Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸਮਾਗਮ ਕਰਵਾਇਆ

October 03, 2018 12:37 AM

(ਬਰੈਂਪਟਨ/ ਬਾਸੀ ਹਰਚੰਦ)ਗੁਰੁ ਤੇਗ ਬਹਾਦਰ ਪਬਲਕਿ ਸਕੂਲ ਦੇ ਹਾਲ ਵਿੱਚ ਪੰਜਾਬੀ ਸੱਭਿਆਚਾਰ ਮੰਚ ਵੱਲੌਂ ਪਰਮਗੁਣੀ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ।ਸੱਭ ਤੋਂ ਪਹਿਲਾਂ ਸੁਖਦੇਵ ਸਿੰਘ ਧਾਲੀਵਾਲ ਨੇ ਸੱਭ ਮਹਿਮਾਨਾਂ ਨੂੰ ਜੀਆਇਆਂ ਕਿਹਾ ਅਤੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਬਤ ਹੋਣ ਲਈ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ,ਡਾ: ਬਲਜਿੰਦਰ ਸਿੰਘ ਸੇਖੋਂ , ਪਾਕਿਸਤਾਨ ਤੋਂ ਬੀਬੀ ਸਲੇਹਾ,ਹਰਚੰਦ ਸਿੰਘ ਬਾਸੀ ਅਤੇਪ੍ਰੋ: ਦਵਿੰਦਰ ਸਿੰਘ ਲੱਧੜ ਨੂੰ ਬੇਨਤੀ ਕੀਤੀ। ਇਸ ਸਮਾਗਮ ਵਿੱਚ ਬੁਧ ਜੀਵੀ, ਪ੍ਰਗਤੀ ਸ਼ੀਲ ਅਤੇ ਸਨੇਹੀ ਲੋਕਾਂ ਨੇ ਭਰਭੂਰ ਹਾਜ਼ਰੀ ਲੁਆਈ । ਚਾਰ ਘੰਟੇ ਚਲੱੇ ਸਮਾਗਮ ਵਿੱਚ ਵੱਖ ਵੱਖ ਬੁਲਾਰਿਆਂ ਨੇ ਭਗਤ ਸਿੰਘ ਦੀ ਭਾਰਤ ਦੀ ਅਜਾ਼ਦੀ ਵਿੱਚ ਪਾਏ ਮਹੱਤਵਪੂਰਨ ਰੋਲ ਦੀ ਆਪਣੇ ਆਪਣੇ ਦ੍ਰਿਸ਼ਟੀਕੋਣ ਤੋਂ ਬਹੁਤ ਪਰਤੀ ਅਰਥ ਭਰਭੂਰ ਸ਼ਬਦਾ ਵਿੱਚ ਵਿਆਖਿਆ ਕੀਤੀ।
ਬਲਦੇਵ ਸਿੰਘ ਸਹਿਦੇਵ ਨੇ ਸ: ਭਗਤ ਸਿੰਘ ਦੇ ਵਿਚਾਰਾਂ ਅਤੇ ਅੱਜ ਦੇ ਹਾਲਾਤਾਂ ਨੂੰ ਜੋੜ ਕੇ ਦੱਸਿਆ ਕਿ ਉਸ ਨੇ ਆਪਣੀ ਕੁਰਬਾਨੀ ਅੰਗਰੇਜਾਂ ਤੋਂ ਦੇਸ ਅਜ਼ਾਦ ਕਰਾਉਣ ਲਈ ਦਿਤੀ ਸੀ ਅਤੇ ਨਾਲ ਇਸ ਸਰਮਾਏਦਾਰੀ ਸਿਸਟਮ ਤੋਂ ਮੁਕਤੀ ਕਰਾਉਣ ਦਾ ਪ੍ਰਣ ਲਿਆ ਸੀ। ਉਸ ਨੇ ਆਪਣੀ ਕੁਬਾਰਨੀ ਕਰਕੇ ਅਜ਼ਾਦੀ ਤਾਂ ਦੁਆ ਦਿੱਤੀ ਪਰ ਸਾਡੇ ਲੋਕ ਕਿਰਤੀ ਕਿਸਾਨ ਮੱਧਵਰਗੀ ਲੋਕ ਆਪਣੇ ਹੱਕਾਂ ਤੋਂ ਅਵੇਸਲੇ ਹੋ ਗਏ। ਤਾਂ ਹੀ ਅੱਜ ਹਰ ਪਾਸੇ ਹਾਹਾਕਾਰ ਹੈ।ਸਰਮਾਏਦਾਰ ਸਰਕਾਰ ਦੀਆਂ ਇਜਰੇਦਾਰ ਨੀਤੀਆਂ ਕਾਰਨ ਕਿਸਾਨ,ਮਜ਼ਦੂਰ ਮਲੁਾਜ਼ਮ, ਦੁਕਾਨ ਦਾਰ ਸੱਭ ਨਪੀੜੇ ਗਏ ਹਨ।ਫਿਰਕੂ ਖੇਡ ਨਾਲ ਲੋਕਾਂ ਵਿੱਚ ਵੰਡੀਆਂ ਪਾਈਆਂ ਜਾ ਰਹੀਆਂ ਹਨ।
ਅੰਮ੍ਰਿਤ ਢਿਲੋਂ ਸ਼ਹੀਦ ਭਗਤ ਸਿੰਘ ਦੇ ਭਤੀਜ ਜੁਆਈ ਨੇ ਸ਼ਹੀਦ ਭਗਤ ਸਿੰਘ ਦੇ ਪ੍ਰੀਵਾਰਕ ਇਨਕਲਾਬੀ ਪਿਛੋਕੜ ਬਾਰੇ ਵਿਸਥਾਰ ਵਿੱਚ ਦਸਿਆ।
ਡਾਕਟਰ ਬਲਜਿੰਦਰ ਸਿੰਘ ਸੇਖੋਂ ਨੇ ਬਜ਼ੁਰਗਾਂ ਨੂੰ ਆਪਣੀ ਪੂੰਜੀ ਦੀ ਸੁਯੋਗ ਵਰਤੋਂ ਕਰਨ ਸਬੰਧੀ ਸੁਚੇਤ ਕੀਤਾ। ਉਹਨਾਂ ਕਿਹਾ ਕਿ ਬੱਚਿਆਂ ਨੂੰ ਲੋੜ ਵੇਲੇ ਦਿਉ ਪਰ ਆਪ ਖਾਲੀ ਹੱਥ ਨਾ ਹੋ ਕੇ ਬੈਠੋ।ਬੱਚਿਆਂ ਨੂੰ ਵੀ ਮਾਂ ਬਾਪ ਤੋਂ ਸਾਰਾ ਕੁੱਝ ਨਹੀਂ ਲੈ ਲੈਣਾ ਚਾਹੀਦਾ। ਦੋਹਾਂ ਧਿਰਾਂ ਵਿੱਚ ਇੱਕ ਸੰਤੁਲਣ ਜਰੂਰ ਹੋਣਾ ਚਾਹੀਦਾ ਹੈ। ਅੱਜ ਅਸੀਂ ਸ਼ਹੀਦ ਭਗਤ ਸਿੰਘ ਦੇ ਦਿਨ ਤੇ ਜਦ ਵਿਤਕਰਿਆਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਘਰ, ਸਮਾਜ ਅਤੇ ਦੇਸ ਦੀ ਹਰ ਇਕਾਈ ਵਿੱਚ ਆਪਣੇ ਵਿਚਾਰ ਸਪੱਸ਼ਟ,ਪਰਗਤੀਸ਼ੀਲ ਅਤੇ ਆਤਮ ਵਿਸਵਾਸ਼ ਵਾਲੇ ਰੱਖਣੇ ਚਾਹੀਦੇ ਹਨ।
ਹਰਚੰਦ ਸਿੰਘ ਬਾਸੀ ਨੇ ਸ਼ਹੀਦਾਂ ਦੇ ਦਿਨ ਮਣਾਉਣ ਦੇ ਉਦੇਸ਼ ਦਸਦਿਆਂ ਕਿਹਾ ਕਿ ਸਾਨੂੰ ਇਹ ਗੱਲ ਜਿਹਨ ਵਿੱਚ ਰੱਖਣੀ ਚਾਹੀਦੀ ਹੈ ਕਿ ਸਾਡੀ ਥਾਂ ਕਿਸ ਕਤਾਰ ਵਿੱਚ ਹੈ। ਉਹਨਾਂ ਲੋਕਾਂ ਵਿੱਚ ਹੈ ਜੋ ਕਿਰਤੀ, ਮਜ਼ਲੂਮ, ਨਿਤਾਣਿਆਂ ਦਾ ਸੋਸ਼ਨ ਕਰਦੇ ਹਨ ਜਾਂ ਉਹਨਾਂ ਵਿੱਚ ਹੈ ਜੋ ਸਰਮਾਏਦਾਰੀ ਦੇ ਧੱਕਿਆਂ ਦਾ ਸਿ਼ਕਾਰ ਹਨ। ਸਾਨੂੰ ਆਪਣੀ ਥਾਂ ਦਾ ਸਹਿਜੇ ਹੀ ਨਿਰਨਾ ਹੋ ਜਾਏਗਾ। ਸਾਰਿਆਂ ਲਈ ਇਹ ਜਰੂਰੀ ਨਹੀਂ ਕਿ ਸਰਗਰਮ ਰੋਲ ਅਦਾ ਕਰਨ ਪਰ ਇਹ ਬਹੁਤ ਜਹੂਰੀ ਹੈ ਕਿ ਸਾਡੇ ਹੱਕਾਂ ਲਈ ਮੂਹਰੇ ਹੋ ਕੇ ਲੜਣ ਵਾਲਿਆਂ ਦੇ ਸਾਥ ਵਿੱਚ ਅਵਾਜ਼ ਬੁਲੰਦ ਕਰਨ ਤਾਂ ਕਿ ਲੜਣ ਵਾਲਿਆਂ ਦੀ ਸ਼ਕਤੀ ਵਿੱਚ ਵਾਧਾ ਹੋਵੇ। ਧੱਕੜ,ਚੋਰ,ਲੁਟੇਰੇ ਲੋਕ ਮਨਮਾਨੀਆਂ ਕਰਨ ਤੋਂ ਖੌਫ ਮੰਨਣ।ਇਸ ਤਰ੍ਹਾਂ ਲੋਕ ਲਹਿਰਾਂ ਉਸਾਰ ਕੇ ਹੀ ਸਰਮਾਏਦਾਰੀ ਦੇ ਦੈਂਤ ਨਾਲ ਆਪਣੇ ਹੱਕਾਂ ਲਈ ਲੜਿਆ ਜਾ ਸਕਦਾ ਹੈ ਅਤੇ ਸਹੀ ਅਰਤਾਂ ਵਾਲਾ ਲੋਕ ਰਾਜ ਲਿਆਂਦਾ ਜਾ ਸਕਦਾ ਹੈ।
ਪਾਕਿਸਤਾਨ ਤੋਂ ਬੀਬੀ ਸਲੇਹਾ ਨੇ ਦੱਸਿਆ ਕਿ ਭਾਰਤ ਨੂੰ ਅਜ਼ਾਦ ਕਰਾਉਣ ਸ੍ਰ: ਭਗਤ ਸਿੰਘ ਦੀ ਕੁਰਬਾਨੀ ਅਤੇ ਉਸ ਦੀ ਵਿਚਾਰਧਾਰਾਂ ਨੂੰ ਮੰਨਣ ਵਾਲੇ ਅਨੇਕਾਂ ਪ੍ਰਗਤੀਸ਼ੀਲ ਕਾਰਕੁਨ ਹਨ ਜਿੰਨਾਂ ਵਿੱਚ ਨੌਜੁਆਨ,ਵਿਦਿਆਰਥੀ, ਵਕੀਲ, ਬੁਧੀਜੀਵੀ, ਸਾਹਿਤਕਾਰ,ਟਰੇਡ ਯੂਨੀਅਨਾਂ ਦੇ ਲੋਕ ਸ਼ਾਮਲ ਹਨ। ਸਾਰਿਆਂ ਮਿਲ ਕੇ ਸਮਦਾਨ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਰੱਖਣ ਲਈ ਵੱਡਾ ਉਪਰਾਲਾ ਕੀਤਾ ਹੈ।ਇਹ ਮੁਹਿੰਮ ਕਾਫੀ ਅੱਗੇ ਵਧ ਗਈ ਹੈ।ਪੂਰਨ ਸਫਲਤਾ ਮਿਲਣ ਵਿੱਚ ਇੱਕ ਕਦਮ ਬਾਕੀ ਹੈ। ਅਸੀਂ ਜਿਤਾਂਗੇ ਜਰੂਰ। ਅਨੇਕਾਂ ਸੰਗਠਨ ਉਸ ਦਾ ਸ਼ਹੀਦੀ ਅਤੇ ਜਨਮ ਦਿਨ ਮਨਾਉਂਦੇ ਹਨ।
ਇਹਨਾਂ ਤੋਂ ਇਲਾਵਾ ਬਲਦੇਵ ਸਿੰਘ ਰੈਪਾ ਪ੍ਰਧਾਨ ਤਰਕਸ਼ੀਲ ਸੁਸਾਇਟੀ ਟਰੋਂਟੋ ,ਦਵਿੰਦਰ ਸਿੰਘ ਰੀਟਾ: ਸੁਪਰਡੈਂਟ, ਕੈਪਟਨ ਇਕਬਾਲ ਸਿੰਘ ਡਰੋਲੀ,ਦਰਸ਼ਨ ਸਿੰਘ,ਈਸ਼ਵਰ ਦਾਸ ਸਪਰਾ ਜਲੰਧਰ,ਪ੍ਰੋ: ਦਵਿੰਦਰ ਸਿੰਘ ਲੱਧੜਨੇ ਸੰਬੋਧਨ ਕੀਤਾ। ਡਾ:ਗਿਆਨ ਸਿੰਘ ਘਈ,ਡਾ: ਕ੍ਰਿਸ਼ਨ ਚੰਦਰ ਚੰਡੀਗੜ,ਹਰਚੰਦ ਸਿੰਘ ਬਾਸੀ,ਬਹਾਦਰ ਸਿੰਘ ਡਾਲਵੀ,ਇੰਦਰਜੀਤ ਕੌਰ ਚੀਮਾ,ਜਸਵਿੰਦਰ ਕੌਰ,ਰੁਪਿੰਦਰ ਰਿੰਪੀ ਨੈ ਢੁਕਵੀਆਂ ਖੂਬਸੂਰਤ ਕਵਿਤਾਵਾਂ ਸੁਣਾਈਆਂ। ਕੈਪਟਨ ਇਕਬਾਲ ਸਿੰਘ ਨੇ ਪ੍ਰੋਗਰਾਮ ਲਈ ਕਮਰਾ ਬੁਕ ਕਰਾਉਣ ਦੀ ਆਫਰ ਪੇਸ਼ ਕੀਤੀ।
ਅੰਤ ਵਿੱਚ ਮੰਚ ਦ ੇਸਕੱਤਰ ਸੁਖਦੇਵ ਸਿੰਘ ਧਾਲੀਵਾਲ ਨੇ ਸੱਭ ਹਾਜ਼ਰੀਨ ਦਾ ਸਹਿਯੋਗ ਦੇਣ ਲਈ ਅਤਿ ਧੰਨਵਾਦ ਕੀਤਾ ਅਤੇ ਬੇਨਤੀ ਕੀਤੀ ਅਜਿਹੇ ਪ੍ਰਗਤੀਸ਼ੀਲ ਸਮਾਗਮਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਇਆ ਕਰੋ।ਇਹ ਸਾਡੀ ਸ਼ਕਤੀ ਅਤੇ ਏਕੇ ਦਾ ਪ੍ਰਤੀਕ ਹੈ। ਕਾ: ਸੁਖਦੇਵ ਅਤੇ ਉਸ ਦੇ ਪ੍ਰੀਵਾਰ ਨੇ ਚਾਹ ਪਾਣੀ ਦੀ ਸੇਵਾ ਨਿਭਾਈ। ਸੁਰਿੰਦਰ ਗਿੱਲ ਚੂਹੜ ਚੱਕ ਅਤੇ ਉਸ ਦਾ ਪ੍ਰੀਵਾਰ ਹਰ ਵੇਲੇ ਮੰਚ ਦੀ ਬੇਹੱਦ ਸਹਾਇਤਾ ਕਰਦਾ ਹੈ।

 
Have something to say? Post your comment