Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਅੰਤਰਰਾਸ਼ਟਰੀ

ਇੱਕੋ ਦਿਨ ਪੈਦਾ ਹੋਏ, ਇੱਕੋ ਸ਼ਹਿਰ ਵਿੱਚ ਰਹੇ, 17 ਸਾਲ ਬਾਅਦ ਮਿਲੇ, ਹਮਸਫਰ ਬਣਨਗੇ

April 24, 2019 07:56 AM

ਲੰਡਨ, 23 ਅਪ੍ਰੈਲ (ਪੋਸਟ ਬਿਊਰੋ)- ਸ਼ਾਅਨਾ ਗ੍ਰੇਸੀ ਅਤੇ ਟਾਮ ਮੇਗਿਊਰ ਦਾ ਜਨਮ ਇੱਕੋ ਦਿਨ ਇੱਕੋ ਹਸਪਤਾਲ ਵਿੱਚ ਹੋਇਆ ਅਤੇ ਮਸਾਂ ਤਿੰਨ ਮੀਲ ਦੀ ਦੂਰ ਰਹੇ, ਪਰ ਪਹਿਲੀ ਮੁਲਾਕਾਤ ਹੁੰਦੇ-ਹੁੰਦੇ 17 ਸਾਲ ਲੱਗ ਗਏ। ਦੋਵਾਂ ਦੇ 18ਵੇਂ ਜਨਮ ਦਿਨ 'ਤੇ ਪਹਿਲੀ ਵਾਰ ਇੱਕ-ਦੂਸਰੇ ਦੇ ਹਮਸਫਰ ਬਣਨ ਲੱਗੇ ਹਨ।
ਗ੍ਰੇਟ ਵੀਗਨ ਵਿੱਚ ਰਹਿਣ ਵਾਲੇ ਸ਼ਾਅਨਾ ਅਤੇ ਟਾਮ ਦਾ ਵਿਆਹ ਚਾਰ ਮਈ ਨੂੰ ਹੋਵੇਗੀ। ਦੋਵਾਂ ਦੀ ਲਵ ਸਟੋਰੀ ਜੋ ਵੀ ਸੁਣਦਾ ਹੈ, ਉਸ ਨਮੂ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਲੱਗਦੀ। ਇਸ ਬਾਰੇ ਇਨ੍ਹਾਂ ਦਾ ਕਹਿਣਾ ਹੈ ਕਿ ਲੋਕ ਭਾਵੇਂ ਪਹਿਲੀ ਵਾਰ ਵਿੱਚ ਸਾਡੇ ਪਿਆਰ ਦੀ ਕਹਾਣੀ 'ਤੇ ਯਕੀਨ ਨਾ ਕਰਨ, ਪਰ ਸਾਡਾ ਮਿਲਣਾ ਕਿਸਮਤ ਵਿੱਚ ਲਿਖਿਆ ਸੀ ਤੇ ਸ਼ਾਇਦ 17 ਸਾਲ ਦੀਆਂ ਦੂਰੀਆਂ ਵੀ ਇਸ ਲਈ ਸਨ ਕਿ ਜਦ ਅਸੀਂ ਮਿਲੀਏ ਤਾਂ ਇੱਕ-ਦੂਜੇ ਦੇ ਹੋ ਜਾਈਏ। ਸ਼ਾਅਨਾ ਨੇ ਦੱਸਿਆ ਕਿ ਸਾਡਾ ਦੋਵਾਂ ਦਾ ਜਨਮ ਦਿਨ 22 ਦਸੰਬਰ ਨੂੰ ਹੁੰਦਾ ਹੈ। 1992 ਵਿੱਚ ਵੀਗਨ ਸ਼ਹਿਰ ਵਿੱਚ ਪੈਦਾ ਹੋਏ, ਪਰ ਪਹਿਲੀ ਵਾਰ ਇੱਕ ਦੂਸਰੇ ਨਾਲ 18ਵੇਂ ਜਨਮ ਦਿਨ ਦੀ ਪਾਰਟੀ ਵਿੱਚ ਮਿਲੇ। ਮੈਨੂੰ ਟਾਮ ਵਿੱਚ ਦਿਲਚਸਪੀ ਨਹੀਂ ਸੀ, ਫਿਰ ਦੋ ਮਹੀਨੇ ਬਾਅਦ ਸਾਡੀ ਮੁਲਾਕਾਤ ਇੱਕ ਵਾਰ ਫਿਰ ਹੋਈ ਅਤੇ ਇੱਕ ਸਾਲ ਤੱਕ ਰਿਸ਼ਤਾ ਇੰਝ ਹੀ ਚੱਲਦਾ ਰਿਹਾ। ਆਖਰ 2011 ਵਿੱਚ ਅਸੀਂ ਪਰਵਾਰ ਅਤੇ ਦੋਸਤਾਂ ਨੂੰ ਆਪਣੇ ਰਿਸ਼ਤੇ ਬਾਰੇ ਦੱਸ ਦਿੱਤਾ। ਮੈਨੂੰ ਯਾਦ ਹੈ ਕਿ ਸਾਡੇ ਰਿਲੇਸ਼ਨਸ਼ਿਪ ਵਿੱਚ ਟਾਮ ਜਿੱਦੀ ਸੀ। ਮੈਂ ਅਕਸਰ ਉਸ ਨੂੰ ਕਹਿੰਦੀ ਕਿ ਮੈਂ ਤੈਨੂੰ ਪਿਆਰ ਨਹੀਂ ਕਰਦੀ ਤੇ ਸਿਰਫ ਦੋਸਤ ਹਾਂ, ਪਰ ਉਹ ਹਮੇਸ਼ਾ ਕਹਿੰਦਾ ਸੀ ਕਿ ਮੈਨੂੰ ਪਿਆਰ ਕਰਦਾ ਰਹੇਗਾ। ਫਿਰ ਇੱਕ ਦਿਨ ਉਸ ਨੂੰ ਦੇਖ ਕੇ ਮੈਨੂੰ ਅਹਿਸਾਸ ਹੋਇਆ ਕਿ ਮੈਂ ਉਸ ਨੂੰ ਪਸੰਦ ਕਰਨ ਲੱਗੀ ਸੀ ਤੇ ਇਸ ਗੱਲ ਬਾਰੇ ਯਕੀਨ ਹੋ ਗਿਆ ਕਿ ਸਾਡਾ ਮਿਲਣਾ ਕਿਸਮਤ ਵਿੱਚ ਲਿਖਿਆ ਸੀ। ਮੈਂ ਜਦ ਲੋਕਾਂ ਨੂੰ ਦੱਸਦੀ ਹਾਂ ਕਿ ਮੇਰਾ ਅਤੇ ਟਾਮ ਦਾ ਜਨਮ ਦਿਨ ਇੱਕ ਹੀ ਦਿਨ ਹੈ, ਉਨ੍ਹਾਂ ਦੇ ਰਿਐਕਸ਼ਨ ਦੇਖਣ ਵਾਲੇ ਹੁੰਦੇ ਹਨ। ਮੇਰੇ ਖਿਆਲ 'ਚ ਕਿਸੇ ਵੀ ਰਿਸ਼ਤੇ ਵਿਚ ਅਜੀਬੋ-ਗਰੀਬ ਸੰਯੋਗ ਉਸ ਨੂੰ ਥੋੜ੍ਹਾ ਖਾਸ ਬਣਾ ਦਿੰਦੇ ਹਨ ਅਤੇ ਸਾਡਾ ਰਿਸ਼ਤਾ ਵੀ ਅਜਿਹਾ ਹੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ ਮਾਲਦੀਵ 'ਚ ਭਾਰਤ ਵਿਰੋਧੀ ਮਿਊਜ਼ੂ ਨੇ ਜਿੱਤੀ ਸੰਸਦੀ ਚੋਣ, 93 'ਚੋਂ 71 ਸੀਟਾਂ ਮਿਲੀਆਂ ਯੂਰਪੀਅਨ ਯੂਨੀਅਨ ਨੇ ਭਾਰਤੀਆਂ ਲਈ ਬਦਲੇ ਵੀਜ਼ਾ ਨਿਯਮ, 5 ਸਾਲ ਦੀ ਵੈਧਤਾ ਵਾਲਾ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ ਮਿਲੇਗਾ ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀ ਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ ਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ ਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ