ਪਟਿਆਲਾ, 22 ਅਪ੍ਰੈਲ (ਪੋਸਟ ਬਿਊਰੋ)- ਸਰਹਿੰਦ ਰੋਡ 'ਤੇ ਰਣਜੀਤ ਵਿਹਾਰ ਇਲਾਕੇ ਦੇ ਵਾਸੀ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਦੀ ਆਪਣੇ ਘਰ ਰਿਵਾਲਵਰ ਸਾਫ ਕਰਦਿਆਂ ਗੋਲੀ ਲੱਗਣ ਕਰ ਕੇ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਥਾਣਾ ਅਨਾਜ ਮੰਡੀ ਦੀ ਮੁਖੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਦੇਰ ਰਾਤ ਬਲਵਿੰਦਰ ਸਿੰਘ ਦੀ ਘਰ ਵਿੱਚ ਆਪਣੇ ਸਰਵਿਸ ਰਿਵਾਲਵਰ ਦੇ ਨਾਲ ਗੋਲੀ ਲੱਗਣ ਕਰ ਕੇ ਮੌਤ ਹੋ ਗਈ ਹੈ। ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਆਪਣਾ ਰਿਵਾਲਵਰ ਸਾਫ ਕਰ ਰਿਹਾ ਸੀ ਕਿ ਉਸੇ ਦੌਰਾਨ ਗੋਲੀ ਚੱਲਣ ਕਰ ਕੇ ਗੋਲੀ ਉਸ ਦੇ ਲੱਗ ਗਈ ਹੈ। ਵਰਨਣ ਯੋਗ ਹੈ ਕਿ ਥਾਣੇਦਾਰ ਬਲਵਿੰਦਰ ਸਿੰਘ ਪਟਿਆਲਾ ਦੇ ਸੀ ਆਈ ਡੀ ਦੇ ਜ਼ੋਨਲ ਦਫਤਰ ਵਿਖੇ ਤੈਨਾਤ ਸੀ। ਇਸ ਬਾਰੇ ਥਾਣਾ ਅਨਾਜ ਮੰਡੀ ਦੀ ਮੁਖੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਪਰਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਗਈ ਹੈ।