Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਆਤਮਘਾਤੀ ਦੀ ਪਤਨੀ ਅਤੇ ਭੈਣ ਧਮਾਕੇ ਵਿੱਚ ਹਲਾਕ

April 24, 2019 08:01 AM

ਕੋਲੰਬੋ, 23 ਅਪ੍ਰੈਲ (ਪੋਸਟ ਬਿਊਰੋ)- ਇਥੇ ਸ਼ੰਗਰੀ ਲਾ ਹੋਟਲ 'ਚ ਧਮਾਕਾ ਕਰਨ ਵਾਲੇ ਇਕ ਆਤਮਘਾਤੀ ਹਮਲਾਵਰ ਦੀ ਪਤਨੀ ਅਤੇ ਭੈਣ ਇਕ ਹੋਰ ਹਮਲੇ 'ਚ ਮਾਰੀਆਂ ਗਈਆਂ। ਇਹ ਧਮਾਕਾ ਓਦੋਂ ਹੋਇਆ ਸੀ ਜਦੋਂ ਕੋਲੰਬੋ ਦੀ ਉਪ ਨਗਰੀ ਦੇ ਇਕ ਘਰ ਛਾਪਾ ਮਾਰਨ ਗਈ ਪੁਲਸ ਨੂੰ ਦੇਖ ਕੇ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ।
ਪੁਲਸ ਨੇ ਕੋਲੰਬੋ ਦੇ ਚੀਫ ਮੈਜਿਸਟਰੇਟ ਦੀ ਅਦਾਲਤ ਨੂੰ ਦੱਸਿਆ ਕਿ ਸ਼ੰਗਰੀ ਲਾ ਹੋਟਲ 'ਚ ਹਮਲਾ ਕਰਨ ਵਾਲੇ ਆਤਮਘਾਤੀ ਹਮਲਾਵਰ ਦੀ ਪਛਾਣ ਇਕ ਫੈਕਟਰੀ ਦੇ ਮਾਲਕ ਇਨਸਾਨ ਸੀਲਾਵਨ ਦੇ ਤੌਰ 'ਤੇ ਹੋਈ ਹੈ। ਦੇਮਾਟਾਗੋੜਾ ਵਿਖੇ ਕੋਲੰਬੋ ਦੀ ਉਤਰੀ ਉਪ ਨਗਰੀ ਓਜੂਗੋਦਾਵੱਟਾ ਵਿਖੇ ਜਦੋਂ ਪੁਲਸ ਇਕ ਘਰ ਦੀ ਤਲਾਸ਼ੀ ਲੈਣ ਪੁੱਜੀ ਤਾਂ ਉਥੇ ਇਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ, ਜਿਸ ਨਾਲ ਘਰ ਦੀ ਛੱਤ ਉਨ੍ਹਾਂ ਉੱਤੇ ਡਿੱਗ ਪਈ, ਜਿਸ ਵਿੱਚ ਤਿੰਨ ਪੁਲਸ ਵਾਲੇ ਵੀ ਮਾਰੇ ਗਏ। ਇਸ ਮੌਕੇ ਸ਼ੰਗਰੀ ਲਾ ਹੋਟਲ 'ਚ ਹਮਲਾ ਕਰਨ ਵਾਲੇ ਹਮਲਾਵਰ ਦੀ ਪਤਨੀ ਅਤੇ ਭੈਣ ਵੀ ਮਾਰੀਆਂ ਗਈਆਂ। ਪੁਲਸ ਵੱਲੋਂ ਗ੍ਰਿਫਤਾਰ ਕੀਤੇ 24 ਲੋਕਾਂ 'ਚ ਸੀਲਾਵਨ ਦੀ ਫੈਕਟਰੀ ਦੇ 9 ਕਰਮਚਾਰੀ ਵੀ ਸ਼ਾਮਲ ਹਨ। ਅਦਾਲਤ ਨੇ ਇਨ੍ਹਾਂ ਨੂੰ ਛੇ ਮਈ ਤੱਕ ਹਿਰਾਸਤ 'ਚ ਭੇਜ ਦਿੱਤਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ