Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਬਰੈਂਪਟਨ `ਚ ਪੰਜਵੇਂ ਸਿੱਖ ਵਿਰਾਸਤੀ ਮਹੀਨੇ ਦੇ ਸਮਾਪਤੀ ਸਮਾਰੋਹ 27 ਅਪ੍ਰੈਲ ਨੂੰ

April 24, 2019 08:33 AM

ਬਰੈਂਪਟਨ, (ਡਾ. ਝੰਡ) -ਸਾਲ 2019 ਦੇ ਸਿੱਖ ਵਿਰਾਸਤੀ ਮਹੀਨੇ ਦਾ ਅਖ਼ੀਰਲਾ ਹਫ਼ਤਾ ਨੇੜੇ ਆ ਰਿਹਾ ਹੈ। ਸਿੱਖ ਹੈਰੀਟੇਜ ਮੰਥ ਫ਼ਾਂਊਂਡੇਸ਼ਨ ਬਰੈਂਪਟਨ ਵੱਲੋਂ ਪੰਜਵੇਂ ਵਿਰਾਸਤੀ ਮਹੀਨੇ ਦੀ ਕਲੋਜਿ਼ੰਗ ਸੈਰੀਮਨੀ ਇਸ ਮਹੀਨੇ ਅਖ਼ੀਰਲੇ ਸ਼ਨੀਵਾਰ, ਭਾਵ 27 ਅਪ੍ਰੈਲ ਨੂੰ ਬੜੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ।
ਇਸ ਅਪ੍ਰੈਲ ਮਹੀਨੇ ਦੌਰਾਨ ਬਹੁਤ ਸਾਰੀਆਂ ਕਮਿਊਨਿਟੀ ਸੰਸਥਾਵਾਂ ਵੱਲੋਂ ਮਿਲ ਕੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ ਜਿਨ੍ਹਾਂ ਰਾਹੀਂ ਅਮੀਰ ਸਿੱਖ ਵਿਰਾਸਤ ਨੂੰ ਕਲਾ ਤੇ ਇਤਿਹਾਸਕ ਪ੍ਰਦਰਸ਼ਨੀਆਂ, ਵੱਖ-ਵੱਖ ਪੇਸ਼ਕਾਰੀਆਂ, ਵਰਕਸ਼ਾਪਾਂ, ਕੌਨਸਰਟਸ, ਵਿਚਾਰ-ਵਟਾਂਦਰਿਆਂ ਤੇ ਆਪਸੀ-ਸੰਵਾਦਾਂ ਰਾਹੀਂ ਪੇਸ਼ ਕਰਨ ਦੀ ਕੋਸਿ਼ਸ਼ ਕੀਤੀ ਗਈ ਹੈ ਅਤੇ ਇਨ੍ਹਾਂ ਸਮਾਗ਼ਮਾਂ ਦੀ ਸੰਗਤਾਂ ਵੱਲੋਂ ਕਾਫ਼ੀ ਸ਼ਲਾਘਾ ਕੀਤੀ ਗਈ ਹੈ।
ਸਿੱਖ ਹੈਰੀਟੇਜ ਮੰਥ 2019 ਲਈ ਆਯੋਜਿਤ ਕੀਤੇ ਗਏ ਇਨ੍ਹਾਂ ਪ੍ਰੋਗਰਾਮਾਂ ਦੇ ਸਮਾਪਤੀ ਜਸ਼ਨ ਦੀ ਆਫ਼ੀਸ਼ੀਅਲ ਕਲੋਜਿ਼ੰਗ ਸੈਰੀਮਨੀ ਸਬੰਧੀ ਪ੍ਰੋਗਰਾਮ 27 ਅਪ੍ਰੈਲ ਦਿਨ ਐਤਵਾਰ ਨੂੰ ਬਰੈਂਪਟਨ ਸਿਟੀ ਹਾਲ ਵਿਚ ਸ਼ਾਮ 6.00 ਵਜੇ ਤੋਂ ਰਾਤ 9.00 ਵਜੇ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਸ ਸਮਾਗ਼ਮ ਵਿਚ 1000 ਤੋਂ ਵਧੇਰੇ ਲੋਕ ਸ਼ਾਮਲ ਹੋਣਗੇ। ਊਰਜਾ ਭਰਪੂਰ ਕਲੋਜਿ਼ੰਗ ਸੈਰੀਮਨੀ ਦਾ ਇਹ ਸਮਾਗ਼ਮ ਆਪਣੇ ਆਪ ਵਿਚ ਇਕ ਮਿਸਾਲ ਹੋਵੇਗਾ ਅਤੇ ਇਹ ਅਗਲੇ ਸਾਲ 2020 ਵਿਚ 'ਛੇਵਾਂ ਹੈਰੀਟੇਜ ਮੰਥ' ਮਨਾਉਣ ਲਈ ਸਾਨੂੰ ਸਾਰਿਆਂ ਨੂੰ ਨਵਾਂ ਜੋਸ ਤੇ ਉਤਸ਼ਾਹ ਪ੍ਰਦਾਨ ਕਰੇਗਾ।
ਆਓ! ਤੇ ਇਸ ਵਿਚ ਸਥਾਨਕ ਟੇਲੈਂਟ ਨਾਲ ਭਰਪੂਰ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਅਤੇ ਕਲਾ ਪ੍ਰਦਰਸ਼ਨੀਆਂ ਦਾ ਆਨੰਦ ਮਾਣੋ। ਹਰਮਨ-ਪਿਆਰੀ ਮਾਰਕੀਟਪਲੇਸ ਵਿਚ ਸਿ਼ਰਕਤ ਕਰੋ ਜਿੱਥੇ ਸਥਾਨਕ ਚੈਰਿਟੀਆਂ ਤੇ ਸੰਸਥਾਵਾਂ ਵਾਲੰਟੀਅਰ ਸੇਵਾਵਾਂ ਲਈ ਮੌਕਿਆਂ ਸਬੰਧੀ ਜਾਣਕਾਰੀ ਮੁਹੱਈਆ ਕਰਨਗੀਆਂ ਅਤੇ ਇਸ ਦੇ ਨਾਲ ਹੀ ਤੁਸੀ ਸੁਆਦਲੇ ਪੰਜਾਬੀ ਖਾਣਿਆਂ ਦਾ ਵੀ ਆਨੰਦ ਪ੍ਰਾਪਤ ਕਰੋਗੇ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ੱੱੱ।ਸਕਿਹਹੲਰਟਿਅਗੲਮੋਨਟਹ।ਚਅ 'ਤੇ ਵਿਜਿ਼ਟ ਕਰੋ। ਇਸ ਦੇ ਲਈ ਤੁਸੀਂ ਗੁਰਕੀਰਤ ਬਾਠ ਨੂੰ ਫ਼ੋਨ ਨੰਬਰ 647-339-8072 'ਤੇ ਜਾਂ ਉਨ੍ਹਾਂ ਦੀ ਈ-ਮੇਲ ਗੁਰਕਰਿਅਟ@ਸਕਿਹਹੲਰਟਿਅਗੲਮੋਨਟਹ।ਚਅ 'ਤੇ ਵੀ ਸੰਪਰਕ ਕਰ ਸਕਦੇ ਹੋ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ