Welcome to Canadian Punjabi Post
Follow us on

20

August 2019
ਪੰਜਾਬ

ਕਰਤਾਰਪੁਰ ਸਾਹਿਬ ਲਈ ਰਾਵੀ ਉੱਤੇ 100 ਮੀਟਰ ਲੰਬਾ ਤੇ 5.5 ਮੀਟਰ ਉਚਾ ਪੁਲ ਬਣੇਗਾ

April 18, 2019 08:35 AM

ਡੇਰਾ ਬਾਬਾ ਨਾਨਕ, 17 ਅਪ੍ਰੈਲ (ਪੋਸਟ ਬਿਊਰੋ)- ਪਾਕਿਸਤਾਨ ਵਿਚਲੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਕੱਲ੍ਹ ਡੇਰਾ ਬਾਬਾ ਨਾਨਕ ਨਾਲ ਲੱਗਦੀ ਕੌਮਾਂਤਰੀ ਸਰਹੱਦ ਉੱਤੇ ਜ਼ੀਰੋ ਲਾਈਨ ਵਿਖੇ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਕਈ ਗੱਲਾਂ ਤੈਅ ਹੋ ਗਈਆਂ। 
ਮਿਲੀ ਜਾਣਕਾਰੀ ਅਨੁਸਾਰ ਇਸ ਮੀਟਿੰਗ 'ਚ ਸਰਹੱਦ ਕੋਲੋਂ ਲੰਘਦੇ ਰਾਵੀ ਦਰਿਆ ਉਤੇ ਬਣਨ ਵਾਲੇ ਪੁਲ ਬਾਰੇ ਦੋਵਾਂ ਦੇਸ਼ਾਂ ਦੇ ਤਕਨੀਕੀ ਮਾਹਰਾਂ ਦੀ ਟੀਮ ਨੇ ਵਿਚਾਰ ਕੀਤੀ, ਪਰ ਇਸ ਦੇ ਬਾਅਦ ਅਧਿਕਾਰੀਆਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਹੈ। ਲਾਂਘੇ ਦੇ ਨਿਰਮਾਣ 'ਚ ਲੱਗੀ ਸੀਗਲ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਨੇ ਭਾਰਤ ਪਾਕਿ ਸਰਹੱਦ ਉੱਤੇ ਜ਼ੀਰੋ ਲਾਈਨ 'ਤੇ ਬਣਨ ਵਾਲੇ ਪੁਲ ਦਾ ਕੰਮ ਕੁਝ ਪਹਿਲੇ ਸ਼ੁਰੂ ਕਰ ਦਿੱਤਾ ਸੀ। ਇਹ ਪੁਲ 100 ਮੀਟਰ ਲੰਬਾ ਤੇ 5.5 ਮੀਟਰ ਉਚਾ ਹੋਵੇਗਾ। ਜੁਲਾਈ ਤੋਂ ਪਹਿਲਾਂ ਪੁਲ ਦੇ ਪਿੱਲਰ ਬਣਾਉਣ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਵਰਨਣ ਯੋਗ ਹੈ ਕਿ ਇਹ ਮੀਟਿੰਗ ਪਹਿਲਾਂ ਦੋ ਅਪ੍ਰੈਲ ਨੂੰ ਰੱਖੀ ਗਈ ਸੀ, ਪਰ ਪਾਕਿਸਤਾਨ ਵੱਲੋਂ ਖਾਲਿਸਤਾਨੀ ਆਗੂਆਂ ਨੂੰ ਲਾਂਘੇ ਵਾਲੀ ਕਮੇਟੀ ਵਿੱਚ ਸ਼ਾਮਲ ਕਰਨ ਉਤੇ ਭਾਰਤ ਨੇ ਇਤਰਾਜ਼ ਕਰ ਕੇ ਮੀਟਿੰਗ ਰੱਦ ਕਰ ਦਿੱਤੀ ਸੀ। ਕੱਲ੍ਹ ਦੀ ਮੀਟਿੰਗ 'ਚ ਦੋਵਾਂ ਦੇਸ਼ਾਂ ਦੇ ਤਕਨੀਕੀ ਅਧਿਕਾਰੀ, ਨੈਸ਼ਨਲ ਹਾਈਵੇ ਅਥਾਰਟੀ, ਲੈਂਡ ਪੋਰਟ ਅਥਾਰਟੀ, ਪੀ ਡਬਲਯੂ ਡੀ, ਕਸਟਮ ਤੇ ਬੀ ਐਸ ਐਫ ਦੇ ਉਚ ਅਧਿਕਾਰੀ ਵੀ ਹਾਜ਼ਰ ਸਨ। ਸੂਤਰਾਂ ਅਨੁਸਾਰ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵੱਲੋਂ ਲਾਂਘੇ ਸਬੰਧੀ ਕਈ ਤਕਨੀਕੀ ਪੱਖ ਵਿਚਾਰੇ, ਜਿਨ੍ਹਾਂ ਵਿੱਚ ਸੰਗਤਾਂ ਦੀ ਗਿਣਤੀ, ਲਾਂਘੇ ਵਾਲੀ ਸੜਕ ਦੀ ਬਣਤਰ, ਪਾਸਪੋਰਟ ਅਤੇ ਹੋਰ ਦਸਤਾਵੇਜ਼ਾਂ ਦੀ ਲੋੜ ਆਦਿ ਉੱਤੇ ਵਿਚਾਰ ਕੀਤਾ ਗਿਆ। ਇਸ ਮੀਟਿੰਗ 'ਚ ਬਣ ਰਹੇ ਗੇਟ ਤੇ ਇੰਟੈਗ੍ਰੇਟਿਡ ਚੈਕ ਪੋਸਟ ਦੇ ਤਕਨੀਕੀ ਪੱਖਾਂ ਬਾਰੇ ਵੀ ਚਰਚਾ ਹੋਈ ਦੱਸੀ ਜਾਂਦੀ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਮਨਪ੍ਰੀਤ ਬਾਦਲ ਨੇ ਹੱਥ ਜੋੜਕੇ ਪੰਜਾਬ ਦੇ ਲੋਕਾਂ ਨੂੰ ਵਾਤਾਵਰਨ ਬਚਾਉਣ ਲਈ ਕੀਤੀ ਦਿਲ-ਟੁੰਬਵੀਂ ਅਪੀਲ
ਭਾਖੜਾ ਡੈਮ ਖਤਰੇ ਦਾ ਨਿਸ਼ਾਨ ਟੱਪਿਆ,ਤਿੰਨ ਰਾਜਾਂ ਦੀ ਹੰਗਾਮੀ ਮੀਟਿੰਗ ਸੱਦੀ ਗਈ
ਪੰਜਾਬ ਸਰਕਾਰ ਨੇ ਤਾਜ਼ਾ ਆਏ ਹੜ੍ਹਾਂ ਨੂੰ ਕੁਦਰਤੀ ਆਫਤ ਐਲਾਨ ਕੀਤਾ
ਰਿਸ਼ਵਤ ਕੇਸ ਵਿੱਚ ਵੱਡਾ ਅਤੇ ਛੋਟਾ ਥਾਣੇਦਾਰ ਸਸਪੈਂਡ
ਰੈਫਰੈਂਡਮ 2020 ਕੇਸ ਵਿੱਚ ਗ੍ਰਿਫਤਾਰ ਕੁਲਬੀਰ ਕੌਰ ਪਿੰਡ ਮੂੰਮ ਨਾਲ ਸਬੰਧਤ ਦੱਸੀ ਗਈ
ਆਯੂਸ਼ਮਾਨ ਭਾਰਤ ਯੋਜਨਾ ਹੇਠ ਜਲੰਧਰ ਦੇ 2.91 ਲੱਖ ਪਰਵਾਰਾਂ ਦਾ ਕੈਸ਼ਲੈਸ ਇਲਾਜ ਹੋਵੇਗਾ
ਪੰਜਾਬ ਸਿੱਖਿਆ ਵਿਕਾਸ ਬੋਰਡ ਨੇ ਸ਼ਹੀਦ ਊਧਮ ਸਿੰਘ ਸੁਸਾਇਟੀ ਤੋਂ ਅੱਠ ਸਕੂਲ ਵਾਪਸ ਲਏ
ਹੁਸ਼ਿਆਰਪੁਰ-ਜਲੰਧਰ ਫੋਰ-ਲੇਨ ਸੜਕ ਸਕੈਮ ਦੀ ਕਲੀਨ ਚਿੱਟ ਨੂੰ ਅਦਾਲਤ ਵਿੱਚ ਚੁਣੌਤੀ
ਕੈਪਟਨ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 100 ਕਰੋੜ ਰੁਪਏ ਦਾ ਐਲਾਨ, ਰੂਪਨਗਰ ਦਾ ਦੌਰਾ ਕਰਕੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ
ਮਾਂ-ਧੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ