Welcome to Canadian Punjabi Post
Follow us on

20

August 2019
ਅੰਤਰਰਾਸ਼ਟਰੀ

ਸਪੀਕਰ ਨੈਂਸੀ ਪੇਲੋਸੀ ਨੇ ਕਿਹਾ: ਡੋਨਾਲਡ ਟਰੰਪ ਨੇ ਮੁਸਲਿਮ ਮਹਿਲਾ ਪਾਰਲੀਮੈਂਟ ਮੈਂਬਰ ਦੀ ਜਾਨ ਖਤਰੇ ਵਿੱਚ ਪਾਈ

April 17, 2019 09:39 AM

ਵਾਸ਼ਿੰਗਟਨ, 16 ਅਪ੍ਰੈਲ (ਪੋਸਟ ਬਿਊਰੋ)- ਅਮਰੀਕੀ ਪਾਰਲੀਮੈਂਟ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰੇਜੇਂਟੇਟਿਵਜ਼ ਦੀ ਸਪੀਕਰ ਨੈਂਸੀ ਪੇਲੋਸੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਉਤੇ ਇਕ ਮਹਿਲਾ ਮੁਸਲਿਮ ਪਾਰਲੀਮੈਂਟ ਮੈਂਬਰ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦਾ ਦੋਸ਼ ਲਾਇਆ ਹੈ।
ਡੈਮੋਕ੍ਰੇਟਿਕ ਪਾਰਟੀ ਦੀ ਪਾਰਲੀਮੈਂਟ ਮੈਂਬਰ ਪੇਲੋਸੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ 9/11 ਹਮਲਿਆਂ ਦੀ ਇਕ ਫੁਟੇਜ ਦੇ ਨਾਲ ਮਹਿਲਾ ਪਾਰਲੀਮੈਂਟ ਮੈਂਬਰ ਦੀ ਵੀਡੀਓ ਟਵੀਟ ਕਰਕੇ ਉਸ ਦੀ ਜਾਨ ਖਤਰੇ ਵਿੱਚ ਪਾ ਦਿੱਤੀ ਹੈ। ਇਸ ਦੇ ਬਾਅਦ ਪੇਲੋਸੀ ਨੇ ਮਹਿਲਾ ਪਾਰਲੀਮੈਂਟ ਮੈਂਬਰ ਇਲਹਾਨ ਉਮਰ ਤੇ ਉਸ ਦੇ ਪਰਵਾਰ ਦੀ ਸੁਰੱਖਿਆ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਹੈ। ਇਸ ਦੌਰਾਨ ਡੋਨਾਲਡ ਟਰੰਪ ਦੀ ਬੁਲਾਰਾ ਸਾਰਾ ਸੈਂਡਰਸ ਨੇ ਇਨ੍ਹਾਂ ਦੋਸ਼ਾਂ ਦੇ ਖਿਲਾਫ ਬਚਾਅ ਕੀਤਾ ਹੈ। ਹਾਊਸ ਦੀ ਸਪੀਕਰ ਪੇਲੋਸੀ ਨੇ ਰਾਸ਼ਟਰਪਤੀ ਟਰੰਪ ਤੋਂ ਇਲਹਾਨ ਦੀ ਕਲਿੱਪ ਹਟਾਉਣ ਦੀ ਬੇਨਤੀ ਕੀਤੀ ਹੈ। ਪੇਲੋਸੀ ਨੇ ਕਿਹਾ ਕਿ ਰਾਸ਼ਟਰਪਤੀ ਦੇ ਸ਼ਬਦਾਂ ਦੇ ਕਾਫੀ ਮਾਅਨੇ ਹਨ ਅਤੇ ਉਨ੍ਹਾਂ ਦੇ ਨਫਰਤ ਭਰੇ ਅਤੇ ਉਕਸਾਉਣ ਵਾਲੇ ਬਿਆਨ ਅਸਲ ਵਿੱਚ ਖਤਰਾ ਪੈਦਾ ਕਰਦੇ ਹਨ। ਟਰੰਪ ਨੂੰ ਟਵਿਟਰ ਤੋਂ ਆਪਣੀ ਇਸ ਵੀਡੀਓ ਨੂੰ ਹਟਾਉਣੀ ਚਾਹੀਦੀ ਹੈ। ਪੇਲੋਸੀ ਦੇ ਮੁਤਾਬਕ ਰਾਸ਼ਟਰਪਤੀ ਦੇ ਟਵੀਟ ਪਿੱਛੋਂ ਉਨ੍ਹਾਂ ਨੇ ਸਾਰਜੇਟ-ਏਟ-ਆਰਮਸ ਨਾਲ ਗੱਲ ਕਰਕੇ ਇਹ ਨਿਸ਼ਚਿਤ ਕੀਤਾ ਹੈ ਕਿ ਪੁਲਸ ਪਾਰਲੀਮੈਂਟ ਮੈਂਬਰ ਇਲਹਾਨ, ਉਸ ਦੇ ਪਰਵਾਰ ਅਤੇ ਉਸ ਦੇ ਸਟਾਫ ਦੀ ਸੁਰੱਖਿਆ ਦਾ ਮੁੱਲਾਂਕਣ ਕਰ ਰਹੀ ਹੈ। ਵਰਨਣ ਯੋਗ ਹੈ ਕਿ ਇਲਹਾਨ ਅਮਰੀਕੀ ਪਾਰਲੀਮੈਂਟ ਦੀ ਪਹਿਲੀ ਮੁਸਲਿਮ ਮਹਿਲਾ ਮੈਂਬਰ ਹੈ ਅਤੇ ਕੁਝ ਦਿਨ ਪਹਿਲਾ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ