Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਚੋਣਾਂ ਵਿੱਚ ਆਮ ਮੁੱਦੇ ਗਾਇਬ ਕਿਉਂ?

April 23, 2019 08:52 AM

-ਜਗਤਾਰ ਭੁੱਲਰ
ਇਨ੍ਹੀਂ ਦਿਨੀਂ ਦੇਸ਼ ਅੰਦਰ ਲੋਕ ਸਭਾ ਚੋਣਾਂ ਦਾ ਰੌਲਾ ਗੌਲਾ ਹੈ। ਪਹਿਲੇ ਅਤੇ ਦੂਜੇ ਗੇੜ ਦੀਆਂ ਵੋਟਾਂ ਪੈ ਚੁੱਕੀਆਂ ਹਨ, ਪਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਚੋਣ ਰੌਲੇ ਗੌਲੇ ਦੌਰਾਨ ਹਾਲੇ ਤੱਕ ਕਿਤੇ ਵੀ ਆਮ ਲੋਕਾਂ ਦੀ ਗੱਲ ਨਹੀਂ ਹੋਈ। ਸ਼ਾਇਦ ਇਸੇ ਲਈ ਵੋਟਿੰਗ ਫੀਸਦੀ ਆਸ ਨਾਲੋਂ ਘੱਟ ਰਹੀ ਹੈ। ਮੋਟੇ ਕਾਰਨਾਂ 'ਚੋਂ ਇਹ ਵੀ ਕਾਰਨ ਹੋ ਸਕਦਾ ਹੈ ਕਿ ਲੋਕ ਸਿਆਸੀ ਪਾਰਟੀਆਂ ਤੋਂ ਖਫਾ ਹੋਣ। ਲੋਕ ਅੱਜ ਵੀ ਰੋਜ਼ੀ ਰੋਟੀ ਲਈ ਤਰਸ ਰਹੇ ਹਨ, ਪਹਿਨਣ ਨੂੰ ਕੱਪੜਾ ਨਹੀਂ, ਖਾਣ ਨੂੰ ਦਾਣੇ ਨਹੀਂ। ਰਹਿਣ ਲਈ ਘਰ ਨਹੀਂ। ਲੋਕਾਂ ਨੂੰ ਫੁੱਟਪਾਖਾਂ 'ਤੇ ਸੌਣਾ ਪੈਂਦਾ ਹੈ। ਫਿਰ ਅਮੀਰ ਲੋਕਾਂ ਦੀਆਂ ਸੁੱਤੇ ਪਏ ਲੋਕਾਂ 'ਤੇ ਗੱਡੀਆਂ ਚੜ੍ਹ ਜਾਂਦੀਆਂ ਹਨ। ਸਰਕਾਰਾਂ ਕਹਿੰਦੀਆਂ ਹਨ ਕਿ ਲੋਕਾਂ ਨੂੰ ਫੁੱਟਪਾਥਾਂ ਉਤੇ ਨਹੀਂ ਸੌਣਾ ਚਾਹੀਦਾ।
ਲੋਕਤੰਤਰ ਦੇ ਇਸ ਮਹਾ ਉਤਸਵ ਦੌਰਾਨ ਸਰਕਾਰ ਅਤੇ ਵਿਰੋਧੀ ਧਿਰ ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਹੀ ਸਿਆਸਤ ਕਰ ਰਹੀ ਹੈ। ਦੇਸ਼ ਅੰਦਰ ਜਿਵੇਂ ਸਿਰਫ ਇਕੋ ਮੁੱਦਾ ਹੈ, ਉਹ ਹੈ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਵੇ ਜਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ। ਇਸ ਤੋਂ ਬਿਨਾ ਕੋਈ ਮੁੱਦਾ ਨਹੀਂ। ਲੋਕਾਂ ਕੋਲ ਪੀਣ ਲਈ ਪਾਣੀ ਵੀ ਨਹੀਂ। ਦਰਿਆ, ਨਦੀਆਂ ਨਾਲੇ ਸੁੱਕ ਰਹੇ ਹਨ। ਦੇਸ਼ ਅੰਦਰ ਲੋਕ ਪਹਿਲਾਂ ਮੂੰਹ ਹੱਥ ਧੋ ਲੈਂਦੇ ਅਤੇ ਫਿਰ ਉਸੇ ਪਾਣੀ ਨਾਲ ਰਸੋਈ ਦਾ ਕੰਮ ਕਰਦੇ ਹਨ ਤੇ ਬਾਕੀ ਬਚੇ ਪਾਣੀ ਨਾਲ ਕੱਪੜੇ ਧੋ ਲੈਂਦੇ ਹਨ। ਕਈ ਖਿੱਤਿਆਂ ਦੇ ਲੋਕ ਕਈ ਦਿਨ ਇਸ ਲਈ ਨਹਾਉਂਦੇ ਨਹੀਂ ਕਿ ਉਨ੍ਹਾਂ ਕੋਲ ਪਾਣੀ ਨਹੀਂ।
ਗੁਜਰਾਤ ਦੇ ਇਕ ਕਸਬੇ ਛੋਟਾਉਦੇਪੁਰ ਦੇ ਪਿੰਡ ਜੰਬੂਘੋੜਾ ਦੀ ਕਹਾਣੀ ਸੁਣਨ ਨੂੰ ਮਿਲੀ ਹੈ। ਉਸ ਪਿੰਡ 'ਚ ਇਕ ਕੁੜੀ ਦਾ ਵਿਆਹ ਸੀ। ਮਹਿੰਦੀ ਦੀ ਰਸਮ ਰਸਮ ਸ਼ੁਰੂ ਹੋਈ ਤਾ ਪਤਾ ਲੱਗਾ ਕਿ ਘਰ 'ਚ ਪਾਣੀ ਖਤਮ ਹੋ ਗਿਆ ਹੈ। ਕੁੜੀ ਨੂੰ ਖੁਦ ਪਾਣੀ ਲੈਣ ਲਈ ਘਰੋਂ ਬਾਹਰ ਜਾਣਾ ਪਿਆ। ਉਸ ਨੂੰ ਬਾਹਰ ਜਾਂਦੇ ਹੋਏ ਦੇਖ ਕੇ ਵਿਆਹ ਵਿੱਚ ਆਏ ਰਿਸ਼ਤੇਦਾਰ ਵੀ ਨਾਲ ਤੁਰ ਪਏ। ਹੌਲੀ-ਹੌਲੀ ਕੁੜੀ ਨਾਲ ਪਿੰਡ ਦੀਆਂ 50 ਹੋਰ ਔਰਤਾਂ ਆ ਗਈਆਂ ਅਤੇ ਫਿਰ ਪਿੰਡ 'ਚ ਹੋਕਾ ਦੇ ਕੇ ਪਾਣੀ ਇਕੱਠਾ ਕੀਤਾ ਗਿਆ। ਇਸ ਪਿੰਡ 'ਚ ਕਾਫੀ ਸਮੇਂ ਤੋਂ ਪਾਣੀ ਨਹੀਂ, ਪਰ ਲਗਭਗ 500 ਲੋਕ ਰਹਿੰਦੇ ਹਨ। ਉਹ ਪਾਣੀ ਨੂੰ ਤਰਸਦੇ ਹਨ। ਪੰਜ ਦਰਿਆਵਾਂ ਦੇ ਨਾਮ 'ਤੇ ਹੋਂਦ ਵਿੱਚ ਆਏ ਸੂਬੇ ਪੰਜਾਬ ਦੇ ਲੋਕ ਵੀ ਪੀਣ ਵਾਲੇ ਸ਼ੁੱਧ ਪਾਣੀ ਨੂੰ ਤਰਸਦੇ ਹਨ। ਪੰਜਾਬ ਵਿੱਚ ਕਿਤੇ ਸੋਕਾ ਅਤੇ ਕਿਤੇ ਡੋਬਾ ਹੈ। ਝੋਨੇ ਵਰਗੀਆਂ ਫਸਲਾਂ ਬੀਜਣ ਨਾਲ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਪੰਜਾਬ ਦੇ ਕਈ ਬਲਾਕ ‘ਡਾਰਕ ਜ਼ੋਨ' ਐਲਾਨੇ ਗਏ ਹਨ। ਜ਼ਹਿਰਾਂ ਦੇ ਬੇਤਹਾਸ਼ਾ ਛਿੜਕਾਅ ਨਾਲ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਗਿਆ ਹੈ, ਜਿਸ ਕਾਰਨ ਕੈਂਸਰ ਦਾ ਕਹਿਰ ਵਧਿਆ ਹੈ। ਇਹ ਹਨ ਦੇਸ਼ ਦੇ ਹਾਲਾਤ।
ਦੂਜੇ ਪਾਸੇ ਅਸੀਂ ਕੇਂਦਰ 'ਚ ਸਰਕਾਰ ਬਣਾਉਣ ਲਈ ਗੁਆਂਢੀ ਮੁਲਕ ਨਾਲ ਲੜਨ ਦੀਆਂ ਗੱਲਾਂ ਕਰ ਰਹੇ ਹਾਂ ਜੋ ਪਹਿਲਾਂ ਹੀ ਬਾਰੂਦ ਦੇ ਅੰਬਾਰ 'ਤੇ ਖੜਾ ਹੈ। ਕਿਸਾਨ ਦੇਸ਼ ਅੰਦਰ ਖੁਦਕੁਸ਼ੀਆਂ ਕਰਦੇ ਹਨ। ਦੇਸ਼ ਦਾ ਕੋਈ ਕੋਨਾ ਅਜਿਹਾ ਨਹੀਂ, ਜਿੱਥੋਂ ਦਾ ਕਿਸਾਨ ਖੁਸ਼ ਤੇ ਖੁਸ਼ਹਾਲ ਹੋਵੇ। ਕਿਸਾਨਾਂ ਦਾ ਸੰਘਰਸ਼ ਦਬਾ ਦਿੱਤਾ ਜਾਂਦਾ ਹੈ। ਦੇਸ਼ ਦੀ ਪਾਰਲੀਮੈਂਟ ਵੀ ਕਿਸਾਨਾਂ ਦੇ ਮਸਲੇ 'ਚ ਚੁੱਪ ਕਰ ਜਾਂਦੀ ਹੈ। ਸਰਕਾਰਾਂ ਡਾਕਟਰ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਤੋਂ ਹੱਥ ਖੜੇ ਕਰ ਚੁੱਕੀਆਂ ਹਨ। ਚੋਣਾਂ ਦੇ ਮਹਾ ਸੰਗਰਾਮ 'ਚ ਵੱਡੇ ਵਾਅਦੇ ਕੀਤੇ ਜਾ ਰਹੇ ਹਨ। ਪਹਿਲਾਂ ਲੋਕ 15 ਲੱਖ ਰੁਪਏ ਨੂੰ ਉਡੀਕਦੇ ਰਹੇ ਅਤੇ ਫਿਰ ਸਰਕਾਰ ਇਹ ਕਹਿ ਕੇ ਖਹਿੜਾ ਛੁਡਾਉਣਾ ਪਿਆ ਕਿ ਉਹ ਤਾਂ ਚੋਣਾਂ ਵੇਲੇ ਜੁਮਲਾ ਸੀ। ਅੱਜ ਹਰ ਭਾਰਤੀ ਨੂੰ ਘੱਟੋ-ਘੱਟ ਮਿਹਨਤਾਨਾ ਦੇਣ ਦਾ ਦਾਅਵਾ ਕੀਤਾ ਗਿਆ ਹੈ। ਦੇਸ਼ ਅੰਦਰ ਕਿਸਾਨਾਂ ਦਾ ਬੁਰਾ ਹਾਲ ਹੈ ਤਾਂ ਜਵਾਨੀ ਵੀ ਖੁਸ਼ ਨਹੀਂ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਾਰਸ ਅਖਵਾਉਣ ਵਾਲੇ ਲੋਕ ਸਰਕਾਰਾਂ ਤੋਂ ਤੰਗ ਆ ਕੇ ਆਪਣੇ ਹੀ ਉਸ ਦੇਸ਼ ਨੂੰ ਭੰਡਣ ਲੱਗ ਪਏ ਹਨ, ਜਿਸ ਦੇਸ਼ ਦੇ ਵੱਡਿਆਂ ਨੇ ਆਪਣਾ ਖੂਨ ਦੇ ਕੇ ਗੁਲਾਮੀ ਦਾ ਸਰਾਪ ਗਲੋਂ ਲਾਹਿਆ ਸੀ। ਦੇਸ਼ ਦਾ ਸਰਮਾਇਆ ਧਨ ਅਤੇ ਮਨ, ਪੈਸਾ ਅਤੇ ਜਵਾਨੀ ਦੋਵੇਂ ਹੀ ਪੈਸੇ ਖਰਚ ਕੇ ਵਿਦੇਸ਼ ਜਾ ਰਹੇ ਹਨ। ਇਥੇ ਕੋਈ ਨਹੀਂ ਰਹਿਣਾ ਚਾਹੁੰਦਾ। ਦੇਸ਼ ਅੰਦਰ ਕੋਈ ਅਤੇ ਕਿਸੀ ਪਾਰਟੀ ਦੀ ਸਰਕਾਰ ਬਣੇ ਤੇ ਕੋਈ ਪ੍ਰਧਾਨ ਮੰਤਰੀ ਬਣੇ, ਇਸ ਤੋਂ ਲੋਕਾਂ ਨੇ ਕੀ ਲੈਣਾ? ਜਨਤਾ ਦਾ ਇਸ ਨਾਲ ਕੋਈ ਸਰੋਕਾਰ ਨਹੀਂ। ਲੋਕਾਂ ਦਾ ਸਰੋਕਾਰ ਅੱਜ ਵੀ ਕੁੱਲੀ, ਗੁੱਲੀ ਅਤੇ ਜੁੱਲੀ ਨਾਲ ਜੁੜਿਆ ਹੈ। ਹਾਲਾਤ ਇਹ ਹਨ ਕਿ 12 ਜਮਾਤਾਂ ਪਾਸ ਕਰਕੇ ਹੀ ਪੰਜਾਬ ਦੇ ਧੀਆਂ ਪੁੱਤਰ ਵਿਦੇਸ਼ਾਂ 'ਚ ਜਾ ਰਹੇ ਹਨ। ਘਰ ਕੀ, ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵੀ ਖਾਲੀ ਹੋ ਗਈਆਂ ਹਨ।
ਜਿਹੜੇ ਬੱਚੇ ਵਿਦੇਸ਼ਾਂ 'ਚ ਪੱਕੇ ਹੋ ਗਏ, ਮਤਲਬ ਉਨ੍ਹਾਂ ਦਾ ਆਪਣੇ ਪਰਵਾਰ, ਆਪਣੇ ਪੰਜਾਬ ਨਾਲੋਂ ਜਿਸਮਾਨੀ ਨਾਤਾ ਟੁੱਟ ਗਿਆ ਹੈ, ਬਸ ਰੂਹ ਦਾ ਰਿਸ਼ਤਾ ਰਹਿ ਜਾਵੇਗਾ। ਰੂਹਾਂ ਦਾ ਕੀ, ਉਹ ਤਾਂ ਭਟਕਦੀਆਂ ਹੀ ਰਹਿੰਦੀਆਂ ਹਨ। ਪੰਜ ਦਰਿਆਵਾਂ ਦੀ ਧਰਤੀ ਸੁੱਕਣ ਦੇ ਕੰਢੇ ਹੈ। ਪੰਜਾਬ ਵੀ ਰੇਗਿਸਤਾਨ ਦੀਆਂ ਰਾਹਾਂ 'ਤੇ ਤੁਰ ਚੁੱਕਾ ਹੈ। ਕਿਸਾਨੀ ਤੇ ਕਿਰਸਾਨ ਤਰਸ ਦੇ ਪਾਤਰ ਬਣ ਗਏ ਹਨ। ਪਾਣੀ ਮੁੱਕ ਰਹੇ ਹਨ ਅਤੇ ਇਸ ਸਭ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ। ਲੋਕਾਂ ਨੂੰ ਜਾਗਣ ਦੀ ਲੋੜ ਹੈ। ਆਖਰ ਪੰਜ ਸਾਲ ਦੇ ਭਵਿੱਖ ਦਾ ਮਸਲਾ ਹੈ। ਅਸੀਂ ਜਾਗ ਗਏ ਤਾਂ ਨੇਤਾ ਵੀ ਜਾਗ ਜਾਣਗੇ। ਫਿਰ ਦੇਸ਼ ਅੰਦਰ ਇਕ ਨਵੀਂ ਸਵੇਰ ਹੋਵੇਗੀ। ਉਹ ਸਵੇਰ ਜਿਸ ਦੇ ਸੁਪਨੇ ਸਾਡੇ ਸ਼ਹੀਦਾਂ ਨੇ ਆਪਣਾ ਖੂਨ ਦੇ ਕੇ ਲਏ ਸਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’