Welcome to Canadian Punjabi Post
Follow us on

29

March 2024
 
ਪੰਜਾਬ

ਬੈਂਕ ਆਫ ਇੰਡੀਆ ਤੋਂ ਸੋਨੇ ਦੇ ਗਹਿਣੇ ਤੇ ਲੱਖਾਂ ਰੁਪਏ ਚੋਰੀ

April 24, 2019 08:05 AM

ਮੋਗਾ, 23 ਅਪ੍ਰੈਲ (ਪੋਸਟ ਬਿਊਰੋ)- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਦਿਨ ਰਾਤ ਪੁਲਸ ਕਰਮਚਾਰੀ ਹੋਣ ਦੇ ਬਾਵਜੂਦ ਚੋਰਾਂ ਨੇ ਐੱਸ ਐੱਸ ਪੀ ਦਫਤਰ ਨਾਲ ਲੱਗਦੀ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿੱਚੋਂ ਸੋਨੇ ਦੇ ਗਹਿਣੇ ਤੇ ਲੱਖਾਂ ਦੀ ਨਕਦੀ ਉਡਾ ਲਈ ਹੈ। ਚੋਰ ਬੈਂਕ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਅਤੇ ਡੀ ਵੀ ਆਰ ਪੁੱਟ ਕੇ ਲੈ ਗਏ। ਇਸ ਬਾਰੇ ਜਾਣਕਾਰੀ ਮਿਲਣ ਉੱਤੇ ਜ਼ਿਲ੍ਹਾ ਪੁਲਸ ਮੁਖੀ ਅਮਰਜੀਤ ਸਿੰਘ ਬਾਜਵਾ ਤੇ ਹੋਰ ਉਚ ਅਧਿਕਾਰੀ ਮੌਕੇ ਉਤੇ ਪਹੁੰਚੇ ਅਤੇ ਜਾਂਚ ਦੇ ਇਲਾਵਾ ਆਸਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੇਖੀ।
ਥਾਣਾ ਸਿਟੀ ਮੋਗਾ ਨੇ ਬੈਂਕ ਮੁਲਾਜ਼ਮ ਰਾਹੁਲ ਧੁੰਨਾ ਦੇ ਬਿਆਨਾਂ 'ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬੈਂਕ ਆਫ ਇੰਡੀਆ ਵਿੱਚ ਕਰੀਬ ਚਾਰ ਸਾਲਾਂ ਤੋਂ ਕੰਮ ਕਰ ਰਿਹਾ ਹੈ। ਬੀਤੀ 20 ਅਪ੍ਰੈਲ ਨੂੰ ਉਹ ਆਪਣੀ ਡਿਊਟੀ ਖਤਮ ਕਰਨ ਪਿੱਛੋਂ ਚਲਾ ਗਿਆ ਸੀ ਤੇ ਬੈਂਕ ਦਾ ਸੁਰੱਖਿਆ ਅਧਿਕਾਰੀ ਬੀਤੀ 18 ਅਪ੍ਰੈਲ ਤੋਂ ਚਾਰ ਦਿਨਾਂ ਦੀ ਛੁੱਟੀ 'ਤੇ ਸੀ। ਉਨ੍ਹਾਂ ਜਾਣ ਤੋਂ ਪਹਿਲਾਂ ਬੈਂਕ ਦਾ ਸੇਫ ਤੇ ਮੇਨ ਗੇਟ ਦੀਆਂ ਚਾਬੀਆਂ ਅਭਿਸ਼ੇਕ ਵਰਮਾ ਨੂੰ ਦਿੱਤੀਆਂ ਸਨ। ਬੀਤੀ 20 ਅਪ੍ਰੈਲ ਨੂੰ ਅਭਿਸ਼ੇਕ ਵਰਮਾ ਡਿਊਟੀ ਕਰਨ ਦੇ ਬਾਅਦ ਬੈਂਕ ਸੇਫ ਦੀ ਚਾਬੀ ਅਤੇ ਮੇਨ ਗੇਟ ਬੰਦ ਕਰ ਕੇ ਚਾਬੀ ਆਪਣੇ ਨਾਲ ਲੈ ਗਏ। ਬੈਂਕ ਦੇ ਸੇਫ ਨੂੰ ਤਿੰਨ ਚਾਬੀਆਂ ਲੱਗਦੀਆਂ ਹਨ, ਜਿਨ੍ਹਾਂ 'ਚੋਂ ਦੋ ਬੈਂਕ ਦੇ ਕੈਸ਼ੀਅਰ ਹਰਚਰਨ ਸਿੰਘ ਕੋਲ ਅਤੇ ਮਾਸਟਰ ਚਾਬੀ ਅਭਿਸ਼ੇਕ ਵਰਮਾ ਕੋਲ ਸੀ। ਰਾਹੁਲ ਧੁੰਨਾ ਨੇ ਪੁਲਸ ਨੂੰ ਦੱਸਿਆ ਕਿ ਕੱਲ੍ਹ ਸਵੇਰੇ ਬੈਂਕ ਦੇ ਸਫਾਈ ਕਰਮਚਾਰੀ ਅਰਸ਼ਦੀਪ ਨੇ ਮੈਨੂੰ ਜਾਣਕਾਰੀ ਦਿੱਤੀ ਕਿ ਬੈਂਕ ਦੇ ਮੇਨ ਗੇਟ ਦੇ ਤਾਲੇ ਖੁੱਲ੍ਹੇ ਪਏ ਹਨ, ਜਿਸ ਉੱਤੇ ਮੈਂ ਬੈਂਕ ਪਹੁੰਚਿਆ ਤੇ ਮੇਰੇ ਆਉਣ ਤੋਂ ਪਹਿਲਾਂ ਅਭਿਸ਼ੇਕ ਵਰਮਾ ਅਤੇ ਕੈਸ਼ੀਅਰ ਹਰਚਰਨ ਸਿੰਘ ਵੀ ਆ ਗਏ ਸਨ। ਅਸੀਂ ਬੈਂਕ ਅੰਦਰ ਜਾ ਕੇ ਦੇਖਿਆ ਤਾਂ ਓਥੇ ਸੇਫ ਖੁੱਲ੍ਹਾ ਪਿਆ ਅਤੇ ਉਸ ਵਿੱਚੋਂ 17 ਲੱਖ 65 ਹਜ਼ਾਰ 30 ਰੁਪਏ ਗਾਇਬ ਸਨ ਅਤੇ ਸੋਨੇ ਦੇ ਗਹਿਣੇ ਵੀ ਨਹੀਂ ਸਨ, ਜਿਸ ਉਤੇ ਅਸੀਂ ਬੈਂਕ ਦੇ ਉਚ ਅਧਿਕਾਰੀਆਂ ਅਤੇ ਪੁਲਸ ਨੂੰ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਜਦ ਅਸੀਂ ਬੈਂਕ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਨੂੰ ਦੇਖਿਆ ਤਾਂ ਡੀ ਵੀ ਆਰ ਅਣਪਛਾਤੇ ਚੋਰ ਆਪਣੇ ਨਾਲ ਲੈ ਗਏ ਸਨ। ਬੈਂਕ ਅਫਸਰ ਨੇ ਪੁਲਸ ਨੂੰ ਦੱਸਿਆ ਕਿ ਬੈਂਕ ਤੋਂ ਚੋਰੀ ਹੋਏ ਸੋਨੇ ਦੇ ਗਹਿਣੇ ਬਾਰੇ ਜਾਣਕਾਰੀ ਉਹ ਬੈਂਕ ਰਿਕਾਰਡ ਚੈੱਕ ਕਰਨ ਦੇ ਬਾਅਦ ਪੁਲਸ ਨੂੰ ਦੇਣਗੇ।
ਜਾਣਕਾਰ ਸੂਤਰਾਂ ਮੁਤਾਬਕ ਉਕਤ ਸੋਨੇ ਦੇ ਗਹਿਣਿਆਂ ਦੀ ਕੀਮਤ 60-70 ਲੱਖ ਦੇ ਕਰੀਬ ਦੱਸੀ ਜਾਂਦੀ ਹੈ, ਪਰ ਸਹੀ ਜਾਣਕਾਰੀ ਬੈਂਕ ਦਾ ਰਿਕਾਰਡ ਚੈੱਕ ਕਰਨ ਦੇ ਬਾਅਦ ਮਿਲ ਸਕੇਗੀ। ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਜਗਤਾਰ ਸਿੰਘ ਨੇ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਆਸਪਾਸ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਵੇਖਣ ਦੇ ਨਾਲ ਬੈਂਕ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ੱਕ ਹੈ ਕਿ ਬੈਂਕ ਸੇਫ ਅਤੇ ਗੇਟ ਦੀਆਂ ਡੁਪਲੀਕੇਟ ਚਾਬੀਆਂ ਬਣਾਈਆਂ ਗਈਆਂ, ਜਿਸ ਨਾਲ ਸੇਫ ਤੇ ਗੇਟ ਨੂੰ ਖੋਲ੍ਹਿਆ ਗਿਆ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ