੱਲ ਦਾ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਕਿ ਕਿੰਨੇ ਲੋਕ ‘ਨੋ ਫਲਾਈ ਲਿਸਟ ਉੱਤੇ ਹਨ ਅਤੇ ਕਿਸੇ ਦਾ ਨਾਮ ਇਸ ਲਿਸਟ ਵਿੱਚ ਕਿਹੜੀਆਂ ਗੱਲਾਂ ਦੇ ਆਧਾਰ ਉੱਤੇ ਪਾਇਆ ਜਾਂਦਾ ਹੈ। ਵਰਨਣਯੋਗ ਹੈ ਕਿ ਫੈਡਰਲ ਸਰਕਾਰ ਨੇ ਨੋ ਫਲਾਈ ਲਿਸਟ ਦੀ ਪ੍ਰਕਿਰਿਆ ਨੂੰ ਦਰੁਸਤ ਕਰਨ ਦੇ ਇਰਾਦੇ ਨਾਲ ਇਸ ਸਾਲ ਬੱਜਟ ਵਿੱਚ 81.4 ਮਿਲੀਅਨ ਡਾਲਰ ਰਾਖਵੇਂ ਰੱਖੇ ਹਨ।

 
Have something to say? Post your comment