Welcome to Canadian Punjabi Post
Follow us on

24

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਅੰਤਰਰਾਸ਼ਟਰੀ

ਬਰਫ਼ਬਾਰੀ ਨਾਲ ਬਿਜਲੀ ਬਣਾਉਣ ਦੀ ਨਵੀਂ ਡਿਵਾਈਸ ਬਣੀ

April 17, 2019 09:42 AM

ਲਾਸ ਏਂਜਲਸ, 16 ਅਪ੍ਰੈਲ (ਪੋਸਟ ਬਿਊਰੋ)- ਸਰਦੀ ਦੇ ਮੌਸਮ ਵਿੱਚ ਆਮ ਨਾਲੋਂ ਵੱਧ ਬਰਫ਼ਬਾਰੀ ਨਾਲ ਜੀਵਨ ਠੱਪ ਹੋ ਜਾਂਦਾ ਹੈ ਅਤੇ ਕੁਝ ਇਲਾਕਿਆਂ ਵਿੱਚ ਕਈ ਦਿਨ ਬਿਜਲੀ ਦੀ ਸਪਲਾਈ ਵੀ ਠੱਪ ਰਹਿੰਦੀ ਹੈ।
ਵਿਗਿਆਨੀਆਂ ਨੇ ਅਜਿਹੀ ਡਿਵਾਈਸ ਬਣਾਈ ਹੈ, ਜਿਸ ਨਾਲ ਬਰਫ਼ਬਾਰੀ ਪਰੇਸ਼ਾਨੀ ਦਾ ਸਬੱਬ ਨਹੀਂ ਬਣੇਗੀ, ਉਸ ਤੋਂ ਬਿਜਲੀ ਬਣਾਈ ਜਾ ਸਕੇਗੀ। ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ, ਲਾਸ ਏਂਜਲਸ ਨੇ ਇਸ ਕੰਮ ਲਈ ਪਹਿਲੀ ਵਾਰੀ 3ਡੀ ਪ੍ਰਿੰਟਿਡ ਡਿਵਾਈਸ ਬਣਾਉਣ ਦੀ ਸਫਲਤਾ ਹਾਸਲ ਕੀਤੀ ਹੈ। ਪਲਾਸਟਿਕ ਦੀ ਛੋਟੀ ਤੇ ਪਤਲੀ ਚਾਦਰ ਵਰਗੀ ਇਹ ਡਿਵਾਈਸ ਸਸਤੀ ਵੀ ਹੈ। ਸਨੋ ਟੈਗ ਨਾਂ ਦੀ ਇਸ ਡਿਵਾਈਸ ਵਿੱਚ ਬੈਟਰੀ ਦੀ ਲੋੜ ਨਹੀਂ। ਇਸ ਖ਼ੂਬੀ ਕਾਰਨ ਇਸ ਦੀ ਪੇਂਡੂ ਤੇ ਪੱਛੜੇ ਇਲਾਕੇ ਵਿਚ ਵਰਤੋਂ ਹੋ ਸਕਦੀ ਹੈ। ਬਰਫ਼ ਪਾਜ਼ੀਟਿਵਲੀ ਚਾਰਜਡ ਪਦਾਰਥ ਹੈ ਤੇ ਉਸ ਵਿਚ ਇਲੈਕਟ੍ਰਾਨ ਦੀ ਪ੍ਰਵਿਰਤੀ ਹੁੰਦੀ ਹੈ। ਨਵੀਂ ਡਿਵਾਈਸ ਵਿੱਚ ਬਰਫ਼ ਦੇ ਇਸੇ ਗੁਣ ਦੀ ਵਰਤੋਂ ਕੀਤੀ ਗਈ ਹੈ। ਵਿਗਿਆਨੀਆਂ ਨੇ ਸਿਲੀਕਾਨ (ਸਿਲੀਕਾਨ ਤੇ ਆਕਸੀਜਨ ਦੇ ਐਟਮ ਤੋਂ ਬਣਿਆ ਪਾਲੀਮਰ) ਦੀ ਸਤ੍ਹਾ ਤਿਆਰ ਕੀਤੀ ਹੈ। ਠੰਢ ਦੇ ਸਮੇਂ ਧਰਤੀ ਦਾ 30 ਹਿੱਸਾ ਬਰਫ਼ ਨਾਲ ਢੱਕ ਜਾਂਦਾ ਹੈ। ਓਦੋਂ ਸੋਲਰ ਪੈਨਲ ਠੀਕ ਕੰਮ ਨਹੀਂ ਕਰਦੇ। ਜੇ ਸੋਲਰ ਪੈਨਲ ਵਿੱਚ ਨਵੀਂ ਡਿਵਾਈਸ ਦੀ ਵਰਤੋਂ ਹੋਵੇ ਤਾਂ ਬਰਫ਼ਬਾਰੀ ਮੌਕੇ ਵੀ ਬਿਜਲੀ ਸਪਲਾਈ ਵਿੱਚ ਦਿੱਕਤ ਨਹੀਂ ਆਏਗੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟ
ਜੋਕੋ ਵਿਡੋਡੋ ਦੂਜੀ ਵਾਰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਬਣੇ
ਪਾਕਿਸਤਾਨੀ ਨਾਗਰਿਕਾਂ ਨੂੰ ਬੰਗਲਾ ਦੇਸ਼ੀ ਵੀਜ਼ੇ ਨਾਂਹ ਹੋਣ ਲੱਗੀ
ਸ਼ੇਰਪਾ ਨੇ ਇੱਕੋ ਹਫਤੇ ਵਿੱਚ ਦੂਜੀ ਵਾਰ ਮਾਊਂਟ ਐਵਰੈਸਟ ਨੂੰ ਫਤਹਿ ਕੀਤਾ
ਇੰਡੋਨੇਸ਼ੀਆ ਵਿੱਚ ਚੋਣ ਨਤੀਜਿਆਂ ਨਾਲ ਹਿੰਸਾ ਭੜਕੀ, 6 ਮੌਤਾਂ, 200 ਜ਼ਖ਼ਮੀ
ਨਿਊਯਾਰਕ ਵਿੱਚ ਸੜਕ ਉੱਤੇ ਮੋਬਾਈਲ ਦੀ ਵਰਤੋਂ ਰੋਕਣ ਲਈ ਕਾਨੂੰਨ ਬਣਨ ਲੱਗਾ
ਇਟਲੀ `ਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਇਟਾਲੀਅਨ ਜਰਨੈਲ ਵੇਨਤੂਰਾ ਦੀ ਯਾਦਗਾਰ 26 ਨੂੰ ਹੋਵੇਗੀ ਸਥਾਪਿਤ
ਯੂਨੀਵਰਸਿਟੀ ਨੇ ਆਈ ਐਸ ਤੋਂ ਟ੍ਰੇਨਿੰਗ ਲੈ ਚੁੱਕੀ ਵਿਦਿਆਰਥਣ ਨੂੰ ਬਾਹਰ ਕੱਢਿਆ
ਬੈਂਕ ਖਾਤਿਆਂ ਵਿੱਚ ਸ਼ੱਕੀ ਲੈਣ-ਦੇਣ ਤੋਂ ਫਸ ਸਕਦੇ ਹਨ ਟਰੰਪ
ਅਸਾਂਜ ਦੇ ਕੇਸ ਵਿੱਚ ਕੋਰਟ ਤੋਂ ਗ੍ਰਿਫਤਾਰੀ ਵਾਰੰਟ ਦੀ ਮੰਗ ਪੇਸ਼