Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਭਾਰਤ

ਭਾਰਤ ਦੇ ਡਾਕ ਵਿਭਾਗ ਦਾ ਘਾਟਾ 15000 ਕਰੋੜ ਤਕ ਜਾ ਪੁੱਜਾ

April 18, 2019 08:48 AM

ਨਵੀਂ ਦਿੱਲੀ, 17 ਅਪ੍ਰੈਲ (ਪੋਸਟ ਬਿਊਰੋ)- ਭਾਰਤ ਸਰਕਾਰ ਦੇ ਏਅਰ ਇੰਡੀਆ, ਬੀ ਐਸ ਐਨ ਐਲ ਦੇ ਘਾਟੇ ਵੱਲ ਨੂੰ ਜਾਣ ਤੋਂ ਬਾਅਦ ਡਾਕ ਵਿਭਾਗ ਦੀ ਹਾਲਤ ਵੀ ਮਾੜੀ ਹੋ ਚੁੱਕੀ ਹੈ। ਪਿਛਲੇ ਤਿੰਨ ਸਾਲਾਂ ਵਿੱਚ ਡਾਕ ਵਿਭਾਗ ਦੀ ਆਮਦਨ ਸਾਥ ਨਹੀਂ ਦੇ ਰਹੀ ਤੇ ਘਾਟਾ ਲਗਾਤਾਰ ਵਧ ਰਿਹਾ ਹੈ। ਇਹ 2016 ਵਿੱਚ ਇਹ 150 ਫ਼ੀਸਦੀ ਵਧ ਕੇ 6007 ਕਰੋੜ ਰੁਪਏ ਤਕ ਚਲਾ ਗਿਆ ਅਤੇ ਸਾਲ 2019 ਵਿੱਚ ਵਧ ਕੇ 15000 ਕਰੋੜ ਰੁਪਏ ਨੂੰ ਪੁੱਜ ਗਿਆ ਸੀ।
ਇਸ ਦੌਰਾਨ ਭਾਰਤ ਟੈਲੀਫੋਨ ਕਾਰਪੋਰੇਸ਼ਨ ਲਿਮਟਿਡ ਅਤੇ ਏਅਰ ਇੰਡੀਆ ਨੂੰ ਪਿੱਛੇ ਛੱਡ ਕੇ ਡਾਕ ਵਿਭਾਗ ਸੱਭ ਤੋਂ ਵੱਧ ਨੁਕਸਾਨ ਵਾਲਾ ਜਨਤਕ ਅਦਾਰਾ ਬਣ ਗਿਆ ਹੈ। ਸਾਲ 2018 ਵਿੱਚ ਬੀ ਐਸ ਐਨ ਐਲ 8000 ਕਰੋੜ ਰੁਪਏ ਦੇ ਘਾਟੇ ਵਿੱਚ ਅਤੇ ਏਅਰ ਇੰਡੀਆ 5340 ਕਰੋੜ ਦੇ ਘਾਟੇ ਵਿੱਚ ਸੀ, ਪਰ ਡਾਕ ਵਿਭਾਗ ਨੇ ਦੋਵਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਦੌਰਾਨ ਡਾਕ ਵਿਭਾਗ ਵਿੱਚ ਸੁਧਾਰ ਤੇ ਆਮਦਨ ਵਧਾਉਣ ਦੀ ਕੋਸ਼ਿਸ਼ ਸਫ਼ਲ ਨਹੀਂ ਹੋ ਸਕੀ, ਜਿਸ ਦਾ ਕਾਰਨ ਉਤਪਾਦਨ ਲਾਗਤ ਅਤੇ ਕੀਮਤ ਵਿੱਚ ਭਾਰੀ ਫਰਕ ਦੇ ਨਾਲ ਰਿਵਾਇਤੀ ਡਾਕ ਸੇਵਾ ਲਈ ਸਸਤੀ ਅਤੇ ਤੇਜ਼ ਸੇਵਾ ਹੋਣਾ ਹੈ। ਇਸ ਦੇ ਘਾਟੇ ਦਾ ਇਕ ਕਾਰਨ ਇਹ ਹੈ ਕਿ ਇਕ ਪੋਸਟ ਕਾਰਡ ਉੱਤੇ ਔਸਤਨ 12.15 ਰੁਪਏ ਖ਼ਰਚ ਹੁੰਦਾ ਹੈ, ਪਰ ਸਿਰਫ਼ 50 ਪੈਸੇ ਮਿਲਦੇ ਹਨ। ਇਸੇ ਤਰ੍ਹਾਂ ਇਕ ਪਾਰਸਲ ਉੱਤੇ ਸਰਵਿਸ ਖ਼ਰਚ ਔਸਤਨ 89.23 ਪੈਸਾ ਆਉਂਦਾ ਅਤੇ ਅੱਧੇ ਮਿਲਦੇ ਹਨ। ਡਾਕ ਵਿਭਾਗ ਨੂੰ ਨੈਸ਼ਨਲ ਸੇਵਿੰਗ ਸਕੀਮ ਅਤੇ ਸੇਵਿੰਗ ਸਰਟੀਫ਼ਿਕੇਟ ਤੋਂ ਸੱਭ ਤੋਂ ਵੱਧ ਆਮਦਨ ਹੈ ਅਤੇ ਸਾਲ 2017 ਵਿੱਚ ਪੂਰੀ ਆਮਦਨ ਦਾ 60 ਫ਼ੀਸਦੀ ਮਤਲਬ 11,511 ਕਰੋੜ ਏਥੋਂ ਮਿਲਿਆ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ ਸੁਖਬੀਰ ਸਿੰਘ ਸੰਧੂ ਅਤੇ ਗਿਆਨੇਸ਼ ਕੁਮਾਰ ਬਣੇ ਚੋਣ ਕਮਿਸ਼ਨਰ ਇੱਕ ਦੇਸ਼ ਇੱਕ ਚੋਣ ਦੇ ਮੁੱਦੇ `ਤੇ ਕੋਵਿੰਦ ਕਮੇਟੀ ਨੇ 18 ਹਜ਼ਾਰ ਪੰਨਿਆਂ ਦੀ ਰਿਪੋਰਟ ਰਾਸ਼ਟਰਪਤੀ ਨੂੰ ਸੌਂਪੀ ਰਾਹੁਲ ਗਾਂਧੀ ਨੇ ਨਾਸਿਕ 'ਚ ਕੀਤੀ ਕਿਸਾਨਾਂ ਨਾਲ ਮੀਟਿੰਗ