Welcome to Canadian Punjabi Post
Follow us on

20

August 2019
ਪੰਜਾਬ

ਚੋਣ ਜ਼ਾਬਤੇ ਦੀ ਉਲੰਘਣਾ ਲਈ ਬਲਜਿੰਦਰ ਕੌਰ ਤੇ ਹਲਕਾ ਲੰਬੀ ਦੀ ਕਾਂਗਰਸ ਕਮੇਟੀ ਨੂੰ ਨੋਟਿਸ

April 18, 2019 08:35 AM

ਮੰਡੀ ਕਿੱਲਿਆਂਵਾਲੀ, 17 ਅਪ੍ਰੈਲ (ਪੋਸਟ ਬਿਊਰੋ)- ਸਿਆਸੀ ਲੀਡਰਾਂ ਦੀ ਬੇਲਗਾਮ ਉਡਾਰੀ ਰੋਕਣ ਲਈ ਚੋਣ ਕਮਿਸ਼ਨ ਸਖਤੀ ਵਰਤਣ ਲੱਗ ਪਿਆ ਹੈ। ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ 'ਚ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਤੇ ਹਲਕਾ ਲੰਬੀ ਦੀ ਕਾਂਗਰਸ ਕਮੇਟੀ ਵੀ ਘਿਰ ਗਏ ਹਨ। ਹਲਕਾ ਲੰਬੀ ਦੇ ਸਹਾਇਕ ਰਿਟਰਨਿੰਗ ਅਫਸਰ ਨੇ ਦੋਵੇਂ ਧਿਰਾਂ ਨੂੰ ਦੋ ਵੱਖ-ਵੱਖ ਨੋਟਿਸ ਜਾਰੀ ਕੀਤੇ ਹਨ।
ਪ੍ਰੋ. ਬਲਜਿੰਦਰ ਕੌਰ ਨੂੰ ਜਾਰੀ ਨੋਟਿਸ ਵਿੱਚ ਪਿੰਡ ਲੰਬੀ ਵਿਖੇ ਚੋਣ ਕਮਿਸ਼ਨ ਦੀ ਬਿਨਾਂ ਮਨਜ਼ੂਰੀ ਤੋਂ ਘਰ ਅੱਗੇ ਟੈਂਟ ਲਾ ਕੇ ਮੀਟਿੰਗ ਕਰਨ ਦਾ ਦੋਸ਼ ਹੈ। ਵਰਨਣ ਯੋਗ ਹੈ ਕਿ ਪ੍ਰੋ. ਬਲਜਿੰਦਰ ਕੌਰ ਨੇ ਲੰਬੀ ਵਿਖੇ ਵਰਕਰਾਂ ਨਾਲ ਸੰਪਰਕ ਮੀਟਿੰਗ ਕੀਤੀ ਸੀ, ਜਿਸ ਵਿੱਚ ਕਰੀਬ 65 ਵਰਕਰ ਸ਼ਾਮਲ ਹੋਏ ਸਨ।
ਇਸ ਤੋਂ ਇਲਾਵਾ ਏ ਆਰ ਓ ਲੰਬੀ ਨੇ ਹਲਕਾ ਕਾਂਗਰਸ ਕਮੇਟੀ ਲੰਬੀ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਉਸ ਉਪਰ ਬਿਨਾਂ ਮਨਜ਼ੂਰੀ ਦੇ ਗੁਰਦੁਆਰਾ ਸਾਹਿਬ ਵਿਖੇ ਸਿਆਸੀ ਚੋਣ ਪ੍ਰਚਾਰ ਕਰਨ ਦਾ ਦੋਸ਼ ਹੈ। ਨਿਯਮਾਂ ਅਨੁਸਾਰ ਕਿਸੇ ਧਾਰਮਿਕ ਸਥਾਨ ਨੂੰ ਚੋਣ ਪ੍ਰਚਾਰ ਲਈ ਨਹੀਂ ਵਰਤਿਆ ਜਾ ਸਕਦਾ। ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਸਿਆਸੀ ਮੰਤਵਾਂ ਲਈ ਧਾਰਮਿਕ ਥਾਵਾਂ ਦੀ ਵਰਤੋਂ ਵੱਡੀ ਉਲੰਘਣਾ ਮੰਨੀ ਜਾਂਦੀ ਹੈ। ਕੱਲ੍ਹ ਲੰਬੀ ਹਲਕੇ ਦੀ ਕਾਂਗਰਸ ਲੀਡਰਸ਼ਿਪ ਬਠਿੰਡਾ ਤੋਂ ਕਾਂਗਰਸ ਦੇ ਅਣਐਲਾਨੇ ਉਮੀਦਵਾਰ ਲਈ ਓਥੇ ਆਈ ਅਤੇ ਕੰਦੂਖੇੜਾ ਦੇ ਗੁਰਦੁਆਰੇ ਵਿੱਚ ਅਰਦਾਸ ਕਰਨ ਪਿੱਛੋਂ ਵੱਖ-ਵੱਖ ਪਿੰਡਾਂ 'ਚ ਵਰਕਰਾਂ ਮੀਟਿੰਗਾਂ ਕੀਤੀਆਂ ਸਨ।
ਪ੍ਰੋ. ਬਲਜਿੰਦਰ ਕੌਰ ਦਾ ਕਹਿਣਾ ਸੀ ਕਿ ਅਜੇ ਉਨ੍ਹਾਂ ਨੂੰ ਨੋਟਿਸ ਮਿਲਿਆ ਨਹੀਂ, ਉਹ ਤਾਂ ਵਰਕਰਾਂ ਦੇ ਸੱਦੇ 'ਤੇ ਲੰਬੀ ਗਏ ਸੀ, ਜੇ ਉਸ ਮੌਕੇ ਭੁੱਲ ਭੁਲੇਖੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੋਈ ਹੈ ਤਾਂ ਖਿਮਾ ਦੇ ਯਾਚਕ ਹਨ। ਦੂਜੇ ਪਾਸੇ ਬਲਾਕ ਕਾਂਗਰਸ ਲੰਬੀ ਦੇ ਪ੍ਰਧਾਨ ਗੁਰਬਾਜ਼ ਸਿੰਘ ਬਨਵਾਲਾ ਨੇ ਕਿਹਾ ਕਿ ਉਸ ਮੌਕੇ ਗੁਰੂ ਘਰ 'ਚ ਪਾਰਟੀ ਵਰਕਰ ਨਤਮਸਤਕ ਹੋਏ ਸਨ ਅਤੇ ਅਰਦਾਸ ਹੋਈ ਸੀ, ਕੋਈ ਸਿਆਸੀ ਤਕਰੀਰ ਜਾਂ ਸਿਆਸੀ ਜ਼ਿਕਰ ਨਹੀਂ ਕੀਤਾ ਗਿਆ।

Have something to say? Post your comment
ਹੋਰ ਪੰਜਾਬ ਖ਼ਬਰਾਂ
ਮਨਪ੍ਰੀਤ ਬਾਦਲ ਨੇ ਹੱਥ ਜੋੜਕੇ ਪੰਜਾਬ ਦੇ ਲੋਕਾਂ ਨੂੰ ਵਾਤਾਵਰਨ ਬਚਾਉਣ ਲਈ ਕੀਤੀ ਦਿਲ-ਟੁੰਬਵੀਂ ਅਪੀਲ
ਭਾਖੜਾ ਡੈਮ ਖਤਰੇ ਦਾ ਨਿਸ਼ਾਨ ਟੱਪਿਆ,ਤਿੰਨ ਰਾਜਾਂ ਦੀ ਹੰਗਾਮੀ ਮੀਟਿੰਗ ਸੱਦੀ ਗਈ
ਪੰਜਾਬ ਸਰਕਾਰ ਨੇ ਤਾਜ਼ਾ ਆਏ ਹੜ੍ਹਾਂ ਨੂੰ ਕੁਦਰਤੀ ਆਫਤ ਐਲਾਨ ਕੀਤਾ
ਰਿਸ਼ਵਤ ਕੇਸ ਵਿੱਚ ਵੱਡਾ ਅਤੇ ਛੋਟਾ ਥਾਣੇਦਾਰ ਸਸਪੈਂਡ
ਰੈਫਰੈਂਡਮ 2020 ਕੇਸ ਵਿੱਚ ਗ੍ਰਿਫਤਾਰ ਕੁਲਬੀਰ ਕੌਰ ਪਿੰਡ ਮੂੰਮ ਨਾਲ ਸਬੰਧਤ ਦੱਸੀ ਗਈ
ਆਯੂਸ਼ਮਾਨ ਭਾਰਤ ਯੋਜਨਾ ਹੇਠ ਜਲੰਧਰ ਦੇ 2.91 ਲੱਖ ਪਰਵਾਰਾਂ ਦਾ ਕੈਸ਼ਲੈਸ ਇਲਾਜ ਹੋਵੇਗਾ
ਪੰਜਾਬ ਸਿੱਖਿਆ ਵਿਕਾਸ ਬੋਰਡ ਨੇ ਸ਼ਹੀਦ ਊਧਮ ਸਿੰਘ ਸੁਸਾਇਟੀ ਤੋਂ ਅੱਠ ਸਕੂਲ ਵਾਪਸ ਲਏ
ਹੁਸ਼ਿਆਰਪੁਰ-ਜਲੰਧਰ ਫੋਰ-ਲੇਨ ਸੜਕ ਸਕੈਮ ਦੀ ਕਲੀਨ ਚਿੱਟ ਨੂੰ ਅਦਾਲਤ ਵਿੱਚ ਚੁਣੌਤੀ
ਕੈਪਟਨ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 100 ਕਰੋੜ ਰੁਪਏ ਦਾ ਐਲਾਨ, ਰੂਪਨਗਰ ਦਾ ਦੌਰਾ ਕਰਕੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ
ਮਾਂ-ਧੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ