Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ
 
ਅੰਤਰਰਾਸ਼ਟਰੀ

ਅਮਰੀਕੀ ਚੋਣਾਂ ਵਿੱਚ ਰੂਸੀ ਦਖਲਅੰਦਾਜ਼ੀ ਦੀ ਜਾਂਚ ਰੋਕਣ ਦੀ ਟਰੰਪ ਨੇ ਕੀਤੀ ਸੀ ਕੋਸਿ਼ਸ਼ : ਰਿਪੋਰਟ

April 19, 2019 09:25 AM

ਵਾਸਿ਼ੰਗਟਨ, 18 ਅਪਰੈਲ (ਪੋਸਟ ਬਿਊਰੋ) : ਸਪੈਸ਼ਲ ਕਾਉਂਸਲ ਰੌਬਰਟ ਮਲਰ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਰਿਪੋਰਟ ਆਖਿਰਕਾਰ ਵੀਰਵਾਰ ਨੂੰ ਜਨਤਕ ਕਰ ਦਿੱਤੀ ਗਈ। ਇਸ ਵਿੱਚ ਮਲਰ ਨੇ ਦੱਸਿਆ ਕਿ ਕਿਸ ਤਰ੍ਹਾਂ ਅਮਰੀਕੀ ਚੋਣਾਂ ਦੌਰਾਨ ਰੂਸ ਵੱਲੋਂ ਕੀਤੀ ਗਈ ਦਖਲਅੰਦਾਜ਼ੀ ਸਬੰਧੀ ਜਾਂਚ ਰਿਪੋਰਟ ਦਾ ਨਿਯੰਤਰਣ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਹੱਥਾਂ ਵਿੱਚ ਲੈਣ ਦੀ ਕੋਸਿ਼ਸ਼ ਕੀਤੀ ਸਗੋਂ ਮਲਰ ਨੂੰ ਵੀ ਇਸ ਮਾਮਲੇ ਦੀ ਜਾਂਚ ਤੋਂ ਪਾਸੇ ਕਰ ਦਿੱਤਾ ਤਾਂ ਕਿ ਸੱਚ ਸਾਹਮਣੇ ਨਾ ਆ ਸਕੇ। ਜਿਨ੍ਹਾਂ ਨੇ ਟਰੰਪ ਦਾ ਸਾਥ ਦੇਣ ਤੋਂ ਇਨਕਾਰ ਕੀਤਾ ਉਨ੍ਹਾਂ ਨੂੰ ਰਾਸ਼ਟਰਪਤੀ ਨੇ ਨਾਕਾਮ ਕਰ ਦਿੱਤਾ।
ਮਲਰ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਕਿਸ ਤਰ੍ਹਾਂ ਮਈ 2017 ਵਿੱਚ ਸਪੈਸ਼ਲ ਕਾਉਂਸਲ ਨਿਯੁਕਤ ਕੀਤੇ ਜਾਣ ਤੋਂ ਬਾਅਦ ਟਰੰਪ ਨੇ ਇਸ ਮਾਮਲੇ ਦੀ ਜਾਂਚ ਨੂੰ ਮੱਠਾ ਕਰਨ ਜਾਂ ਫਿਰ ਹੋਰਨਾਂ ਨੂੰ ਪ੍ਰਭਾਵਿਤ ਕਰਨ ਦੇ ਨਿਰਦੇਸ਼ ਦਿੱਤੇ। ਮਲਰ ਨੇ ਦੱਸਿਆ ਕਿ ਟਰੰਪ ਦੀਆਂ ਇਹ ਕੋਸਿ਼ਸ਼ਾਂ ਅਸਫਲ ਰਹੀਆਂ। ਅਜਿਹਾ ਇਸ ਲਈ ਕਿਉਂਕਿ ਟਰੰਪ ਦੇ ਆਲੇ ਦੁਆਲੇ ਮੌਜੂਦ ਲੋਕਾਂ ਨੇ ਜਾਂ ਤਾਂ ਰਾਸ਼ਟਰਪਤੀ ਦੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਜਾਂ ਫਿਰ ਉਸ ਦੀਆਂ ਬੇਨਤੀਆਂ ਵਿੱਚੋਂ ਕੁੱਝ ਕੁ ਮੰਨ ਲਈਆ ਗਈਆਂ।
ਲਗਭਗ ਦੋ ਸਾਲਾਂ ਬਾਅਦ ਸਾਹਮਣੇ ਆਈ ਇਸ 448 ਪੰਨਿਆਂ ਦੀ ਰਿਪੋਰਟ ਵਿੱਚ ਮਲਰ ਨੇ ਇੱਕ ਖਾਸ ਨਾਟਕੀ ਘਟਨਾ ਦਾ ਜਿ਼ਕਰ ਕਰਦਿਆਂ ਲਿਖਿਆ ਹੈ ਕਿ 17 ਮਈ, 2017 ਨੂੰ ਸਪੈਸ਼ਲ ਕਾਉਂਸਲ ਦੀ ਨਿਯੁਕਤੀ ਤੋਂ ਟਰੰਪ ਐਨੇ ਖਫਾ ਸਨ ਕਿ ਉਨ੍ਹਾਂ ਆਖਿਆ ਕਿ ਇਹ ਬਹੁਤ ਹੀ ਗਲਤ ਹੋ ਰਿਹਾ ਹੈ, ਇਸ ਨਾਲ ਤਾਂ ਉਨ੍ਹਾਂ ਦੀ ਰਾਸ਼ਟਰਪਤੀ ਦੀ ਕੁਰਸੀ ਖੁੱਸ ਜਾਵੇਗੀ। ਫਿਰ ਟਰੰਪ ਨੇ ਖੁਦ ਨੂੰ ਬਚਾਉਣ ਲਈ ਉਸੇ ਸਾਲ ਜੂਨ ਵਿੱਚ ਵਾੲ੍ਹੀਟ ਹਾਊਸ ਕਾਉਂਸਲ ਡੌਨ ਮੈਕਗੈਹਨ ਨੂੰ ਡਿਪਟੀ ਅਟਾਰਨੀ ਜਨਰਲ ਰੌਡ ਰੋਸੇਨਸਟੀਨ ਨੂੰ ਸੱਦਣ ਦੇ ਹੁਕਮ ਦਿੱਤੇ। ਜਿਸ ਨੂੰ ਇਸ ਸਾਰੀ ਜਾਂਚ ਦੀ ਨਿਗਰਾਨੀ ਦੀ ਜਿ਼ੰਮੇਵਾਰੀ ਦਿੱਤੀ ਗਈ। ਟਰੰਪ ਨੇ ਇਹ ਵੀ ਆਖਿਆ ਕਿ ਮਲਰ ਨੂੰ ਕੌਨਫਲਿਕਟਸ ਆਫ ਇੰਟਰਸਟ ਕਾਰਨ ਇਸ ਸਾਰੀ ਜਾਂਚ ਤੋਂ ਪਾਸੇ ਰੱਖਿਆ ਜਾਵੇ। ਪਰ ਮੈਕਗੈਹਨ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਇਹ ਸੱਭ ਕਰਨ ਨਾਲੋਂ ਅਸਤੀਫਾ ਦੇਣ ਨੂੰ ਪਹਿਲ ਦਿੱਤੀ।
ਦੋ ਦਿਨ ਬਾਅਦ ਟਰੰਪ ਨੇ ਜਾਂਚ ਦਾ ਰੁਖ ਪਲਟਾਉਣ ਲਈ ਇੱਕ ਹੋਰ ਕੋਸਿ਼ਸ਼ ਕੀਤੀ। ਉਨ੍ਹਾਂ ਸਾਬਕਾ ਕੈਂਪੇਨ ਮੈਨੇਜਰ ਕੋਰੀ ਲੇਵੈਂਡੋਵਸਕੀ ਨਾਲ ਮੁਲਾਕਾਤ ਕੀਤੀ ਤੇ ਉਸ ਨੂੰ ਤਤਕਾਲੀ ਅਟਾਰਨੀ ਜਨਰਲ ਜੈੱਫ ਸੈਸ਼ਨਸ ਨੂੰ ਭਰੋਸੇ ਵਿੱਚ ਲੈਣ ਲਈ ਆਖਿਆ। ਟਰੰਪ ਨੇ ਇੱਕ ਮੈਸੇਜ ਸੈਸ਼ਨਜ਼ ਰਾਹੀਂ ਲੋਕਾਂ ਤੱਕ ਪਹੁੰਚਾਉਣ ਲਈ ਤਿਆਰ ਕਰਵਾਇਆ, ਜਿਸ ਵਿੱਚ ਆਖਿਆ ਗਿਆ ਸੀ ਕਿ ਜਨਤਕ ਤੌਰ ਉੱਤੇ ਸੈਸ਼ਨਜ਼ ਇਹ ਆਖੇ ਕਿ ਇਹ ਜਾਂਚ ਤਾਂ ਰਾਸ਼ਟਰਪਤੀ ਨਾਲ ਧੱਕਾ ਹੈ, ਇਹ ਵੀ ਐਲਾਨਿਆ ਜਾਵੇ ਕਿ ਟਰੰਪ ਨੇ ਕੁੱਝ ਵੀ ਗਲਤ ਨਹੀਂ ਕੀਤਾ ਤੇ ਮਲਰ ਆਪਣੀ ਜਾਂਚ ਨੂੰ ਨਕੇਲ ਪਾਵੇ। ਪਰ ਇਹ ਸੁਨੇਹਾ ਕਦੇ ਡਲਿਵਰ ਹੀ ਨਹੀਂ ਕੀਤਾ ਗਿਆ।
ਮਲਰ ਨੇ ਆਪਣੀ ਰਿਪੋਰਟ ਵਿੱਚ ਇਸ ਤਰ੍ਹਾਂ ਦੀਆਂ ਦਸ ਘਟਨਾਵਾਂ ਦਾ ਜਿ਼ਕਰ ਕੀਤਾ ਹੈ ਜਿਸ ਵਿੱਚ ਸੰਭਾਵੀ ਤੌਰ ਉੱਤੇ ਨਿਆਂ ਦੇ ਰਾਹ ਵਿੱਚ ਰੋੜਾ ਅਟਕਾਉਣ ਦੀ ਕੋਸਿ਼ਸ਼ ਕੀਤੀ ਗਈ ਲੱਗਦੀ ਹੈ। ਮਲਰ ਨੇ ਇਹ ਵੀ ਆਖਿਆ ਹੈ ਕਿ ਇਸ ਸੱਭ ਦੇ ਬਾਵਜੂਦ ਉਹ ਇਹ ਤੈਅ ਨਹੀਂ ਕਰ ਪਾਇਆ ਕਿ ਟਰੰਪ ਨੇ ਮੁਜਰਮਾਨਾਂ ਢੰਗ ਨਾਲ ਰੋੜੇ ਅਟਕਾਉਣ ਦੀਆਂ ਕੋਸਿ਼ਸ਼ਾਂ ਕੀਤੀਆਂ। ਇਨ੍ਹਾਂ ਘਟਨਾਵਾਂ ਵਿੱਚ ਐਫਬੀਆਈ ਦੇ ਡਾਇਰੈਕਟਰ ਜੇਮਜ਼ ਕੌਮੇ ਨੂੰ ਨੌਕਰੀ ਤੋਂ ਕੱਢਣਾ, ਮਲਰ ਨੂੰ ਨੌਕਰੀ ਤੋਂ ਕੱਢਣਾ ਤੇ ਚਸ਼ਮਦੀਦਾਂ ਉੱਤੇ ਸਹਿਯੋਗ ਨਾ ਦੇਣ ਲਈ ਦਬਾਅ ਪਾਉਣਾ ਆਦਿ ਸ਼ਾਮਲ ਹਨ।
ਦੂਜੇ ਪਾਸੇ ਟਰੰਪ ਦੇ ਵਕੀਲਾਂ ਦਾ ਕਹਿਣਾ ਹੈ ਕਿ ਟਰੰਪ ਵੱਲੋਂ ਜੋ ਕੁੱਝ ਵੀ ਕੀਤਾ ਗਿਆ ਉਹ ਆਪਣੀਆਂ ਸੰਵਿਧਾਨਕ ਸ਼ਕਤੀਆਂ ਤਹਿਤ ਹੀ ਕੀਤਾ ਗਿਆ ਪਰ ਮਲਰ ਦੀ ਟੀਮ ਚਾਹੁੰਦੀ ਹੈ ਕਿ ਇਨ੍ਹਾਂ ਦਾ ਮੁਲਾਂਕਣ ਕੀਤਾ ਜਾਵੇ ਕਿ ਇਹ ਗਤੀਵਿਧੀਆਂ ਮੁਜਰਮਾਨਾਂ ਕਾਰਵਾਈ ਤਾਂ ਨਹੀਂ ਸਨ। ਇਸ ਦੌਰਾਨ ਟਰੰਪ ਨੇ ਵੀ ਇਸ ਗੱਲ ਤੋਂ ਇਨਕਾਰ ਕੀਤਾ ਕਿ ਰੂਸ ਸਮੇਤ ਕਿਸੇ ਵਿਦੇਸ਼ੀ ਸਰਕਾਰ ਵੱਲੋਂ ਉਨ੍ਹਾਂ ਦੇ ਕੈਂਪੇਨ ਦੀ ਮਦਦ ਕੀਤੇ ਜਾਣ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਸੀ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ