Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਫਿਲਮਾਂ ਮਨੋਰੰਜਨ ਲਈ ਹਨ: ਤਾਰਾ ਅਲੀਸ਼ਾ ਬੇਰੀ

April 24, 2019 08:27 AM

ਇਨ੍ਹੀਂ ਦਿਨੀਂ ਆਉਣ ਵਾਲੀ ਫਿਲਮ ‘ਮਰੂਧਰ ਐਕਸਪ੍ਰੈਸ’ ਦੀ ਚਰਚਾ ਹੈ। ਇਸ ਵਿੱਚ ਕੁਣਾਲ ਰਾਏ ਕਪੂਰ ਅਤੇ ਤਾਰਾ ਅਲੀਸ਼ਾ ਬੇਰੀ ਮੁੱਖ ਭੂਮਿਕਾਵਾਂ 'ਚ ਹਨ। ਪੇਸ਼ ਹਨ ਤਾਰਾ ਨਾਲ ਇੱਕ ਗੱਲਬਾਤ ਦੇ ਮੁੱਖ ਅੰਸ਼ :
* ਫਿਲਮ ‘ਮਰੂਧਰ ਐਕਸਪ੍ਰੈਸ’ ਵਿੱਚ ਆਪਣੇ ਕਿਰਦਾਰ ਬਾਰੇ ਦੱਸੋ?
- ਮੈਂ ਇਸ ਫਿਲਮ 'ਚ ਚਿਤਰਾ ਨਾਂਅ ਦੀ ਇੱਕ ਕੁੜੀ ਦਾ ਕਿਰਦਾਰ ਕਰ ਰਹੀ ਹਾਂ, ਜੋ ਲਖਨਵੀ ਬਿਊਟੀਸ਼ਨ ਹੈ। ਉਹ ਇੱਕ ਛੋਟੇ ਸ਼ਹਿਰ ਦੀ ਰਹਿਣ ਵਾਲੀ ਕੁੜੀ ਹੈ, ਪਰ ਓਮਨ ਮਾਈਂਡਿਡ ਹੈ।
* ਕੁਣਾਲ ਰਾਏ ਕਪੂਰ ਨਾਲ ਕੰਮ ਕਰਨ ਦਾ ਕੀ ਤਜਰਬਾ ਰਿਹਾ?
- ਬਹੁਤ ਚੰਗਾ ਰਿਹਾ। ਉਨ੍ਹਾਂ ਨਾਲ ਕੰਮ ਕਰ ਕੇ ਮੈਨੂੰ ਬਹੁਤ ਮਜ਼ਾ ਆਇਆ। ਅਸੀਂ ਬਹੁਤ ਚੰਗੇ ਦੋਸਤ ਬਣ ਗਏ। ਅਸੀਂ ਸੈਟ 'ਤੇ ਕਾਮੇਡੀ ਕਰਦੇ ਰਹਿੰਦੇ ਸੀ। ਆਸ ਕਰਦੀ ਹਾਂ ਕਿ ਮੈਨੂੰ ਫਿਰ ਕੋਈ ਫਿਲਮ ਮਿਲੇ ਉਨ੍ਹਾਂ ਨਾਲ ਕੰਮ ਕਰਨ ਲਈ।
* ਫਿਲਮ ਦਾ ਇੱਕ ਆਈਟਮ ਸੌਂਗ ‘ਬਲਮਾ ਐਸਾ ਨਾ ਨਿਕਲੇ' ਇਨ੍ਹੀਂ ਦਿਨੀਂ ਧੂਮ ਮਚਾ ਰਿਹਾ ਹੈ। ਕੀ ਕਹਿਣਾ ਚਾਹੋਗੇ?
- ਮੈਂ ਬਹੁਤ ਲੱਕੀ ਹਾਂ, ਜੋ ਇਸ ਦਾ ਹਿੱਸਾ ਬਣੀ ਹਾਂ। ਇਸ ਦਾ ਆਈਟਮ ਸੌਂਗ ਬਿਲਕੁਲ ਕਾਨਪੁਰੀਆ ਅੰਦਾਜ਼ 'ਚ ਮੇਰੇ 'ਤੇ ਫਿਲਮਾਇਆ ਗਿਆ ਹੈ, ਜੋ ਦਰਸ਼ਕਾਂ ਨੂੰ ਬਹੁਤ ਲੁਭਾ ਰਿਹਾ ਹੈ। ਇਹ ਮੇਰੇ ਲਈ ਬਹੁਤ ਸੁਖਦਾਇਕ ਅਹਿਸਾਸ ਹੈ।
* ਤੁਸੀਂ ਕਰੀਅਰ ਦੇ ਸ਼ੁਰੂ ‘ਮਸਤਰਾਮ' ਵਰਗੀ ਫਿਲਮ ਨਾਲ ਕੀਤੀ। ਅੱਗੋਂ ਦੀ ਫਿਲਮ ਯਾਤਰਾ ਨੂੰ ਕਿਵੇਂ ਦੇਖਦੇ ਹੋ?
- ਮੈਂ ਸਾਊਥ ਦੀਆਂ ਫਿਲਮਾਂ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹਿੰਦੀ 'ਚ ‘ਮਸਤਰਾਮ’ ਮੇਰੀ ਪਹਿਲੀ ਫਿਲਮ ਸੀ। ਉਸ ਤੋਂ ਬਾਅਦ ‘ਚੋਖੇਰ ਬਾਲੀ’ ਵੀ ਚਰਚਾ 'ਚ ਰਹੀ। ਹਿੰਦੀ ਅਤੇ ਸਾਊਥ ਨੂੰ ਮਿਲਾ ਕੇ ਤਕਰੀਬਨ ਦਰਜਨਾਂ ਫਿਲਮਾਂ ਕਰ ਚੁੱਕੀ ਹਾਂ। ਲਗਾਤਾਰ ਕੰਮ ਮਿਲ ਰਿਹਾ ਹੈ। ਮੈਨੂੰ ਖੁਸ਼ੀ ਹੈ।
* ਵੈੱਬ ਸੀਰੀਜ਼ 'ਚ ਵਧਦੀ ਅਸ਼ਲੀਲਤਾ ਬਾਰੇ ਤੁਸੀਂ ਕੀ ਕਹੋਗੇ?
- ਪਿਛਲੇ ਦਿਨੀਂ ਮੇਰੀ ਵੈੱਬ ਸੀਰੀਜ਼ ‘ਲਵ ਲਸਟ ਐਂਡ ਕੰਫਿਊਜ਼ਨ’ ਰਿਲੀਜ਼ ਹੋਈ। ਬਹੁਤ ਜਲਦੀ ਮੇਰੀ ਇੱਕ ਹੋਰ ਸੀਰੀਜ਼ ਆਉਣ ਵਾਲੀ ਹੈ। ਰਹੀ ਗੱਲ ਅਸ਼ਲੀਲਤਾ ਦੀ, ਤਾਂ ਜਿਸ ਨੂੰ ਜੋ ਦੇਖਣਾ ਹੈ ਉਹ ਦੇਖੇਗਾ। ਫਿਲਮਾਂ ਮਨੋਰੰਜਨ ਲਈ ਬਣਦੀਆਂ ਹਨ ਨਾ ਕਿ ਸਿਖਿਆ ਦੇਣ ਲਈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ