Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਭੀੜ ਦੀ ਭੜਾਸ ਦਾ ਖਮਿਆਜ਼ਾ

April 23, 2019 08:50 AM

-ਬਿੰਦਰ ਸਿੰਘ ਖੁੱਡੀ ਕਲਾਂ
ਸਾਡੇ ਸਮਾਜ ਨੂੰ ਦਰਪੇਸ਼ ਚੁਣੌਤੀਆਂ ਵਿੱਚ ਨਿੱਤ ਦਿਨ ਵਾਧਾ ਹੋ ਰਿਹਾ ਹੈ। ਭੀੜਤੰਤਰ ਇਨ੍ਹਾਂ ਨਵੀਆਂ ਚੁਣੌਤੀਆਂ ਵਿੱਚੋਂ ਇੱਕ ਹੈ। ਅਗਵਾਈ ਰਹਿਤ ਇਕੱਠ ਜਦੋਂ ਕਾਨੂੰਨ ਦਾ ਡਰ ਭੁਲਾ ਕੇ ਖੁਦ ਫੈਸਲੇ ਕਰਨ ਲੱਗਦਾ ਹੈ ਤਾਂ ਭੀੜਤੰਤਰ ਬਣ ਜਾਂਦਾ ਹੈ। ਭੜਕੀ ਭੀੜ ਵੱਲੋਂ ਖੁਦ ਹੀ ਜੱਜ ਬਣ ਕੇ ਅਪਰਾਧੀਆਂ ਨੂੰ ਕੁੱਟ ਕੁੱਟ ਕੇ ਮੌਤ ਦੇ ਮੂੰਹ ਪਹੁੰਚਾ ਦੇਣ ਦੀਆਂ ਖਬਰਾਂ ਅਕਸਰ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ।
ਭੀੜਤੰਤਰ ਦੀ ਭੜਾਸ ਦਾ ਸ਼ਿਕਾਰ ਪਿਛਲੇ ਦਿਨੀਂ ਸਾਨੂੰ ਵੀ ਹੋਣਾ ਪਿਆ। ਫਰਵਰੀ ਵਿੱਚ ਮੈਨੂੰ ਵਿਭਾਗ ਦੇ ਮੁੱਖ ਦਫਤਰੋਂ ਫੋਨ ਆ ਗਿਆ ਕਿ ਤੁਹਾਨੂੰ ਸਾਹਿਬ ਨੇ ਯਾਦ ਕੀਤਾ ਹੈ। ਮੈਂ ਮਿਥੇ ਸਮੇਂ ਤੋਂ ਥੋੜ੍ਹਾ ਲੇਟ ਮੁਹਾਲੀ ਦੇ ਦਫਤਰ ਪੁੱਜ ਗਿਆ। ਸੁਨੇਹਾ ਦੇਣ ਵਾਲੇ ਅਧਿਕਾਰੀ ਨਾਲ ਰਸਮੀ ਗੱਲਬਾਤ ਕਰਨ ਪਿੱਛੋਂ ਅਸੀਂ ਉਚ ਅਧਿਕਾਰੀ ਕੋਲ ਚਲੇ ਗਏ। ਉਨ੍ਹਾਂ ਦੀਆਂ ਕੁਝ ਹਦਾਇਤਾਂ ਲੈਣ ਪਿੱਛੋਂ ਅਸੀਂ ਆਡੀਟੋਰੀਅਮ ਵਿੱਚ ਚੱਲ ਰਹੀ ਸਿਖਿਆ ਅਧਿਕਾਰੀਆਂ ਦੀ ਮੀਟਿੰਗ ਵਿੱਚ ਪੁੱਜ ਗਏ। ਵਿਭਾਗ ਦੇ ਮੰਤਰੀ ਦੀ ਅਗਵਾਈ ਵਿੱਚ ਇਹ ਮੀਟਿੰਗ ਕਰੀਬ ਸਾਢੇ ਪੰਜ ਵਜੇ ਤੱਕ ਜਾਰੀ ਰਹੀ। ਖਤਮ ਹੋਈ ਤਾਂ ਇੱਕ ਜਾਣਕਾਰ ਸਿਖਿਆ ਅਧਿਕਾਰੀ ਨੇ ਵਾਪਸੀ ਲਈ ਮੈਨੂੰ ਕਾਰ ਵਿੱਚ ਬਿਠਾ ਲਿਆ। ਕਾਰ ਵਿੱਚ ਇੱਕ ਮਹਿਲਾ ਸਿਖਿਆ ਅਧਿਕਾਰੀ ਸਮੇਤ ਚਾਰ ਸਿਖਿਆ ਅਧਿਕਾਰੀ ਹੋਰ ਸਨ। ਮਹਿਲਾ ਅਧਿਕਾਰੀ ਨੇ ਧੂਰੀ ਜਾਣਾ ਸੀ ਅਤੇ ਹੋਰ ਅਧਿਕਾਰੀਆਂ ਨੇ ਧੂਰੀ ਲਾਗਲੇ ਪਿੰਡ ਵਿੱਚ। ਮੈਂ ਤੇ ਮੇਰੇ ਜਾਣਕਾਰ ਅਧਿਕਾਰੀ ਸਮੇਤ ਅਸੀਂ ਤਿੰਨ ਜਣਿਆਂ ਨੇ ਬਰਨਾਲੇ ਆਉਣਾ ਸੀ।
ਮੀਟਿੰਗ ਦੀਆਂ ਗੱਲਾਂ ਕਰਦਿਆਂ ਸਫਰ ਹੁੰਦਾ ਜਾ ਰਿਹਾ ਸੀ। ਮੌਸਮ ਥੋੜ੍ਹਾ ਥੋੜ੍ਹਾ ਦਿਨ ਦਾ ਹੀ ਖਰਾਬ ਸੀ। ਕਰੀਬ ਅੱਠ ਕੁ ਵਜੇ ਮੀਂਹ ਪੈਣ ਲੱਗਿਆ। ਧੂਰੀ ਤੋਂ ਦਸ ਬਾਰਾਂ ਕਿਲੋਮੀਟਰ ਦੂਰ ਉਨ੍ਹਾਂ ਨੇ ਧਰਨੇ ਦੀਆਂ ਗੱਲਾਂ ਸ਼ੁਰੂ ਕਰ ਲਈਆਂ। ਧਰਨਾ ਲੱਗਾ ਹੋਣ ਕਾਰਨ ਉਹ ਸਵੇਰੇ ਜਾਣ ਸਮੇਂ ਵੀ ਰਸਤਾ ਬਦਲ ਕੇ ਗਏ ਸਨ। ਸਾਡੇ ਨਾਲ ਸਵਾਰ ਮਹਿਲਾ ਸਿਖਿਆ ਅਧਿਕਾਰੀ ਇਕੱਲਤਾ ਅਤੇ ਮੀਟਿੰਗ ਦੇ ਥਕੇਵੇਂ ਕਾਰਨ ਸਿਹਤ ਪੱਖੋ ਕੁਝ ਅਸਹਿਜ ਮਹਿਸੂਸ ਕਰ ਰਹੇ ਸਨ। ਧੂਰੀ ਪੁੱਜਣ ਲਈ ਸਵੇਰ ਵਾਂਗ ਰਸਤਾ ਬਦਲਣ ਦੀ ਥਾਂ ਇਹ ਸੋਚ ਕੇ, ਕਿ ਰਾਤ ਤੇ ਮੀਂਹ ਦੀ ਵਜ੍ਹਾ ਕਾਰਨ ਧਰਨਾ ਤਾਂ ਚੁੱਕਿਆ ਗਿਆ ਹੋਵੇਗਾ, ਸਿੱਧਾ ਧਰਨੇ ਵਾਲੇ ਰਸਤਿਉਂ ਜਾਣ ਦਾ ਫੈਸਲਾ ਕਰ ਲਿਆ। ਜਦੋਂ ਉਸ ਜਗ੍ਹਾ ਕੋਲ ਪੁੱਜੇ ਤਾਂ ਗੰਨੇ ਦੀਆਂ ਭਰੀਆਂ ਟਰਾਲੀਆਂ ਨਾਲ ਰੋਕੀ ਆਵਾਜਾਈ ਵੇਖੀ। ਧਰਨਾਕਾਰੀਆਂ ਵੱਲੋਂ ਵਿਚਕਾਰ ਧਰਨੇ ਵਾਲੀ ਜਗ੍ਹਾ ਛੱਡ ਕੇ ਦੋਵਾਂ ਪਾਸਿਆਂ ਤੋਂ ਗੰਨਿਆਂ ਦੀਆਂ ਭਰੀਆਂ ਟਰਾਲੀਆਂ ਖੜ੍ਹੀਆਂ ਕਰ ਕੇ ਆਵਾਜਾਈ ਰੋਕੀ ਹੋਈ ਸੀ। ਖੈਰ! ਜਦੋਂ ਅਸੀਂ ਕਾਰ ਟਰਾਲੀਆਂ ਦੇ ਨਜ਼ਦੀਕ ਕੀਤੀ ਤਾਂ ਤਿੰਨ ਚਾਰ ਨੌਜਵਾਨ ਸਾਡੇ ਕੋਲ ਆ ਕੇ ਰਸਤਾ ਬੰਦ ਹੋਣ ਬਾਰੇ ਦੱਸਣ ਲੱਗੇ। ਡਰਾਈਵਰ ਨੇ ਮਹਿਲਾ ਅਧਿਕਾਰੀ ਦੀ ਖਰਾਬ ਸਿਹਤ ਅਤੇ ਰਾਤ ਦੇ ਹਨੇਰੇ ਸਮੇਤ ਮੀਂਹ ਤੇ ਰਸਤਿਆਂ ਤੋਂ ਅਣਜਾਣਤਾ ਦਾ ਵਾਸਤਾ ਪਾਇਆ ਤਾਂ ਉਨ੍ਹਾਂ ਨੌਜਵਾਨਾਂ ਨੇ ਸੂਝ ਬੂਝ ਦਾ ਸਬੂਤ ਦਿੰਦਿਆਂ ਟਰਾਲੀ ਪਾਸੇ ਕਰ ਕੇ ਸਾਡੀ ਕਾਰ ਲੰਘਾ ਦਿੱਤੀ। ਜਦੋਂ ਸਾਡੀ ਕਾਰ ਦੂਜੇ ਪਾਸੇ ਆਵਾਜਾਈ ਰੋਕੀ ਖੜ੍ਹੇ ਨੌਜਵਾਨਾਂ ਕੋਲ ਪੁੱਜੀ ਤਾਂ ਡਰਾਈਵਰ ਨੇ ਫਿਰ ਸਾਰੀ ਗੱਲ ਦੱਸਦਿਆਂ ਲੰਘਾਉਣ ਦੀ ਬੇਨਤੀ ਕੀਤੀ। ਇਸ ਤੋਂ ਪਹਿਲਾਂ ਕਿ ਉਹ ਨੌਜਵਾਨ ਟਰਾਲੀ ਪਾਸੇ ਕਰ ਕੇ ਸਾਨੂੰ ਲੰਘਾਉਂਦੇ, ਇੱਕ ਦੋ ਨੌਜਵਾਨ ਰੌਲਾ ਪਾਉਂਦੇ ਉਥੇ ਪੁੱਜ ਗਏ, ‘ਇਨ੍ਹਾਂ ਨੂੰ ਲੰਘਾਉਣਾ ਨਹੀਂ। ਇਨ੍ਹਾਂ ਦਾ ਕੋਈ ਬਿਮਾਰ ਨਹੀਂ। ਆਪਾਂ ਨੂੰ ਮੂਰਖ ਬਣਾਉਂਦੇ ਨੇ ਇਹ।’ ਹੋਰ ਅਵਾ ਤਵਾ ਬੋਲਦਿਆਂ ਉਨ੍ਹਾਂ ਦੂਜਿਆਂ ਨੂੰ ਵੀ ਕਾਰ ਨਾ ਲੰਘਾਉਣ ਦੀ ਹਦਾਇਤ ਕਰ ਦਿੱਤੀ।
ਅਸੀਂ ਡਰਾਈਵਰ ਨੂੰ ਕਾਰ ਮੋੜਨ ਅਤੇ ਸਵੇਰ ਵਾਲੇ ਬਦਲਵੇਂ ਰਸਤਿਉਂ ਜਾਣ ਲਈ ਕਿਹਾ। ਡਰਾਈਵਰ ਨੇ ਕਾਰ ਮੋੜ ਲਈ। ਜਦੋਂ ਸਾਡੀ ਕਾਰ ਵਾਪਸ ਉਨ੍ਹਾਂ ਨੌਜਵਾਨਾਂ ਕੋਲ ਆਈ, ਜਿਨ੍ਹਾਂ ਸਾਨੂੰ ਲੰਘਾਇਆ ਸੀ ਤਾਂ ਰੌਲਾ ਪਾਉਂਦੇ ਉਹੀ ਨੌਜਵਾਨ ਉਥੇ ਪੁੱਜ ਗਏ। ਉਨ੍ਹਾਂ ਨੇ ਇਧਰ ਖੜ੍ਹੇ ਨੌਜਵਾਨਾਂ ਨੂੰ ਵੀ ਸਾਡੀ ਕਾਰ ਨੂੰ ਘੇਰਦਿਆਂ ਉਨ੍ਹਾਂ ਭੀੜਤੰਤਰ ਵਾਲੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ। ਕੋਈ ਕਹੇ, ਇਨ੍ਹਾਂ ਨੂੰ ਸਾਰੀ ਰਾਤ ਇਥੇ ਰੱਖੋ। ਕੋਈ ਕਹੇ, ਇਨ੍ਹਾਂ ਨੂੰ ਮੋਟੀਆਂ ਤਨਖਾਹਾਂ ਮਿਲਦੀਆਂ। ਜਿਸ ਦੇ ਜੋ ਮੂੰਹ ਆਵੇ, ਬੋਲੀ ਜਾਵੇ। ਇਸ ਤਰ੍ਹਾਂ ਕਰਦਿਆਂ ਕਰੀਬ ਸਵਾ ਨੌਂ ਵੱਜ ਗਏ। ਰਾਤ ਦਾ ਵੇਲਾ ਤੇ ਇਕੱਲੀ ਔਰਤ ਹੋਣ ਦਾ ਵੀ ਉਨ੍ਹਾਂ ਨੇ ਕੋਈ ਲਿਹਾਜ਼ ਨਹੀਂ ਕੀਤਾ। ਹਰ ਪਲ ਬੀਤਣ ਨਾਲ ਭੀੜ ਦਾ ਚਿਹਰਾ ਹੋਰ ਕਰੂਪ ਹੁੰਦਾ ਜਾਂਦਾ ਸੀ ਤੇ ਸਾਡੇ ਨਾਲ ਦੇ ਮਹਿਲਾ ਅਧਿਕਾਰੀ ਹੋਰ ਅਸਹਿਜ ਮਹਿਸੂਸ ਕਰਨ ਲੱਗੇ। ਭੀੜ ਨੇ ਸਾਡੇ ਡਰਾਈਵਰ ਨੂੰ ਧੂਹ ਕੇ ਥੱਲੇ ਉਤਾਰ ਲਿਆ ਸੀ। ਅਸੀਂ ਭੀੜ ਦੀਆਂ ਹਰਕਤਾਂ ਤੋਂ ਚੰਗੀ ਤਰ੍ਹਾਂ ਵਾਕਫ ਹੋਣ ਕਾਰਨ ਕਾਰ ਵਿੱਚ ਹੀ ਰਹਿਣਾ ਮੁਨਾਸਿਬ ਸਮਝਿਆ। ਮਹਿਲਾ ਅਧਿਕਾਰੀ ਦਾ ਖੁਦ ਥੱਲੇ ਉਤਰ ਕੇ ਔਰਤ ਹੋਣ ਅਤੇ ਰਾਤ ਤੇ ਖਰਾਬ ਸਿਹਤ ਦਾ ਪਾਇਆ ਵਾਸਤਾ ਵੀ ਅਸਰ ਨਾ ਕਰ ਸਕਿਆ। ਉਨ੍ਹਾਂ ਵਿੱਚੋਂ ਕਈ ਕਹਿ ਰਹੇ ਸਨ, ‘ਮੈਡਮ ਜੀ, ਸਾਡੇ ਨਾਲ ਬੈਠੋ ਥੋਨੂੰ ਛੱਡ ਆਉਨੇ ਆਂ ਘਰ।’ ਵਿਚਾਰੇ ਮਹਿਲਾ ਅਫਸਰ ਅੱਕ ਕੇ ਮੁੜ ਕਾਰ ਵਿੱਚ ਆ ਬੈਠੇ। ਭੀੜਤੰਤਰ ਦੀ ਕਰੂਰਤਾ ਪੂਰੇ ਸਿਖਰ 'ਤੇ ਸੀ। ਭੀੜ ਵੱਲੋਂ ਸਾਡੇ ਬਾਰੇ ਅਵਾ ਤਵਾ ਬੋਲਣ ਦੀ ਪੂਰੀ ਆਜ਼ਾਦੀ ਮਾਣੀ ਜਾ ਰਹੀ ਸੀ।
ਭਲਾ ਹੋਵੇ ਦੋ ਤਿੰਨ ਸਿਆਣੇ ਨੌਜਵਾਨਾਂ ਦਾ, ਜਿਨ੍ਹਾਂ ਭੀੜ ਤੋਂ ਵੱਖ ਸੋਚ ਵਿਖਾਉਂਦਿਆਂ ਇਸ ਤਰ੍ਹਾਂ ਕਾਰ ਘੇਰਨ ਦਾ ਵਿਰੋਧ ਕੀਤਾ, ਪਰ ਭੀੜ ਉਨ੍ਹਾਂ ਦੇ ਵੀ ਖਿਲਾਫ ਹੋਈ ਜਾਂਦੀ ਸੀ। ਇਸ ਦੇ ਬਾਵਜੂਦ ਉਨ੍ਹਾਂ ਦੋ ਤਿੰਨ ਨੌਜਵਾਨਾਂ ਨੇ ਕਾਰ ਘੇਰਨ ਦਾ ਵਿਰੋਧ ਜਾਰੀ ਰੱਖਦਿਆਂ ਸਾਨੂੰ ਕਾਰ ਲੰਘਾਉਣ ਦਾ ਵਿਸ਼ਵਾਸ ਦਿਵਾਇਆ। ਅਖੀਰ ਕੋਈ ਪੌਣੇ ਦੋ ਘੰਟਿਆਂ ਦੀ ਖੱਜਲ ਖੁਆਰੀ ਪਿੱਛੋਂ ਸਾਡੀ ਜਾਨ ਛੁੱਟੀ ਅਤੇ ਬਦਲਵੇਂ ਰਸਤਿਉਂ ਅਸੀਂ ਬਰਨਾਲਾ ਵੱਲ ਦਾ ਸਫਰ ਸ਼ੁਰੂ ਕੀਤਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ