Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਜੌਹਨ ਸੁਪਰੋਵਰੀ ਦੀ ਹਮਾਇਤ ਵਿੱਚ ਲੋਕਾਂ ਨੇ ਦਿਖਾਈ ਏਕਤਾ

October 03, 2018 12:39 AM

(ਬਰੈਂਪਟਨ/ਬਾਸੀ ਹਰਚੰਦ) ਬਰੈਂਪਟਨ ਸਿਟੀ ਵਿੱਚ ਮੇਅਰ ਦੀ ਚੋਣ ਲੜ ਰਹੇ ਜੌਹਨ ਸੁਪਰੋਵਰੀ ਨੇ ਗੋਰ/ਕੁਈਂਨ ਪਲਾਜੇ ਵਿੱਚ ਸਥਿਤ ਐਂਮਬੈਸੀ ਕਨਵੈਨਸ਼ਨ ਸੈਟਰ ਵਿੱਚ ਆਪਣੀ ਚੋਣ ਮੁਹਿਮ ਨੂੰ ਹੋਰ ਅਗੇਰੇ ਲਿਜਾਣ ਲਈ ਮੀਟਿੰਗ ਸੱਦੀ। ਇਸ ਮੀਟਿੰਗ ਨੂੰ ਲੋਕਾਂ ਦਾ ਭਰਭੂਰ ਹੁੰਗਾਰਾ ਮਿਲਿਆ। ਸੈਂਕੜੇ ਲੋਕ ਇਸ ਮੀਟਿੰਗ ਵਿੱਚ ਪਹੁੰਚੇ। ਹਰ ਇੱਕ ਆਦਮੀ ਦੇ ਚੇਹਰੇ ਤੇ ਉਤਸ਼ਾਹ ਝਲਕਦਾ ਸੀ। ਖਚਾ ਖਚ ਭਰੇ ਹਾਲ ਵਿੱਚ ਕੁਰਸੀਆਂ ਤੋਂ ਇਲਾਵਾ ਲੋਕ ਖੜੇ ਸਨ। ਵੱਖ ਵੱਖ ਬੁਲਾਰਿਆਂ ਨੇ ਜੌਹਨ ਸੁਪਰੋਵਰੀ ਦੇ ਸਿਟੀ ਵਿੱਚ ਰਿਜਨਲ ਕੌਂਸਲਰ ਰਹਿੰਦਿਆਂ ਅਣਥਕ ਕੰਮਾਂ ਦੀ ਭਰਭੂਰ ਸ਼ਲਾਘਾ ਕੀਤੀ। ਉਹਨਾਂ ਦੱਸਿਆ ਕਿ ਜੌਹਨ ਲੋਕਾਂ ਨੂੰ ਸਮ੍ਰਪਿਤ ਰਿਹਾ ਹੈ। ਲੋਕਾਂ ਦੀ ਛੋਟੀ ਜਿਹੀ ਕਾਲ ਤੇ ਅਗਲੇ ਪਲਾਂ ਵਿੱਚ ਉਹਨਾਂ ਦੇ ਦਰਵਾਜ਼ੇ ਤੇ ਜਾ ਪਹੁੰਚਦਾ ਸੀ। ਅੱਜ ਉਹ ਵਿਅੱਕਤੀ ਬਰੈਂਪਟਨ ਸਿਟੀ ਦੇ ਮੇਅਰ ਦੀ ਚੋਣ ਲੜ ਰਿਹਾ ਹੈ।

ਅਜਿਹਾ ਵਿਅੱਕਤੀ ਹੀ ਸਾਡੇ ਸ਼ਹਿਰ ਦਾ ਮੇਅਰ ਹੋਣਾ ਚਾਹੀਦਾ ਹੈ। ਜੌਹਨ ਸੁਪਰੋ ਵਰੀ ਨੇ ਆਪਣੇ ਭਾਸ਼ਨ ਵਿੱਚ ਆਪਣੇ ਪਿਛਲੇ ਕੈਰੀਅਰ ਬਾਰੇ ਦੱਸਿਆ ਅਤੇ ਯਕੀਂਨ ਦੁਆਇਆ ਕਿ ਸਿਟੀ ਦੇ ਚੰਗੇ ਭਵਿਖ ਲਈ ਉਸ ਕੋਲ ਯੋਜਨਾਵਾਂ ਹਨ ਸਿਟੀ ਲਈ ਹਸਪਤਾਲ,ਯੂਨੀਵਰਸਿਟੀ, ਇਨਫਰਾਟਕਚਰ ਨੂੰ ਪਹਿਲ ਦੇ ਅਧਾਰ ਤੇ ਲਿਆ ਜਾਏਗਾ। ਸਿਟੀ ਕੌਸਲ ਅਤੇ ਸੂਬਾ ਸਰਕਾਰ ਨਾਲ ਮਿਲ ਕੇ ਇਸ ਸ਼ਹਿਰ ਵਿੱਚ ਪਨਪ ਰਹੇ ਕਰਾਈਮ ਨੂੰ ਖਤਮ ਕਰਾਂਗੇ। ਲਾਈਟ ਟਰਾਂਜਿਟ ਨੂੰ ਮੈਅ ਫੀਲਡ ਤੱਕ ਲੈ ਕੇ ਜਾਵਾਂਗੇ। ਯੂਨੀਵਰਿਸਟੀ ਨੂੰ ਪਾਰਕਿੰਗ ਲਾਟ ਵਿੱਚੋਂ ਕੱਢ ਕੇ ਬਾਹਰ ਖੁਲੀ ਜਗਾਹ ਤੇ ਲਿਜਾਵਾਂਗੇ। ਸੂਬਾ ਸਰਕਾਰ ਨਾਲ ਗੱਲਬਾਤ ਕਰਕੇ ਹਲੈਥ ਕੇਅਰ ਨੂੰ ਵਧਾਵਾਂਗੇ। ਹਾਈ ਵੇਅ 7 ਤੇ ਰੈਪਿਡ ਟਰਾਂਜਿਟ ਚਲਾਵਾਂਗੇ ਤਾਂ ਕਿ ਵਾਹਨ ਏਰੀਏ ਵਿੱਚ ਕੰਮ ਕਰਨ ਜਾਂਦੇ ਕਾਮਿਆਂ ਅਤੇ ਵਿਦਿਆਰਥੀਆਂ ਲਈ ਸਮੇਂ ਦੀ ਬਚਤ ਹੋ ਸਕੇ। ਆਟੋ ਇਨਸ਼ੋਅਰੈਂਸ ਲਈ ਸੂਬਾ ਸਰਕਾਰ ਤੇ ਦਬਾਅ ਬਣਾ ਕੇ ਨਿਯਮਾਂ ਵਿੱਚ ਤਬਦੀਲੀ ਕਰਾਵਾਂਗੇ। ਸੀਨੀਅਰ ਹੋਮ ਅਤੇ ਪਾਰਕਾਂ ਦੀ ਦਸ਼ਾ ਸੁਧਾਰੀ ਜਾਏਗੀ। ਯੂਥ ਲਈ ਕਰਿਕਟ, ਫੀਲਡ ਹਾਕੀ, ਸੌਕਰ ਗਰਾਉਂਡ ਆਦਿ ਹਰ ਵਾਰਡ ਵਿੱਚ ਬਣਾਏ ਜਾਣਗੇ। ਪਿਛਲੇ ਸਮੇਂ ਵਿੱਚ ਜੋ ਕੰਮ ਵਿੱਚ ਖੜੋਤ ਆਈ ਹੈ। ਉਸ ਨੂੰ ਤੇਜ਼ ਕੀਤਾ ਜਾਏਗਾ ਤਾਂ ਕਿ ਸਿਟੀ ਨੂੰ ਅਸਲੀ ਰੂਪ ਵਿੱਚ ਫਲਾਵਰ ਸਿਟੀ ਬਣਾਇਆ ਜਾਏ। ਉਹਨਾਂ ਕਿਹਾ ਮੈਂ ਸ਼ਹਿਰ ਦੇ ਲੋਕਾਂ ਨੂੰ ਯਕੀਨ ਦੁਆਉਂਦਾ ਹਾਂ ਕਿ ਜੇ ਤੁਸੀਂ ਮੈਨੂੰ ਬਰੈਂਪਟਨ ਸਿਟੀ ਦਾ ਮੇਅਰ ਚੁਣਦੇ ਹੋ ਤਾਂ ਮੈਂ ਉਪਰੋਕ ਵਾਅਦਿਆਂ ਨੂੰ ਪੂਰਾ ਕਰ ਕੇ ਵਿਖਾਵਾਂਗਾ। 

ੳਬਦੁਲ ਬਾਸਿਤ,ਹਾਰਡੀ ਧਨੋਆ, ਅਮਿਤ ਧਨਕਰ, ਮੋਹਨ ਰਠੌਰ, ਬਲਜੀਤ ਗਰਚਾ, ਹਰਬੰਸ ਸਿੰਘ ਧਾਲੀਵਾਲ, ਸੰਭੂ ਦੱਤ ਸ਼ਰਮਾ, ਹਿੰਮਤ ਧਾਲੀਵਾਲ, ਤਾਰਾ ਸਿੰਘ ਗਰਚਾ, ਜੈਫਲਾਲ, ਮਿਸਟਰ ਗਿੱਲ, ਸੁਖਜੋਤ ਨਾਰੂ, ਹਰਚੰਦ ਸਿੰਘ ਬਾਸੀ, ਸੁਖਰਾਜ ਸ਼ਰਮਾ, ਤਜਿੰਦਰ ਸਿੰਘ ਅਤੇ ਹੋਰ ਕਮਿਉਨਿਟੀ ਆਗੂਆਂ ਨੇ ਜੌਹਨ ਸੁਪਰੋਵਰੀ ਦੀ ਹਮਾਇਤ ਕਰਨ ਦਾ ਪ੍ਰਣ ਕੀਤਾ।
ਨੁਕੜ ਮੀਟਿੰਗਾਂ ਲਈ ਜੋਤਵਿੰਦਰ ਸੋਢੀ 647-986-0011 ਜਾਂ ਦਫਤਰ ਨਾਲ ਸੰਪਰਕ ਕਰੋ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ