Welcome to Canadian Punjabi Post
Follow us on

20

August 2019
ਅੰਤਰਰਾਸ਼ਟਰੀ

ਦੋ ਪੰਜਾਬੀਆਂ ਨੂੰ ਸਾਊਦੀ ਅਰਬ `ਚ ਹੋਈ ਫਾਂਸੀ

April 17, 2019 06:45 PM
ਰਿਆਦ, 17 ਅਪ੍ਰੈਲ (ਪੋਸਟ ਬਿਊਰੋ) ਭਾਰਤੀ ਵਿਦੇਸ਼ ਮੰਤਰਾਲੇ ਦੀ ਪੁਸ਼ਟੀ ਇਹ ਪੁਸ਼ਟੀ ਕੀਤੀ ਗਈ ਹੈ ਕਿ ਦੋ ਪੰਜਾਬੀ ਨੌਜਵਾਨਾਂ ਨੂੰ ਜੋ ਹੁਸਿ਼ਆਰਪੁਰ ਤੇ ਲੁਧਿਆਣਾ ਜਿ਼ਲ੍ਹੇ ਨਾਲ ਸੰਬੰਧਿਤ ਸਨ ੳੇੁਨ੍ਹਾਂ ਨੂੰ ਸਾਊਸੀ ਅਰਬ `ਚ ਫਾਸੀ ਦਿੱਤੀ ਗਈ ਹੈ। ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਕੀਤੀ ਗਈ ਪੁਸ਼ਟੀ `ਚ ਪਤਾ ਲੱਗਾ ਹੈ ਕਿ ਸਤਵਿੰਦਰ ਕੁਮਾਰ ਹੁਸ਼ਿਆਰਪੁਰ ਤੇ ਹਰਜੀਤ ਸਿੰਘ ਦਾ ਲੁਧਿਆਣਾ ਜਿ਼ਲ੍ਹੇ ਨਾਲ ਸਬੰਧ ਹੈ। ਇਨ੍ਹਾਂ ਨੇ ਇਕ ਹੋਰ ਭਾਰਤੀ ਦੀ ਹੱਤਿਆ ਕਰ ਦਿੱਤੀ ਸੀ। ਸਾਊਦੀ ਅਰਬ ਦੇ ਕਾਨੂੰਨ ਅਨੁਸਾਰ ਦੋਵੇਂ ਪੰਜਾਬੀਆਂ ਨੂੰ 28 ਫਰਵਰੀ ਨੂੰ ਫਾਂਸੀ ਦਿੱਤੀ ਗਈ ਹੈ। ਪ੍ਰਕਾਸ਼ ਚੰਦ, ਡਾਇਰੈਕਟਰ (ਕੌਂਸਲਰ) ਦੇ ਦਸਤਖਤ ਵਾਲੀ ਚਿੱਠੀ ਵਿਚ ਇਹ ਜਾਣਕਾਰੀ ਦਿੱਤੀ ਗਈ ਕਿ ਦੋਹਾਂ ਦੇ ਕੇਸ ਟ੍ਰਾਇਲ ਦੌਰਾਨ ਕੁਝ ਭਾਰਤੀ ਅਧਿਕਾਰੀਆਂ ਨੇ ਮੁਲਾਕਾਤ ਕੀਤੀ ਸੀ। 28 ਫਰਵਰੀ ਨੂੰ ਇਸ ਸਾਲ ਉਨ੍ਹਾਂ ਨੂੰ ਫਾਂਸੀ 'ਤੇ ਚੜ੍ਹਾ ਦਿੱਤਾ ਗਿਆ ਸੀ। ਇਸ ਦੀ ਜਾਣਕਾਰੀ ਭਾਰਤੀ ਦੂਤਘਰ ਨੂੰ ਨਹੀਂ ਦਿੱਤੀ ਗਈ। ਮੰਤਰਾਲੇ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਦੇਣ ਲਈ ਕਈ ਚਿੱਠੀਆਂ ਲਿਖੀਆਂ ਗਈਆਂ ਪਰ ਇਹ ਸਾਊਦੀ ਕਾਨੂੰਨਾਂ ਦੇ ਦਾਇਰੇ ਵਿਚ ਨਾ ਹੋਣ ਕਾਰਨ ਸੰਭਵ ਨਾ ਹੋ ਸਕਿਆ।
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ