Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਕੈਨੇਡਾ

ਐਨਡੀਪੀ ਆਗੂ ਜਗਮੀਤ ਸਿੰਘ ਨੇ ਆਪਣੀ ਕਿਤਾਬ ਰਾਹੀਂ ਸਾਂਝੇ ਕੀਤੇ ਜਿ਼ੰਦਗੀ ਦੇ ਕਈ “ਕੌੜੇ ਖੱਟੇ” ਤਜ਼ਰਬੇ

April 24, 2019 07:35 AM

ਓਟਵਾ, 23 ਅਪਰੈਲ (ਪੋਸਟ ਬਿਊਰੋ) : ਫੈਡਰਲ ਐਨਡੀਪੀ ਆਗੂ ਜਗਮੀਤ ਸਿੰਘ ਨੇ ਜਨਤਕ ਤੌਰ ਉੱਤੇ ਬਚਪਨ ਵਿੱਚ ਜਿਨਸੀ ਸ਼ੋਸ਼ਣ ਦਾ ਸਿ਼ਕਾਰ ਹੋਣ ਦੀ ਗੱਲ ਕਬੂਲ ਕੇ ਬਹੁਤ ਵੱਡਾ ਹੀਆ ਕੀਤਾ ਹੈ। ਉਨ੍ਹਾਂ ਇਸ ਦਾ ਖੁਲਾਸਾ ਇਸ ਲਈ ਕੀਤਾ ਤਾਂ ਕਿ ਉਨ੍ਹਾਂ ਦੇ ਤਜ਼ਰਬੇ ਤੋਂ ਹੋਰਨਾਂ ਨੂੰ ਮਦਦ ਮਿਲ ਸਕੇ।
ਮੰਗਲਵਾਰ ਨੂੰ ਜਾਰੀ ਕੀਤੀ ਗਈ ਆਪਣੀ ਕਿਤਾਬ “ਲਵ ਐਂਡ ਕਰੇਜ” ਵਿੱਚ ਜਗਮੀਤ ਸਿੰਘ ਨੇ ਸਿੱਖ ਬੱਚੇ ਵਜੋਂ ਆਪਣੇ ਤਜਰਬਿਆਂ, ਆਪਣੇ ਨਾਲ ਹੋਈ ਬੁਲਿੰਗ (ਧੱਕੇਸ਼ਾਹੀ), ਨਸਲਵਾਦ ਦਾ ਸਾਹਮਣਾ ਕਰਨ, ਆਪਣੇ ਪਿਤਾ ਨਾਲ ਆਪਣੇ ਰਿਸ਼ਤੇ ਤੇ ਤਾਇਕਵਾਂਡੋ ਇੰਸਟ੍ਰਕਟਰ ਹੱਥੋਂ ਹੋਏ ਆਪਣੇ ਜਿਨਸੀ ਸੋ਼ਸ਼ਣ ਦੀ ਸੱਚਾਈ ਤੇ ਆਪਣੀ ਹੱਢਬੀਤੀ ਬਿਆਨ ਕੀਤੀ ਹੈ।
ਇਸ ਕਿਤਾਬ ਵਿੱਚ ਜਗਮੀਤ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਦਸ ਸਾਲ ਦੀ ਨਿੱਕੀ ਉਮਰ ਵਿੱਚ ਉਹ ਖਾਸ ਟਰੇਨਿੰਗ ਲਈ ਉਸ ਵਿਅਕਤੀ ਦੇ ਘਰ ਗਿਆ ਸੀ ਤਾਂ ਉਸ ਇੰਸਟ੍ਰਕਟਰ ਵੱਲੋਂ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਇਸ ਜਹਾਨ ਤੋਂ ਕੂਚ ਕਰ ਚੁੱਕੇ ਉਸ ਇੰਸਟ੍ਰਕਟਰ ਨੂੰ ਕਦੇ ਚਾਰਜ ਨਹੀਂ ਕੀਤਾ ਗਿਆ। ਜਗਮੀਤ ਸਿੰਘ ਨੇ ਆਖਿਆ ਕਿ ਇਸ ਤਜ਼ਰਬੇ ਬਾਰੇ ਪਹਿਲਾਂ ਗੱਲ ਨਾ ਕਰਨ ਉੱਤੇ ਉਨ੍ਹਾਂ ਨੂੰ ਬਹੁਤ ਪਛਤਾਵਾ ਹੈ ਕਿਉਂਕਿ ਜੇ ਉਹ ਪਹਿਲਾਂ ਹੀ ਇਸ ਮਾਮਲੇ ਨੂੰ ਸਾਹਮਣੇ ਲੈ ਆਉਂਦੇ ਤਾਂ ਕਿਸੇ ਹੋਰ ਬੱਚੇ ਨੂੰ ਹੋਏ ਨੁਕਸਾਨ ਨੂੰ ਰੋਕਿਆ ਜਾ ਸਕਦਾ ਸੀ। ਜਗਮੀਤ ਸਿੰਘ ਨੇ ਆਪਣੀ ਕਿਤਾਬ ਵਿੱਚ ਉਸ ਕੋਚ ਦਾ ਨਾਂ ਤਾਂ ਲਿਆ ਹੈ ਪਰ ਉਸ ਨੂੰ ਸਿਰਫ ਮਿਸਟਰ ਐਨ ਵਜੋਂ ਹੀ ਸੰਬੋਧਿਤ ਕੀਤਾ ਹੈ।
ਆਪਣੇ ਇਸ ਜਿਨਸੀ ਸ਼ੋਸ਼ਣ ਬਾਰੇ ਜਗਮੀਤ ਸਿੰਘ ਨੇ ਆਪਣੀ ਕਿਤਾਬ ਵਿੱਚ ਵਿਸਥਾਰਪੂਰਬਕ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨਿਯਮਿਤ ਤੌਰ ਉੱਤੇ ਉਸ ਵਿਅਕਤੀ ਵੱਲੋਂ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਈ ਸਾਲਾਂ ਬਾਅਦ ਜਦੋਂ ਯੈਲੋ ਪੇਜਿਜ਼ ਵਿੱਚ ਉਸ ਵਿਅਕਤੀ ਦਾ ਨਾਂ ਉਨ੍ਹਾਂ ਵੇਖਿਆ ਤਾਂ ਉਨ੍ਹਾਂ ਨੂੰ ਬੜੀ ਸ਼ਰਮਿੰਦਗੀ ਹੋਈ ਤੇ ਉਨ੍ਹਾਂ ਦੇ ਅੰਦਰ ਗੁੱਸਾ, ਬਦਲਾ ਲੈਣ ਦੀ ਇੱਛਾ ਤੇ ਇਨਸਾਫ ਹਾਸਲ ਕਰਨ ਦੀ ਇੱਛਾ ਪੈਦਾ ਹੋਈ ਪਰ ਇਸ ਗੱਲ ਦਾ ਖੁਲਾਸਾ ਉਨ੍ਹਾਂ ਪਹਿਲੀ ਵਾਰੀ ਇਸ ਕਿਤਾਬ ਰਾਹੀਂ ਕੀਤਾ। ਹਾਲਾਂਕਿ ਉਹ ਜਿਨਸੀ ਸ਼ੋਸ਼ਣ ਤੇ ਬੁਰੇ ਬਰਤਾਵ ਦਾ ਸਿ਼ਕਾਰ ਲੋਕਾਂ ਲਈ ਇਨਸਾਫ ਦੀ ਮੰਗ ਹਮੇਸ਼ਾਂ ਕਰਦੇ ਰਹੇ ਹਨ।
ਇੱਕ ਇੰਟਰਵਿਊ ਵਿੱਚ ਜਗਮੀਤ ਸਿੰਘ ਨੇ ਦੱਸਿਆ ਕਿ ਉਹ ਇਸ ਵੱਡੀ ਸੱਟ ਤੋਂ ਇਹ ਸਮਝਣ ਤੋਂ ਬਾਅਦ ਹੀ ਉਭਰ ਸਕੇ ਕਿ ਇਸ ਸੱਭ ਕਾਸੇ ਵਿੱਚ ਉਨ੍ਹਾਂ ਦੀ ਕੋਈ ਗਲਤੀ ਨਹੀਂ ਸੀ। ਉਨ੍ਹਾਂ ਆਖਿਆ ਕਿ ਹੁਣ ਜਦੋਂ ਉਨ੍ਹਾਂ ਕੋਲ ਫੈਡਰਲ ਪਾਰਟੀ ਲੀਡਰ ਦਾ ਮੰਚ ਹੈ ਤਾਂ ਉਹ ਹੋਰਨਾਂ ਦਾ ਭਲਾ ਕਰਨ ਦਾ ਮੌਕਾ ਗੁਆਉਣਾ ਨਹੀਂ ਸਨ ਚਾਹੁੰਦੇ। ਉਨ੍ਹਾਂ ਆਖਿਆ ਕਿ ਇਸ ਕਿਤਾਬ ਨਾਲ ਲੋਕਾਂ ਨੂੰ ਮਦਦ ਹੀ ਮਿਲੇਗੀ। ਇਹ ਕਿਤਾਬ ਕੋਈ ਸਿਆਸੀ ਯਾਦ ਪੱਤਰ ਨਹੀਂ ਹੈ ਸਗੋਂ 300 ਪੰਨਿਆਂ ਦੀ ਕਿਤਾਬ ਵਿੱਚ 40 ਸਾਲਾ ਜਗਮੀਤ ਸਿੰਘ ਨੇ ਆਪਣੀ ਜਿ਼ੰਦਗੀ ਦੇ ਕੌੜੇ ਖੱਟੇ ਤਜ਼ਰਬੇ ਸਾਂਝੇ ਕੀਤੇ ਹਨ। ਉਨ੍ਹਾਂ ਵਿਸਥਾਰ ਵਿੱਚ ਆਪਣੀ ਜਾਣ-ਪਛਾਣ ਕਰਵਾਈ ਹੈ ਤੇ ਸਿਆਸੀ ਪੱਧਰ ਉੱਤੇ ਉਭਰਨ ਦੀ ਆਪਣੀ ਕਹਾਣੀ ਬਿਆਨ ਕੀਤੀ ਹੈ। ਇਹ ਕਹਾਣੀ ਇੱਕ ਪਰਿਵਾਰ, ਪਿਆਰ ਤੇ ਹੌਸਲੇ ਦੀ ਮਿਸਾਲ ਹੈ।
ਜਗਮੀਤ ਸਿੰਘ ਨੇ ਇਸ ਕਿਤਾਬ ਵਿੱਚ ਆਪਣੇ ਪਰਿਵਾਰ ਦੀ ਆਰਥਿਤ ਸਥਿਤੀ, ਘਰੇਲੂ ਸੰਘਰਸ਼, ਆਪਣੇ ਪਿਤਾ ਦੀ ਸ਼ਰਾਬ ਦੀ ਆਦਤ ਦੇ ਪਰਿਵਾਰ ਉੱਤੇ ਪੈਣ ਵਾਲੇ ਪ੍ਰਭਾਵ ਤੇ ਉਨ੍ਹਾਂ ਦੀ ਇਸ ਆਦਤ ਵਿੱਚ ਸੁਧਾਰ ਬਾਰੇ ਵੀ ਦੱਸਿਆ ਹੈ। ਜਗਮੀਤ ਸਿੰਘ ਨੇ ਆਪਣੇ ਕੇਸਾਂ ਨੂੰ ਵਧਾਉਣ ਤੇ ਜੂੜਾ ਬਣਾ ਕੇ ਉਨ੍ਹਾਂ ਉੱਤੇ ਪਟਕਾ ਬੰਨ੍ਹਣ ਦੇ ਆਪਣੇ ਫੈਸਲੇ ਬਾਰੇ ਵੀ ਦੱਸਿਆ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਸੱਤ ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਜਗਮੀਤ ਦੀ ਥਾਂ ਜਿੰਮੀ ਬੁਲਾਇਆ ਜਾਂਦਾ ਸੀ। ਪਰ ਕਲਾਸਮੇਟਸ ਵੱਲੋਂ ਬੁਲਿੰਗ ਕੀਤੇ ਜਾਣ ਤੋਂ ਬਾਅਦ ਸੱਭ ਬਦਲ ਗਿਆ। ਉਨ੍ਹਾਂ ਆਖਿਆ ਕਿ ਕੇਸ ਵਧਾਉਣ ਤੇ ਪਟਕਾ ਬੰਨ੍ਹਣ ਦਾ ਫੈਸਲਾ ਐਨੀ ਨਿੱਕੀ ਉਮਰ ਵਿੱਚ ਕਿਉਂ ਲਿਆ ਇਹ ਤਾਂ ਉਨ੍ਹਾਂ ਨੂੰ ਯਾਦ ਨਹੀਂ ਹੈ ਪਰ ਚੰਗਾ ਕੀਤਾ ਕਿ ਇਹ ਫੈਸਲਾ ਲਿਆ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਭਰਾ ਗੁਰਰਤਨ ਸਿੰਘ ਵੀ ਉਨ੍ਹਾਂ ਦੇ ਹੀ ਨਕਸ਼ੇ ਕਦਮਾਂ ਉੱਤੇ ਚੱਲ ਰਿਹਾ ਹੈ ਤੇ ਇਸ ਸਮੇਂ ਬਰੈਂਪਟਨ ਈਸਟ ਤੋਂ ਓਨਟਾਰੀਓ ਵਿਧਾਨਸਭਾ ਵਿੱਚ ਐਨਡੀਪੀ ਐਮਪੀਪੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਭਰਾ ਗੁਰਰਤਨ ਸਿੰਘ ਨੂੰ ਮਾੜੇ ਤਜਰਬੇ ਹੰਢਾਉਣੇ ਪਏ ਤੇ 9/11 ਦੇ ਹਮਲੇ ਤੋਂ ਬਾਅਦ ਉਨ੍ਹਾਂ ਨੂੰ “ਪਾਕੀ, ਡਰਟੀ ਤੇ ਡਾਇਪਰ ਹੈੱਡ” ਆਖ ਕੇ ਵੀ ਸੱਦਿਆ ਜਾਂਦਾ ਰਿਹਾ। ਉਨ੍ਹਾਂ ਆਖਿਆ ਕਿ ਫੈਡਰਲ ਐਨਡੀਪੀ ਲੀਡਰਸਿ਼ਪ ਦੇ ਪਿੜ ਵਿੱਚ ਕੁੱਦਣ ਦਾ ਫੈਸਲਾ ਉਨ੍ਹਾਂ ਵੱਲੋਂ ਹੰਢਾਈਆਂ ਚੁਣੌਤੀਆਂ ਤੋਂ ਪ੍ਰੇਰਿਤ ਹੋ ਕੇ ਹੀ ਲਿਆ ਗਿਆ। ਉਨ੍ਹਾਂ ਆਖਿਆ ਕਿ ਜਦੋਂ ਤੁਹਾਨੂੰ ਸਾਰੀ ਉਮਰ ਭੱਦਾ, ਗੰਦਾ ਜਾਂ ਅੱਤਵਾਦੀ ਆਖ ਕੇ ਸੱਦਿਆ ਜਾਂਦਾ ਰਿਹਾ ਹੋਵੇ ਤਾਂ ਅਜਿਹੇ ਵਿੱਚ ਖੁਦ ਨਾਲ ਪਿਆਰ ਕਰਨਾ ਆਪਣੇ ਆਪ ਵਿੱਚ ਹੀ ਹੌਸਲੇ ਵਾਲਾ ਕੰਮ ਹੈ।
ਉਨ੍ਹਾਂ ਆਖਿਆ ਕਿ ਖੁਦ ਕੀਤੇ ਅਜਿਹੇ ਸੰਘਰਸ਼ਾਂ ਤੇ ਹੋਰਨਾਂ ਦੇ ਸੰਘਰਸ਼ਾਂ ਬਾਰੇ ਸੋਚ ਕੇ ਜਦੋਂ ਉਨ੍ਹਾਂ ਖੁਦ ਲਈ ਤੇ ਹੋਰਨਾਂ ਲਈ ਖੜ੍ਹੇ ਹੋਣ ਤੇ ਲੜਨ ਦਾ ਫੈਸਲਾ ਕੀਤਾ ਤਾਂ ਉਨ੍ਹਾਂ ਕਦੇ ਪਿੱਛਾ ਭੌਂਅ ਕੇ ਨਹੀਂ ਵੇਖਿਆ। ਉਨ੍ਹਾਂ ਇਹ ਵੀ ਆਖਿਆ ਕਿ ਉਹ ਆਸ ਕਰਦੇ ਹਨ ਕਿ ਉਨ੍ਹਾਂ ਦੀ ਕਹਾਣੀ ਤੋਂ ਸਬਕ ਲੈ ਕੇ ਤੇ ਪ੍ਰੇਰਿਤ ਹੋ ਕੇ ਵੱਖਰੀ ਨਜ਼ਰ ਅਤੇ ਵਿਤਕਰੇ ਦਾ ਸਾਹਮਣਾ ਕਰਨ ਵਾਲੇ ਬੱਚੇ ਵੀ ਆਉਣ ਵਾਲੇ ਸਮੇਂ ਵਿੱਚ ਕੁੱਝ ਵੱਡਾ ਕਰ ਸਕਣਗੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ