Welcome to Canadian Punjabi Post
Follow us on

29

March 2024
 
ਭਾਰਤ

ਹਨੀ ਟ੍ਰੈਪ ਵਿੱਚ ਫਸਾ ਕੇ 9 ਹਸਤੀਆਂ ਤੋਂ ਕਰੋੜਾਂ ਰੁਪਏ ਠੱਗੇ ਗਏ

April 17, 2019 09:55 AM

ਨਵੀਂ ਦਿੱਲੀ, 16 ਅਪ੍ਰੈਲ (ਪੋਸਟ ਬਿਊਰੋ)- ਦਿੱਲੀ ਪੁਲਸ ਦੇ ਸਪੈਸ਼ਲ ਸੈਲ ਨੇ ਹਨੀ ਟ੍ਰੈਪ ਵਿੱਚ ਫਸਾ ਕੇ ਦਿੱਲੀ ਦੇ ਨੌਂ ਵੱਕਾਰੀ ਲੋਕਾਂ ਤੋਂ ਕਰੋੜਾਂ ਰੁਪਏ ਠੱਗਣ ਵਾਲੇ ਗਿਰੋਹ ਦਾ ਭਾਂਡਾ ਭੰਨਿਆ ਹੈ। ਪੁਲਸ ਨੇ ਇਸ ਗਿਰੋਹ ਦੇ ਦੋ ਮੈਂਬਰਾਂ ਨੂੰ ਵੀਰਵਾਰ ਨਹਿਰੂ ਪੈਲੇਸ ਤੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਵਿਰੁੱਧ ਪੁਲਸ ਨੂੰ ਨੌਂ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਅਤੇ ਇਹ ਗਿਣਤੀ ਵਧਣ ਦੀ ਸੰਭਾਵਨਾ ਹੈ। ਪੁਲਸ ਵਾਰਦਾਤ 'ਚ ਸ਼ਾਮਲ ਫਰਾਰ ਮਹਿਲਾ ਦੀ ਭਾਲ ਕਰ ਰਹੀ ਹੈ।
ਪਤਾ ਲੱਗਾ ਹੈ ਕਿ ਦੱਖਣੀ ਦਿੱਲੀ ਦੇ ਵੱਕਾਰੀ ਡਾਕਟਰ ਨੇ ਬੀਤੇ ਅਕਤੂਬਰ ਵਿੱਚ ਜਾਮੀਆ ਨਗਰ ਥਾਣੇ ਵਿੱਚ ਸ਼ਿਕਾਇਤ ਕੀਤੀ ਸੀ। ਉਹ ਡਾਕਟਰ ਦੱਖਣੀ ਦਿੱਲੀ ਦੇ ਕਈ ਹਸਪਤਾਲਾਂ ਵਿੱਚ ਕੰਮ ਕਰਦੇ ਅਤੇ ਚੈਰੀਟੇਬਲ ਹਸਪਤਾਲ 'ਚ ਵੀ ਆਪਣੀਆਂ ਸੇਵਾਵਾਂ ਦਿੰਦੇ ਹਨ। ਚੈਰੀਟੇਬਲ ਹਸਪਤਾਲ ਵਿੱਚ ਅਕਤੂਬਰ ਮਹੀਨੇ ਇੱਕ ਮਹਿਲਾ ਮਰੀਜ਼ ਬਣ ਕੇ ਆਈ ਮਹਿਲਾ ਨੇ ਦੱਸਿਆ ਕਿ ਉਹ ਖਾੜੀ ਦੇਸ਼ ਦੀ ਰਹਿਣ ਵਾਲੀ ਹੈ। ਇਸ ਤੋਂ ਬਾਅਦ ਉਹ ਕਈ ਵਾਰ ਆਪਣੀ ਸਿਹਤ ਸਮੱਸਿਆ ਲੈ ਕੇ ਡਾਕਟਰ ਕੋਲ ਆਈ। ਹੌਲੀ-ਹੌਲੀ ਦੋਵਾਂ ਵਿੱਚ ਜਾਣ-ਪਛਾਣ ਹੋ ਗਈ। ਬੀਤੇ ਅਕਤੂਬਰ ਵਿੱਚ ਮਹਿਲਾ ਨੇ ਤਬੀਅਤ ਖਰਾਬ ਹੋਣ ਦਾ ਬਹਾਨਾ ਬਣਾ ਕੇ ਡਾਕਟਰ ਨੂੰ ਆਪਣੇ ਕਿਰਾਏ ਦੇ ਮਕਾਨ 'ਤੇ ਬੁਲਾ ਲਿਆ। ਉਥੇ ਮਹਿਲਾ ਨੇ ਜੂਸ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਡਾਕਟਰ ਨੂੰ ਪਿਲਾ ਦਿੱਤਾ ਅਤੇ ਬੇਹੋਸ਼ ਹੋਣ ਉਤੇ ਮਹਿਲਾ ਨੇ ਡਾਕਟਰ ਦੇ ਨਾਲ ਇਤਰਾਜ਼ ਯੋਗ ਹਾਲਤ ਵਿੱਚ ਵੀਡੀਓ ਬਣਾ ਲਿਆ। ਇਸ ਦੇ ਦੋ ਦਿਨ ਬਾਅਦ ਨੂਰ ਮੁਹੰਮਦ ਅਤੇ ਮਹਿੰਦਰ ਨੇ ਪੀੜਤ ਡਾਕਟਰ ਨੂੰ ਫੋਨ ਕਰ ਕੇ ਵੀਡੀਓ ਦੀ ਜਾਣਕਾਰੀ ਦਿੱਤੀ ਅਤੇ 20 ਲੱਖ ਰੁਪਏ ਵੀ ਮੰਗੇ ਅਤੇ ਨਾ ਦੇਣ ਉਤੇ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ ਦਿੱਤੀ। ਇਸ ਦੀ ਜਾਂਚ ਲਈ ਸਪੈਸ਼ਲ ਸੈੱਲ ਦੇ ਏ ਸੀ ਪੀ ਅਤਰ ਸਿੰਘ ਦੀ ਦੇਖ ਰੇਖ ਵਿੱਚ ਟੀਮ ਗਠਿਤ ਕੀਤੀ ਗਈ। ਪੁਲਸ ਨੇ ਮੁਲਜ਼ਮਾਂ 'ਤੇ 20 ਹਜ਼ਾਰ ਰੁਪਏ ਦਾ ਇਨਾਮ ਵੀ ਐਲਾਨ ਕੀਤਾ ਸੀ। ਜਾਂਚ 'ਚ ਪਤਾ ਲੱਗਾ ਕਿ 11 ਅਪ੍ਰੈਲ ਨੂੰ ਨੂਰ ਮੁਹੰਮਦ ਨਹਿਰੂ ਪਲੇਸ ਇਲਾਕੇ ਵਿੱਚ ਆਉਣ ਵਾਲਾ ਸੀ। ਇਸ ਸੂਚਨਾ 'ਤੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਫਿਰ ਅਗਲੇ ਦਿਨ ਮਹਿੰਦਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਵਿੱਚ ਮੁਲਜ਼ਮਾਂ ਨੇ ਦੱਸਿਆ ਕਿ ਉਹ ਇੱਕ ਸਾਲ ਤੋਂ ਹਨੀ ਟ੍ਰੈਪ ਦੇ ਧੰਦੇ 'ਚ ਸਨ। ਗਿਰੋਹ ਦਾ ਸਰਗਣਾ ਜਹਾਂਗੀਰ ਨਾਂਅ ਦਾ ਇੱਕ ਵਿਅਕਤੀ ਹੈ, ਜੋ ਫਿਲਹਾਲ ਫਰਾਰ ਹੈ। ਗਿਰੋਹ 'ਚ ਇੱਕ ਮਹਿਲਾ ਸਮੇਤ ਪੰਜ ਜਣੇ ਸ਼ਾਮਲ ਸਨ, ਜਿਨ੍ਹਾਂ 'ਚੋਂ ਤਿੰਨ ਫਰਾਰ ਹਨ। ਇਸ ਗਿਰੋਹ ਦੇ ਮੈਂਬਰਾਂ ਨੇ ਟੀ ਵੀ ਦੇ ਸੈੱਟਅਪ ਬਾਕਸ 'ਚ ਕੈਮਰਾ ਇਸ ਤਰ੍ਹਾਂ ਲਾਇਆ ਸੀ ਕਿ ਮਹਿਲਾ ਦੀ ਸਿਰਫ ਪਿੱਠ ਦਾ ਹਿੱਸਾ ਨਜ਼ਰ ਆਉਂਦਾ ਸੀ। ਨਾਲ ਹੀ ਸ਼ਿਕਾਰ ਨੂੰ ਵੀ ਪਤਾ ਨਹੀਂ ਹੁੰਦਾ ਸੀ ਕਿ ਉਸ ਦਾ ਵੀਡੀਓ ਬਣਾਇਆ ਜਾ ਰਿਹਾ ਹੈ।
ਇਸ ਗਿਰੋਹ ਦੇ ਲੋਕ ਸ਼ਿਕਾਰ ਤੋਂ ਰਕਮ ਦੀ ਥਾਂ ਉਸ ਦਾ ਡੈਬਿਟ ਕਾਰਡ ਲੈਂਦੇ ਸਨ। ਇਹ ਸ਼ਿਕਾਰ ਨੂੰ ਟਾਇਲਟ ਵਰਗੇ ਜਨਤਕ ਸਥਾਨ 'ਤੇ ਤਿਨ ਤੋਂ ਚਾਰ ਡੈਬਿਟ ਕਾਰਡ ਰੱਖਣ ਨੂੰ ਕਹਿੰਦੇ ਤੇ ਫਿਰ ਚਾਰ-ਪੰਜ ਦਿਨ ਰੁਪਏ ਕੱਢਦੇ ਸਨ ਤੇ ਕਾਰਡ ਵਾਪਸ ਕਰ ਦਿੰਦੇ ਸਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਲੇ ਤੱਕ 9 ਵਿਅਕਤੀਆਂ ਨੇ ਸ਼ਿਕਾਇਤ ਕੀਤੀ ਹੈ। ਇਨ੍ਹਾਂ ਨੇ ਪੀੜਤਾਂ ਤੋਂ ਇੱਕ ਕਰੋੜ ਰੁਪਏ ਤੋਂ ਵੱਧ ਦੀ ਰਕਮ ਵਸੂਲੀ ਹੈ। ਇਨ੍ਹਾਂ ਦੇ ਸ਼ਿਕਾਰੀ ਵਪਾਰੀ, ਹੋਟਲ ਮਾਲਕ, ਆਰਕੀਟੈਕਟ, ਬਿਲਡਰ, ਡਾਕਟਰ, ਇੰਜੀਨੀਅਰ ਅਤੇ ਏ ਸੀ ਸ਼ੋਅ ਰੂਮ ਦੇ ਦੋ ਮਾਲਕ ਵੀ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਮਹਾਕਾਲ ਮੰਦਰ 'ਚ ਲੱਗੀ ਅੱਗ ਦਾ ਮਾਮਲਾ: ਸ਼ੁਰੂਆਤੀ ਜਾਂਚ 'ਚ 5 ਲੋਕ ਪਾਏ ਗਏ ਹਨ ਦੋਸ਼ੀ,ਹੋਰ ਅਧਿਕਾਰੀਆਂ ਉਤੇ ਵੀ ਡਿੱਗ ਸਕਦੀ ਹੈ ਗਾਜ ਘਰ ਦੇ ਬਾਹਰੋਂ 3 ਸਾਲ ਦੀ ਬੱਚੀ ਨੂੰ ਟਾਫੀ ਦਾ ਲਾਲਚ ਦੇ ਕੇ ਲੈ ਗਿਆ ਕਿਰਾਏਦਾਰ, ਕੀਤਾ ਦੁਸ਼ਕਰਮ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ