Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਸੰਪਾਦਕੀ

ਕੈਨੇਡਾ ਤੋਂ ਬਾਹਰ ਓਹਿੱਪ ਕਵਰ ਬੰਦ ਹੋਣ ਦੇ ਹੋ ਸਕਦੇ ਹਨ ਗੰਭੀਰ ਸਿੱਟੇ

April 25, 2019 10:32 AM

ਪੰਜਾਬੀ ਪੋਸਟ ਸੰਪਾਦਕੀ

ਉਂਟੇਰੀਓ ਵਾਸੀਆਂ ਨੂੰ ਕੈਨੇਡਾ ਤੋਂ ਬਾਹਰਲੇ ਮੁਲਕਾਂ ਵਿੱਚ ਓਹਿੱਪ (Ontario Health Insurance Plan {OHIP}) ਤਹਿਤ ਮਿਲਦੇ ਸੀਮਤ ਸਿਹਤ ਲਾਭਾਂ ਨੂੰ ਡੱਗ ਫੋਰਡ ਸਰਕਾਰ ਵੱਲੋਂ ਖਤਮ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ ਜਿਸਦੇ ਕਈ ਲੋਕਾਂ ਖਾਸਕਰਕੇ ਇੰਮੀਗਰਾਂਟਾਂ ਲਈ ਗੰਭੀਰ ਸਿੱਟੇ ਨਿਕਲ ਸਕਦੇ ਹਨ। ਪ੍ਰੋਵਿੰਸ਼ੀਅਲ ਸਰਕਾਰ ਨੇ ਆਪਣੀ ਵੈੱਬਸਾਈਟ ਉੱਤੇ ਇਸ ਪ੍ਰਤਾਵਿਤ ਤਬਦੀਲੀ ਬਾਰੇ ਉਂਟੇਰੀਓ ਵਾਸੀਆਂ ਦੇ ਸੁਝਾਅ ਜਾਨਣ ਲਈ ਜਾਣਕਾਰੀ ਪਾਈ ਹੈ। ਇਹ ਗੱਲ ਪੱਕੀ ਹੈ ਕਿ ਲੋਕਾਂ ਦੇ ਸੁਝਾਵ ਕੁੱਝ ਵੀ ਹੋਣ,ਵੈੱਬਸਾਈਟ ਉੱਤੇ ਪਾਈ ਗਈ ਜਾਣਕਾਰੀ ਦੀ ਸ਼ਬਦਾਵਲੀ ਦੱਸਦੀ ਹੈ ਕਿ ਸਰਕਾਰ ਆਪਣੇ ਫੈਸਲੇ ਨੂੰ ਲਾਗੂ ਕਰਨ ਲਈ ਉਤਾਰੂ ਹੈ। ਵੈਸੇ ਵੀ ਲੋਕਾਂ ਕੋਲ ਆਪਣੇ ਵਿਚਾਰ ਦੇਣ ਲਈ 24 ਅਪਰੈਲ ਤੋਂ 30 ਅਪਰੈਲ ਤੱਕ ਸਿਰਫ਼ 7 ਦਿਨ ਹਨ। ਸੋਚਿਆ ਜਾ ਸਕਦਾ ਹੈ ਕਿ ਆਪੋ ਆਪਣੇ ਕੰਮਾਂਕਾਰਾਂ ਵਿੱਚ ਮਸਰੂਫ਼ ਪਬਲਿਕ ਨੂੰ ਐਨੇ ਥੋੜੇ ਸਮੇਂ ਵਿੱਚ ਵਿਚਾਰ ਦੇਣ ਲਈ ਕਿੰਨੀ ਕੁ ਫੁਰਸਤ ਮਿਲੇਗੀ।

ਉਂਟੇਰੀਓ ਦੇ ਹੈਲਥ ਇਨਸ਼ੂਰੈਂਸ ਐਕਟ ਦੀ ਰੈਗੁਲੇਸ਼ਨ 552 ਤਹਿਤ ਕੈਨੇਡਾ ਤੋਂ ਬਾਹਰ ਜਾਣ ਵਾਲੇ ਉਂਟੇਰੀਓ ਵਾਸੀਆਂ ਨੂੰ ਕੁੱਝ ਸਿਹਤ ਸੇਵਾਵਾਂ ਹਾਸਲ ਹੋ ਸਕਦੀਆਂ ਹਨ ਜੋ 1 ਅਕਤੂਬਰ 2019 ਤੋਂ ਬੰਦ ਹੋ ਜਾਣਗੀਆਂ। ਮਿਲਣ ਵਾਲੀਆਂ ਸੇਵਾਵਾਂ ਵਿੱਚ ਇਟੈਂਸਿਵ ਕੇਅਰ ਯੂਨਿਟ ਜਾਂ ਅਪਰੇਸ਼ਨ ਰੂਮ ਵਿੱਚ ਦਾਖਲ ਹੋਣ ਲਈ ਇੱਕ ਦਿਨ ਦੇ ਵੱਧ ਤੋਂ ਵੱਧ 400 ਡਾਲਰ, ਹੋਰ ਐਮਰਜੰਸੀ ਸਿਹਤ ਸੇਵਾਵਾਂ ਲਈ ਹਸਪਤਾਲ ਦਾਖਲ ਹੋਣ ਦੀ ਸੂਰਤ ਵਿੱਚ ਵੱਧ ਤੋਂ ਵੱਧ 200 ਡਾਲਰ ਰੋਜ਼ਾਨਾ ਮਿਲ ਸਕਦੇ ਸਨ। ਜੇ ਤੁਸੀਂ ਹਸਪਤਾਲ ਦਾਖਲ ਨਹੀਂ ਹੁੰਦੇ ਪਰ ਕਿਸੇ ਡਾਕਟਰ ਤੋਂ ਦਵਾਈ ਲੈਂਦੇ ਹੋ ਤਾਂ ਇੱਕ ਦਿਨ ਦੇ 50 ਡਾਲਰ ਅਤੇ ਗੁਰਦੇ ਦੇ ਡਾਇਆਲਸਿਸ ਲਈ 210 ਡਾਲਰ ਦਿੱਤੇ ਜਾ ਸਕਦੇ ਸੀ। ਜਿ਼ਕਰਯੋਗ ਹੈ ਕਿ ਕੈਨੇਡਾ ਤੋਂ ਬਾਹਰ ਲਈਆਂ ਸਿਹਤ ਸੇਵਾਵਾਂ ਉੱਤੇ ਹੋਏ ਖਰਚੇ ਨੂੰ ਉਂਟੇਰੀਓ ਵਿੱਚ ਆ ਕੇ ਹਾਸਲ ਕਰਨਾ ਐਨਾ ਸੌਖਾ ਨਹੀਂ ਹੁੰਦਾ ਕਿਉਂਕਿ ਸਿਹਤ ਵਿਭਾਗ ਦੀ ਅਫ਼ਸਰਸ਼ਾਹੀ ਇੱਕ ਤੋਂ ਬਾਅਦ ਦੂਜਾ ਇਤਰਾਜ਼ ਲਾਉਂਦੀ ਰਹਿੰਦੀ ਹੈ। ਇਸ ਲਈ ਹੀ ਸੁਚੇਤ ਲੋਕ ਆਪਣੀ ਪ੍ਰਾਈਵੇਟ ਇਨਸ਼ੂਰੈਂਸ ਖਰੀਦਣ ਨੂੰ ਤਰਜੀਹ ਦੇਂਦੇ ਹਨ। ਪਰ ਹਰ ਕੋਈ ਅਜਿਹਾ ਨਹੀਂ ਕਰ ਸਕਦਾ।

ਸਰਕਾਰੀ ਦਸਤਾਵੇਜ਼ ਮੁਤਾਬਕ ਸਾਲ 2018 ਵਿੱਚ ਵਿਦੇਸ਼ਾਂ ਵਿੱਚ ਓਹਿੱਪ ਕਵਰੇਜ਼ ਕਰਨ ਲਈ 9 ਮਿਲੀਅਨ ਡਾਲਰ ਦੀ ਭਰਪਾਈ ਕੀਤੀ ਹੈ। ਸਰਕਾਰੀ ਜਾਣਕਾਰੀ ਮੁਤਾਬਕ ਹਰ ਸਾਲ 40 ਹਜ਼ਾਰ ਦੇ ਕਰੀਬ ਉਂਟੇਰੀਓ ਵਾਸੀ ਕੈਨੇਡਾ ਤੋਂ ਬਾਹਰ ਜਾਂਦੇ ਹਨ ਜਿਹਨਾਂ ਵਿੱਚੋਂ 90% ਆਪਣੀ ਪ੍ਰਾਈਵੇਟ ਹੈਲਥ ਇਨਸ਼ੂਰੈਂਸ ਖਰੀਦ ਕੇ ਜਾਂਦੇ ਹਨ। ਪਰ ਸਰਕਾਰ ਜਿਸ ਗੱਲ ਦਾ ਜਿ਼ਕਰ ਨਹੀਂ ਕਰ ਰਹੀ, ਉਹ ਹੈ 10% ਲੋਕਾਂ ਦੀ ਗੱਲ ਜਿਹੜੇ ਜਾਣਕਾਰੀ ਦੀ ਘਾਟ ਜਾਂ ਵਿੱਤ ਪੱਖੋਂ ਔਖੇ ਹੋਣ ਕਾਰਣ ਕਿਸੇ ਕਿਸਮ ਦਾ ਬੀਮਾ ਨਹੀਂ ਖਰੀਦ ਸਕਦੇ। ਸਾਲ 2009 ਵਿੱਚ ਇੱਕ ਮਿਸੀਸਾਗਾ ਵਾਸੀ ਭਾਰਤੀ ਮੂਲ ਦੇ ਪਰਵਾਸੀ ਨੇ ਉਂਟੇਰੀਓ ਸਰਕਾਰ ਤੋਂ ਮੁੱਕਦਮਾ ਕਰਕੇ ਡੇਢ ਲੱਖ ਦੇ ਕਰੀਬ ਡਾਲਰ ਲਏ ਸਨ ਜੋ ਉਸਦੇ ਦਿਮਾਗ ਦਾ ਅਪਰੇਸ਼ਨ ਕਰਨ ਲਈ ਅਮਰੀਕਾ ਦੇ ਇੱਕ ਹਸਪਤਾਲ ਵਿੱਚ ਖਰਚ ਹੋਏ ਸਨ। ਉਸਨੂੰ ਐਮਰਜੰਸੀ ਵਿੱਚ ਅਮਰੀਕਾ ਇਲਾਜ ਕਰਵਾਉਣ ਲਈ ਜਾਣਾ ਪਿਆ ਸੀ। ਨੈਸ਼ਨਲ ਪੋਸਟ ਨੇ ਇਸ ਕੇਸ ਨੂੰ ਇਤਿਹਾਸਕ ਕਰਾਰ ਦਿੱਤਾ ਸੀ ਕਿਉਂਕਿ ਇਸ ਨਾਲ ਕੈਨੇਡਾ ਤੋਂ ਬਾਹਰ ਇਲਾਜ ਕਰਵਾਉਣ ਦਾ ਰਾਹ ਖੁੱਲ ਗਿਆ ਸੀ ਖਾਸ ਕਰਕੇ ਜਦੋਂ ਉਂਟੇਰੀਓ ਵਿੱਚ ਸਿਹਤ ਐਮਰਜੰਸੀ ਖੜੀ ਹੋਣ ਵੇਲੇ ਕੋਈ ਬਾਂਹ ਫੜਨ ਵਾਲਾ ਨਹੀਂ ਹੁੰਦਾ। ਸਰਕਾਰ ਦੇ ਓਹਿੱਪ ਬੰਦ ਕਰਨ ਦੇ ਫੈਸਲੇ ਨਾਲ ਅਜਿਹੀ ਐਮਰਜੰਸੀ ਵਿੱਚ ਮਿਲਣ ਵਾਲੀ ਕਿਸੇ ਵੀ ਮਦਦ ਦੀ ਸੰਭਾਵਨਾ ਦਾ ਕਤਲ ਹੋ ਜਾਵੇਗਾ।

ਸਰਕਾਰ ਦਾ ਇਹ ਦਾਅਵਾ ਲੋਕਪੱਖੀ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਨੇ ਵਿਦੇਸ਼ ਤੋਂ ਬਾਹਰ ਸਿਹਤ ਕਵਰੇਜ਼ ਬੰਦ ਕਰਨ ਦਾ ਨਿਰਣਾ ਬੀਮਾ ਸੈਕਟਰ ਦੀਆਂ ਕੰਪਨੀਆਂ ਦੀ ਮਾਹਰ ਸਲਾਹ ਦੇ ਆਧਾਰ ਉੱਤੇ ਕੀਤਾ ਹੈ। ਬੀਮਾ ਕੰਪਨੀਆਂ ਕਦੋਂ ਚਾਹੁਣਗੀਆਂ ਕਿ ਉਹਨਾਂ ਲਈ ਹੋਰ ਬਿਜਨਸ ਦੇ ਮਾਰਗ ਨਾ ਖੁੱਲਣ? ਵਿਦੇਸ਼ਾਂ ਵਿੱਚੋਂ ਬਾਹਰ ਸਿਹਤ ਖਰਚੇ ਲਈ ਓਹਿੱਪ ਰਾਹੀਂ ਮਿਲਣ ਵਾਲੇ ਪੈਸਿਆਂ ਦੀਆਂ ਦਰਾਂ ਵਿੱਚ 2004 ਤੋਂ ਬਾਅਦ ਕੋਈ ਵਾਧਾ ਨਹੀਂ ਸੀ ਕੀਤਾ ਗਿਆ। ਜੇ ਸਰਕਾਰ ਦਾ ਇਰਾਦਾ ਲਿਬਰਲ ਸਰਕਾਰ ਦੇ ਫੈਸਲਿਆਂ ਨੂੰ ਉਲਟਾਉਣਾ ਹੀ ਹੈ ਤਾਂ ਕਿਉਂ ਨਾ ਇਸ ਕਵਰੇਜ਼ ਦਰ ਵਿੱਚ ਵਾਧਾ ਕਰਕੇ ਜੱਸ ਖੱਟਿਆ ਜਾਂਦਾ। ਸਿਹਤ ਸੇਵਾਵਾਂ ਉੱਤੇ ਸਮਝੌਤਾ ਕਰਕੇ ਪੈਸੇ ਦੀ ਬੱਚਤ ਕਰਨਾ ਦਿਆਨਤਦਾਰੀ ਨਹੀਂ ਹੈ ਖਾਸਕਰਕੇ ਪਰਵਾਸੀਆਂ ਦੇ ਪੱਖ ਤੋਂ ਜਿਹਨਾਂ ਨੂੰ ਹੋਰਾਂ ਨਾਲੋਂ ਜਿ਼ਆਦਾਵਾਰ ਕੈਨੇਡਾ ਤੋਂ ਬਾਹਰ ਜਾਣਾ ਪੈਂਦਾ ਹੈ।

 

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?