Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਨਜਰਰੀਆ

ਮਿਲਣਸਾਰ ਅਤੇ ਚਰਿੱਤਰਵਾਨ ਸਨ ਪੁਰਾਣੇ ਨੇਤਾ

April 25, 2019 08:31 AM

-ਭਾਵਿਕਾ ਜੈਨ
ਮੁੰਬਈ ਦੇ ਦਹਿਸਰ ਇਲਾਕੇ ਦੇ ਵਾਸੀ 88 ਸਾਲਾ ਜੀ ਐਚ ਦਾਸ ਨੂੰ ਸਮਝ ਨਹੀਂ ਆ ਰਹੀ ਕਿ ਲੋਕ ਸਭਾ ਚੋਣਾਂ ਬਾਰੇ ਇੰਨਾ ਹੰਗਾਮਾ ਕਿਉਂ ਹੈ? ਦਾਸ ਨੇ 1951 ਵਿੱਚ ਵੋਟ ਪਾਉਣੀ ਸ਼ੁਰੂ ਕੀਤੀ ਸੀ, ਜਦੋਂ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਚੋਣਾਂ ਹੋਈਆਂ ਸਨ। ਉਸ ਦਾ ਕਹਿਣਾ ਹੈ ਕਿ ਹਾਲਾਂਕਿ ਅੱਜਕੱਲ੍ਹ ਚੋਣਾਂ ਦਾ ਦਾਇਰਾ ਕਾਫੀ ਵੱਡਾ ਹੋ ਗਿਆ ਹੈ, ਪਰ ਉਮੀਦਵਾਰਾਂ ਦੀ ਗੁਣਵੱਤਾ ਸਮੇਂ ਦੇ ਨਾਲ ਘਟ ਗਈ ਹੈ। ਪੁਰਾਣੇ ਸਮੇਂ ਵਿੱਚ ਨੇਤਾ ਨੈਤਿਕ ਤੌਰ 'ਤੇ ਉਚ ਆਦਰਸ਼ਾਂ ਵਾਲੇ ਸਨ, ਜੋ ਗੱਲ ਅੱਜ ਦੇ ਨੇਤਾਵਾਂ 'ਚ ਨਜ਼ਰ ਨਹੀਂ ਆਉਂਦੀ।
ਮੂਲ ਤੌਰ ਉਤੇ ਉੜੀਸਾ ਦੇ ਰਹਿਣ ਵਾਲੇ ਜੀ ਐਚ ਦਾਸ ਵਿਕਾਸ ਅਧਿਕਾਰੀ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ ਅਤੇ ਉਨ੍ਹਾਂ ਨੇ ਕਿਸੇ ਵੀ ਚੋਣ ਵਿੱਚ ਵੋਟ ਪਾਉਣਾ ਦਾ ਮੌਕਾ ਨਹੀਂ ਛੱਡਿਆ। ਉਨ੍ਹਾਂ ਦਾ ਕਹਿਣਾ ਹੈ ਕਿ ਵੋਟ ਦਾ ਅਧਿਕਾਰ ਬਹੁਤ ਕੀਮਤੀ ਹੈ, ਜੋ ਸਾਨੂੰ ਕਈ ਕੁਰਬਾਨੀਆਂ ਤੋਂ ਬਾਅਦ ਮਿਲਿਆ ਹੈ। ਦਾਸ ਕਹਿੰਦੇ ਹਨ ਕਿ ਉਹ ਆਜ਼ਾਦੀ ਅੰਦੋਲਨ ਦੌਰਾਨ ਮਹਾਤਮਾ ਗਾਂਧੀ ਵੱਲੋਂ ਬਣਾਈ ‘ਵਾਨਰ ਸੈਨਾ' ਦਾ ਹਿੱਸਾ ਸਨ। ਇਸ ਤੋਂ ਬਿਨਾ ਉਨ੍ਹਾਂ ਨੇ ਜ਼ਮੀਨ ਸੁਧਾਰ ਅੰਦੋਲਨ ਦੌਰਾਨ ਤੇਲੰਗਾਨਾ ਵਿੱਚ ਵਿਨੋਬਾ ਭਾਵੇ ਨਾਲ ਵੀ ਸਮਾਂ ਬਿਤਾਇਆ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਪੁਰਾਣੇ ਤੇ ਨਵੇਂ ਨੇਤਾਵਾਂ ਵਿੱਚ ਵੱਡਾ ਫਰਕ ਉਨ੍ਹਾਂ ਤੱਕ ਪਹੁੰਚ ਦਾ ਹੈ। ਉਹ ਦੱਸਦੇ ਹਨ, ‘‘ਮੈਂ ਮੋਰਾਰਜੀ ਦੇਸਾਈ ਤੇ ਵਿਨੋਬਾ ਭਾਵੇ ਨੂੰ ਕਈ ਵਾਰ ਮਿਲਿਆ ਹਾਂ। ਉਹ ਵੱਧ ਤੋਂ ਵੱਧ ਲੋਕਾਂ ਨੂੰ ਮਿਲਣਾ ਪਸੰਦ ਕਰਦੇ ਸਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਨਣਾ ਚਾਹੁੰਦੇ ਹਨ, ਪਰ ਜੇ ਅੱਜ ਮੈਂ ਕਿਸੇ ਪਾਰਲੀਮੈਂਟ ਮੈਂਬਰ ਨੂੰ ਮਿਲਣਾ ਚਾਹੁੰਦਾ ਹਾਂ ਤਾਂ ਮੈਨੂੰ ਸ਼ਾਇਦ ਅਸਫਲ ਹੋ ਕੇ ਪਰਤਣਾ ਪਵੇ।”
ਭੁਲੇਸ਼ਵਰ ਦੇ ਵਾਸੀ ਰਾਮਸਰੂਪ ਗਰੋਡੀਆ (92 ਸਾਲਾ) ਡਾਕਟਰ ਰਾਜਿੰਦਰ ਪ੍ਰਸਾਦ ਤੇ ਵੱਲਭ ਭਾਈ ਪਟੇਲ ਨਾਲ ਬਿਤਾਏ ਦਿਨ ਯਾਦ ਕਰਦੇ ਹਨ, ਜਦੋਂ ਉਹ ਨੇਤਾ ਰਾਜਸਥਾਨ ਦੇ ਛੋਟੇ ਜਿਹੇ ਪਿੰਡ ਪਿਲਾਨੀ 'ਚ ਆਏ ਸਨ। ਰਾਮਸਰੂਪ ਨੇ ਦੱਸਿਆ, ‘‘ਮੈਂ ਉਥੇ ਪੜ੍ਹਦਾ ਹੁੰਦਾ ਸੀ ਤੇ ਸਰਦਾਰ ਪਟੇਲ ਉਥੋਂ ਥੋੜ੍ਹੀ ਦੂਰ ਇੱਕ ਹਸਪਤਾਲ ਤੋਂ ਇਲਾਜ ਕਰਾਉਣ ਆਏ ਸਨ। ਉਨ੍ਹਾਂ ਨੇ ਸਕੂਲ ਨੂੰ ਸੰਦੇਸ਼ ਭੇਜਿਆ ਕਿ ਕੀ ਵਿਦਿਆਰਥੀ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ? ਇਹ ਪੁਰਾਣੇ ਤੇ ਅੱਜ ਦੇ ਨੇਤਾਵਾਂ 'ਚ ਵੱਡਾ ਫਰਕ ਹੈ ਕਿਉਂਕਿ ਅੱਜ ਦੇ ਨੇਤਾ ਇਲਾਜ ਲਈ ਅਮਰੀਕਾ ਜਾਣਾ ਪਸੰਦ ਕਰਦੇ ਹਨ ਤੇ ਉਨ੍ਹਾਂ ਦਾ ਲੋਕਾਂ ਨਾਲ ਲਗਾਅ ਨਹੀਂ ਹੈ।” ਗਰੋਡੀਆ ਦਾ ਕਹਿਣਾ ਹੈ ਕਿ ਉਦੋਂ ਦੇ ਨੇਤਾ ਸਾਡੇ ਵਰਗੇ, ਭਾਵ ਆਮ ਲੋਕਾਂ ਵਰਗੇ ਸਨ, ਪਰ ਅੱਜ ਉਹ ਆਪਣੇ ਆਪ ਵਿੱਚ ਬ੍ਰਾਂਡ ਬਣ ਗਏ ਹਨ। ਗਰੋਡੀਆ ਇੱਕ ਬਰਾਬਰੀ ਵੱਲ ਇਸ਼ਾਰਾ ਕਰਦੇ ਹਨ; ਪਾਕਿਸਤਾਨ ਦੇ ਵਿਰੁੱਧ ਕਾਰਵਾਈ ਨੂੰ ਚੋਣ ਮੁੱਦੇ ਵਜੋਂ ਇਸਤੇਮਾਲ ਕਰਨਾ ਸ਼ੁਰੂ ਕੀਤਾ ਪਿਆ ਹੈ। ਸਾਲ 1970 ਦੇ ਦਹਾਕੇ 'ਚ ਇੰਦਰਾ ਗਾਂਧੀ ਵੀ ਭਾਰਤ-ਪਾਕਿ ਜੰਗ ਨੂੰ ਵੋਟਾਂ ਹਾਸਲ ਕਰਨ ਲਈ ਵਰਤਦੀ ਸੀ, ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਜੀਕਲ ਸਟਰਾਈਕ ਅਤੇ ਬਾਲਾਕੋਟ ਆਪ੍ਰੇਸ਼ਨ ਦੀ ਗੱਲ ਕਰਦੇ ਹਨ।
ਭੁਲੇਸ਼ਵਰ ਦੇ 97 ਸਾਲਾ ਸਰੋਜ ਪੁਰੋਹਿਤ ਦਾ ਕਹਿਣਾ ਹੈ ਕਿ ਪਹਿਲਾਂ ਚੋਣਾਂ ਵਿੱਚ ਤਿਉਹਾਰਾਂ ਵਰਗੀ ਗਹਿਮੀ-ਗਹਿਮੀ ਨਹੀਂ ਹੁੰਦੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਚੋਣਾਂ ਵਿੱਚ ਉਹ ਸੋਹਣੇ ਕੱਪੜੇ ਪਾ ਕੇ ਅਤੇ ਟਰੈਕਟਰ ਉੱਤੇ ਬੈਠ ਕੇ ਆਪਣੇ ਗੁਆਂਢੀਆਂ ਨਾਲ ਵੋਟ ਪਾਉਣ ਦੇ ਲਈ ਗਈ ਸੀ। ਉਨ੍ਹਾਂ ਦੱਸਿਆ, ‘‘ਮੈਂ ਸਵਰਗੀ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਪਤਨੀ ਲਲਿਤਾ ਸ਼ਾਸਤਰੀ ਜੀ ਨੂੰ ਮਿਲੀ ਅਤੇ ਅਸੀਂ ਵਿਕਾਸ, ਔਰਤਾਂ ਤੇ ਬੱਚਿਆਂ ਦੇ ਮਸਲਿਆਂ ਉਤੇ ਗੱਲ ਕੀਤੀ। ਪਹਿਲਾਂ ਉਮੀਦਵਾਰ ਸਾਡੇ ਘਰਾਂ ਜਾਂ ਪਿੰਡਾਂ ਵਿੱਚ ਪ੍ਰਚਾਰ ਕਰਨ ਆਉਂਦੇ ਸਨ ਤੇ ਅੱਜਕੱਲ੍ਹ ਉਹ ਹਰ ਜਗ੍ਹਾ ਹਨ, ਹਰ ਚੈਨਲ ਉੱਤੇ, ਰੇਡੀਓ 'ਤੇ ਪਰ ਗਲੀਆਂ ਵਿੱਚ ਨਹੀਂ ਹਨ।”
ਮਹਾਰਾਸ਼ਟਰ 'ਚ ਕੁੱਲ 28.40 ਲੱਖ ਵੋਟਰ 80 ਸਾਲ ਤੋਂ ਵੱਧ ਉਮਰ ਦੇ ਹਨ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅੰਕੜਾ ਜ਼ਿਆਦਾ ਨਜ਼ਰ ਆਉਂਦਾ ਹੈ ਤੇ ਹੋ ਸਕਦਾ ਹੈ ਕਿ ਕੁਝ ਮਰ ਚੁੱਕੇ ਲੋਕਾਂ ਦੇ ਨਾਂਅ ਵੋਟਰ ਸੂਚੀਆਂ 'ਚੋਂ ਨਾ ਹਟਾਏ ਗਏ ਹੋਣ। ‘ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲੈ ਚੁੱਕੇ 99 ਸਾਲਾ ਐਮ ਐਚ ਪ੍ਰਭੂ ਕਹਿੰਦੇ ਹਨ ਕਿ ਜੇ ਕੋਈ ਆਦਮੀ ਆਪਣੇ ਦੇਸ਼ ਨਾਲ ਪਿਆਰ ਕਰਦਾ ਹੈ ਤਾਂ ਉਸ ਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ। ਮੈਂ ਅਤੇ ਮੇਰੀ ਪਤਨੀ ਸਾਰੇ ਗੁਆਂਢੀਆਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਦੇ ਸੀ। ਪ੍ਰਭੂ ਨੇ ਦੱਸਿਆ ਕਿ ਉਹ ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ ਤੇ ਸਰੋਜਨੀ ਨਾਇਡੂ ਨੂੰ ਵੀ ਮਿਲੇ ਹਨ। ਹਿੰਦੂ ਕਲੋਨੀ ਦੇ ਵਾਸੀ ਅਤੇ ਸੁਡੋਕੂ ਮਾਹਰ ਪੇਨੂ ਦੁੱਰਈਸਵਾਮੀ (97 ਸਾਲ) ਦੀ ਸਿਆਸਤ ਨਾਲ ਪਹਿਲੀ ਵਾਰ ਜਾਣ-ਪਛਾਣ ਉਦੋਂ ਹੋਈ, ਜਦੋਂ ਉਨ੍ਹਾਂ ਨੇ ਆਪਣੇ ਆਜ਼ਾਦੀ ਘੁਲਾਟੀਏ ਪਤੀ ਨਾਲ ਮਹਾਤਮਾ ਗਾਂਧੀ ਦਾ ਭਾਸ਼ਣ ਸੁਣਿਆ। ਪੋਨੂ ਦੱਸਦੀ ਹੈ, ‘‘ਨੇਤਾ ਆਉਂਦੇ ਅਤੇ ਸਾਨੂੰ ਮਿਲਦੇ ਸਨ, ਉਹ ਸਾਡੇ ਨਾਲ ਚਾਹ ਜਾਂ ਕੌਫੀ ਪੀਂਦੇ ਸਨ, ਪਰ ਅੱਜ ਦੇ ਨੇਤਾ ਇਕੱਲੇ ਰਹਿੰਦੇ ਹਨ।” ਉਨ੍ਹਾਂ ਦਾ ਬੇਟਾ ਡੀ ਸੁਕੁਮਾਰ ਦੱਸਦਾ ਹੈ ਕਿ ਵੋਟਾਂ ਵਾਲੇ ਦਿਨ ਉਹ (ਮਾਤਾ ਜੀ) ਅੱਜ ਵੀ ਉਤਸ਼ਾਹਤ ਹੋ ਜਾਂਦੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਸਹੇਲੀਆਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ