Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਭਾਰਤ

ਇੰਦੌਰ ਵਿੱਚ ਪੁਲਸ ਨੇ ਪੰਜ ਫਰਜ਼ੀ ਇਨਕਮ ਟੈਕਸ ਅਫਸਰ ਫੜੇ

April 25, 2019 08:25 AM

ਇੰਦੌਰ, 24 ਅਪ੍ਰੈਲ (ਪੋਸਟ ਬਿਊਰੋ)- ਇੰਦੌਰ ਵਿੱਚ ਫਿਲਮ ‘ਸਪੈਸ਼ਲ 26’ ਦੀ ਵਾਂਗ ਆਪਣੇ ਖੁਦ ਦੇ ਨਕਲੀ ਅਫਸਰਾਂ ਦੀ ਟੀਮ ਬਣਾ ਕੇ ਇਨਕਮ ਟੈਕਸ ਵਿਭਾਗ ਵਾਂਗ ਉਸੇ ਨਾਂਅ ਨਾਲ ਇਨਵੈਸਟੀਗੇਸ਼ਨ ਵਿੰਗ ਖੜ੍ਹੀ ਕਰ ਲੈਣ ਵਾਲਾ ਇੱਕ ਗਿਰੋਹ ਫੜਿਆ ਗਿਆ ਹੈ। ਇਸ ਨੂੰ ਇੱਕ ਰਿਟਾਇਰਡ ਕਲਰਕ ਦਾ 12ਵੀਂ ਫੇਲ੍ਹ ਬੇਟਾ ਚਲਾ ਰਿਹਾ ਸੀ। ਉਸ ਨਾਲ ਚਾਰ ਹੋਰ ਜਣੇ ਸ਼ਾਮਲ ਸਨ। ਇਨ੍ਹਾਂ ਲੋਕਾਂ ਨੇ ਇੱਕ ਮਕਾਨ ਵਿੱਚ ਬਾਕਾਇਦਾ ਦਫਤਰ ਖੋਲ੍ਹ ਕੇ ਭਰਤੀਆਂ ਵੀ ਕਰ ਲਈਆਂ ਅਤੇ ਫਰਜ਼ੀ ਇਨਕਮ ਟੈਕਸ ਅਫਸਰਾਂ ਨੇ ਨੌਕਰੀ ਦੇ ਨਾਂਅ 'ਤੇ ਕਰੀਬ 80 ਲੜਕਿਆਂ ਤੋਂ ਚਾਲੀ ਲੱਖ ਰੁਪਏ ਠੱਗ ਲਏ ਸਨ। ਪੁਲਸ ਨੇ ਇਨ੍ਹਾਂ ਕੋਲੋਂ ਆਈ ਡੀ, ਸੀਲ, ਨਿਯੁਕਤੀ ਪੱਤਰ, ਆਦੇਸ਼ ਪੱਤਰ, ਰਜਿਸਟਰ, ਲੈਪਟਾਪ, ਪ੍ਰਿੰਟਰ, ਮੋਬਾਈਲ, ਇਨਕਮ ਟੈਕਸ ਵਿਭਾਗ ਦੀ ਪਲੇਟ ਲੱਗੀ ਗੱਡੀ, ਏਅਰਗੰਨ, ਵਰਦੀ, ਬੈਚ ਅਤੇ ਭਾਰਤ ਸਰਕਾਰ ਦੀ ਵਰਦੀ ਅਤੇ ਬੈਲਟ ਬਰਾਮਦ ਕੀਤੀ ਹੈ। ਦੋਸ਼ੀ ਨੌਜਵਾਨਾਂ ਨੂੰ ਰੇਡ ਦੀ ਸਪੈਸ਼ਲ ਟਰੇਨਿੰਗ ਦਿੰਦੇ ਸਨ ਅਤੇ ਭੇਦ ਗੁਪਤ ਰੱਖਣ ਲਈ ਬਾਕਾਇਦਾ ਫਾਰਮ ਵੀ ਭਰਵਾਉਂਦੇ ਸਨ ਤੇ ਸਾਰਾ ਕੰਮ ਅਸਲੀ ਵਰਗਾ ਨਜ਼ਰ ਆਉਂਦਾ ਸੀ।
ਪੁਲਸ ਨੂੰ ਇਸ ਦੀ ਸ਼ਿਕਾਇਤ ਦੇਣ ਵਾਲੇ ਸ਼ੁਭਮ ਸਾਹੂ ਨੇ ਦੱਸਿਆ ਕਿ ਉਹ ਨੌਕਰੀ ਦੀ ਤਲਾਸ਼ ਵਿੱਚ ਸੀ ਤਾਂ ਉਸ ਦੇ ਦੋਸਤ ਪਵਨ ਦੇ ਰਾਹੀਂ ਗਿਰੋਹ ਦੇ ਸਰਗਨਾ ਦਵਿੰਦਰ ਡਾਲਰ ਨਾਲ ਮੁਲਾਕਾਤ ਹੋਈ। ਦਵਿੰਦਰ ਖੁਦ ਨੂੰ ਇੰਟੈਲੀਜੈਂਸ ਐਂਡ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ ਦਾ ਚੀਫ ਇਨਵੈਸਟੀਗੇਸ਼ਨ ਅਫਸਰ ਦੱਸਦਾ ਸੀ। ਸ਼ੁਭਮ ਦੇ ਮੁਤਾਬਕ ਦੋਸ਼ੀ ਦੇ ਘਰ, ਦਫਤਰ ਉੱਤੇ ਕਰੀਬ 25 ਲੜਕੇ ਕੰਮ ਕਰਦੇ ਸਨ, ਜਿਨ੍ਹਾਂ ਨੂੰ ਆਈ ਡੀ ਕਾਰਡ ਮਿਲਿਆ ਹੋਇਆ ਸੀ। ਦਵਿੰਦਰ ਨੇ ਜੁਆਇਨਿੰਗ ਦੇ ਤਿੰਨ ਮਹੀਨੇ ਪਿੱਛੋਂ 12 ਹਜ਼ਾਰ ਰੁਪਏ ਮਹੀਨਾ ਤਨਖਾਹ ਦੇਣ ਦੀ ਗੱਲ ਕਹੀ ਸੀ, ਪ੍ਰੰਤੂ ਉਹ ਕਦੇ ਨਹੀਂ ਮਿਲੀ। ਸ਼ੁਭਮ ਨੇ ਦਵਿੰਦਰ ਨੂੰ ਨੌਕਰੀ ਪੱਕੀ ਕਰਨ ਨੂੰ ਕਿਹਾ, ਤਾਂ ਉਸ ਨੇ ਸਾਰਿਆਂ ਤੋਂ ਪੰਜਾਹ-ਪੰਜਾਹ ਹਜ਼ਾਰ ਰੁਪਏ ਮੰਗੇ। ਉਸ ਨੇ ਦੋਸਤ ਪਵਨ ਦੇ ਨਾਲ 25-25 ਹਜ਼ਾਰ ਦਫਤਰ ਵਿੱਚ ਜਮ੍ਹਾ ਕਰਵਾ ਦਿੱਤੇ, ਪਰ ਸ਼ੁਭਮ ਨੇ ਜਦ ਪਤਾ ਲਾਇਆ ਤਾਂ ਜਾਣਕਾਰੀ ਮਿਲੀ ਕਿ 80 ਲੜਕਿਆਂ ਤੋਂ ਲੱਖਾਂ ਰੁਪਏ ਠੱਗ ਲਏ ਗਏ ਹਨ।
ਪਤਾ ਲੱਗਾ ਹੈ ਕਿ ਦੋਸ਼ੀ ਦਵਿੰਦਰ ਨੇ ਪਿਛਲੇ ਸਾਲ ਨਵੰਬਰ ਵਿੱਚ ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਪੀਥਮਪੁਰ ਹਲਕੇ ਵਿੱਚ 20 ਲੜਕਿਆਂ ਨੂੰ ਚੋਣ ਡਿਊਟੀ ਕਰਨ ਦਾ ਹੁਕਮ ਵੀ ਕੀਤਾ ਸੀ। ਉਹ ਇਨਕਮ ਟੈਕਸ ਅਫਸਰ ਵਾਂਗ ਹੀ ਵਿਹਾਰ ਕਰਦਾ ਸੀ ਤੇ ਸਫੈਦ ਰੰਗ ਦੀ ਸਫਾਰੀ ਗੱਡੀ ਵਿੱਚ ਘੁੰਮਦਾ ਸੀ। ਉਸ ਨੇ ਆਪਣੀ ਸਫਾਰੀ 'ਤੇ ਭਾਰਤ ਸਰਕਾਰ ਦਾ ਮੋਨੋ ਵੀ ਲਵਾ ਰੱਖਿਆ ਸੀ ਤੇ ਗੰਨਮੈਨ, ਡਰਾਈਵਰ ਅਤੇ ਬਾਕੀਆਂ ਨੂੰ ਵਰਦੀ ਪੁਆ ਕੇ ਨਾਲ ਰੱਖਦਾ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼