Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਕੰਮ ਦੇ ਨਾਲ ਹੈ ਖਾਸ ਰਿਸ਼ਤਾ : ਸਿਧਾਰਥ ਮਲਹੋਤਰਾ

April 24, 2019 08:23 AM

ਸਿਧਾਰਥ ਮਲਹੋਤਰਾ ਨੇ ਆਪਣਾ ਕਰੀਅਰ ਮਾਡਲ ਵਜੋਂ ਸ਼ੁਰੂ ਕੀਤਾ ਸੀ, ਪਰ ਬਤੌਰ ਐਕਟਰ ਉਸ ਦੀ ਪਹਿਲੀ ਫਿਲਮ ‘ਸਟੂਡੈਂਟ ਆਫ ਦਿ ਈਅਰ’ ਸੁਪਰਹਿੱਟ ਰਹੀ ਸੀ। ਉਸ ਫਿਲਮ ਤੋਂ ਲੋਕਾਂ ਨੂੰ ਲੱਗਾ ਸੀ ਕਿ ਸਿਧਾਰਥ ਬਾਲੀਵੁੱਡ ਦਾ ਇੱਕ ਹੋਰ ਰੋਮਾਂਟਿਕ ਹੀਰੋ ਬਣੇਗਾ, ਪਰ ‘ਏਕ ਵਿਲੇਨ’, ‘ਬ੍ਰਦਰਜ਼’, ‘ਜੈਂਟਲਮੈਨ’, ‘ਬਾਰ ਬਾਰ ਦੇਖੋ’, ‘ਅੱਯਾਰੀ’ ਆਦਿ ਨਾਲ ਉਸ ਨੇ ਸਿੱਧ ਕੀਤਾ ਕਿ ਉਹ ਸਿਰਫ ਰੋਮਾਂਟਿਕ ਹੀਰੋ ਬਣਨ ਨਹੀਂ ਆਇਆ। ਅੱਜ ਉਹ ਅਭਿਨੇਤਾਵਾਂ ਦੀ ਲਿਸਟ 'ਚ ਮੰਨਿਆ-ਪ੍ਰਮੰਨਿਆ ਨਾਂਅ ਬਣ ਚੁੱਕਾ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਫਿਲਮ ‘ਜਬਰੀਆ ਜੋੜੀ’ ਵਿੱਚ ਤੁਹਾਡਾ ਕੀ ਕਿਰਦਾਰ ਹੈ ਅਤੇ ਇਹ ਕਿੰਨਾ ਚੈਲਿੰਜਿੰਗ ਹੈ?
-ਇਸ ਵਿੱਚ ਮੇਰਾ ਕਿਰਦਾਰ ਬਿਹਾਰੀ ਮੁੰਡੇ ਦਾ ਹੈ, ਇਸ ਲਈ ‘ਜਬਰੀਆ ਜੋੜੀ' ਵਿੱਚ ਕੰਮ ਕਰਨਾ ਮੇਰੇ ਲਈ ਵੱਖਰੀ ਤਰ੍ਹਾਂ ਦਾ ਤਜਰਬਾ ਹੈ, ਕਿਉਂਕਿ ਇਸ ਦੇ ਲਈ ਮੈਨੂੰ ਖਾਸ ਬਿਹਾਰੀ ਅੰਦਾਜ਼ 'ਚ ਢਲਣਾ ਪਿਆ। ਇਹ ਬਹੁਤ ਹੀ ਦੇਸੀ ਰੂਪ ਹੈ। ਬਿਹਾਰੀ ਮੁੰਡੇ ਦਾ ਰੋਲ ਪਲੇਅ ਕਰਨਾ ਇਸ ਲਈ ਬਹੁਤ ਵੱਖਰਾ ਹੈ ਕਿ ਇਸਦੇ ਲਈ ਇੱਕ ਖਾਸ ਹਾਵ-ਭਾਵ ਅਤੇ ਬੋਲਣ ਦਾ ਲਹਿਜ਼ਾ ਸਿੱਖਣਾ ਪਿਆ ਹੈ। ਮੈਂ ਪਰਿਣੀਤੀ ਨਾਲ ਕੰਮ ਕਰ ਕੇ ਵੀ ਐਕਸਾਈਟਿਡ ਹਾਂ, ਸਾਡੇ ਵਿੱਚ ਕਾਫੀ ਗੂੜ੍ਹੀ ਦੋਸਤੀ ਹੈ। ਸਾਡੇ ਦੋਵਾਂ ਲਈ ਇਹ ਇੱਕ ‘ਧਮਾਕੇਦਾਰ' ਫਿਲਮ ਹੋਵੇਗੀ।
* ਤੁਹਾਡੀ ਨਾਂਅ ਕਈ ਹੀਰੋਇਨਾਂ ਨਾਲ ਜੁੜਿਆ ਹੈ। ਸੱਚਾਈ ਕੀ ਹੈ?
- ਜਿੱਥੋਂ ਤੱਕ ਮੇਰੇ ਰਿਲੇਸ਼ਨਸ਼ਿਪ ਦਾ ਸਵਾਲ ਹੈ, ਇਸ ਸੰਬੰਧੀ ਆਪਣੇ ਕੰਮ ਨਾਲ ਰਿਲੇਸ਼ਨਸ਼ਿਪ 'ਚ ਹਾਂ। ਮੇਰੇ ਕੋਲ ਕਿਸੇ ਹੋਰ ਚੀਜ਼ ਲਈ ਸਮਾਂ ਨਹੀਂ ਹੈ।
* ਸੁਣਨ ਵਿੱਚ ਆਇਆ ਹੈ ਕਿ ਤੁਸੀਂ ਵਿਕਰਮ ਬੱਤਰਾ ਦੀ ਬਾਇਓਪਿਕ 'ਚ ਕੰਮ ਕਰ ਰਹੇ ਹੋ?
- ਹਾਂ, ਇਹ ਸਕ੍ਰਿਪਟ ਮੇਰੇ ਕੋਲ ਹੈ। ਇਸ ਫਿਲਮ ਦਾ ਟਾਈਟਲ ‘ਸ਼ੇਰ ਸ਼ਾਹ’ ਹੋਵੇਗਾ। ਇਸ ਦਾ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ, ਪਰ ਛੇਤੀ ਹੀ ਇਸ ਦੇ ਨਾਂ ਅਤੇ ਅਧਿਕਾਰਤ ਮੋਹਰ ਲੱਗੇਗੀ। ਇਸ ਫਿਲਮ ਦਾ ਨਿਰਮਾਣ ਧਰਮਾ ਪ੍ਰੋਡਕਸ਼ਨ ਅਧੀਨ ਹੋਵੇਗਾ। ਇਸ ਵਿੱਚ ਵਿਕਰਮ ਬੱਤਰਾ ਦਾ ਕਿਰਦਾਰ ਨਿਭਾਵਾਂਗਾ। ਇਸ ਫਿਲਮ ਦੀ ਸ਼ੂਟਿੰਗ ਛੇਤੀ ਸ਼ੁਰੂ ਹੋਵੇਗੀ ਅਤੇ ਸ਼ੂਟਿੰਗ ਇਸੇ ਸਾਲ ਪੂਰੀ ਵੀ ਹੋ ਜਾਏਗੀ। ਇਸ ਤੋਂ ਬਾਅਦ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਹੋਵੇਗਾ।
* ਤੁਸੀਂ ਆਪਣੀ ਫਿਟਨੈੱਸ ਬਾਰੇ ਬਹੁਤ ਚੌਕੰਨੇ ਰਹੇ ਹੋ। ਫਿਟਨੈੱਸ ਲਈ ਕੀ ਕੁਝ ਕਰਦੇ ਹੋ?
- ਮੈਂ ਆਪਣੀ ਫਿਜ਼ਿਕ ਵਿੱਚ ਕਈ ਤਬਦੀਲੀਆਂ ਕੀਤੀਆਂ ਹਨ, ਕਿਉਂਕਿ ਪਹਿਲੀ ਫਿਲਮ ਤੋਂ ਬਾਅਦ ਮੈਂ ਆਪਣੀ ਬਾਡੀ 'ਤੇ ਬਹੁਤ ਧਿਆਨ ਦਿੱਤਾ। ਖੁਦ ਨੂੰ ਫਿੱਟ ਰੱਖਣ ਲਈ ਰੋਜ਼ ਸਖਤ ਮਿਹਨਤ ਕਰਦਾ ਹਾਂ, ਜਿਮ 'ਚ ਕਈ ਘੰਟੇ ਬਿਤਾਉਂਦਾ ਹਾਂ। ਵਰਕਆਊਟ ਤੋਂ ਇਲਾਵਾ ਸਪੋਰਟਸ 'ਚ ਵੀ ਕਾਫੀ ਦਿਲਚਸਪੀ ਦਿਖਾਉਂਦਾ ਹਾਂ।
* ਕਿਸ ਤਰ੍ਹਾਂ ਦਾ ਡਾਈਟ ਪਲਾਨ ਫਾਲੋ ਕਰਦੇ ਹੋ?
- ਮੈਂ ਆਰਗੈਨਿਕ ਤੇ ਘਰ ਦੀ ਬਣੀ ਬੈਲੇਂਸ ਡਾਈਟ ਲੈਂਦਾ ਹਾਂ। ਮਾਸ, ਚਿਕਨ, ਮੱਛੀ ਤੇ ਸਬਜ਼ੀਆਂ ਵੱਧ ਖਾਂਦਾ ਹਾਂ। ਮੇਰੀ ਡਾਈਟ 'ਚ ਲੋੜੀਂਦਾ ਪ੍ਰੋਟੀਨ, ਕਾਰਬੋਹਾਈਡ੍ਰੇਟਸ ਅਤੇ ਫਾਈਬਰ ਹੁੰਦਾ ਹੈ। ਜਦੋਂ ਮਿੱਠਾ ਖਾਣ ਦਾ ਬਹੁਤ ਮਨ ਕਰਦਾ ਹੈ ਤਾਂ ਮੈਂ ਫਲ ਖਾਂਦਾ ਹਾਂ, ਪਰ ਫਰੂਟ ਜੂਸ ਨਹੀਂ ਲੈਂਦਾ। ਮੈਂ ਖੁਦ ਨੂੰ ਹਾਈਡ੍ਰੇਟ ਰੱਖਣ ਲਈ ਬਹੁਤ ਸਾਰਾ ਪਾਣੀ ਪੀਂਦਾ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ