Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਭਾਰਤ

ਸੁਪਰੀਮ ਕੋਰਟ ਨੇ ਕਿਹਾ: ਨਿਆਂ ਪਾਲਿਕਾ ਵਿੱਚ ਕੋਈ ਫਿਕਸਿੰਗ ਰੈਕੇਟ ਹੋਇਆ ਤਾਂ ਜੜ੍ਹ ਤਕ ਜਾਵਾਂਗੇ

April 25, 2019 08:54 AM

ਨਵੀਂ ਦਿੱਲੀ, 24 ਅਪਰੈਲ, (ਪੋਸਟ ਬਿਊਰੋ)- ਭਾਰਤ ਦੇ ਚੀਫ ਜਸਟਿਸ (ਸੀ ਜੇ ਆਈ) ਰੰਜਨ ਗੋਗੋਈ ਉੱਤੇਸੈਕਸ ਸ਼ੋਸ਼ਣ ਦੇ ਦੋਸ਼ ਲੱਗਣ ਦੇ ਪਿੱਛੇ ਵੱਡੀ ਸਾਜ਼ਿਸ਼ ਤੇ ਫਿਕਸਰ ਕਾਰਪੋਰੇਟ ਲਾਬੀ ਹੋਣ ਦੇ ਦੋਸ਼ ਬਾਰੇ ਅੱਜ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਸਾਫ਼ ਕੀਤਾ ਕਿ ਨਿਆਂ ਪਾਲਿਕਾ ਵਿੱਚ ਫਿਕਸਰਾਂ (ਦਲਾਲਾਂ) ਦੀ ਕੋਈ ਭੂਮਿਕਾ ਨਹੀਂ, ਜੇ ਫਿਕਸਿੰਗ ਰੈਕੇਟ ਚੱਲਦਾ ਹੈ ਤਾਂ ਉਸ ਦੀ ਜੜ੍ਹ ਤਕ ਜਾਵਾਂਗੇ। ਕੋਰਟ ਨੇ ਕਿਹਾ ਕਿ ਇਹ ਮਾਮਲਾ ਬੜਾ ਗੰਭੀਰ ਹੈ, ਨਿਆਂ ਪਾਲਿਕਾ ਦੀ ਸੁਤੰਤਰਤਾ ਖ਼ਤਰੇ ਵਿਚ ਹੈ, ਇਸ ਲਈ ਪੂਰੀ ਜਾਂਚ ਕਰਾਂਗੇ।
ਇਸ ਸੰਬੰਧ ਵਿੱਚ ਵਕੀਲ ਉਤਸਵ ਬੈਂਸ ਨੇ ਐਫੀਡੇਵਿਟਪੇਸ਼ ਕਰ ਕੇ ਦੋਸ਼ ਲਾਇਆ ਕਿ ਚੀਫ ਜਸਟਿਸ ਉੱਤੇ ਦੋਸ਼ ਲਾਉਣ ਦੇ ਪਿੱਛੇ ਕਾਰਪੋਰੇਟ ਫਿਕਸਰ ਲੌਬੀ ਤੇ ਸੁਪਰੀਮ ਕੋਰਟ ਦੀ ਨੌਕਰੀ ਤੋਂ ਕੱਢੇ ਤਿੰਨ ਸਾਬਕਾ ਦੋਸ਼ੀ ਖ਼ਾਸ ਤੌਰ ਉੱਤੇ ਤਪਨ ਕੁਮਾਰ ਚੱਕਰਵਰਤੀ, ਮਾਨਵ ਸ਼ਰਮਾ ਅਤੇ ਇਕ ਹੋਰ ਸ਼ਾਮਲ ਹਨ।ਕੋਰਟ ਦੇ ਆਦੇਸ਼ ਉੱਤੇ ਬੁੱਧਵਾਰ ਨੂੰ ਪੇਸ਼ ਹੋਏ ਬੈਂਸ ਨੇ ਸੀਲਬੰਦ ਲਿਫ਼ਾਫ਼ੇ ਵਿੱਚ ਇਕ ਹੋਰ ਐਫੀਡੇਵਿਟਪੇਸ਼ ਕੀਤਾ, ਜਿਸ ਵਿਚ ਸਾਜ਼ਿਸ਼ ਬਾਰੇ ਹੋਰ ਜਾਣਕਾਰੀ ਵੀ ਦਿੱਤੀ ਗਈ। ਬੈਂਸ ਨੇ ਕਿਹਾ ਕਿ ਉਨ੍ਹਾਂ ਕੋਲ ਫਿਕਸਰ ਕਾਰਪੋਰੇਟ ਲੌਬੀ ਦੇ ਸੀਸੀਟੀਵੀ ਫੁਟੇਜ ਹਨ, ਜਿਨ੍ਹਾਂ ਨੂੰ ਕੋਰਟ ਇਸ ਕੇਸ ਦੀ ਜਾਂਚ ਦੌਰਾਨ ਦੇਖ ਸਕਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਕੇਸ ਦੀ ਜੁਡੀਸ਼ਲ ਜਾਂਚ ਕਰਵਾਈ ਜਾਵੇ,ਕਿਉਂਕਿ ਸੀਬੀਆਈ ਉੱਤੇ ਸਿਆਸੀ ਹਥਿਆਰ ਬਣਨ ਦੇ ਦੋਸ਼ ਲੱਗਦੇ ਹਨ ਅਤੇ ਪੁਲਿਸ ਵੀ ਸਰਕਾਰ ਦੇ ਅਧੀਨ ਹੈ।
ਇਸ ਸੰਬੰਧ ਵਿੱਚ ਵਕੀਲ ਉਤਸਵ ਬੈਂਸ ਨੇ ਕਿਹਾ ਕਿ ਨਿਆਂ ਪਾਲਿਕਾ ਦੀ ਆਜ਼ਾਦੀ ਬਚਾਉਣ ਲਈ ਉਨ੍ਹਾਂ ਇਹ ਐਫੀਡੇਵਿਟਪੇਸ਼ ਕੀਤਾ ਹੈ। ਕੋਰਟ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਝੂਠੇ ਹਲਫ਼ਨਾਮੇ ਦਾ ਨਤੀਜਾ ਉਹ ਜਾਣਦੇ ਹੋਣਗੇ। ਬੈਂਸ ਨੇ ਕੋਰਟ ਨੂੰ ਕੁਝ ਸੂਚਨਾਵਾਂ ਦੀ ਰਾਜ਼ਦਾਰੀ ਬਾਰੇ ਪ੍ਰਿਵਲੇਜ ਦੀ ਮੰਗ ਕੀਤੀ, ਪਰ ਕੋਰਟ ਨੇ ਜ਼ਬਾਨੀ ਤੌਰ ਉੱਤੇ ਬੈਂਸ ਨੂੰ ਕਿਹਾ ਕਿ ਜੇ ਅਧਿਕਾਰੀ ਕਿਸੇ ਸੂਚਨਾ ਲਈ ਉਨ੍ਹਾਂ ਕੋਲ ਆਏ ਤਾਂ ਉਹ ਉਨ੍ਹਾਂ ਨੂੰ ਸੂਚਨਾ ਦੇਣਗੇ। ਸੁਣਵਾਈ ਕਰ ਰਹੇ ਜਸਟਿਸ ਅਰੁਣ ਮਿਸ਼ਰਾ, ਜਸਟਿਸ ਆਰ ਐੱਫ ਨਰੀਮਨ ਅਤੇ ਜਸਟਿਸ ਦੀਪਕ ਗੁਪਤਾ ਦੇ ਬੈਂਚ ਨੇ ਇਹ ਸਾਫ਼ ਕੀਤਾ ਕਿ ਕਾਰਪੋਰੇਟ ਫਿਕਸਿੰਗ ਦੇ ਦੋਸ਼ਾਂ ਦੀ ਸੁਣਵਾਈ, ਜਾਂਚ ਤੇ ਕੋਰਟ ਦੇ ਆਦੇਸ਼ ਦਾ ਚੀਫ ਜਸਟਿਸ ਉੱਤੇ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੀ ਕਮੇਟੀ ਦੀ ਕਾਰਵਾਈ ਉੱਤੇ ਅਸਰ ਨਹੀਂ ਪਵੇਗਾ,ਇਸ ਕੇਸ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ।
ਕੋਰਟ ਨੇ ਉਤਸਵ ਬੈਂਸ ਦੇ ਐਫੀਡੇਵਿਟ ਵਿੱਚ ਲਾਏ ਦੋਸ਼ਾਂ ਨੂੰ ਗੰਭੀਰ ਦੱਸਦੇ ਹੋਏ ਕਿਹਾ ਕਿ ਜੇ ਦੋਸ਼ਾਂ ਮੁਤਾਬਕ ਫਿਕਸਿੰਗ ਜਾਰੀ ਰਹੀ ਅਤੇ ਨਿਆਂ ਪਾਲਿਕਾ ਦੇ ਕੰਮ ਵਿੱਚ ਦਖ਼ਲ ਦਿੰਦੀ ਰਹੀ ਤਾਂ ਨਾ ਇਹ ਸੰਸਥਾ ਬਚੇਗੀ ਤੇ ਨਾਅਸੀਂ ਸਾਰੇ ਬਚਾਂਗੇ। ਕੋਰਟ ਨੇ ਕਿਹਾ ਕਿ ਦੋਸ਼ਾਂ ਦੀ ਗੰਭੀਰਤਾ ਦੇਖਦੇ ਹੋਏ ਕੇਸਏਥੇ ਨਹੀਂ ਛੱਡਿਆ ਜਾ ਸਕਦਾ, ਪਰ ਜਾਂਚ ਦਾ ਆਦੇਸ਼ ਦੇਣ ਤੇ ਉਸ ਦਾ ਤੌਰ ਤਰੀਕਾ ਮਿਥਣਤੋਂ ਪਹਿਲਾਂ ਕੋਰਟ ਬੈਂਸ ਵੱਲੋਂ ਦਿੱਤੀ ਸੂਚਨਾ ਦੀ ਰਾਜ਼ਦਾਰੀ ਬਣਾਈ ਰੱਖਣ ਦੀ ਮੰਗ ਉੱਤੇ ਸੁਣਵਾਈ ਕਰੇਗੀ। ਕੋਰਟ ਨੇ ਸ਼ੁਰੂ ਦੀ ਸੁਣਵਾਈ ਅਤੇ ਬੈਂਸ ਵੱਲੋਂ ਪੇਸ਼ ਸਮੱਗਰੀ ਅਤੇ ਸਬੂਤ ਦੇਖਣ ਪਿੱਛੋਂ ਸੀਬੀਆਈ ਦੇ ਡਾਇਰੈਕਟਰ, ਆਈ ਬੀ ਦੇ ਡਾਇਰੈਕਟਰ ਤੇ ਦਿੱਲੀ ਪੁਲਿਸ ਦੇ ਕਮਿਸ਼ਨਰ ਨਾਲ ਚੈਂਬਰ ਵਿੱਚ ਚਰਚਾ ਵੀ ਕੀਤੀ ਅਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਦੋਸ਼ਾਂ ਬਾਰੇ ਪੇਸ਼ ਕੀਤੀ ਸਮੱਗਰੀ ਅਤੇ ਸਬੂਤ ਕਬਜ਼ੇ ਵਿੱਚ ਕਰ ਲੈਣ।ਸੁਣਵਾਈ ਮੌਕੇ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਐਫੀਡੇਵਿਟਪੇਸ਼ ਹੋਣਤੋਂ ਪਹਿਲਾਂ ਬੈਂਸ ਵੱਲੋਂ ਇਸੇ ਬਾਰੇ ਲਿਖੇ ਫੇਸਬੁੱਕ ਪੋਸਟ ਦਾ ਮੁੱਦਾ ਉਠਾ ਕੇ ਕੁਝ ਗੱਲ ਉੱਤੇਕਿੰਤੂ ਉਠਾਏ। ਇਸ ਦਾ ਬੈਂਸ ਨੇ ਵਿਰੋਧ ਕੀਤਾ, ਪਰ ਅਟਾਰਨੀ ਜਨਰਲ ਦੇ ਖ਼ਿਲਾਫ਼ ਬੈਂਸ ਦੇ ਬੋਲਣ ਉੱਤੇ ਬੈਂਚ ਨੇ ਉਨ੍ਹਾਂ ਨੂੰ ਏਦਾਂ ਕਰਨ ਤੋਂ ਰੋਕਿਆ ਤੇ ਕਿਹਾ ਕਿ ਇਹ ਸਭ ਤੋਂ ਮਿਆਰੀ ਤੇ ਸੀਨੀਅਰ ਵਕੀਲ ਹਨ, ਇਨ੍ਹਾਂ ਤੋਂਅਸੀਂ ਜੱਜ ਵੀ ਸਿੱਖਦੇ ਹਾਂ। ਤੁਸੀਂ ਇਨ੍ਹਾਂ ਲਈ ਏਦਾਂ ਦੇ ਸ਼ਬਦ ਨਹੀਂ ਵਰਤ ਸਕਦੇ। ਸਾਲਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਅਟਾਰਨੀ ਜਨਰਲ ਦੇ ਇਤਰਾਜ਼ਾਂ ਤੋਂ ਬਿਨਾਂ ਬਾਕੀ ਕੇਸ ਗੰਭੀਰ ਲੱਗਦਾ ਹੈ। ਕੋਰਟ ਨੂੰ ਆਪਣੀ ਨਿਗਰਾਨੀ ਵਿੱਚਇਸ ਮਾਮਲੇ ਦੀ ਐੱਸ ਆਈਟੀ ਜਾਂਚ ਦੇ ਆਦੇਸ਼ ਦੇਣੇ ਚਾਹੀਦੇ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ