Welcome to Canadian Punjabi Post
Follow us on

24

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਪੰਜਾਬ

ਕੈਰੀ ਬੈਗ ਦੇ ਤਿੰਨ ਰੁਪਏ ਨਹੀਂ ਮੋੜੇ, ਫੋਰਮ ਨੇ ਫਰਮ ਨੂੰ ਤਿੰਨ ਹਜ਼ਾਰ ਜੁਰਮਾਨਾ ਲਾਇਆ

April 18, 2019 08:32 AM

ਚੰਡੀਗੜ੍ਹ, 17 ਅਪ੍ਰੈਲ (ਪੋਸਟ ਬਿਊਰੋ)- ਇੱਕ ਕਸਟਮਰ ਕੋਲੋਂ ਕੈਰੀ ਬੈਗ ਦੇ ਸਿਰਫ ਤਿੰਨ ਰੁਪਏ ਵਸੂਲ ਕਰਨਾ ਬਾਟਾ ਸ਼ੂ ਸਟੋਰ ਨੂੰ ਮਹਿੰਗਾ ਪੈ ਗਿਆ। ਜਿ਼ਲਾ ਕੰਜ਼ਿਊਮਰ ਫੋਰਮ ਨੇ ਦਿਨੇਸ਼ ਪ੍ਰਸਾਦ ਰਤੂੜੀ ਦੀ ਸ਼ਿਕਾਇਤ ਉੱਤੇ ਬਾਟਾ ਸਟੋਰ ਸੈਕਟਰ-22 'ਤੇ ਤਿੰਨ ਹਜ਼ਾਰ ਰੁਪਏ ਜੁਰਮਾਨਾ ਲਾਇਆ ਹੈ।
ਅਸਲ ਵਿੱਚ ਬਾਟਾ ਸਟੋਰ ਨੇ ਦਿਨੇਸ਼ ਪ੍ਰਸਾਦ ਰਤੂੜੀ ਤੋਂ ਕੈਰੀ ਬੈਗ ਦੇ ਤਿੰਨ ਰੁਪਏ ਵੱਖਰੇ ਚਾਰਜ ਕਰ ਲਏ ਸਨ। ਰਤੂੜੀ ਨੇ ਜਦ ਕੈਰੀ ਬੈਗ ਦੇ ਤਿੰਨ ਰੁਪਏ ਵਾਪਸ ਮੰਗੇ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਇਸ ਉਤੇ ਰਤੂੜੀ ਨੇ ਬਾਟਾ ਸਟੋਰ ਦੇ ਖਿਲਾਫ ਕੰਜ਼ਿਊਮਰ ਫੋਰਮ ਵਿੱਚ ਸ਼ਿਕਾਇਤ ਕਰ ਦਿੱਤੀ। ਉਸ ਦਾ ਕਹਿਣਾ ਹੈ ਕਿ ਉਸ ਨੇ ਪੰਜ ਫਰਵਰੀ ਨੂੰ ਚੰਡੀਗੜ੍ਹ ਦੇ ਸੈਕਟਰ 22-ਡੀ ਵਿੱਚ ਬਾਟਾ ਸਟੋਰ ਤੋਂ ਬੂਟ ਖਰੀਦੇ ਸਨ ਅਤੇ ਸਟੋਰ ਨੇ ਉਨ੍ਹਾਂ ਨੂੰ 402 ਰੁਪਏ ਦਾ ਬਿਲ ਦਿੱਤਾ, ਜਿਸ ਵਿੱਚ ਪੇਪਰ ਕੈਰੀ ਬੈਗ ਦੇ ਤਿੰਨ ਰੁਪਏ ਦਾ ਬਿਲ ਸ਼ਾਮਲ ਸੀ। ਪੇਪਰ ਬੈਗ ਉੱਤੇ ਬਾਟਾ ਆਪਣੇ ਬ੍ਰਾਂਡ ਦਾ ਪ੍ਰਚਾਰ ਕਰ ਰਿਹਾ ਸੀ। ਦਿਨੇਸ਼ ਨੇ ਕੰਜ਼ਿਊਮਰ ਫੋਰਮ ਨੂੰ ਸ਼ਿਕਾਇਤ ਕੀਤੀ। ਫੋਰਮ ਨੇ ਕਿਹਾ ਕਿ ਬਾਟਾ ਇੰਡੀਆ ਜੇ ਖੁਦ ਨੂੰ ਵਾਤਾਵਰਣ ਐਕਟੀਵਿਸਟ ਸਮਝਦਾ ਹੈ ਤਾਂ ਇਹ ਬੈਗ ਉਸ ਨੂੰ ਆਪਣੇ ਗ੍ਰਾਹਕਾਂ ਨੂੰ ਮੁਫਤ ਦੇਣਾ ਚਾਹੀਦਾ ਹੈ। ਫੋਰਮ ਨੇ ਇਹ ਵੀ ਕਿਹਾ ਕਿ ਗਲਤ ਢੰਗ ਲਏ ਤਿੰਨ ਰੁਪਏ ਗ੍ਰਾਹਕ ਨੂੰ ਵਾਪਸ ਕੀਤੇ ਜਾਣ ਅਤੇ ਇਸ ਦੇ ਨਾਲ ਫੋਰਮ ਨੇ ਬਾਟਾ ਨੂੰ ਤਿੰਨ ਹਜ਼ਾਰ ਰੁਪਏ ਹਰਜਾਨਾ ਦੇਣ ਨੂੰ ਕਿਹਾ ਹੈ। ਫੋਰਮ ਨੇ ਇੱਕ ਹਜ਼ਾਰ ਰੁਪਏ ਮੁਕੱਦਮਾ ਖਰਚ ਵੀ ਦੇਣ ਨੂੰ ਕਿਹਾ ਹੈ। ਫੋਰਮ ਨੇ ਬਾਟਾ ਇੰਡੀਆ ਨੂੰ 5000 ਰੁਪਏ ਖਪਤਕਾਰ ਕਾਨੂੰਨੀ ਸਹਾਇਤਾ ਖਾਤਾ ਵਿੱਚ ਵੀ ਦੇਣ ਨੂੰ ਕਿਹਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ
ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ
ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ
ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ
ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੀ 1 ਲੱਖ ਵੋਟਾਂ ਨਾਲ ਜਿੱਤ, ਪਰਮਿੰਦਰ ਢੀਂਡਸਾ ਦੀ ਹਾਰ
ਹੁਸ਼ਿਆਰਪੁਰ ਹਲਕੇ ਤੋਂ ਭਾਜਪਾ ਉਮੀਦਵਾਰ ਸੋਮਪ੍ਰਕਾਸ਼ ਦੀ ਜਿੱਤ
ਅੰਮ੍ਰਿਤਸਰ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦੀ ਹੋਈ ਜਿੱਤ, ਹਰਦੀਪ ਪੁਰੀ ਦੀ ਹਾਰ
ਲੁਧਿਆਣਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਬਿੱਟੂ ਦੀ ਜਿੱਤ, ਸਿਮਰਜੀਤ ਬੈਂਸ ਤੇ ਮਹੇਸ਼ਇੰਦਰ ਗਰੇਵਾਲ ਦੀ ਹੋਈ ਹਾਰ
ਅਨੰਦਪੁਰ ਸਾਹਿਬ ਹਲਕੇ ਤੋਂ ਮਨੀਸ਼ ਤਿਵਾੜੀ ਦੀ ਜਿੱਤ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਹਾਰੇ