Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਭਾਰਤ

ਕਨ੍ਹਈਆ ਕੁਮਾਰ ਇਨ੍ਹਾਂ ਚੋਣਾਂ ਨੂੰ ਪੜ੍ਹਾਈ ਤੇ ਕੜਾਹੀ ਦੀ ਲੜਾਈ ਕਹਿੰਦੈ

April 19, 2019 09:28 AM

ਬੇਗੂਸਰਾਏ, 18 ਅਪਰੈਲ, (ਪੋਸਟ ਬਿਊਰੋ)- ਇਸ ਵਾਰ ਪਾਰਲੀਮੈਂਟ ਚੋਣਾਂ ਵਿੱਚ ਬਿਹਾਰ ਵਿੱਚ ਬੇਗੂਸਰਾਏ ਚੋਣ ਹਲਕੇ ਤੋਂ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨਾਲਭਿੜ ਰਹੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐੱਨ ਯੂ) ਦੀ ਸਟੂਡੈਂਟਸ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਸੀ ਪੀ ਆਈ ਉਮੀਦਵਾਰ ਕਨ੍ਹਈਆ ਕੁਮਾਰ ਨੇ ਇਸ ਚੋਣ ਨੂੰ ‘ਪੜ੍ਹਾਈ ਅਤੇ ਕੜਾਹੀ ਦੀ ਲੜਾਈ’ਕਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪੜ੍ਹ-ਲਿਖ ਕੇ ਅਪਣਾ ਤੇ ਦੇਸ਼ ਦਾ ਭਵਿੱਖ ਬਣਾਉਣ ਵਾਲੇ ਨੌਜੁਆਨ ਹਨ ਅਤੇ ਦੂਸਰੇ ਪਾਸੇ ਉਹ ਲੋਕ ਹਨ, ਜੋ ਪੜ੍ਹੇ-ਲਿਖੇ ਨੌਜੁਆਨਾਂ ਤੋਂ ਪਕੌੜੇ ਤਲਵਾਉਣਾ ਚਾਹੁੰਦੇ ਹਨ।
ਪਿਛਲੇ ਦਿਨੀਂ ਐੱਨ ਸੀ ਈ ਆਰ ਟੀ ਦੀ 9ਵੀਂ ਜਮਾਤ ਦੀ ਕਿਤਾਬ ਵਿਚੋਂ ਲੋਕਤੰਤਰ ਦਾ ਪਾਠ ਹਟਾਏ ਜਾਣ ਬਾਰੇਕਨ੍ਹਈਆ ਕੁਮਾਰ ਨੇ ਕਿਹਾ, ‘ਜੇ ਅਸੀਂ ਚੁੱਪ ਰਹੇ ਤਾਂ ਕੱਲ੍ਹ ਪੂਰੇ ਦੇਸ਼ ਤੋਂਲੋਕਤੰਤਰ ਹਟਾ ਦਿਤਾ ਜਾਵੇਗਾ।` ਚੋਣਾਂਦੌਰਾਨਜੇ ਐੱਨ ਯੂਵਾਲੇ ਕੇਸ ਅਤੇ ਦੇਸ਼-ਧ੍ਰੋਹ ਦਾ ਮੁੱਖ ਮੁੱਦਾ ਬਣਾਉਣ ਉੱਤੇਉਸ ਨੇ ਕਿਹਾ ਕਿ ‘ਜੇ ਮੈਂ ਦੇਸ਼-ਧ੍ਰੋਹੀ ਤੇ ਅਪਰਾਧੀ ਹਾਂ, ਦੋਸ਼ੀ ਹਾਂ ਤਾਂ ਸਰਕਾਰ ਮੈਨੂੰ ਜੇਲ ਵਿਚ ਕਿਉਂ ਨਹੀਂ ਪਾ ਦੇਂਦੀ? ਜੇ ਮੈਂ ਗ਼ਲਤ ਕੀਤਾ ਹੈ ਤਾਂ ਸਰਕਾਰ ਕਾਰਵਾਈ ਕਰੇ। ਮੈਂ ਦੇਸ਼-ਧ੍ਰੋਹੀ ਹਾਂ ਤਾਂ ਚੋਣ ਕਿਵੇਂ ਲੜ ਰਿਹਾ ਹਾਂ? ਮੇਰਾ ਚੋਣਾਂ ਲੜਨਾ ਇਸ ਦਾ ਸਬੂਤ ਹੈ ਕਿ ਦੇਸ਼-ਧ੍ਰੋਹ ਦੇ ਦੋਸ਼ ਝੂਠੇ ਹਨ। ਲੋਕ ਅਸਲ ਮੁੱਦਿਆਂਦੀ ਗੱਲ ਕਰਨਾ ਚਾਹੁੰਦੇ ਹਨ ਤੇ ਭਾਜਪਾ ਮਨਘੜਤ ਮੁੱਦਿਆਂ ਨਾਲ ਲੋਕਾਂ ਨੂੰ ਵੰਡ ਰਹੀ ਹੈ, ਉਸ ਕੋਲ ਜਨਤਾ ਨਾਲ ਜੁੜਿਆ ਕੋਈ ਮੁੱਦਾ ਨਹੀਂ। ਪਿਛਲੇ 5 ਸਾਲਾਂ ਵਿਚ ਕੇਂਦਰ ਸਰਕਾਰ ਨੇ ਕੁਝ ਵੀ ਠੋਸ ਨਹੀਂ ਕੀਤਾ, ਇਸ ਲਈ ਉਸ ਦੇ ਲੀਡਰ ਵਹਿਮ ਫੈਲਾ ਕੇ ਚਾਹੁੰਦੇ ਹਨ ਕਿ ਦੇਸ਼ ਵਿਚ ਨਾ ਕੋਈ ਬੋਲੇ, ਨਾ ਸਵਾਲ ਕਰੇ।’
ਆਪਣੀ ਚੋਣ ਲੜਾਈ ਬਾਰੇ ਕਨ੍ਹਈਆ ਕੁਮਾਰ ਨੇ ਕਿਹਾ ਕਿ ਜਨਤਾ ਦੀ ਲੜਾਈ ਜਨਤਾ ਦੇ ਪੈਸੇ ਨਾਲ ਹੈ, ਮੇਰੀ ਪੂਰੀ ਮੁਹਿੰਮ ਜਨਤਾ ਦੇ ਸਹਾਰੇਚੱਲ ਰਹੀ ਹੈ। ਇਹ ਚੋਣ ਜੰਗ ਪੜ੍ਹਾਈ ਤੇ ਕੜਾਹੀ ਵਿਚਾਲੇ ਹੈ, ਇਕ ਪਾਸੇ ਪੜ੍ਹ-ਲਿਖ ਕੇ ਅਪਣਾ ਅਤੇ ਦੇਸ਼ ਦਾ ਭਵਿੱਖ ਬਣਾਉਣ ਦੇ ਇਛੁੱਕ ਨੌਜਵਾਨ ਹਨ, ਦੂਜੇ ਪਾਸੇ ਉਹ ਹਨ, ਜੋ ਇਨ੍ਹਾਂ ਪੜ੍ਹੇ-ਲਿਖੇ ਨੌਜਵਾਨਾਂ ਕੋਲੋਂ ਪਕੌੜੇ ਤਲਵਾਉਣਾ ਚਾਹੁੰਦੇ ਹਨ।`

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ