Welcome to Canadian Punjabi Post
Follow us on

20

August 2019
ਕੈਨੇਡਾ

ਨਿਊਫਾਊਂਡਲੈਂਡ ਦੇ ਪ੍ਰੀਮੀਅਰ ਨੇ 16 ਮਈ ਨੂੰ ਪ੍ਰੋਵਿੰਸ਼ੀਅਲ ਚੋਣਾਂ ਕਰਵਾਉਣ ਦਾ ਕੀਤਾ ਐਲਾਨ

April 18, 2019 09:10 AM

ਸੇਂਟ ਜੌਹਨਸ, ਨਿਊਫਾਊਂਡਲੈਂਡ ਐਂਡ ਲੈਬਰਾਡੌਰ, 17 ਅਪਰੈਲ (ਪੋਸਟ ਬਿਊਰੋ) : ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਡਵਾਈਟ ਬਾਲ ਨੇ ਇੱਥੇ 16 ਮਈ ਨੂੰ ਚੋਣਾਂ ਕਰਵਾਏ ਜਾਣ ਦਾ ਐਲਾਨ ਕੀਤਾ ਹੈ। ਸੱਤਾਧਾਰੀ ਲਿਬਰਲਾਂ ਤੇ ਵਿਰੋਧੀ ਟੋਰੀਜ਼ ਦਰਮਿਆਨ ਕਾਂਟੇ ਦੀ ਟੱਕਰ ਵੇਖਣ ਨੂੰ ਮਿਲ ਸਕਦੀ ਹੈ।
ਲੈਫਟੀਨੈਂਟ ਗਵਰਨਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੇਂਟ ਜੌਹਨਜ਼ ਵਿੱਚ ਕਨਫੈਡਰੇਸ਼ਨ ਬਿਲਡਿੰਗ ਦੀ ਲਾਬੀ ਵਿੱਚ ਇਹ ਐਲਾਨ ਬਾਲ ਵੱਲੋਂ ਬੁੱਧਵਾਰ ਸ਼ਾਮ ਨੂੰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪ੍ਰੋਵਿੰਸ ਬਿਹਤਰ ਭਵਿੱਖ ਵੱਲ ਕਦਮ ਵਧਾ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਸਾਡੀ ਟੀਮ ਸਾਡੀ ਸਫਲਤਾ ਉੱਤੇ ਨਵੇਂ ਨਿਰਮਾਣ ਲਈ ਤਿਆਰ ਹੈ। ਉਨ੍ਹਾਂ ਆਖਿਆ ਕਿ ਇਸ ਵਾਰੀ ਚੋਣਾਂ ਵਿੱਚ ਨਿਊਫਾਊਂਡਲੈਂਡਰਜ਼ ਐਂਡ ਲੈਬਰਾਡੌਰੀਅਨਜ਼ ਨੂੰ ਸਖ਼ਤ ਫੈਸਲਾ ਕਰਨਾ ਹੋਵੇਗਾ ਕਿ ਉਨ੍ਹਾਂ ਅੱਗੇ ਵੱਧਣਾ ਹੈ ਜਾਂ ਪਿੱਛੇ ਜਾਣਾ ਹੈ।
ਜਿ਼ਕਰਯੋਗ ਹੈ ਕਿ ਬਾਲ ਦੀ ਸਰਕਾਰ ਨੇ ਮੰਗਲਵਾਰ ਨੂੰ ਸਕਾਰਾਤਮਕ ਬਜਟ ਪੇਸ਼ ਕੀਤਾ ਸੀ, ਜਿਸ ਵਿੱਚ ਨਾਮਾਤਰ ਘਾਟਾ, ਇਨਫਰਾਸਟ੍ਰਕਚਰ ਉੱਤੇ 600 ਮਿਲੀਅਨ ਡਾਲਰ ਖਰਚਣਾ ਤੇ ਟੈਕਸਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਤਾਜ਼ਾ ਸਰਵੇਖਣਾ ਤੋਂ ਸਾਹਮਣੇ ਆਇਆ ਹੈ ਕਿ ਇਸ ਵਾਰੀ ਲਿਬਰਲਾਂ ਦਾ ਸਿੱਧਾ ਤੇ ਜ਼ਬਰਦਸਤ ਮੁਕਾਬਲਾ ਟੋਰੀਜ਼ ਨਾਲ ਹੋ ਸਕਦਾ ਹੈ। ਲਿਬਰਲਾਂ ਨੇ 2015 ਵਿੱਚ ਲੰਮੇਂ ਸਮੇਂ ਤੋਂ ਇੱਥੇ ਰਾਜ ਕਰਨ ਵਾਲੇ ਟੋਰੀਜ਼ ਨੂੰ ਹਰਾ ਕੇ ਸੱਤਾ ਸਾਂਭੀ ਸੀ ਪਰ ਬਾਲ ਸਰਕਾਰ ਨੂੰ ਮਾੜੀ ਵਿੱਤੀ ਸਥਿਤੀ ਕਾਰਨ ਲੋਹੇ ਦੇ ਚਨੇ ਚਬਾਉਣੇ ਪਏ।
ਸਰਕਾਰ ਨੂੰ ਵਿੱਤੀ ਸਥਿਤੀ ਨੂੰ ਲੀਹ ਉੱਤੇ ਲਿਆਉਣ, ਹੈਲਥ ਕੇਅਰ ਉੱਤੇ ਹੋਣ ਵਾਲੇ ਖਰਚ ਨਾਲ ਨਜਿੱਠਣ ਤੇ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਛੱਡ ਕੇ ਹੋਰਨਾਂ ਥਾਂਵਾਂ ਉੱਤੇ ਜਾ ਕੇ ਵੱਸ ਰਹੇ ਲੋਕਾਂ ਦੇ ਨਾਲ ਨਾਲ ਤੇਜ਼ੀ ਨਾਲ ਉਮਰਦਰਾਜ਼ ਹੋ ਰਹੀ ਆਪਣੀ ਆਬਾਦੀ ਵਰਗੀਆਂ ਸਮੱਸਿਆਵਾਂ ਨਾਲ ਦੋ ਦੋ ਹੱਥ ਕਰਨੇ ਪਏ। ਪ੍ਰੋਵਿੰਸ਼ੀਅਲ ਚੋਣਾਂ ਵੈਸੇ ਤਾਂ ਅਕਤੂਬਰ ਵਿੱਚ ਕਰਵਾਈਆਂ ਜਾਣੀਆਂ ਸਨ ਪਰ ਪ੍ਰੀਮੀਅਰ ਨੇ ਇਹ ਚੋਣਾਂ ਹੁਣ ਜਲਦ ਕਰਵਾਉਣ ਦਾ ਮਨ ਬਣਾਇਆ ਹੈ। ਵਿਧਾਨ ਸਭਾ ਭੰਗ ਕੀਤੇ ਜਾਣ ਸਮੇਂ ਤੱਕ ਇੱਥੇ 27 ਲਿਬਰਲ, ਅੱਠ ਟੋਰੀਜ਼, ਦੋ ਐਨਡੀਪੀ ਐਮਪੀਪੀ ਤੇ ਤਿੰਨ ਆਜ਼ਾਦ ਮੈਂਬਰ ਹਨ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਜੀਟੀਏ ਵਿੱਚ ਗੋਲੀ ਚੱਲਣ ਦੀਆਂ ਵਾਪਰੀਆਂ ਵੱਖ ਵੱਖ ਘਟਨਾਵਾਂ ’ਚ ਚਾਰ ਜ਼ਖ਼ਮੀ
ਸਾਬਕਾ ਐਨਡੀਪੀ ਐਮਪੀ ਪਿਏਰੇ ਨੈਂਟਲ ਗ੍ਰੀਨ ਪਾਰਟੀ ਵਿੱਚ ਸ਼ਾਮਲ
ਜੀ-7 ਸਿਖਰ ਵਾਰਤਾ ਤੋਂ ਪਹਿਲਾਂ ਟਰੂਡੋ ਤੇ ਫਰੀਲੈਂਡ ਨਾਲ ਮੁਲਾਕਾਤ ਕਰਨਗੇ ਪੌਂਪੀਓ
ਸਾਬਕਾ ਐਨਡੀਪੀ ਐਮਪੀ ਪਿਏਰੇ ਨੈਂਟਲ ਗ੍ਰੀਨ ਪਾਰਟੀ ਵਿੱਚ ਸ਼ਾਮਲ
ਜੀ-7 ਸਿਖਰ ਵਾਰਤਾ ਤੋਂ ਪਹਿਲਾਂ ਟਰੂਡੋ ਤੇ ਫਰੀਲੈਂਡ ਨਾਲ ਮੁਲਾਕਾਤ ਕਰਨਗੇ ਪੌਂਪੀਓ
ਪਾਈਪਲਾਈਨ ਵਿੱਚ ਲੀਕੇਜ ਕਾਰਨ 40,000 ਲੀਟਰ ਤੇਲ ਅਲਬਰਟਾ ਦੀ ਖਾੜੀ ਵਿੱਚ ਵਗਿਆ
ਮਿਉਂਸਪਲ ਫੰਡਾਂ ਵਿੱਚ ਕਟੌਤੀਆਂ ਹੋ ਕੇ ਰਹਿਣਗੀਆਂ : ਡੱਗ ਫੋਰਡ
ਭਾਰਤੀ ਮੂਲ ਦੀ ਲੜਕੀ ਬਰੈਂਪਟਨ ਤੋਂ ਲਾਪਤਾ
ਅਟਾਰਨੀ ਜਨਰਲ ਤੇ ਨਿਆਂ ਮੰਤਰੀ ਦੀਆਂ ਭੂਮਿਕਾਵਾਂ ਵੰਡਣ ਦੀ ਕੋਈ ਲੋੜ ਨਹੀਂ : ਰਿਪੋਰਟ
ਜੋਡੀ ਵਿਲਸਨ ਰੇਅਬੋਲਡ ਦੇ ਮੁਕਾਬਲੇ ਵਿੱਚ ਨੂਰਮੁਹੰਮਦ ਨੂੰ ਮੈਦਾਨ ਵਿੱਚ ਉਤਾਰਨਗੇ ਲਿਬਰਲ