Welcome to Canadian Punjabi Post
Follow us on

28

March 2024
 
ਮਨੋਰੰਜਨ

ਕਰੀਨਾ : ਇੱਕ ਐਡ ਲਈ 11 ਕਰੋੜ ਰੁਪਏ

April 19, 2019 09:14 AM

ਕਰੀਨਾ ਕਪੂਰ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ ‘ਗੁੱਡ ਨਿਊਜ਼’ ਦੀ ਸ਼ੂਟਿੰਗ ਵਿੱਚ ਬਿਜ਼ੀ ਹੈ, ਜਿਸ ਵਿੱਚ ਉਹ ਅਕਸ਼ੈ ਕੁਮਾਰ ਦੇ ਆਪੋਜ਼ਿਟ ਨਜ਼ਰ ਆਵੇਗੀ। ਫਿਰ ਉਹ ਕਰਣ ਜੌਹਰ ਦੀ ਮਲਟੀਸਟਰਾਰ ਫਿਲਮ ‘ਤਖਤ’ ਵਿੱਚ ਵੀ ਕੰਮ ਕਰਨ ਵਾਲੀ ਹੈ। ਉਂਝ ਫਿਲਮਾਂ ਤੋਂ ਇਲਾਵਾ ਇਸ਼ਤਿਹਾਰਾਂ ਲਈ ਵੀ ਉਸ ਦੀ ਡਿਮਾਂਡ ਘੱਟ ਨਹੀਂ ਹੋਈ। ਸੂਤਰਾਂ ਅਨੁਸਾਰ ਪਿੱਛੇ ਜਿਹੇ ਉਸ ਨੇ ਇੱਕ ਹੈਲਥ ਡਰਿੰਕ ਦੀ ਐਡ ਦੇ 11 ਕਰੋੜ ਰੁਪਏ ਵੀ ਲਏ ਹਨ। ਸੂਤਰ ਦੱਸਦੇ ਹਨ ਕਿ ‘ਬੀਤੇ 18 ਸਾਲਾਂ 'ਚ ਕਰੀਨਾ ਲਗਭਗ 15 ਬ੍ਰਾਂਡਜ਼ ਦਾ ਚਿਹਰਾ ਬਣ ਚੁੱਕੀ ਹੈ। ਉਸ ਦੀ ਬ੍ਰਾਂਡ ਵੈਲਿਊ ਵਿਆਹ ਕਰਨ ਤੇ ਮਾਂ ਬਣਨ ਤੋਂ ਬਾਅਦ ਵੀ ਵਧਦੀ ਜਾ ਰਹੀ ਹੈ।’
ਸੂਤਰਾਂ ਮੁਤਾਬਕ ਪਿੱਛੇ ਜਿਹੇ ਇੱਕ ਹੈਲਥ ਡਰਿੰਕ ਲਈ ਕਰੀਨਾ ਨੇ ਸ਼ੂਟਿੰਗ ਪੂਰੀ ਕੀਤੀ ਹੈ। ਇਹ ਸ਼ੂਟ ਮੁੰਬਈ ਦੇ ਮਹਿਬੂਬ ਸਟੂਡੀਓ ਵਿੱਚ ਹੋਇਆ ਹੈ। ਕਹਿੰਦੇ ਹਨ ਕਿ ਇਹ ਬੱਚਿਆਂ ਲਈ ਇੱਕ ਖਾਸ ਹੈਲਥ ਡਰਿੰਕ ਹੈ ਅਤੇ ਟੀਮ ਨੂੰ ਲੱਗਾ ਕਿ ਇਸ ਲਈ ਬੇਬੋ ਇਕਦਮ ਸਹੀ ਰਹੇਗੀ, ਕਿਉਂਕਿ ਉਹ ਮਾਂ ਵੀ ਹੈ, ਇਸ ਲਈ ਉਸ ਦੀ ਚੋਣ ਕੀਤੀ ਗਈ ਹੈ। ਜਿੱਥੇ ਬਾਲੀਵੁੱਡ ਦੀਆਂ ਦਿੱਗਜ ਹੀਰੋਇਨਾਂ, ਜਿਨ੍ਹਾਂ ਵਿੱਚ ਕਰੀਨਾ ਦੀਆਂ ਹਮ-ਅਹੁਦਾ ਹੀਰੋਇਨਾਂ ਸ਼ਾਮਲ ਹਨ, ਐਡ ਸ਼ੂਟ ਲਈ ਪੰਜ ਤੋਂ ਛੇ ਕਰੋੜ ਰੁਪਏ ਲੈਂਦੀਆਂ ਹਨ, ਉਥੇ ਹੀ ਕਰੀਨਾ ਨੇ ਇਸ ਐਡ ਲਈ 11 ਕਰੋੜ ਦੀ ਡਿਮਾਂਡ ਕੀਤੀ, ਜਿਸ ਨੂੰ ਕੰਪਨੀ ਨੇ ਪੂਰਾ ਕਰ ਦਿੱਤਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ