Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਭਾਰਤ

ਗਰੀਬਾਂ ਵਾਸਤੇ ਆਯੁਸ਼ਮਾਨ ਯੋਜਨਾ ਵਿੱਚ ਕਰੋੜਾਂ ਦੀਆਂ ਕੋਠੀਆਂ ਵਾਲਿਆਂ ਦੇ ਨਾਂ ਵੀ ਸ਼ਾਮਲ

October 03, 2018 07:45 AM

ਨਵੀਂ ਦਿੱਲੀ, 2 ਅਕਤੂਬਰ (ਪੋਸਟ ਬਿਊਰੋ)- ਗਰੀਬੀ ਰੇਖਾ ਦੇ ਹੇਠਾਂ ਵਾਲੇ ਲੋਕਾਂ ਦੀ ਆਯੁਸ਼ਮਾਨ ਸਿਹਤ ਸੁਰੱਖਿਆ ਯੋਜਨਾ `ਚ ਰਾਜ ਦੇ ਅਮੀਰਾਂ ਦੀ ਲੰਬੀ ਲਿਸਟ ਵੀ ਸ਼ਾਮਲ ਹੈ। ਇਸ ਵਿੱਚ ਡਾਇਰੈਕਟਰ ਜਨਤਲ ਹੈਲਥ, ਸਰਕਾਰੀ ਡਾਕਟਰ, ਪ੍ਰੋਫੈਸਰ, ਵਕੀਲ ਅਤੇ ਕਰੋੜਾਂ ਦੀਆਂ ਕੋਠੀਆਂ ਵਾਲਿਆਂ ਦਾ ਨਾਂ ਹੈ। ਇਹ ਹੈਰਾਨੀ ਵਾਲਾ ਖੁਲਾਸਾ ਖੁਦ ਸਿਹਤ ਵਿਭਾਗ ਦੇ ਸਰਵੇ `ਚ ਹੋਇਆ ਹੈ ਪਰ ਵਿਭਾਗ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਵਿੱਚ ਹੈ।
ਇਸ ਸੰਬੰਧ ਵਿੱਚ ਤੱਥਾਂ ਦੀ ਪੜਤਾਲ ਕੀਤੀ ਤਾਂ ਹਕੀਕਤ ਖੁੱਲ੍ਹ ਗਈ। ਅਸਲ `ਚ ਕਾਹਲੀ ਨਾਲ 5 ਲੱਖ ਤਕ ਕੈਸ਼ ਲੈੱਸ ਬੀਮਾ ਯੋਜਨਾ ਲਾਂਚ ਕਰਨ ਲਈ ਸਰਕਾਰ ਨੇ ਸਾਮਾਜਿਕ, ਆਰਥਿਕ ਅਤੇ ਜਾਤੀ ਗਣਨਾ 2011 ਦੇ ਡੇਟਾ ਨਾਲ ਲਾਭ ਪਾਤਰੀਆਂ ਦੀ ਸੂਚੀ ਬਣਾ ਲਈ ਹੈ। ਸਾਲ 2011 ਦੇ ਅੰਕੜਿਆਂ `ਚ ਇਹ ਪਹਿਲਾਂ ਹੀ ਵਿਵਾਦਾਂ ਵਿੱਚ ਸੀ। ਇਸ ਲਈ ਉਹੀ ਗੜਬੜੀ ਆਯੁਸ਼ਮਾਨ ਯੋਜਨਾ ਦੀ ਸੂਚੀ ਵਿੱਚ ਆ ਗਈ। ਖੁਸ਼ਹਾਲ ਸਰਕਾਰੀ ਅਫਸਰਾਂ ਅਤੇ ਕਰਮਚਾਰੀਆਂ ਦਾ ਨਾਂ ਵੀ ਆਯੁਸ਼ਮਾਨ ਸੂਚੀ ਵਿੱਚ ਦਰਜ ਹੈ। ਹਿਸਾਰ `ਚ ਕਰੀਬ 1 ਲੱਖ ਲਾਭ ਪਾਤਰੀਆਂ ਨੂੰ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ। ਆਯੁਸ਼ਮਾਨ ਭਾਰਤ ਸਿਹਤ ਸੁਰੱਖਿਆ ਯੋਜਨਾ 23 ਸਤੰਬਰ ਨੂੰ ਲਾਂਚ ਹੋਈ ਸੀ।
ਹਿਸਾਰ ਦੇ ਕਈ ਵਾਰਡਾਂ `ਚ ਸਰਵੇ ਕਰ ਚੁਕੀ ਏ ਐਨ ਐਮ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਲਾਜਪਤ ਨਗਰ, ਗ੍ਰੀਨ ਪਾਰਕ, ਸੈਕਟਰ 13 ਏਰੀਆ, ਸੈਕਟਰ 15, ਰਾਮਪੁਰਾ ਮੁਹੱਲਾ ਤੇ ਹੋਰ ਕਾਲੋਨੀਆਂ ਵਿਚਲੇ 60 ਫੀਸਦੀ ਪਰਿਵਾਰ ਇਸ ਯੋਜਨਾ ਦਾ ਹਿੱਸਾ ਹਨ। ਲਾਜਪਤ ਨਗਰ ਗ੍ਰੀਨ ਪਾਰਕ ਏਰੀਆ ਵਿੱਚ ਸਰਵੇ ਕਰਨ ਗਈ ਐਨ ਐਨ ਐਮ ਨੂੰ ਲਿਸਟ `ਚ ਹੈਲਥ ਵਿਭਾਗ ਦੇ ਡਾਇਰੈਕਟਰ ਜਨਰਲ ਦਾ ਨਾਂ ਵੀ ਮਿਲਿਆ ਸੀ। ਕਰੋੜਾਂ ਕੋਠੀਆਂ ਵਿੱਚ ਰਹਿਣ ਵਾਲੇ ਲੋਕ ਵੀ ਸ਼ਾਮਲ ਸੀ। ਕਈ ਵਿਦੇਸ਼ਾਂ `ਚ ਰਹਿੰਦੇ ਸੀ ਤੇ ਕੁਝ ਪਰਿਵਾਰ ਅਜਿਹੇ ਮਿਲੇ ਜਿਨ੍ਹਾਂ ਨੇ ਸਵੈ ਯੋਜਨਾ ਦਾ ਲਾਭ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਸਾਬਕਾ ਕੌਂਸਲਰ ਵਿਨੋਦ ਢਾਂਡਾ ਨੇ ਦੱਸਿਆ ਕਿ ਆਯੁਸ਼ਮਾਨ ਲਾਭ ਪਾਤਰੀਆਂ ਦੀ ਸੂਚੀ `ਚ ਹੈਲਥ ਡਾਇਰੈਕਟਰ ਜਨਰਲ ਦਾ ਨਾਂ ਹੈ। ਉਨ੍ਹਾਂ ਦਾ ਘਰ ਲਾਜਪਤ ਨਗਰ ਏਰੀਏ ਵਿੱਚ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ ਸੁਖਬੀਰ ਸਿੰਘ ਸੰਧੂ ਅਤੇ ਗਿਆਨੇਸ਼ ਕੁਮਾਰ ਬਣੇ ਚੋਣ ਕਮਿਸ਼ਨਰ ਇੱਕ ਦੇਸ਼ ਇੱਕ ਚੋਣ ਦੇ ਮੁੱਦੇ `ਤੇ ਕੋਵਿੰਦ ਕਮੇਟੀ ਨੇ 18 ਹਜ਼ਾਰ ਪੰਨਿਆਂ ਦੀ ਰਿਪੋਰਟ ਰਾਸ਼ਟਰਪਤੀ ਨੂੰ ਸੌਂਪੀ ਰਾਹੁਲ ਗਾਂਧੀ ਨੇ ਨਾਸਿਕ 'ਚ ਕੀਤੀ ਕਿਸਾਨਾਂ ਨਾਲ ਮੀਟਿੰਗ