Welcome to Canadian Punjabi Post
Follow us on

19

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਮਨੋਰੰਜਨ

ਕੋਈ 40-50 ਕਰੋੜ ਖਰਚ ਕਰ ਕੇ ਮੇਰੀ ਇਮੇਜ ਕਿਉਂ ਸੁਧਾਰੇਗਾ : ਸੰਜੇ ਦੱਤ

April 17, 2019 10:03 AM

ਸੰਜੇ ਦੱਤ ਆਪਣੀ ਅਗਲੀ ਫਿਲਮ ‘ਕਲੰਕ’ ਵਿੱਚ ਬਲਰਾਜ ਚੌਧਰੀ ਦਾ ਕਿਰਦਾਰ ਨਿਭਾ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਦਾ ਨਾਂਅ ਵੀ ਬਲਰਾਜ ਸੀ। ਇਸ ਮੁਲਾਕਤ ਵਿੱਚ ਸੰਜੇ ਨਾਲ ਫਿਲਮਾਂ, ਪ੍ਰੋਡਕਸ਼ਨ ਹਾਊਸ ਅਤੇ ਬੇਟੀ ਤਿ੍ਰਸ਼ਾਲਾ ਦੇ ਬਾਰੇ ਵਿੱਚ ਗੱਲਬਾਤ ਕੀਤੀ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ‘ਪ੍ਰਸਥਾਨਮ’ ਦੇ ਬਾਅਦ ਤੁਸੀਂ ਆਪਣੇ ਪ੍ਰੋਡਕਸ਼ਨ ਹਾਊਸ ਵਿੱਚ ਕੁਝ ਹੋਰ ਪ੍ਰੋਜੈਕਟ ਕਰਨਾ ਚਾਹੋਗੇ?
- ਹਾਂ, ਕੁਝ ਸੱਤ-ਅੱਠ ਸਕ੍ਰਿਪਟਾਂ ਹਨ, ਜੋ ਮੈਨੂੰ ਪਸੰਦ ਆਈਆਂ ਹਨ। ਜਿਨ੍ਹਾਂ ਵਿੱਚ ਕੰਟੈਂਟ ਓਰੀਐਂਟਿਡ ਫਿਲਮ ਤੋਂ ਲੈ ਕੇ ਮਸਾਲਾ ਫਿਲਮ ਤੱਕ ਹਨ। ਵੈਬ ਸੀਰੀਜ਼ ਵੀ ਬਣਾਉਣਾ ਚਾਹੁੰਦਾ ਹਾਂ। ਵੈੱਬ ਸੀਰੀਜ਼ ਨੂੰ ਚੰਗੇ ਤਰੀਕੇ ਨਾਲ ਪ੍ਰੈਜੈਂਟ ਕਰਨ ਲਈ ਸਹੀ ਇਨਸਾਨ ਦੀ ਤਲਾਸ਼ ਵਿੱਚ ਹਾਂ। ਆਪਣੀ ਲਾਈਫ ਉਤੇ ਵੈੱਬ ਸੀਰੀਜ਼ ਬਣਾਉਣਾ ਚਾਹੁੰਦਾ ਹਾਂ। ਉਹ ਲਾਈਫ ਦੇ ਉਨ੍ਹਾਂ ਹਿੱਸਿਆਂ ਦੇ ਬਾਰੇ ਹੋਵੇਗੀ, ਜੋ ਕਿ ਫਿਲਮ (ਸੰਜੂ) ਵਿੱਚ ਕਵਰ ਨਹੀਂ ਕੀਤੇ ਗਏ।
* ‘ਕਲੰਕ’ ਵਿੱਚ ਤੁਹਾਡਾ ਨਾਂਅ ਬਲਰਾਜ ਹੈ। ਇਹ ਤੁਹਾਡੇ ਪਿਤਾ ਦਾ ਵੀ ਅਸਲੀ ਨਾਂਅ ਸੀ। ਉਨ੍ਹਾਂ ਦੇ ਨਾਲ ਤੁਹਾਡੀ ਬਾਂਡਿੰਗ ਦੇ ਬਾਰੇ ਕੁਝ ਦੱਸੋ?
- ਉਹ ਮੇਰੇ ਲਈ ਸਟ੍ਰਂਥ ਦਾ ਮਜ਼ਬੂਤ ਥੰਮ ਸਨ। ਅਸੀਂ ਲੋਕ ਹਰ ਚੀਜ਼ ਲਈ ਉਨ੍ਹਾਂ 'ਤੇ ਨਿਰਭਰ ਸੀ। ਅਭਿਸ਼ੇਕ ਵਰਮਨ ਨੇ ਮੈਨੂੰ ਦੱਸਿਆ ਕਿ ਮੇਰੇ ਕਿਰਦਾਰ ਦਾ ਨਾਂਅ ਬਲਰਾਜ ਹੈ। ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਮੇਰੇ ਪਿਤਾ ਦਾ ਨਾਂਅ ਬਲਰਾਜ ਸੀ। ਜਦ ਮੈਂ ‘ਗੁੰਮਰਾਹ' ਫਿਲਮ ਕਰ ਰਿਹਾ ਸੀ, ਤਦ ਯਸ਼ ਅੰਕਲ ਨੇ ਪਹਿਲੀ ਵਾਰ ਮੈਨੂੰ ਇਹ ਸਟੋਰੀ ਸੁਣਾਈ ਸੀ। ਉਹ ਮੇਰੇ ਪਿਤਾ ਦੇ ਬਹੁਤ ਕਰੀਬ ਸਨ। ਅੱਜ ਖੁਸ਼ ਹਾਂ ਕਿ ਕਰਣ ਨੇ ਮੈਨੂੰ ਇਸ ਫਿਲਮ ਵਿੱਚ ਲਿਆ।
* ‘ਪਾਣੀਪਤ’ ਅਤੇ ‘ਸ਼ਮਸ਼ੇਰਾ’ ਵਿੱਚ ਆਪਣੇ ਰੋਲ ਦੇ ਬਾਰੇ ਦੱਸੋ?
- ‘ਪਾਣੀਪਤ’ ਦਾ ਰੋਲ ਬੇਹੱਦ ਚੁਣੌਤੀ ਪੂਰਨ ਹੈ। ਆਸ਼ੁਤੋਸ਼ ਗੋਵਾਰੀਕਰ ਇਸ ਤਰ੍ਹਾਂ ਦੀਆਂ ਫਿਲਮਾਂ ਵਿੱਚ ਮਾਸਟਰ ਹਨ। ਇਸ ਫਿਲਮ ਦੇ ਲਈ ਉਨ੍ਹਾਂ ਨੇ ਕਾਫੀ ਰਿਸਰਚ ਕੀਤੀ ਅਤੇ ਮੇਰੇ ਰੋਲ 'ਤੇ ਕਾਫੀ ਮਿਹਨਤ ਕੀਤੀ। ‘ਸ਼ਮਸ਼ੇਰਾ’ ਵਿੱਚ ਮੈਂ ਕਾਸਟ ਭਿ੍ਰਸ਼ਟ ਪੁਲਸ ਅਫਸਰ ਬਣਿਆ ਹਾਂ। ਮੈਂ ਇਸ ਵਿੱਚ ਬੁਰਾ ਆਦਮੀ ਬਣਿਆ ਹਾਂ। ਕਰਣ ਮਲਹੋਤਰਾ ‘ਅਗਨੀਪਥ’ ਦੇ ਬਾਅਦ ਤੋਂ ਮੈਨੂੰ ਨੈਗੇਟਿਵ ਰੋਲ ਹੀ ਦਿੰਦਾ ਹੈ।
* ਕੀ ਤੁਸੀਂ ਪਾਲੀਟਿਕਸ ਜੁਆਇਨ ਕਰਨ ਵਾਲੇ ਹੋ?
- ਨਹੀਂ ਮੈਂ ਅਜਿਹਾ ਕੁਝ ਨਹੀਂ ਕਰ ਰਿਹਾ ਹਾਂ। ਮੈਨੂੰ ਬੀ ਐੱਸ ਪੀ, ਭਾਜਪਾ ਅਤੇ ਐੱਸ ਪੀ ਵੱਲੋਂ ਵੀ ਹਰਿਆਣਾ ਤਾਂ ਕਦੇ ਪੱਛਮੀ ਬੰਗਾਲ ਤੋਂ ਚੋਣ ਲੜਨ ਲਈ ਕਿਹਾ ਜਾਂਦਾ ਹੈ, ਪਰ ਮੇਰੀ ਇਸ ਵਿੱਚ ਦਿਲਚਸਪੀ ਨਹੀਂ ਹੈ। ਮੇਰੀ ਭੈਣ ਪਹਿਲਾਂ ਤੋਂ ਹੀ ਰਾਜਨੀਤੀ ਵਿੱਚ ਹੈ। ਮੈਂ ਉਸ ਨੂੰ ਸਪੋਰਟ ਕਰਾਂਗਾ। ਪਰਵਾਰ ਵਿੱਚੋਂ ਇੱਕ ਮੈਂਬਰ ਹੀ ਕਾਫੀ ਹੈ।
* ‘ਸੰਜੂ’ ਦੇ ਲਈ ਤੁਹਾਨੂੰ ਜਿਹੋ ਜਿਹੀ ਫੀਡਬੈਕ ਮਿਲੀ, ਕੀ ਉਸ ਤੋਂ ਖੁਸ਼ ਹੋ?
- ਹਾਂ ਮੈਂ ਖੁਸ਼ ਹਾਂ। ਹਰ ਆਦਮੀ ਤੁਹਾਡੀ ਤਾਰੀਫ ਨਹੀਂ ਕਰ ਸਕਦਾ। ਇਹ ਦੁਨੀਆ ਅਜਿਹੀ ਹੀ ਹੈ। ਲੋਕਾਂ ਨੇ ਕਿਹਾ ਕਿ ਇਹ ਫਿਲਮ ਮੇਰਾ ਅਕਸ ਸੁਧਾਰਨ ਦੇ ਲਈ ਬਣਾਈ ਗਈ ਹੈ। ਮੈਂ ਉਨ੍ਹਾਂ ਤੋਂ ਹੀ ਪੁੱਛਣਾ ਚਾਹੁੰਦਾ ਹਾਂ ਕਿ ਕੋਈ 40-50 ਕਰੋੜ ਰੁਪਏ ਖਰਚ ਕਰ ਕੇ ਮੇਰੀ ਇਮੇਜ਼ ਕਿਉਂ ਸੁਧਾਰਨਾ ਚਾਹੇਗਾ। ਸੁਪਰੀਮ ਕੋਰਟ ਨੇ ਮੈਨੂੰ ਅੱਤਵਾਦੀ ਨਹੀਂ ਕਿਹਾ, ਸਿਰਫ ਆਰਮਜ਼ ਐਕਟ ਦੀ ਸਜ਼ਾ ਮਿਲੀ ਸੀ ਜਿਸ ਨੂੰ ਮੈਂ ਭੁਗਤ ਕੇ ਆਇਆ ਹਾਂ। ਇਸੇ ਕਹਾਣੀ ਨੇ ਲੋਕਾਂ ਨੂੰ ਅਟ੍ਰੈਕਟ ਕੀਤਾ। ਰਾਜੂ ਹਿਰਾਨੀ ਦੀ ਲੋਕਾਂ ਨੇ ਜ਼ਿਆਦਾ ਆਲੋਚਨਾ ਕੀਤੀ, ਕਿਉਂਕਿ ਉਹ ਮੇਰਾ ਦੋਸਤ ਹੈ।
* ਤੁਹਾਡੀ ਬੇਟੀ ਤਿ੍ਰਸ਼ਾਲਾ ਫਿਲਮ ਇੰਡਸਟਰੀ ਵਿੱਚ ਕੰਮ ਕਰਨਾ ਚਾਹੁੰਦੀ ਹੈ?
- ਹਾਂ, ਉਹ ਇੱਕ ਸਮੇਂ 'ਤੇ ਐਕਟਿੰਗ ਕਰਨਾ ਚਾਹੁੰਦੀ ਸੀ, ਪਰ ਬਾਅਦ ਵਿੱਚ ਉਸ ਨੇ ਵਿਚਾਰ ਛੱਡ ਦਿੱਤਾ। ਉਹ ਅਜੇ ਫੈਸ਼ਨ ਡਿਜ਼ਾਈਨਿੰਗ ਕਰ ਰਹੀ ਹੈ।

Have something to say? Post your comment