Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਟਰੰਪ ਨੇ ਕਾਨੂੰਨੀ ਦਸਤਾਵੇਜ਼ਾਂ ਬਿਨਾਂ ਕਿਸੇ ਨੂੰ ਦਾਖਲ ਨਾ ਹੋਣ ਦੇਣ ਦਾ ਹੁਕਮ ਦਿੱਤਾ

April 23, 2019 08:35 AM

ਵਾਸ਼ਿੰਗਟਨ, 22 ਅਪ੍ਰੈਲ (ਪੋਸਟ ਬਿਊਰੋ)- ਮੈਕਸੀਕੋ ਵਾਲੀ ਸਰਹੱਦ ਰਾਹੀਂ ਅਮਰੀਕਾ ਵਿੱਚ ਦਾਖਲ ਹੋ ਰਹੇ ਅਤੇ ਹੋਣ ਦੀ ਆਸ ਲਾਈ ਬੈਠੇ ਸ਼ਰਨਾਰਥੀ ਇਨ੍ਹਾਂ ਦਿਨਾਂ ਵਿੱਚ ਅਮਰੀਕੀ ਸਰਕਾਰ ਲਈ ਸਿਰਦਰਦ ਬਣਨ ਲੱਗੇ ਹਨ। ਅਮਰੀਕਾ ਨੇ ਇਸ ਮਾਮਲੇ ਵਿੱਚ ਸਖਤ ਕਦਮ ਚੁੱਕਣ ਦਾ ਫੈਸਲਾ ਕਰ ਲਿਆ ਹੈ।
ਪਤਾ ਲੱਗਾ ਹੈ ਕਿ ਮੈਕਸੀਕੋ ਦੇ ਚਿਆਪਾਸ ਸਟੇਟ ਦੇ ਐਸਕੁੰਤਲਾ ਵਿੱਚ ਬੀਤੇ ਦਿਨੀਂ ਵੱਖ-ਵੱਖ ਦੇਸ਼ਾਂ ਦੇ ਹਜ਼ਾਰਾਂ ਸ਼ਰਨਾਰਥੀ ਇਸ ਆਸਦ ਨਾਲ ਇਕੱਠੇ ਹੋਏ ਹਨ ਕਿ ਉਨ੍ਹਾਂ ਨੂੰ ਅਮਰੀਕਾ ਵਿੱਚ ਦਾਖਲਾ ਮਿਲ ਸਕੇਗਾ, ਪਰ ਅਮਰੀਕਾ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਢੰਗ ਨਾਲ ਆਉਣ ਵਾਲੇ ਲੋਕਾਂ ਨੂੰ ਕੋਈ ਰਿਆਇਤ ਨਾ ਦੇਣ ਦਾ ਫੈਸਲਾ ਕੀਤਾ ਹੈ। ਅੰਦਰੂਨੀ ਸੁਰੱਖਿਆ ਅਤੇ ਨਿਆਂ ਵਿਭਾਗ ਦੀ ਕੋਸ਼ਿਸ਼ ਹੈ ਕਿ ਕਾਨੂੰਨੀ ਕਾਗਜ਼ਾਂ ਦੇ ਬਿਨਾਂ ਕਿਸੇ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
ਇਸੇ ਦੌਰਾਨ ਅਮਰੀਕਾ ਵਿੱਚ ਮੈਕਸੀਕੋ ਦੇ ਰਸਤੇ ਦਾਖਲ ਹੁੰਦੇ ਸ਼ਰਨਾਰਥੀਆਂ ਨੂੰ ਨਾਜਾਇਜ਼ ਹਿਰਾਸਤ ਵਿੱਚ ਲੈਣ ਵਾਲੇ ਸੱਜੇ ਪੱਖੀ ਸੰਗਠਨ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਛੋਟੇ ਜਿਹੇ, ਪਰ ਹਥਿਆਰਬੰਦ ਸੰਗਠਨ ਯੂਨਾਈਟਿਡ ਕਾਂਸਟੀਟਿਊਸ਼ਨਲ ਪੈਟਰੀਆਟਸ (ਯੂ ਸੀ ਪੀ) ਦੇ ਮੈਂਬਰ ਲੈਰੀ ਮਿਸ਼ੇਲ ਹਾਪਕਿਸਸ (70) ਨੂੰ ਨਾਜਾਇਜ਼ ਢੰਗ ਨਾਲ ਹਥਿਆਰ ਰੱਖਣ ਦੇ ਦੋਸ਼ ਵਿੱਚ ਕੱਲ੍ਹ ਗ੍ਰਿਫਤਾਰ ਕੀਤਾ ਗਿਆ। ਇਹ ਗ੍ਰਿਫਤਾਰੀ ਅਮਰੀਕਾ ਦੀ ਫੈਡਰਲ ਜਾਂਚ ਏਜੰਸੀ ਐਫ ਬੀ ਆਈ ਨੇ ਕੀਤੀ ਹੈ। ਸੋਸ਼ਲ ਮੀਡੀਆ ਉੱਤੇ ਆਮ ਜਾਣੇ ਜਾਂਦੇ ਯੂ ਸੀ ਪੀ ਗਰੁੱਪ ਦਾ ਕਹਿਣਾ ਹੈ ਕਿ ਉਹ ਅਮਰੀਕਾ ਦੀਆਂ ਸਰਹੱਦਾਂ ਦੀ ਨਿਗਰਾਨੀ ਕਰਦਹ ਹਨ। ਇਸ ਦੇ ਮੈਂਬਰ ਹਥਿਆਰ ਲੈ ਕੇ ਚੱਲਦੇ ਹਨ ਅਤੇ ਅਮਰੀਕਾ ਦੀ ਸਰਹੱਦ 'ਚ ਦਾਖਲ ਹੋਏ ਲੋਕਾਂ ਨੂੰ ਨਾਜਾਇਜ਼ ਹਿਰਾਸਤ ਵਿੱਚ ਲੈ ਲੈਂਦੇ ਹਨ। ਹਾਪਕਿਨਸ ਦੀ ਗ੍ਰਿਫਤਾਰੀ 'ਤੇ ਅਮਰੀਕਾ ਦੇ ਸਰਹੱਦੀ ਸੂਬੇ ਨਿਊ ਮੈਕਸੀਕੋ ਦੇ ਅਟਾਰਨੀ ਜਨਰਲ ਹੈਕਟਰ ਬਾਲਡੇਰਾਸ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਸਿਖਲਾਈ ਪ੍ਰਾਪਤ ਸਰਕਾਰੀ ਅਫਸਰਾਂ ਦੀ ਹੈ, ਹਥਿਆਰਬੰਦ ਲੋਕਾਂ ਦੀ ਨਹੀਂ। ਸ਼ਰਨਾਰਥੀਆਂ ਨੂੰ ਅਮਰੀਕਾ ਵਿੱਚ ਆਉਣ ਤੋਂ ਰੋਕਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਮੈਕਸੀਕੋ ਸਰਹੱਦ ਉਤੇ ਕੰਧ ਬਣਨ ਤੱਕ ਓਥੇ ਤੈਨਾਤ ਸੁਰੱਖਿਆ ਬਲਾਂ ਦੀ ਮਦਦ ਕਰਨੀ ਚਾਹੁੰਦੇ ਹਨ, ਪਰ ਸ਼ਰਨਾਰਥੀਆਂ ਦੀ ਵਧਦੀ ਗਿਣਤੀ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ