Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਹੈਮਿਲਟਨ `ਚ ਜਲ੍ਹਿਆਂ-ਵਾਲਾ ਕਾਂਡ ਸ਼ਤਾਬਦੀ ਸਮਾਰੋਹ ਸੰਪਨ

April 24, 2019 08:31 AM

(ਹਰਜੀਤ ਬੇਦੀ): ਨੌਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਜਲ੍ਹਿਆਂਵਾਲਾ ਬਾਗ ਕਾਂਡ ਜੋ ਕਿ ਭਾਰਤ ਦੇ ਲੋਕਾਂ ਦੀ ਅੰਗਰੇਜੀ ਹਕੂਮਤ ਵਿਰੁੱਧ ਆਪਣੀ ਆਜ਼ਾਦੀ ਦੀ ਲੜਾਈ ਦਾ ਮੀਲ ਪੱਥਰ ਹੈ ਦਾ ਸ਼ਤਾਬਦੀ ਸਮਾਰੋਹ 21 ਅਪਰੈਲ 2019 ਦਿਨ ਐਤਵਾਰ ਨੂੰ ਹੈਮਿਲਟਨ ਕੰਨਵੈਨਸ਼ਨ ਸੈਂਟਰ ਵਿੱਚ ਮਨਾਇਆ ਗਿਆ। ਜਲ੍ਹਿਆਂ ਵਾਲਾ ਬਾਗ ਦਾ ਇਹ ਖੂਨੀ ਕਾਂਡ ਨਿਹੱਥੇ ਲੋਕਾਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਭੁੰਨਣਾ ਸਾਮਰਾਜੀ ਜ਼ਬਰ ਅਤੇ ਜੰਗਲੀਪੁਣੇ ਦੀ ਭਿਆਨਕ ਉਦਾਹਰਣ ਹੈ। ਨਾਟਕਾਂ ਅਤੇ ਕੋਰੀਓ ਗ੍ਰਾਫੀਆਂ ਰਾਹੀਂ ਉਸ ਘਟਨਾ ਨੂੰ ਉਜਾਗਰ ਕਰਦਿਆਂ ਅਜੋਕੇ ਸਮੇਂ ਵਿੱਚ ਵੀ ਹੱਕ-ਸੱਚ ਅਤੇ ਬਰਾਬਰੀ ਦੇ ਸਮਾਜ ਦੀ ਮੰਗ ਕਰਦੇ ਲੋਕਾਂ ਤੇ ਹੋ ਰਹੇ ਤਸ਼ੱਦਦ ਨੂੰ ਰੂਪਮਾਨ ਕੀਤਾ ਗਿਆ। ਤਰਕਸ਼ੀਲ ਸੁਸਾਇਟੀ ਦੇ 2005 ਵਿੱਚ ਹੋਂਦ ਵਿੱਚ ਆਉਣ ਤੋਂ ਬਾਦ ਜੀ ਟੀ ਏ ਤੋਂ ਬਾਹਰ ਸੁਸਾਇਟੀ ਦਾ ਇਹ ਪਹਿਲਾ ਪਰੋਗਰਾਮ ਸੀ। ਜੋ ਵਾਲੰਟੀਅਰਾਂ ਦੇ ਉੱਦਮ ਸਦਕਾ ਬੇਹੱਦ ਕਾਮਯਾਬ ਰਿਹਾ। ਹੈਮਿਲਟਨ ਤੋਂ ਬਿਨਾਂ ਸਟੋਨੀ ਕਰੀਕ , ਓਕਵਿੱਲ, ਬਰਲਿੰਗਟਨ ਤੇ ਹੋਰ ਛੋਟੇ ਕਸਬਿਆਂ ਦੇ ਲੋਕ ਪਰਿਵਾਰਾਂ ਸਮੇਤ ਹਾਜ਼ਰ ਹੋਏ।
ਪਰਬੰਧਕੀ ਟੀਮ ਵਿੱਚ ਸ਼ਾਮਲ ਕਮਲ ਸਰਾਂ ਨੇ ਨਾਟਕ ਟੀਮ ਅਤੇ ਆਏ ਹੋਏ ਲੋਕਾਂ ਦਾ ਧੰਨਵਾਦ ਕਰਨ ਤੋਂ ਬਾਦ ਬਲਦੇਵ ਰਹਿਪਾ ਨੂੰ ਸਟੇਜ ਦੀ ਜਿੰਮੇਵਾਰੀ ਸੰਭਾਂਲ ਦਿੱਤੀ। ਜਿਸ ਨੇ ਹੈਮਿਲਟਨ ਦੀ ਪਰਬੰਧਕੀ ਟੀਮ ਦੇ ਸੁਚੱਜੇ ਪਰਬੰਧ ਅਤੇ ਪਰੋਗਰਾਮ ਵਿੱਚ ਪਹੁੰਚੇ ਲੋਕਾਂ ਦਾ ਧੰਨਵਾਦ ਕਰਨ ਉਪਰੰਤ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਹੇਠ ਅਮੋਲਕ ਸਿੰਘ ਦਾ ਲਿਖਿਆ ਨਾਟਕ " ਜਲ੍ਹਿਆਂ ਵਾਲਾ ਬਾਗ ਦੀ ਵੰਗਾਰ" ਪੇਸ਼ ਕੀਤਾ । ਉਸ ਸਮੇਂ ਲੋਕਾਂ ਨੂੰ ਦਬਾਉਣ ਲਈ ਰੌਲਟ ਐਕਟ ਦੇ ਵਿਰੋਧ ਵਿੱਚ ਲੋਕਾਂ ਦੇ ਨਾਬਰ ਹੋਣ ਤੋਂ ਲੈ ਕੇ ਅਜੋਕੇ ਸਮੇਂ ਵਿੱਚ ਲੋਕਾਂ ਦੇ ਹੱਕਾਂ ਨੂੰ ਕੁਚਲਣ ਲਈ ਬਣਾਏ ਜਾ ਰਹੇ ਕਾਲੇ ਕਾਨੂੰਨਾਂ ਦੀ ਬਾਤ ਪਾਉਂਦਾ ਇਹ ਨਾਟਕ ਅਤਿਅੰਤ ਪ੍ਰਭਾਵਸ਼ਾਲੀ ਰਿਹਾ ਅਤੇ "ਲੋਕਾਂ ਨੂੰ ਕਾਲੇ ਕਾਨੂੰਨਾਂ ਰਾਹੀਂ ਦਬਾਇਆ ਨਹੀਂ ਜਾ ਸਕਦਾ" ਦਾ ਸੰਦੇਸ਼ ਦੇਣ ਵਿੱਚ ਕਾਮਯਾਬ ਰਿਹਾ। ਇਸ ਉਪਰੰਤ ਤਰਕਸ਼ੀਲ ਆਗੂ ਬਲਵਿੰਦਰ ਬਰਨਾਲਾ ਨੇ ਤਰਕਸ਼ੀਲ ਅਤੇ ਵਿਗਿਆਨਕ ਸੋਚ ਅਪਣਾ ਕੇ ਸੋਹਣਾ ਸਮਾਜ ਸਿਰਜਣ ਲਈ ਆਪਣੇ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਦੂਜਾ ਨਾਟਕ ਦਰਸ਼ਨ ਮਿੱਤਵਾ ਦੁਆਰਾ ਲਿਖਤ "ਪ੍ਰੇਤ" ਖੇਡਿਆ ਗਿਆ ਜੋ ਲੋਕਾਂ ਨੂੰ ਫੋਕੇ ਵਹਿਮਾਂ ਭਰਮਾਂ ਤੋਂ ਸੁਚੇਤ ਰਹਿ ਕੇ ਆਪਣਾ ਜੀਵਣ ਬਤੀਤ ਕਰਨ ਦੀ ਗੱਲ ਕਹਿ ਗਿਆ।
ਕੋਰੀਓਗਰਾਫੀਆਂ ਪੇਸ਼ ਕਰਨ ਤੋਂ ਪਹਿਲਾਂ ਨਾਟਕਾਂ ਤੋਂ ਪਰਭਾਵਤ ਹੋ ਕੇ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ, ਨਾਟਕ ਨਿਰਦੇਸ਼ਕ ਹਰਵਿੰਦਰ ਦੀਵਾਨਾ ਅਤੇ ਸਮੂਹ ਕਲਾਕਾਰਾਂ ਦਾ ਇੰਨੇ ਵਧੀਆ ਨਾਟਕ ਪੇਸ਼ ਕਰਨ ਤੇ ਧੰਨਵਾਦ ਕਰਦੇ ਹੋਏ ਬੁੱਧ ਸਿੰਘ ਢਿੱਲੋਂ ਨੇ ਦਰਸ਼ਕਾਂ ਨੂੰ ਨਾਟਕ ਟੀਮ ਦੀ ਸਹਾਇਤਾ ਲਈ ਅਪੀਲ ਕੀਤੀ ਜਿਸ ਤੇ ਲੋਕਾਂ ਨੇ ਦਿਲ ਖੌਲ੍ਹ ਕੇ ਅਪੀਲ ਦਾ ਹੁੰਗਾਰਾ ਦਿੱਤਾ। ਕੋਰੀਓਗਰਾਫੀ ਬਾਦ ਪਰੋਗਰਾਮ ਦੇ ਖਤਮ ਹੋਣ ਤੇ ਦਰਸ਼ਕਾਂ ਨੇ ਖੜੇ ਹੋ ਕੇ ਨਾਟਕ ਟੀਮ ਦੇ ਕਲਾਕਾਰਾਂ ਨੂੰ ਦਾਦ ਦਿੱਤੀ। ਦਰਸ਼ਕਾਂ ਦੇ ਇਸ ਤਰ੍ਹਾਂ ਦੇ ਹੁੰਗਾਰੇ ਤੋਂ ਪਰੋਗਰਾਮ ਦੀ ਸਫਲਤਾ ਦੀ ਝਲਕ ਸਾਫ ਦਿਖਾਈ ਦੇ ਰਹੀ ਸੀ।
ਇਸ ਮੌਕੇ ਸੁਸਾਇਟੀ ਵਲੋਂ ਅਗਾਂਹ ਵਧੂ ਅਤੇ ਲੋਕ ਪੱਖੀ ਸਾਹਿਤ ਦੀਆਂ ਪੁਸਤਕਾਂ ਦੀ ਪਰਦਰਸ਼ਨੀ ਲਾਈ ਗਈ ਜਿਸ ਦਾ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਪਰੋਗਰਾਮ ਦੀ ਸਫਲਤਾ ਲਈ ਜਿੱਥੇ ਦਰਸ਼ਕਾਂ ਦਾ ਵੱਡਮੁੱਲਾ ਯੋਗਦਾਨ ਰਿਹਾ ਉੱਥੇ ਸ਼ਰਨਜੀਤ ਲਾਡੀ, ਗੁਰਬਚਨ ਧਾਲੀਵਾਲ, ਕਸ਼ਮੀਰ ਸਿੰਘ ਮਡਾਹਰ, ਦਰਸ਼ਨ ਸਿੰਘ ਧਾਲੀਵਾਲ ਅਤੇ ਇੰਡੋ ਕਨੇਡੀਅਨ ਵਰਕਰਜ਼ ਐਸੋਸੀਏਸ਼ਨ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਹ ਪਰੋਗਰਾਮ ਦਰਸ਼ਕਾਂ ਦੇ ਚੇਤੇ ਵਿੱਚ ਲੰਬੇ ਸਮੇਂ ਤੱਕ ਰਹੇਗਾ ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ