Welcome to Canadian Punjabi Post
Follow us on

20

August 2019
ਲਾਈਫ ਸਟਾਈਲ

ਰਸਮਲਾਈ ਰਸਗੁੱਲੇ

April 24, 2019 08:31 AM

ਖਾਣਾ ਖਾਣ ਪਿੱਛੋਂ ਮਿੱਠਾ ਬਹੁਤ ਸਾਰੇ ਲੋਕਾਂ ਦਾ ਸ਼ੌਕ ਹੁੰਦਾ ਹੈ ਅਤੇ ਗੱਲ ਜੇ ਰਸਗੁੱਲੇ ਜਾਂ ਰਸਮਲਾਈ ਦੀ ਕੀਤੀ ਜਾਵੇ ਤਾਂ ਸਭ ਦਾ ਮਨ ਲਲਚਾਉਣ ਲੱਗਦਾ ਹੈ। ਤੁਸੀਂ ਬਾਜ਼ਾਰ ਦੀ ਬਣੀ ਹੋਈ ਰਸਮਲਾਈ ਅਤੇ ਰਸਗੁੱਲੇ ਤਾਂ ਬਹੁਤ ਖਾਧੇ ਹੋਣਗੇ। ਅੱਜ ਅਸੀਂ ਤੁਹਾਨੂੰ ਘਰ ਵਿੱਚ ਇਸ ਨੂੰ ਬਣਾਉਣ ਦਾ ਆਸਾਨ ਤਰੀਕਾ ਦੱਸ ਰਹੇ ਹਾਂ।
ਸਮੱਗਰੀ-ਪਨੀਰ 250 ਗਰਾਮ, ਬੇਕਿੰਗ ਪਾਊਡਰ ਇੱਕ ਚੁਟਕੀ, ਰਬੜੀ 500 ਗਰਾਮ, ਮੈਦਾ ਦੋ ਵੱਡੇ ਚਮਚ, ਖੰਡ 600 ਗਰਾਮ, ਪਿਸਤਾ ਦੋ ਛੋਟੇ ਚਮਚ।
ਵਿਧੀ-ਸਭ ਤੋਂ ਪਹਿਲਾਂ ਅੱਧੀ ਖੰਡ ਕੱਢ ਕੇ ਪੀਸ ਲਓ। ਮੈਦੇ ਨੂੰ ਛਾਣ ਕੇ ਬੇਕਿੰਗ ਪਾਊਡਰ ਤੇ ਪਨੀਰ ਨੂੰ ਮਿਲਾ ਕੇ ਚੰਗੀ ਤਰ੍ਹਾਂ ਨਾਲ ਗੁੰਨ੍ਹ ਲਓ, ਫਿਰ ਉਸ ਦੇ ਛੋਟੇ-ਛੋਟੇ ਗੋਲੇ ਬਣਾ ਕੇ ਥੋੜ੍ਹਾ ਜਿਹਾ ਚਪਟਾ ਕਰ ਲਓ। ਰਬੜੀ ਵਿੱਚ ਖੰਡ ਦਾ ਪਾਊਡਰ ਮਿਲਾ ਕੇ ਫਰਿੱਜ਼ ਵਿੱਚ ਠੰਢਾ ਹੋਣ ਲਈ ਰੱਖੋ। ਇੱਕ ਚਮਚ ਮੈਦੇ ਨੂੰ ਇੱਕ ਕੌਲੀ ਪਾਣੀ ਵਿੱਚ ਚੰਗੀ ਤਰ੍ਹਾਂ ਨਾਲ ਘੋਲੋ ਅਤੇ ਧਿਆਨ ਰੱਖੇ ਰੱਖੋ ਕਿ ਇਸ ਵਿੱਚ ਗੁਠਲੀਆਂ ਨਾ ਬਣਨ।
ਇੱਕ ਚਮਚ ਮੈਦੇ ਨੂੰ ਇੱਕ ਕੌਲੀ ਪਾਣੀ ਪਾ ਕੇ ਉਬਾਲਣ ਲਈ ਗੈਸ ਉਤੇ ਰੱਖੋ। ਇਸ ਚਾਸ਼ਨੀ ਵਿੱਚ ਪਹਿਲਾਂ ਤੋਂ ਤਿਆਰ ਕੀਤਾ ਮੈਦੇ ਵਾਲਾ ਘੋਲ ਮਿਲਾ ਦਿਓ। ਇਸ ਵਿੱਚ ਪਨੀਰ ਦੇ ਪਹਿਲਾਂ ਤੋਂ ਬਣੇ ਗੋਲੇ ਪਾ ਕੇ ਪਕਾਓ। ਧਿਆਨ ਰੱਖੋ ਕਿ ਚਾਸ਼ਨੀ ਗਾੜ੍ਹੀ ਨਾ ਹੋਵੇ। ਲੋੜ ਪਏ ਤਾਂ ਇਸ ਵਿੱਚ ਹੋਰ ਪਾਣੀ ਮਿਲਾ ਲਓ।
ਜਦੋਂ ਰਸਗੁੱਲਿਆਂ 'ਚ ਛੋਟੇ-ਛੋਟੇ ਛੇਕ ਦਿਸਣ ਲੱਗਣ ਤਾਂ ਸਮਝ ਜਾਣਾ ਕਿ ਬਣ ਕੇ ਤਿਆਰ ਹਨ। ਇੱਕ ਭਾਂਡੇ ਵਿੱਚ ਇੱਕ ਲੀਟਰ ਪਾਣੀ ਵਿੱਚ ਚਾਸ਼ਨੀ ਸਮੇਤ ਸਾਰੇ ਰਸਗੁੱਲੇ ਪਾ ਕੇ ਠੰਢੇ ਹੋਣ ਲਈ ਰੱਖ ਦਿਓ। ਠੰਢੇ ਹੋ ਜਾਣ ਤਾਂ ਇਨ੍ਹਾਂ ਨੂੰ ਹਲਕੇ ਹੱਥਾਂ ਨਾਲ ਨਿਚੋੜ ਕੇ ਰਬੜੀ ਵਿੱਚ ਪਾਓ। ਤੁਹਾਡੀ ਰਸਮਲਾਈ ਤਿਆਰ ਹੈ ਇਸ ਉਪਰ ਪਿਸਤਾ ਪਾ ਕੇ ਖਾਓ।

Have something to say? Post your comment