Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਬਰੈਂਪਟਨ ਦੇ ਵਾਰਡ 10 ਦੇ ਵਾਸੀਆਂ ਵੱਲੋਂ ਢਿੱਲੋਂ, ਹਰਕੀਰਤ ਸਿੰਘ ਅਤੇ ਜੌਹਲ ਦੀ ਹਿਮਾਇਤ ਦਾ ਐਲਾਨ

October 03, 2018 12:14 AM


ਬਰੈਂਪਟਨ (ਡਾ. ਝੰਡ) -ਵਾਰਡ 9-10 ਦੀ ਮਾਰੀਓ ਸਟਰੀਟ ਵਿੱਚ ਗੁਰਦੀਪ ਸਿੰਘ ਸ਼ਾਹਦਰਾ ਪਰਿਵਾਰ ਵਲੋਂ ਆਮ ਮਸਲੇ ਵਿਚਾਰਨ ਵਾਸਤੇ ਜੰਤਕ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ। ਮੀਟਿੰਗ ਵਿੱਚ ਮਹੱਲੇ ਦੇ ਲੋਕ ਵਿਸ਼ੇਸ਼ ਤੌਰ `ਤੇ ਸ਼ਾਮਿਲ ਹੋਏ ਅਤੇ ਰਿਜਨਲ ਕੌਂਸਲਰ ਦੇ ਉਮੀਦਵਾਰ ਗੁਰਪ੍ਰੀਤ ਢਿੱਲੋਂ, ਸਿਟੀ ਕੌਂਸਲਰ ਦੇ ਉਮੀਦਵਾਰ ਹਰਕੀਰਤ ਸਿੰਘ ਤੇ ਸਕੂਲ ਟਰੱਸਟੀ ਦੇ ਉਮੀਦਵਾਰ ਸਤਪਾਲ ਸਿੰਘ ਜੌਹਲ ਨੂੰ ਸੱਦਾ ਦਿੱਤਾ ਗਿਆ ਸੀ। ਇਸ ਮੌਕੇ `ਤੇ ਕੁਲਬੀਰ ਸਿੰਘ ਸੰਧੂ ਵਲੋਂ ਮਿਊਂਸਪਲ ਚੋਣ ਪਰਕ੍ਰਿਆ ਅਤੇ ਅਹਿਮੀਅਤ ਬਾਰੇ ਦੱਸਿਆ ਗਿਆ ਕਿਉਂਕਿ ਇਨ੍ਹਾਂ ਚੋਣਾਂ ਨਾਲ ਲੋਕਲ ਪੱਧਰ `ਤੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਦਾ ਰਾਹ ਖੁੱਲ੍ਹ ਸਕਦਾ ਹੈ।
ਮੀਟਿੰਗ ਵਿਚ ਗੁਰਪ੍ਰੀਤ ਢਿੱਲੋਂ ਨੇ ਸਿਟੀ ਦੇ ਖਜ਼ਾਨੇ ਦੀ ਹਾਲਤ ਬਾਰੇ ਦੱਸਿਆ ਅਤੇ ਕਿਹਾ ਕਿ ਬਰੈਂਪਟਨ ਵਿੱਚ ਘਰਾਂ ਦੀ ਉਸਾਰੀ ਘੱਟ ਪਰ ਬਿਜ਼ਨਸ ਨੂੰ ਵੱਧ ਉਤਸ਼ਾਹਿਤ ਕਰਨ ਦੀ ਲੋੜ ਹੈ। ਹਰਕੀਰਤ ਸਿੰਘ ਅਤੇ ਸਤਪਾਲ ਸਿੰਘ ਜੌਹਲ ਨੇ ਸਕੂਲਾਂ ਨਾਲ ਸਬੰਧਿਤ ਮਸਲਿਆਂ ਬਾਰੇ ਵਿਸਥਾਰ ਵਿੱਚ ਗੱਲ ਕੀਤੀ। ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਬੀਤੇ 5 ਮਹੀਨਿਆਂ ਦੀ ਕੰਪੇਨ ਦੌਰਾਨ ਜੋ ਮਸਲੇ ਲੋਕਾਂ ਨੇ ਉਠਾਏ ਹਨ ਉਨ੍ਹਾਂ ਉੱਪਰ ਸੰਜੀਦਗੀ ਨਾਲ ਕੰਮ ਕਰਨ ਦਾ ਮਨ ਬਣਾਇਆ ਹੋਇਆ ਹੈ। ਇਸ ਮੌਕੇ ਗੁਰਪ੍ਰੀਤ ਢਿੱਲੋਂ, ਹਰਕੀਰਤ ਸਿੰਘ ਅਤੇ ਸਤਪਾਲ ਸਿੰਘ ਜੌਹਲ ਦੇ ਹੱਕ ਵਿੱਚ ਚੋਣ ਪ੍ਰਚਾਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਹੋਰਨਾਂ ਦੇ ਨਾਲ਼ ਸੁਰਿੰਦਰ ਮਾਵੀ, ਪਾਲ ਬਡਵਾਲ, ਬਿਕਰਮਜੀਤ ਢਿੱਲੋਂ, ਹਰਿੰਦਰ ਸੋਮਲ, ਗੁਰਦੀਪ ਸਿੰਘ, ਸਤਨਾਮ ਢਿੱਲੋਂ, ਜਸਬੀਰ ਸੰਧੂ, ਹਰਪ੍ਰੀਤ ਰੱਖੜਾ, ਹਰਜੀਤ ਸਿੰਘ ਮੇਹਲੋਂ, ਅਤੇ ਹਰਜੀਤ ਸਿੰਘ ਬਾਜਵਾ ਵੀ ਹਾਜ਼ਿਰ ਸਨ।

 
Have something to say? Post your comment